ਅੰਡਰ ਆਰਮਸ ਦੇ ਕਾਲੇਪਨ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ

07/16/2018 9:27:45 AM

ਨਵੀਂ ਦਿੱਲੀ— ਚਿਹਰੇ ਦੀ ਰੰਗਤ ਨਿਖਾਰਨ ਦੇ ਲਈ ਅਸੀਂ ਕਈ ਤਰ੍ਹਾਂ ਦੇ ਕਰੀਮ, ਲੋਸ਼ਨ ਅਤੇ ਮਾਸਕ ਦਾ ਇਸਤੇਮਾਲ ਕਰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਕਦੇ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਆਪਣੇ ਅੰਡਰ ਆਰਮਸ 'ਤੇ ਗੋਰ ਕੀਤਾ ਹੈ ਕਈ ਲੜਕੀਆਂ ਰੇਜਰ ਦੀ ਵਰਤੋ ਕਰ ਲੈਂਦੀਆਂ ਹਨ ਪਰ ਇਸ ਦੇ ਸਾਈਡ ਇਫੈਕਟ ਬਾਅਦ 'ਚ ਉਨ੍ਹਾਂ ਨੂੰ ਪਤਾ ਲੱਗਦੇ ਹਨ। ਜੋ ਲੋਕ ਸਲੀਵਲੈਸ ਕੱਪੜੇ ਪਹਿਨਦੇ ਹਨ ਉਨ੍ਹਾਂ ਦੇ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਨ੍ਹਾਂ ਦੇ ਅੰਡਰ ਆਰਮਸ ਸਾਫ ਹੋਣ। ਜੇ ਅੰਡਰ ਆਰਮਸ ਕਾਲੇ ਹੋਣ ਤਾਂ ਤੁਸੀਂ ਜਿੰਨੀ ਮਰਜ਼ੀ ਮਹਿੰਗੀ ਡ੍ਰੈਸ ਪਾਈ ਹੋਵੇ ਮਾੜੀ ਹੀ ਲਗਦੀ। ਇਨ੍ਹਾਂ ਘਰੇਲੂ ਤਰੀਕਿਆਂ ਦੀ ਵਰਤੋ ਨਾਲ ਤੁਸੀਂ ਅੰਡਰ ਆਰਮਸ ਦੇ ਕਾਲੇਪਨ ਨੂੰ ਦੂਰ ਕਰ ਸਕਦੇ ਹੋ।
1. ਆਲੂ ਨਾਲ ਮਸਾਜ਼ ਕਰਨਾ
ਆਲੂ ਇਕ ਕੁਦਰਤੀ ਬਲੀਚ ਹੈ ਆਲੂ ਨੂੰ ਗੋਲਾਈ 'ਚ ਪਤਲੇ-ਪਤਲੇ ਕੱਟ ਕੇ ਸਲਾਈਸ ਕਰ ਲਓ। ਇਨ੍ਹਾਂ ਨਾਲ 5 ਤੋਂ 7 ਮਿੰਟਾਂ ਦੇ ਲਈ ਮਸਾਜ਼ ਕਰੋ। ਫਿਰ ਠੰਡੇ ਪਾਣੀ ਨਾਲ ਅੰਡਰ ਆਰਮਸ ਨੂੰ ਧੋ ਲਓ। ਹਫਤੇ 'ਚ ਦੋ ਤਿੰਨ ਵਾਰ ਇਸ ਪ੍ਰਕਿਰਿਆ ਨੂੰ ਕਰਨ ਨਾਲ ਲਾਭ ਹੁੰਦਾ ਹੈ।
2. ਨਿੰਬੂ ਅਤੇ ਬੇਕਿੰਗ ਸੋਡੇ ਦਾ ਮਿਸ਼ਰਨ
ਨਿੰਬੂ ਵੀ ਇਕ ਕੁਦਰਤੀ ਬਲੀਚ ਹੈ ਪਰ ਜੇ ਤੁਹਾਡੇ ਅੰਡਰ ਆਰਮਸ ਜ਼ਿਆਦਾ ਕਾਲੇ ਹੋ ਚੁਕੇ ਹਨ ਤਾਂ ਇਸ 'ਚ ਥੋੜ੍ਹੀ ਜਿਹੀ ਮਾਤਰਾ ਬੇਕਿੰਗ ਸੋਡਾ ਵੀ ਮਿਲਾ ਸਕਦੇ ਹੋ। ਨਿੰਬੂ ਅਤੇ ਬੇਕਿੰਗ ਸੋਡੇ ਨੂੰ ਤੁਸੀਂ ਸਕਰਬ ਦੀ ਤਰ੍ਹਾਂ ਵਰਤ ਸਕਦੇ ਹੋ।
3. ਨਾਰੀਅਲ ਦਾ ਤੇਲ
ਸਰੀਰ 'ਚ ਮੋਜੂਦ ਹਰ ਤਰ੍ਹਾਂ ਦੇ ਦਾਗ ਧੱਬਿਆਂ ਦੇ ਲਈ ਨਾਰੀਅਲ ਤੇਲ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਨਾਰੀਅਲ ਤੇਲ ਨੂੰ ਤੁਸੀਂ ਚਾਹੋ ਤਾਂ ਕਪੂਰ 'ਚ ਮਿਲਾਕੇ ਲਗਾ ਸਕਦੇ ਹੋ। ਇਸ 'ਚ ਮੋਈਸਚਰਾਈਜ਼ਰ ਦਾ ਗੁਣ ਹੁੰਦਾ ਹੈ।
4. ਚੀਨੀ ਦਾ ਸਕਰਬ
ਕਾਲੇਪਨ ਨੂੰ ਦੂਰ ਕਰਨ ਲਈ ਚੀਨੀ ਦਾ ਸਕਰਬ ਵੀ ਲਾਭਕਾਰੀ ਹੁੰਦਾ ਹੈ। ਚੀਨੀ ਨੂੰ ਨਿੰਬੂ ਦੇ ਰਸ ਦੇ ਨਾਲ ਜਾਂ ਫਿਰ ਤੇਲ ਦੇ ਨਾਲ ਮਿਲਾਕੇ ਸਕਰਬ ਤਿਆਰ ਕੀਤਾ ਜਾ ਸਕਦਾ ਹੈ। ਇਸ ਦਾ ਨਿਯਮਤ ਇਸਤੇਮਾਲ ਕਰਨ ਨਾਲ ਚਮੜੀ ਵੀ ਮੁਲਾਅਮ ਹੋ ਜਾਵੇਗੀ ਅਤੇ ਚਮੜੀ ਦਾ ਕਾਲਾਪਨ ਵੀ ਦੂਰ ਹੋ ਜਾਵੇਗਾ।
5. ਵੈਕਸ ਕਰਨਾ
ਵੈਕਸ ਕੋਈ ਕੁਦਰਦੀ ਤਰੀਕਾ ਨਹੀਂ ਹੈ ਪਰ ਇਹ ਆਸਾਨ ਅਤੇ ਘੱਟ ਸਮੇਂ 'ਚ ਹੀ ਆਪਣਾ ਅਸਰ ਦਿਖਾ ਦਿੰਦਾ ਹੈ। ਇਕ ਤਾਂ ਇਸ ਨਾਲ ਵਾਲ ਜੜਾਂ ਤੋਂ ਨਿਕਲ ਜਾਂਧੇ ਹਨ। ਨਾਲ ਹੀ ਇਨ੍ਹਾਂ ਦੀ ਵਰਤੋ ਨਾਲ ਡੇਡ ਸਕਿਨ ਵੀ ਸਾਫ ਹੋ ਜਾਂਦੀ ਹੈ।