Black Panther Oreos Popcorn new music

02/28/2018 11:09:52 AM

ਜਲੰਧਰ— ਜੇਕਰ ਤੁਸੀਂ ਵੱਖ-ਵੱਖ ਤਰ੍ਹਾਂ ਦੇ ਸਨੈਕਸ ਖਾਣ ਦੇ ਸ਼ੌਕੀਨ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਸਵੀਟ ਚਾਕਲੇਟੀ ਓਰੇਓਸ ਅਤੇ ਸਪਾਇਸੀ ਪਾਪਕਾਰਨ ਦੀ ਰੈਸਿਪੀ ਲੈ ਕੇ ਆਏ ਹਾ। ਜਿਸ ਨੂੰ ਤੁਸੀਂ ਸਵੇਰੇ ਅਤੇ ਸ਼ਾਮ ਦੀ ਚਾਹ ਨਾਲ ਬਣਾ ਸਕਦੇ ਹੋ। ਇਸ ਨੂੰ ਖਾ ਕੇ ਘਰ ਦੇ ਸਾਰੇ ਮੈਂਬਰ ਖੁਸ਼ ਹੋ ਜਾਣਗੇ। ਆਓ ਜੀ ਜਾਣਦੇ ਹੈ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
(ਬਲੈਕ ਪੈਂਥਰ ਓਰੇਓਸ)
ਸਮੱਗਰੀ—
ਚਾਕਲੇਟ - 400 ਗਰਾਮ
ਓਰੇਓ ਬਿਸਕੁੱਟ - 120 ਗਰਾਮ
ਆਂਡੇ ਦਾ ਸਫੈਦ ਭਾਗ - 2
ਚੀਨੀ ਪਾਊਡਰ - 390 ਗਰਾਮ
ਨਿੰਬੂ ਦਾ ਰਸ - 1/2 ਚੱਮਚ
ਵਿਧੀ—
1. ਸਭ ਤੋਂ ਪਹਿਲਾਂ 400 ਗ੍ਰਾਮ ਚਾਕਲੇਟ ਲੈ ਕੇ ਮਾਈਕਰੋਵੇਵ ਵਿਚ 2 ਮਿੰਟ ਤੱਕ ਗਰਮ ਕਰੋ।
2. ਫਿਰ 120 ਗਰਾਮ ਓਰੇਓ ਬਿਸਕੁੱਟ ਲੈ ਕੇ ਇਸ ਨੂੰ ਇਕ-ਇਕ ਕਰਕੇ ਪਿਘਲੀ ਹੋਈ ਚਾਕਲੇਟ ਵਿਚ ਡਿਪ ਕਰਕੇ ਸਾਰੇ ਪਾਸਿਓ ਕੋਟਿੰਗ ਕਰੋ ਅਤੇ ਫਿਰ ਇਸ ਨੂੰ ਟ੍ਰੇ 'ਤੇ ਰੱਖ ਕੇ 30 ਮਿੰਟ ਤੱਕ ਠੰਡਾ ਹੋਣ ਦਿਓ।
3. ਹੁਣ ਬਾਊਲ ਵਿਚ 2 ਆਂਡੇ ਦਾ ਸਫੈਦ ਭਾਗ ਲੈ ਕੇ ਇਸ ਵਿਚ 390 ਗ੍ਰਾਮ ਚੀਨੀ ਪਾਊਡਰ, 1/2 ਚੱਮਚ ਨਿੰਬੂ ਦਾ ਰਸ ਚੰਗੀ ਤਰ੍ਹਾਂ ਨਾਲ ਮਿਲਾਓ।
4. ਫਿਰ ਇਸ ਨੂੰ ਸਕੂਪ ਨਾਲ ਪਾਈਪਿੰਗ ਬੈਗ 'ਚ ਭਰੋ।
5. ਜਦੋਂ ਚਾਕਲੇਟ ਨਾਲ ਕਵਰ ਓਰੇਓ ਬਿਸਕੁੱਟ ਚੰਗੀ ਤਰ੍ਹਾਂ ਨਾਲ ਠੰਡਾ ਹੋ ਜਾਂਦਾ ਹੈ, ਤੱਦ ਇਕ-ਇਕ ਸਾਰੇ ਓਰੇਓ ਕੁਕੀਜ ਉੱਤੇ ਭਰੇ ਹੋਏ ਪਾਈਪਿੰਗ ਬੈਗ ਨਾਲ ਬਲੈਕ ਪੈਂਥਰ ਦਾ ਫੇਸ ਲਗਾਓ।
6. ਬਲੈਕ ਪੈਂਥਰ ਓਰੇਓਸ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।

