Beauty Tips : ਇਸ ਤਰ੍ਹਾਂ ਕਰੋਗੇ ਗੁਲਾਬਜਲ ਦੀ ਵਰਤੋਂ ਤਾਂ ਚਿਹਰੇ 'ਤੇ ਆਵੇਗਾ ਨਿਖਾਰ

10/24/2021 2:50:55 PM

ਨਵੀਂ ਦਿੱਲੀ— ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋਣ ਵਾਲੀ ਹੈ। ਇਸ ਮੌਸਮ 'ਚ ਚਮੜੀ ਨੂੰ ਨਿਖਾਰਣ ਲਈ ਗੁਲਾਬਜਲ ਦੀ ਵਰਤੋਂ ਕੀਤੀ ਜਾਂਦੀ ਹੈ। ਗੁਲਾਬ ਜਲ ਦੇ ਫਾਇਦੇ ਅਨੇਕ ਹਨ ਪਰ ਨੁਕਸਾਨ ਕੋਈ ਵੀ ਨਹੀਂ ਹੈ। ਪਹਿਲੇ ਸਮੇਂ 'ਚ ਰਾਣੀਆਂ ਚਿਹਰੇ ਦਾ ਨਿਖਾਰ ਬਣਾਈ ਰੱਖਣ ਲਈ ਇਸ ਦੀ ਵਰਤੋਂ ਕਰਦੀਆਂ ਸਨ। ਵਰਕਿੰਗ ਵੂਮੈਨ ਲਈ ਗੁਲਾਬ ਜਲ ਬੇਹੱਦ ਫਾਇਦੇਮੰਦ ਹੈ। ਅਕਸਰ ਉਹ ਰੁੱਝੇ ਲਾਈਫ ਸਟਾਈਲ ਦੇ ਚੱਲਦੇ ਆਪਣੀ ਸਕਿਨ 'ਤੇ ਧਿਆਨ ਨਹੀਂ ਦੇ ਪਾਉਂਦੀਆਂ। ਅਜਿਹੇ 'ਚ ਰੋਜ਼ਾਨਾ ਚਿਹਰੇ 'ਤੇ ਗੁਲਾਬਜਲ ਲਗਾਓ ਅਤੇ ਕਈ ਸਕਿਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਓ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਇਸ ਦੀ ਵਰਤੋਂ ਕਰਕੇ ਬੇਦਾਗ ਚਮੜੀ ਪਾ ਸਕਦੇ ਹੋ।


1. ਮੋਇਸਚਰਾਈਜ਼ਰ
ਜੇ ਤੁਹਾਡੀ ਸਕਿਨ ਡਰਾਈ ਹੈ ਤਾਂ ਗੁਲਾਬਜਲ ਨੂੰ ਗਿਲਸਰੀਨ ਦੇ ਨਾਲ ਮਿਲਾ ਕੇ ਚਿਹਰੇ 'ਤੇ ਲਗਾਓ। ਇਸ ਨਾਲ ਕੁਝ ਹੀ ਦਿਨਾਂ 'ਚ ਤੁਹਾਨੂੰ ਫਰਕ ਦਿਖਾਈ ਦੇਣ ਲੱਗੇਗਾ।
2. ਮੇਕਅੱਪ ਰਿਮੂਵਰ
ਸੌਂਣ ਤੋਂ ਪਹਿਲਾਂ ਹਮੇਸ਼ਾ ਆਪਣੇ ਮੇਕਅੱਪ ਨੂੰ ਰਿਮੂਵ ਕਰੋ। ਇਸ ਲਈ ਕਾਟਨ 'ਚ ਥੋੜ੍ਹਾ ਜਿਹਾ ਗੁਲਾਬਜਲ ਲਓ ਅਤੇ ਮੇਕਅੱਪ ਸਾਫ ਕਰੋ। ਇਸ ਨਾਲ ਸਕਿਨ ਹੈਲਦੀ ਰਹੇਗੀ।


3. ਫੇਸਪੈਕ
ਵੇਸਣ ਜਾਂ ਮੁਲਤਾਨੀ ਮਿੱਟੀ 'ਚ ਇਸ ਨੂੰ ਮਿਲਾ ਕੇ ਚਿਹਰੇ 'ਤੇ ਲਗਾਓ। ਇਸ ਨਾਲ ਚਿਹਰਾ ਚਮਕਦਾਰ ਹੋਵੇਗਾ ਅਤੇ ਨਾਲ ਹੀ ਤੁਸੀ ਤਾਜ਼ਾ ਵੀ ਮਹਿਸੂਸ ਕਰੋਗੇ।
4. ਕਲੀਂਜਰ
ਦਿਨ 'ਚ 2 ਵਾਰ ਚਿਹਰੇ 'ਤੇ ਗੁਲਾਬ ਜਲ ਲਗਾਓ। ਇਸ ਨਾਲ ਚਿਹਰੇ 'ਤੇ ਜੰਮੀ ਧੂੜ-ਮਿੱਟੀ ਸਾਫ ਹੋਵੇਗੀ। ਇਸ ਨਾਲ ਚਿਹਰੇ ਦੇ ਪੋਰਸ ਵੀ ਬੰਦ ਨਹੀਂ ਹੋਣਗੇ।


5. ਸਾਫਟ ਵਾਲ
ਰਾਤ ਨੂੰ ਸੌਂਣ ਤੋਂ ਪਹਿਲਾਂ ਗੁਲਾਬ ਜਲ ਨਾਲ ਵਾਲਾਂ ਦੀ ਮਸਾਜ਼ ਕਰੋ। ਸਵੇਰੇ ਵਾਲ ਧੋ ਲਓ। ਇਸ ਨਾਲ ਵਾਲ ਮੁਲਾਇਮ ਅਤੇ ਲੰਬੇ ਹੋਣਗੇ।

Aarti dhillon

This news is Content Editor Aarti dhillon