Beauty Tips: ਜਾਣੋ ਬਾਡੀ ਲੋਸ਼ਨ ਅਤੇ ਬਾਡੀ ਆਇਲ ’ਚੋਂ ਕਿਹੜਾ ਹੈ ਬਿਹਤਰ, ਕਿੰਝ ਕਰੀਏ ਇਸ ਦੀ ਵਰਤੋਂ

02/27/2021 4:30:00 PM

ਨਵੀਂ ਦਿੱਲੀ: ਆਪਣੀ ਚਮਡ਼ੀ ਨੂੰ ਲੈ ਕੇ ਉਂਝ ਤਾਂ ਲੜਕੀਆਂ ਬੇਹੱਦ ਸਾਵਧਾਨ ਰਹਿੰਦੀਆਂ ਹਨ। ਚਮੜੀ ਦਾ ਰੁੱਖਾਪਨ ਦੂਰ ਕਰਨ ਲਈ ਉਹ ਬਾਡੀ ਲੋਸ਼ਨ ਜਾਂ ਫਿਰ ਬਾਡੀ ਆਇਲ ਦੀ ਵਰਤੋਂ ਕਰਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੇ ਵਿਚਕਾਰ ਫਰਕ ਕੀ ਹੈ ਅਤੇ ਉਸ ਨੂੰ ਕਦੋਂ ਅਤੇ ਕਿੰਝ ਲਗਾਉਣਾ ਸਹੀ ਹੁੰਦਾ ਹੈ। ਕੀ ਤੁਸੀਂ ਇਕ ਹੀ ਸਮੇਂ ਦੋਵਾਂ ਦੀ ਵਰਤੋਂ ਕਰ ਸਕਦੇ ਹੋ? ਅੱਜ ਆਪਣੇ ਇਸ ਆਰਟੀਕਲ ’ਚ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਬਾਡੀ ਲੋਸ਼ਨ ਅਤੇ ਬਾਡੀ ਆਇਲ ’ਚ ਕੀ ਫਰਕ ਹੈ ਅਤੇ ਇਸ ਦੀ ਕਿੰਝ ਵਰਤੋਂ ਕਰਨੀ ਹੈ। 

ਇਹ ਵੀ ਪੜ੍ਹੋ:ਬੇਕਾਰ ਨਾ ਸਮਝੋ ਭਿੱਜੇ ਹੋਏ ਛੋਲਿਆਂ ਦਾ ਪਾਣੀ, ਸ਼ੂਗਰ ਦੇ ਮਰੀਜ਼ਾਂ ਸਣੇ ਇਨ੍ਹਾਂ ਲਈ ਵੀ ਹੈ ਲਾਹੇਵੰਦ
ਬਾਡੀ ਲੋਸ਼ਨ ਅਤੇ ਬਾਡੀ ਆਇਲ ਦੇ ਵਿਚਕਾਰ ਫਰਕ
ਉਂਝ ਤਾਂ ਜਿਥੇ ਬਾਡੀ ਲੋਸ਼ਨ ਅਤੇ ਬਾਡੀ ਆਇਲ ਦੋਵੇਂ ਹੀ ਇਕ ਪਾਸੇ ਚਮੜੀ ਨੂੰ ਹਾਈਡ੍ਰੇਟ ਕਰਦੇ ਹਨ। ਜਿਨ੍ਹਾਂ ਨੂੰ ਤਾਂ ਕਿੱਲ ਮੁਹਾਸਿਆਂ ਦੀ ਸਮੱਸਿਆ ਹੁੰਦੀ ਹੈ ਉਹ ਬਾਡੀ ਆਇਲ ਦੀ ਵਰਤੋਂ ਕਰ ਸਕਦੇ ਹਨ ਪਰ ਬਾਡੀ ਲੋਸ਼ਨ ਦੀ ਵਰਤੋਂ ਵੀ ਸਕਿਨ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ। ਦੋਵੇਂ ਹੀ ਇਕ ਹੀ ਸਮੇਂ ’ਚ ਭੁੱਲ ਕੇ ਵੀ ਨਾ ਲਗਾਓ। 


ਬਾਡੀ ਆਇਲ ਲਗਾਉਣ ਦਾ ਤਰੀਕਾ
ਨਹਾਉਣ ਦੇ ਤੁਰੰਤ ਬਾਅਦ ਬਾਡੀ ਆਇਲ ਲਗਾਓ ਕਿਉਂਕਿ ਇਹ ਗਿੱਲੀ ਚਮੜੀ ’ਤੇ ਪਾਣੀ ਨੂੰ ਲਾਕ ਕਰਦਾ ਹੈ ਜਿਸ ਨਾਲ ਸਕਿਨ ਰੁੱਖੀ ਨਹੀਂ ਹੁੰਦੀ ਅਤੇ ਨਾ ਹੀ ਹੋਰ ਤੇਲ ਨਜ਼ਰ ਆਉਂਦਾ ਹੈ। ਇਸ ਦੇ ਨਾਲ ਹੀ ਬਾਡੀ ਆਇਲ ਚਮੜੀ ਨੂੰ ਚਮਕਦਾਰ ਅਤੇ ਸਿਹਤਮੰਦ ਰੱਖਦਾ ਹੈ। 


ਬਾਡੀ ਲੋਸ਼ਨ ਲਗਾਉਣ ਦਾ ਤਾਰੀਕਾ
ਜੇਕਰ ਚਮੜੀ ਰੁੱਖੀ ਹੈ ਤਾਂ ਨਹਾਉਣ ਤੋਂ ਬਾਅਦ ਬਾਡੀ ਲੋਸ਼ਨ ਦੀ ਵਰਤੋਂ ਕਰੋ। ਇਹ ਚਮੜੀ ਦੇ ਰੁੱਖੇਪਨ ਦੀ ਸਮੱਸਿਆ ਨੂੰ ਦੂਰ ਕਰਕੇ ਨਮੀ ਨੂੰ ਬਲਾਕ ਕਰਦਾ ਹੈ। ਬਾਡੀ ਲੋਸ਼ਨ ਬਾਡੀ ਆਇਲ ਤੋਂ ਜ਼ਿਆਦਾ ਪ੍ਰਭਾਵੀ ਮੰਨਿਆ ਜਾਂਦਾ ਹੈ ਕਿਉਂਕਿ ਇਸ ’ਚ ਤੇਲ ਅਤੇ ਪਾਣੀ ਦੋਵਾਂ ਦਾ ਬੇਸ ਹੁੰਦਾ ਹੈ। 

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਲੋਸ਼ਨ ਅਤੇ ਆਇਲ ਦੋਵਾਂ ’ਚੋਂ ਕੀ ਹੈ ਬਿਹਤਰ?
ਦੋਵਾਂ ਦੇ ਆਪਣੇ-ਆਪਣੇ ਫ਼ਾਇਦੇ ਹਨ। ਜੇਕਰ ਕੁਦਰਤੀ ਰੂਪ ਨਾਲ ਚਮੜੀ ਡਰਾਈ ਹੈ ਤਾਂ ਬਾਡੀ ਲੋਸ਼ਨ ਦੀ ਵਰਤੋਂ ਕਰੋ। ਉੱਧਰ ਜੇਕਰ ਤੁਸੀਂ ਆਪਣੀ ਚਮੜੀ ਨੂੰ ਚਮਕਦਾਰ ਬਣਾਉਣ ਚਾਹੁੰਦੇ ਹੋ ਤਾਂ ਬਾਡੀ ਆਇਲ ਦੀ ਵਰਤੋਂ ਕਰੋ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon