Beauty Tips: ਝੜਦੇ ਵਾਲ਼ ਅਤੇ ਸਿੱਕਰੀ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਏਗਾ ਅਖਰੋਟ ਨਾਲ ਬਣਿਆ ਹੇਅਰ ਮਾਸਕ

05/15/2021 4:53:02 PM

ਨਵੀਂ ਦਿੱਲੀ: ਵੱਧਦੇ ਪ੍ਰਦੂਸ਼ਣ, ਹੀਟਿੰਗ ਪ੍ਰਾਡੈਕਟਸ ਦੀ ਜ਼ਿਆਦਾ ਵਰਤੋਂ, ਗ਼ਲਤ ਰੂਟੀਨ ਅਤੇ ਖਾਣ-ਪੀਣ ਦੇ ਚੱਲਦੇ ਵਾਲ਼ ਝੜਨ, ਰੁੱਖੇਪਣ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ। ਹਾਲਾਂਕਿ ਲੜਕੀਆਂ ਲਈ ਇਸ ਲਈ ਮਹਿੰਗੇ ਸ਼ੈਂਪੂ, ਸੀਰਮ ਅਤੇ ਹੋਰ ਚੀਜ਼ਾਂ ਦੀ ਵਰਤੋਂ ਕਰਦੀਆਂ ਹਨ ਪਰ ਉਸ ਨਾਲ ਕੋਈ ਖ਼ਾਸ ਫ਼ਾਇਦਾ ਨਹੀਂ ਮਿਲਦਾ। ਅਜਿਹੇ ’ਚ ਤੁਸੀਂ ਵਾਲ਼ਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਰਸੋਈ ਵੱਲ ਰੁੱਖ ਕਰ ਸਕਦੇ ਹਨ। ਜੀ ਹਾਂ, ਪੋਸ਼ਣ ਤੱਤਾਂ ਨਾਲ ਭਰਪੂਰ ਸੁੱਕੇ ਮੇਵਿਆਂ ’ਚ ਸ਼ਾਮਲ ਅਖਰੋਟ ਨਾਲ ਬਣਿਆ ਹੇਅਰ ਮਾਸਕ ਵਾਲ਼ਾਂ ਦੀ ਹਰ ਸਮੱਸਿਆ ਦਾ ਇਲਾਜ ਹੈ। 

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ


ਸਮੱਗਰੀ
ਅਖਰੋਟ-10 ਤੋਂ 12
ਦਹੀਂ-1 ਕੱਪ
ਨਿੰਬੂ ਦਾ ਰਸ- 1 ਚਮਚਾ
ਗੁਲਾਬ ਜਲ- 1 ਚਮਚਾ


ਕਿੰਝ ਬਣਾਈਏ?
ਇਸ ਹੇਅਰ ਮਾਸਕ ਨੂੰ ਤਿਆਰ ਕਰਨ ਲਈ ਅਖਰੋਟ ਨੂੰ ਪਾਣੀ ’ਚ 1 ਘੰਟਾ ਭਿਓ ਕੇ ਰੱਖੋ। ਹੁਣ ਇਸ ਨੂੰ ਮਿਕਸੀ ’ਚ ਚੰਗੀ ਤਰ੍ਹਾਂ ਨਾਲ ਬਰੈਂਡ ਕਰ ਲਓ। ਦਹੀਂ ਨੂੰ ਚੰਗੀ ਤਰ੍ਹਾਂ ਨਾਲ ਫੈਂਟ ਕੇ ਉਸ ’ਚ ਅਖਰੋਟ ਦਾ ਪੇਸਟ, ਨਿੰਬੂ ਦਾ ਰਸ ਅਤੇ ਗੁਲਾਬ ਜਲ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਤੁਹਾਡਾ ਹੇਅਰ ਮਾਸਕ ਬਣ ਕੇ ਤਿਆਰ ਹੈ।

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਕਿੰਝ ਕਰੀਏ ਅਪਲਾਈ?
ਸਭ ਤੋਂ ਪਹਿਲਾਂ ਵਾਲ਼ਾਂ ਨੂੰ ਦੋ ਹਿੱਸਿਆਂ ’ਚ ਵੰਡ ਲਓ ਅਤੇ ਜੜ੍ਹਾਂ ’ਚ ਪੇਸਟ ਨੂੰ ਲਗਾਓ। ਹੇਅਰ ਮਾਸਕ ਨੂੰ ਲਗਾਉਣ ਤੋਂ ਪਹਿਲਾਂ ਧਿਆਨ ਰੱਖੋ ਕੇ ਵਾਲ਼ਾਂ ’ਚ ਤੇਲ ਨਾ ਲੱਗਾ ਹੋਵੇ। ਸਕੈਲਪ ਅਖਰੋਟ ਦੇ ਹੇਅਰ ਮਾਸਕ ਨੂੰ ਲਗਾਉਣ ਤੋਂ ਬਾਅਦ ਸ਼ਾਵਰ ਕੈਪ ਨਾਲ ਸਿਰ ਨੂੰ ਢੱਕ ਲਓ। ਵਾਲ਼ਾਂ ਨੂੰ 30 ਮਿੰਟ ਬਾਅਦ ਧੋ ਲਓ ਪਰ ਇਸ ਦੌਰਾਨ ਸ਼ੈਂਪੂ ਦੀ ਵਰਤੋਂ ਨਾ ਕਰੋ। ਵਾਲ਼ ਜਦੋਂ ਸੁੱਕ ਜਾਣ ਤਾਂ ਅਖਰੋਟ ਦਾ ਤੇਲ ਲਗਾਓ। ਅਗਲੇ ਦਿਨ ਸ਼ੈਂਪੂ ਨਾਲ ਵਾਲ਼ਾਂ ਨੂੰ ਧੋ ਲਓ। ਹਫ਼ਤੇ ’ਚ ਇਕ ਵਾਰ ਇਸ ਹੇਅਰ ਮਾਸਕ ਦੀ ਵਰਤੋਂ ਕਰੋ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

Aarti dhillon

This news is Content Editor Aarti dhillon