ਘਰ ''ਚ ਮਨੀ ਪਲਾਂਟ ਲਗਾਉਣ ਤੋਂ ਪਹਿਲਾਂ ਜਾਣ ਲਓ ਇਸ ਦੀ ਸਹੀ ਦਿਸ਼ਾਂ

01/01/2018 2:18:42 PM

ਨਵੀਂ ਦਿੱਲੀ— ਘਰ ਦੇ ਵਿਹੜੇ 'ਚ ਲੱਗੇ ਪੌਦੇ ਚੰਗੇ ਲੱਗਦੇ ਹਨ। ਹਰ ਕੋਈ ਆਪਣੇ ਘਰ 'ਚ ਮਨੀ ਪਲਾਂਟ ਤਾਂ ਜ਼ਰੂਰ ਲਗਾਉਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਨਾਲ-ਨਾਲ ਵਾਸਤੂ ਦੋਸ਼ ਨੂੰ ਵੀ ਦੂਰ ਕਰਦਾ ਹੈ ਜਿਵੇਂ ਕਿ ਇਸ ਦੇ ਨਾਮ ਤੋਂ ਹੀ ਸਪਸ਼ੱਟ ਹੋ ਜਾਂਦਾ ਹੈ ਕਿ ਮਨੀ ਪਲਾਂਟ ਦਾ ਅਰਥ ਹੀ ਹੈ ਆਰਥਿਕ ਖੁਸ਼ਹਾਲੀ ਦਾ ਆਉਣਾ। ਇਸ ਦੇ ਪੌਦੇ ਦਾ ਸਹੀ ਤਰੀਕੇ ਨਾਲ ਲਾਭ ਉਠਾਉਣ ਲਈ ਜ਼ਰੂਰੀ ਹੈ ਕਿ ਇਸ ਨੂੰ ਸਹੀਂ ਦਿਸ਼ਾ 'ਚ ਲਗਾਇਆ ਜਾਵੇ। ਲੋਕ ਇਸ ਨੂੰ ਘਰ 'ਚ ਲਗਾ ਤਾਂ ਲੈਂਦੇ ਹਨ ਪਰ ਸਹੀ ਜਾਣਕਾਰੀ ਨਾ ਹੋਣ ਕਾਰਨ ਇਸ ਦਾ ਪੂਰਾ ਫਾਇਦਾ ਨਹੀਂ ਉਠਾ ਪਾਉਂਦੇ। ਤੁਹਾਡੇ ਘਰ 'ਚ ਵੀ ਮਨੀ ਪਲਾਂਟ ਹੈ ਜਾਂ ਫਿਰ ਇਸ ਨੂੰ ਘਰ ਦੇ ਵਿਹੜੇ 'ਚ ਲਗਾਉਣ ਦੇ ਬਾਰੇ ਸੋਚ ਰਹੇ ਹੋ ਤਾਂ ਜਾਣ ਲਓ ਕਿ ਇਸ ਨੂੰ ਲਗਾਉਣ ਦੇ ਸਹੀ ਤਰੀਕੇ। ਤਾਂ ਆਓ ਜਾਣਦੇ ਹਾਂ ਇਸ ਨੂੰ ਲਗਾਉਣ ਦੀ ਸਹੀਂ ਦਿਸ਼ਾ ਬਾਰੇ...
1. ਕਦੇ ਵੀ ਘਰ ਦੀ ਇਸ ਦਿਸ਼ਾ 'ਚ ਨਾ ਲਗਾਓ ਮਨੀ ਪਲਾਂਟ 
ਕਦੇਂ ਵੀ ਘਰ ਦੀ ਉੱਤਰ ਦਿਸ਼ਾ ਵੱਲ ਮਨੀ ਪਲਾਂਟ ਨਾ ਲਗਾਓ। ਇਸ ਦਿਸ਼ਾਂ ਨੂੰ ਨੇਗੇਟਿਵ ਮੰਨਿਆ ਜਾਂਦਾ ਹੈ। ਵਾਸਤੂ ਦੇ ਹਿਸਾਬ ਨਾਲ ਇਸ ਦਿਸ਼ਾਂ 'ਚ ਮਨੀ ਪਲਾਂਟ ਲਗਾਉਣ ਨਾਲ ਪਤੀ-ਪਤਨੀ 'ਚ ਤਣਾਅ ਰਹਿੰਦਾ ਹੈ। ਇਸ ਨੂੰ ਨਾਕਾਰਾਤਮਕ ਊਰਜਾ ਦੇ ਪ੍ਰਭਾਵ ਦੀ ਦਿਸ਼ਾ ਮੰਨਿਆ ਜਾਂਦਾ ਹੈ। 
2. ਘਰ ਦੇ ਬਾਹਰ ਨਹੀਂ ਅੰਦਰ ਲਗਾਓ ਮਨੀ ਪਲਾਂਟ 
ਮਨੀ ਪਲਾਂਟ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ ਪਰ ਇਸ ਨੂੰ ਘਰ ਦੇ ਬਾਹਰ ਨਹੀਂ ਸਗੋਂ ਅੰਦਰ ਲਗਾਓ। ਬਾਹਰ ਲਗਾਉਣ ਨਾਲ ਇਸ ਦਾ ਪ੍ਰਭਾਵ ਨਹੀਂ ਪੈਂਦਾ। 
3. ਮਨੀ ਪਲਾਂਟ ਲਗਾਉਣ ਲਈ ਇਹ ਦਿਸ਼ਾਂ ਹੈ ਬੈਸਟ 
ਘਰ ਦੀ ਦੱਖਣ-ਪੂਰਬ ਦਿਸ਼ਾ 'ਚ ਮਨੀ ਪਲਾਂਟ ਲਗਾਓ। ਇਸ ਨਾਲ ਸੁੱਖ-ਸਮਰਿਧੀ ਵਧੇਗੀ ਅਤੇ ਉਸ ਗੱਲ ਦਾ ਖਾਸ ਖਿਆਲ ਰੱਖੋ ਕਿ ਇੱਥੇ ਧੁੱਪ ਜ਼ਿਆਦਾ ਨਾ ਪਵੇ। ਇਸ ਨਾਲ ਇਹ ਪਲਾਂਟ ਸੁੱਕਣ ਲੱਗਦਾ ਹੈ। 
4. ਮੁਰਝਾਈ ਹੋਈਆਂ ਪੱਤੀਆਂ ਨੂੰ ਛਾਂਟ ਦਿਓ
ਸਮੇਂ-ਸਮੇਂ 'ਤੇ ਮਨੀ ਪਲਾਂਟ ਦੀਆਂ ਪੱਤੀਆਂ ਛਾਂਟਦੇ ਰਹੋ। ਇਸ ਦੀ ਵਧਦੀ ਵੇਲ ਨੂੰ ਜਮੀਨ 'ਤੇ ਨਾ ਡਿੱਗਣ ਦਿਓ। ਇਸ ਨੂੰ ਨਾਲ ਹੀ ਨਾਲ ਉੱਪਰ ਦੀ ਸਾਈਡ ਬਣਦੇ ਜਾਓ।