Beauty Tips: ਰੰਗ ਗੋਰਾ ਕਰਨ ਲਈ ਪਪੀਤੇ ਅਤੇ ਨਿੰਬੂ ਸਣੇ ਇਹ ਟਿਪਸ ਆਉਣਗੇ ਤੁਹਾਡੇ ਕੰਮ

06/20/2021 4:41:57 PM

ਨਵੀਂ ਦਿੱਲੀ- ਅੱਜਕੱਲ੍ਹ ਹਰ ਕੋਈ ਚਾਹੁੰਦਾ ਹੈ ਕਿ ਉਸਦਾ ਚਿਹਰਾ ਸੁੰਦਰ ਦਿਖੇ ਅਤੇ ਚਿਹਰੇ 'ਤੇ ਕੋਈ ਨਿਸ਼ਾਨ ਨਾ ਹੋਵੇ। ਜੇਕਰ ਤੁਸੀਂ ਆਪਣੇ ਚਿਹਰੇ ਨੂੰ ਦਾਗ ਰਹਿਤ ਅਤੇ ਸੁੰਦਰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਟਿਪਸ ਅਪਣਾ ਕੇ ਦੇਖੋ। ਇਹ ਫੇਸਪੈਕ ਦਾ ਅਸਰ ਜ਼ਰੂਰ ਤੁਹਾਡੇ ਚਿਹਰੇ 'ਤੇ ਦਿਖੇਗਾ।


ਪਪੀਤਾ 
ਚਿਹਰੇ ਦਾ ਰੰਗ ਨਿਖਾਰਨ ਲਈ ਪਪੀਤੇ ਦਾ ਇਸਤੇਮਾਲ ਕਰ ਸਕਦੇ ਹੋ। ਪਪੀਤੇ ਨੂੰ ਥੋੜ੍ਹੀ ਦਹੀਂ ਦੇ ਨਾਲ ਮਿਲਾ ਕੇ ਲਗਾਓ।


ਨਿੰਬੂ
ਬਲੀਚਿੰਗ ਦੇ ਲਈ ਨਿੰਬੂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਨੂੰ ਲਗਾਉਣ ਨਾਲ ਚਿਹਰੇ ਦਾ ਰੰਗ ਨਿਖਰਦਾ ਹੈ। ਇਸ ਨੂੰ ਸਿੱਧਾ ਵੀ ਲਗਾ ਸਕਦੇ ਹੋ ਅਤੇ ਕਿਸੇ ਪੈਕ 'ਚ ਮਿਲਾ ਕੇ ਵੀ।
ਆਲੂ 
ਆਲੂ ਨੂੰ ਛਿੱਲ ਕੇ ਕੱਟ ਲਓ ਅਤੇ ਚਿਹਰੇ 'ਤੇ ਲਗਾ ਲਓ। ਇਸ ਨਾਲ ਦਾਗ-ਧੱਬੇ ਗਾਇਬ ਹੋ ਜਾਂਦੇ ਹਨ।
ਟਮਾਟਰ
ਟਮਾਟਰ ਦੇ ਗੂਦੇ ਨੂੰ ਲਗਾਉਣ ਨਾਲ ਫਰਕ ਜਲਦੀ ਦਿਖਾਈ ਦਿੰਦਾ ਹੈ। ਇਸ ਨੂੰ ਨਿੰਬੂ ਦੇ ਰਸ ਨਾਲ ਮਿਲਾ ਕੇ ਵੀ ