ਇਸ ਤਰ੍ਹਾਂ ਦੇ ਲੜਕਿਆਂ ਨੂੰ ਹੀ ਮਿਲਦਾ ਹੈ ਪਾਰਟਨਰ ਤੋਂ ਧੋਖਾ

07/21/2018 12:49:16 PM

ਨਵੀਂ ਦਿੱਲੀ— ਲੜਕਾ ਹੋਵੇ ਜਾਂ ਲੜਕੀ, ਦਿਲ ਟੁੱਟਣ ਦਾ ਦੁੱਖ ਹਰ ਕਿਸੇ ਨੂੰ ਹੁੰਦਾ ਹੈ। ਪਿਆਰ 'ਚ ਜਦੋਂ ਧੋਖਾ ਮਿਲਦਾ ਹੈ ਤਾਂ ਇਸ ਤਰ੍ਹਾਂ ਦੀ ਸਥਿਤੀ 'ਚੋਂ ਨਿਕਲ ਪਾਉਣਾ ਕਾਫੀ ਮੁਸ਼ਕਲ ਹੁੰਦਾ ਹੈ। ਪਾਰਟਨ ਦਾ ਪਿਆਰ 'ਚ ਪੈਣ ਤੋਂ ਕੁਝ ਸਾਲਾ ਬਾਅਦ ਬਦਲ ਜਾਣ ਜਾਂ ਧੋਖਾ ਦੇਣ ਦੇ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਇਹ ਲੜਕਾ ਅਤੇ ਲੜਕੀ ਦੋਹਾਂ ਵੱਲੋਂ ਹੋ ਸਕਦਾ ਹੈ ਪਰ ਲੜਕੀ ਦੇ ਧੋਖਾ ਦੇਣ ਦੀ ਵਜ੍ਹਾ ਹਾਲ ਹੀ 'ਚ ਇਕ ਸਟਡੀ 'ਚ ਦੱਸੀ ਗਈ ਹੈ, ਚਲੋ ਇਸ 'ਤੇ ਗੌਰ ਕਰਦੇ ਹਾਂ। 
ਹਾਲੀ ਹੀ 'ਚ ਗਲੀਡਨ ਨਾਂ ਦੀ ਇਕ ਐਕਸਟ੍ਰਾ ਮੈਰਿਟਲ ਡੇਟਿੰਗ ਵੇਬਸਾਈਟ ਨੇ ਔਰਤਾਂ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਸਵ੍ਰੇ ਕੀਤਾ ਹੈ ਜਿਸ 'ਚ ਜ਼ਿਆਦਾਤਰ ਔਰਤਾਂ ਦਾ ਕਹਿਣਾ ਹੈ ਕਿ ਉਹ ਆਪਣੇ ਪਾਰਟਨਰ ਦੇ ਪ੍ਰਤੀ ਬੇਵਫਾ, ਲਾਪਰਵਾਹ ਅਤੇ ਘਰ ਦੇ ਕੰਮਾਂ 'ਚ ਸਾਥ ਨਾ ਦੇਣ ਦੀ ਵਜ੍ਹਾ ਅਪਣਾਉਂਦੀ ਹੈ। 
ਸਟਡੀ ਮੁਤਾਬਕ, ਔਰਤਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਪਾਰਟਨਰ ਨਾਲ ਬਹਿਸ ਇਸ ਗੱਲ ਨੂੰ ਲੈ ਕੇ ਹੁੰਦੀ ਸੀ ਕਿ ਜਦੋਂ ਉਹ ਘਰ ਦੇ ਕੰਮਾਂ ਨੂੰ ਲੈ ਕੇ ਬੇਰੂਖੀ ਦਿਖਾਉਂਦੇ ਜਾਂ ਘਰ ਦੇ ਕੰਮਾਂ 'ਚ ਉਨ੍ਹਾਂ ਦੀ ਮਦਦ ਕਰਨ ਤੋਂ ਇਨਕਾਰ ਕਰਦੇ ਹਨ। ਇਹੀ ਕਾਰਨ ਹੈ ਜੋ ਉਨ੍ਹਾਂ ਦੇ ਪਾਰਟਨਰ ਨੂੰ ਧੋਖਾ ਦੇ ਕੇ ਐਕਸਟ੍ਰਾ ਡੇਟਿੰਗ ਲਈ ਮਜ਼ਬੂਰ ਕਰ ਦਿੰਦੀ ਹੈ।
ਅਜਿਹੇ 'ਚ ਸਟਡੀ ਮੁਤਾਬਕ ਮੰਨੀਏ ਤਾਂ ਮੇਲ ਪਾਰਟਨਰ ਨੂੰ ਆਪਣੀ ਪਾਰਟਨਰ ਦੀ ਘਰ ਦੇ ਕੰਮਾਂ 'ਚ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਦਾ ਪਿਆਰ ਬਰਕਰਾਰ ਰਹੇ ਅਤੇ ਰਿਸ਼ਤਾ ਵੀ ਮਜ਼ਬੂਤ ਬਣੇ।