ਕੇਲਾ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਲਾਭ

05/14/2017 5:29:05 PM

ਨਵੀਂ ਦਿੱਲੀ— ਕੇਲਾ ਖਾਣ ਨਾਲ ਅਸਥਮਾ ਦਾ ਖਤਰਾ ਟਾਲਿਆ ਜਾ ਸਕਦਾ ਹੈ। ਕੇਲੇ ਦੇ ਇਸ ਤੋਂ ਇਲਾਵਾ ਹੋਰ ਵੀ ਕਈ ਲਾਭ ਹਨ ਜਿਨ੍ਹਾਂ ਦੀ ਵਰਤੋ ਨਾਲ ਅਸੀਂ ਕਈ ਬੀਮਾਰੀਆਂ ਤੋਂ ਨਿਜ਼ਾਤ ਪਾ ਸਕਦੇ ਹਾਂ। ਕੇਲਾ ਸਾਡੀ ਸਿਹਤ ਲਈ ਕਾਫੀ ਲਾਭਕਾਰੀ ਹੁੰਦਾ ਹੈ। ਜੇ ਤੁਸੀਂ ਇਸ ਨੂੰ ਰੋਜ਼ ਖਾਉਗੇ ਤਾਂ ਜ਼ਿਆਦਾ ਫਾਇਦਾ ਮਿਲੇਗਾ। ਆਓ ਜਾਣਦੇ ਹਾਂ ਕਿ ਕੇਲਾ ਖਾਣ ਨਾਲ ਹੋਰ ਕੀ ਫਾਇਦੇ ਹੁੰਦੇ ਹਨ। 
1. ਕਮਜ਼ੋਰੀ ਹੋਵੇਗੀ ਦੂਰ
ਕੇਲਾ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਰੋਜ਼ ਇਸ ਨੂੰ ਖਾਣ ਨਾਲ ਕਮਜ਼ੋਰੀ ਦੂਰ ਹੋ ਜਾਂਦੀ ਹੈ। 
2. ਪਾਚਨ ਕਿਰਿਆ ''ਚ ਸੁਧਾਰ ਹੋਵੇਗਾ
ਕੇਲੇ ''ਚ ਭਰਪੂਰ ਮਾਤਰਾ ''ਚ ਫਾਈਵਰ ਹੁੰਦਾ ਹੈ ਇਸ ਨੂੰ ਖਾਣ ਨਾਲ ਪਾਚਨ ਕਿਰਿਆ ਸਹੀ ਹੁੰਦੀ ਹੈ। ਕਬਜ਼ ਅਤੇ ਐਸਿਡਿਟੀ ਦੀ ਸਮੱਸਿਆ ਦੂਰ ਹੋਵੇਗੀ। 
3. ਖੂਨ ਦੀ ਕਮੀ ਹੋਵੇਗੀ ਦੂਰ
ਕੇਲੇ ''ਚ ਭਰਪੂਰ ਮਾਤਰਾ ''ਚ ਫਾਈਵਰ ਹੁੰਦਾ ਹੈ। ਜੋ ਬਲੱਡ ''ਚ ਹੀਮੋਗਲੋਬਿਨ ਦਾ ਲੇਵਲ ਵਧਾਉਂਦੇ ਹਨ। ਇਸ ਨਾਲ ਅਨੀਮੀਆ ਦੀ ਸਮੱਸਿਆ ਦੂਰ ਰਹਿੰਦੀ ਹੈ। 
4. ਸਿਹਤਮੰਦ ਦਿਲ
ਕੇਲੇ ''ਚ ਭਰਪੂਰ ਮਾਤਰਾ ''ਚ ਫਾਈਵਰ, ਪੋਟਾਸ਼ਿਅਮ, ਕੈਲਸ਼ੀਅਮ ਅਤੇ ਵਿਟਾਮਿਨ ਸੀ ਹੁੰਦਾ ਹੈ। ਰੋਜ਼ ਇਸ ਨੂੰ ਖਾਣ ਨਾਲ ਕੌਲੈਸਟਰੌਲ ਕੰਟਰੋਲ ''ਚ ਰਹਿੰਦਾ ਹੈ। 
5. ਦਿਮਾਗ ਤੇਜ਼ ਕਰਦਾ ਹੈ। 
ਕੇਲੇ ''ਚ ਵਿਟਾਮਿਨ ਬੀ 6 ਦੀ ਭਰਪੂਰ ਮਾਤਰਾ ਹੁੰਦੀ ਹੈ। ਜੋ ਦਿਮਾਗ ਨੂੰ ਤੇਜ਼ ਕਰਦਾ ਹੈ।
6. ਬਲੱਡ ਪ੍ਰੈਸ਼ਰ ਕੰਟਰੋਲ ਕਰੇ
ਕੇਲੇ ''ਚ ਭਰਪੂਰ ਮਾਤਰਾ ''ਚ ਪੋਟਾਸ਼ਿਅਮ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ''ਚ ਸੋਡੀਅਮ ਬੈਲੰਸ ਬਣਿਆ ਰਹੇਗਾ। ਜਿਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ''ਚ ਰਹਿੰਦਾ ਹੈ। 
7. ਯੁਰਿਨ ਦੇ ਇੰਨਫੈਕਸ਼ਨ ਤੋਂ ਬਚਾਏ
ਇਸ ''ਚ ਮੋਜੂਦ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਯੂਰਿਨ ਇੰਨਫੈਕਸ਼ਨ ਦਾ ਖਤਰਾ ਟਾਲਦੇ ਹਨ। 
8. ਤਣਾਅ ਦੂਰ ਕਰੇ
ਕੇਲੇ ''ਚ ਅਜਿਹੇ ਤੱਤ ਮੋਜੂਦ ਹੁੰਦੇ ਹਨ ਜੋ ਮੂਡ ਬਹਿਤਰ ਬਣਾਉਣ ''ਚ ਮਦਦ ਕਰਦਾ ਹੈ। ਇਸ ਨਾਲ ਤਣਾਅ ਦੂਰ ਰਹਿੰਦਾ ਹੈ।