Beauty Tips:ਇਸ ਤਰ੍ਹਾਂ ਕਰੋ ਚਿਹਰੇ ਦੀ ਮਾਲਿਸ਼, ਨਹੀਂ ਪੈਣਗੀਆਂ ਝੁਰੜੀਆਂ

12/13/2020 1:57:36 PM

ਜਲੰਧਰ: ਝੁਰੜੀਆਂ ਚਾਹੇ ਮੱਥੇ 'ਤੇ ਹੋਣ ਜਾਂ ਫਿਰ ਪੂਰੇ ਚਿਹਰੇ 'ਤੇ ਪਰ ਸਕਿਨ 'ਤੇ ਨਜ਼ਰ ਆਉਣ ਵਾਲੀਆਂ ਇਹ ਬਾਰੀਕ ਲਾਈਨਾਂ ਬੁਢਾਪੇ ਵੱਲ ਇਸ਼ਾਰਾ ਕਰਦੀਆਂ ਹਨ। ਕਈ ਵਾਰ ਗਲਤ ਰੂਟੀਨ, ਗਲਤ ਖਾਣ-ਪੀਣ ਅਤੇ ਲਾਈਫ਼ਸਟਾਈਲ ਦੇ ਚੱਲਦੇ ਘੱਟ ਉਮਰ 'ਚ ਹੀ ਝੁਰੜੀਆਂ ਨਜ਼ਰ ਆਉਣ ਲੱਗਦੀਆਂ ਹਨ ਜੋ ਮਹਿੰਗੇ ਪ੍ਰਾਡੈਕਟਸ ਦੀ ਵਰਤੋਂ ਨਾਲ ਵੀ ਨਹੀਂ ਜਾਂਦੀਆਂ। ਅਜਿਹੇ 'ਚ ਅੱਜ ਅਸੀਂ ਤੁਹਾਡੇ ਲਈ ਕੁਝ ਟਿਪਸ ਲੈ ਕੇ ਆਏ ਹਾਂ ਜੋ ਨਾ ਸਿਰਫ਼ ਝੁਰੜੀਆਂ ਤੋਂ ਨਿਜ਼ਾਤ ਦਿਵਾਉਂਗੇ ਸਗੋਂ ਇਸ ਨਾਲ ਤੁਹਾਡੀ ਸਕਿਨ ਵੀ ਗਲੋਅ ਕਰੇਗੀ।

ਇਹ ਵੀ ਪੜ੍ਹੋ:Beauty Tips: ਚਿਹਰੇ 'ਤੇ ਬਣੇ ਬਲੈਕਹੈੱਡਸ ਤੋਂ ਛੁਟਕਾਰਾ ਦਿਵਾਉਣਗੀਆਂ ਇਹ ਚੀਜ਼ਾਂ, ਇੰਝ ਕਰੋ ਵਰਤੋਂ
ਪਹਿਲਾਂ ਤਰੀਕਾ
ਸਭ ਤੋਂ ਪਹਿਲਾਂ ਕੌਲੀ 'ਚ 1 ਚਮਚਾ ਮਲਾਈ ਅਤੇ 1 ਚਮਚਾ ਨਿੰਬੂ ਦੇ ਰਸ ਨੂੰ ਲੈ ਕੇ ਚੰਗੀ ਤਰ੍ਹਾਂ ਮਿਕਸ ਕਰੋ। ਚਿਹਰੇ ਨੂੰ ਧੋ ਕੇ ਇਸ ਪੈਕ ਨੂੰ ਚਿਹਰੇ 'ਤੇ ਲਗਾਓ। ਹਲਕੇ ਹੱਥਾਂ ਨਾਲ ਚਿਹਰੇ ਦੀ 15 ਮਿੰਟ ਮਾਲਿਸ਼ ਕਰੋ ਅਤੇ ਪੈਕ ਨੂੰ 10 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਹਲਕੇ ਕੋਸੇ ਜਾਂ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ।


ਦੂਜਾ ਤਰੀਕਾ
ਬਾਦਾਮ ਤੇਲ, ਐਲੋਵੇਰਾ ਜੈੱਲ, ਕੋਕੋਨੈੱਟ ਤੇਲ ਨਾਲ ਚਿਹਰੇ ਦੀ ਮਾਲਿਸ਼ ਕਰੋ। ਕੋਈ ਵੀ ਤੇਲ ਸ਼ੂਟ ਨਹੀਂ ਕਰਦਾ ਤਾਂ ਨਾਈਟ ਕ੍ਰੀਮ ਨਾਲ ਵੀ ਚਿਹਰੇ ਦੀ ਮਾਲਿਸ਼ ਕਰ ਸਕਦੇ ਹੋ। 15 ਮਿੰਟ ਮਾਲਿਸ਼ ਕਰਨ ਤੋਂ ਬਾਅਦ 10 ਮਿੰਟ ਲਈ ਇੰਝ ਹੀ ਛੱਡ ਦਿਓ ਅਤੇ ਫਿਰ ਹਲਕੇ ਕੋਸੇ ਪਾਣੀ ਨਾਲ ਸਾਫ ਕਰ ਲਓ।

ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਪੀਓ ਹਲਦੀ ਵਾਲਾ ਦੁੱਧ, ਹੋਣਗੇ ਇਹ ਬੇਮਿਸਾਲ ਫ਼ਾਇਦੇ


ਕਿੰਝ ਕਰੀਏ ਵਰਤੋਂ
ਦੋਵੇਂ ਤਰੀਕੇ ਦੀ ਮਾਲਿਸ਼ ਨੂੰ ਇਕ ਹੀ ਦਿਨ 'ਚ ਨਾ ਕਰੋ। ਇਸ ਦੀ ਬਜਾਏ ਹਫਤੇ ਦੇ 3 ਦਿਨ ਪਹਿਲੀ ਅਤੇ ਅਗਲੇ ਤਿੰਨ ਦਿਨ ਦੂਜੀ ਮਾਲਿਸ਼ ਕਰੋ। ਨਾਲ ਹੀ ਮਾਲਿਸ਼ ਕਰਦੇ ਸਮੇਂ ਸਕਿਨ ਨੂੰ ਹੇਠਾਂ ਨਹੀਂ ਉੱਪਰ ਦੇ ਵੱਲ ਨੂੰ ਲੈ ਕੇ ਜਾਓ। ਇਸ ਨਾਲ ਸਕਿਨ ਲਮਕੇਗੀ ਨਹੀਂ।

Aarti dhillon

This news is Content Editor Aarti dhillon