(ਬਲੈਕ ਪੈਂਥਰ ਪਾਪਕਾਰਨ)
ਸਮੱਗਰੀ—
ਧਨੀਏ ਦੇ ਬੀਜ - 1 ਚੱਮਚ
ਸੁੱਕੇ ਪਿਆਜ - 1 ਚੱਮਚ
ਮੇਥੀ ਦੇ ਬੀਜ - 1 ਚੱਮਚ
ਲੌਂਗ - 1/2 ਚੱਮਚ
ਸੁੱਕੀ ਲਾਲ ਮਿਰਚ - 2
ਜਾਇਫਲ - 1/2 ਚੱਮਚ
ਲਸਣ ਪਾਊਡਰ - 1/4 ਚੱਮਚ
ਸਾਰੇ ਮਸਾਲੇ - 1/4 ਚੱਮਚ
ਦਾਲਚੀਨੀ - 1/2 ਚੱਮਚ
ਨਮਕ - 1 ਚੱਮਚ
ਪੈਪਰਿਕਾ - 2 ਚੱਮਚ
ਅਦਰਕ ਪਾਊਡਰ - 1 ਚੱਮਚ
ਇਲਾਇਚੀ ਪਾਊਡਰ - 1 ਚੱਮਚ
ਬਟਰ - 2 ਚੱਮਚ
ਪਾਪਕਾਰਨ ਮੱਕਾ - 160 ਗਰਾਮ
ਤਿਆਰ ਕੀਤੇ ਮਸਾਲੇ - 2 ਚੱਮਚ
ਵਿਧੀ—
1. ਸਭ ਤੋਂ ਪਹਿਲਾਂ ਪੈਨ ਵਿਚ 1 ਚੱਮਚ ਧਨੀਆ ਬੀਜ, 1 ਚੱਮਚ ਸੁੱਕੇ ਪਿਆਜ, 1 ਚੱਮਚ ਮੇਥੀ ਦੇ ਬੀਜ, 1/2 ਚੱਮਚ ਲੌਂਗ,  2 ਸੁੱਕੇ ਲਾਲ ਮਿਰਚ ਪਾ ਕੇ 3 ਤੋਂ 5 ਮਿੰਟ ਤੱਕ ਭੁੰਨ ਲਓ।
2. ਹੁਣ ਇਸ ਨੂੰ ਬਲੈਂਡਰ ਵਿਚ ਬਲੈਂਡ ਕਰਕੇ ਕਟੋਰੀ ਵਿਚ ਕੱਢ ਲਓ ਅਤੇ ਫਿਰ ਇਸ ਵਿਚ 1/2 ਚੱਮਚ ਜਾਇਫਲ, 1/4 ਚੱਮਚ ਲਸਣ ਪਾਊਡਰ, 1/4 ਸਾਰੇ ਮਸਾਲੇ, 1/2 ਚੱਮਚ ਦਾਲਚੀਨੀ, 1 ਚੱਮਚ ਨਮਕ, 2 ਚੱਮਚ ਪੈਪਰਿਕਾ, 1 ਚੱਮਚ ਅਦਰਕ ਪਾਊਡਰ, 1 ਚੱਮਚ ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
3. ਫਿਰ ਕੜ੍ਹਾਈ ਵਿਚ 2 ਚੱਮਚ ਬਟਰ ਗਰਮ ਕਰਕੇ ਇਸ ਵਿਚ 160 ਗਰਾਮ ਪਾਪਕਾਰਨ ਮੱਕਾ ਮਿਲਾਓ ਅਤੇ ਫਿਰ 10 ਮਿੰਟ ਤੱਕ ਪਕਾਓ।
4. ਇਸ ਤੋਂ ਬਾਅਦ ਇਸ ਨੂੰ ਬਾਊਲ ਵਿਚ ਕੱਢ ਕੇ ਇਸ ਵਿਚ 2 ਚੱਮਚ ਤਿਆਰ ਕੀਤੇ ਹੋਏ ਮਸਾਲਾ ਮਿਸ਼ਰਣ ਪਾ ਕੇ ਚੰਗੀ ਤਰ੍ਹਾਂ ਮਿਲਾਓ।
5. ਬਲੈਕ ਪੈਂਥਰ ਪਾਪਕਾਰਨ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।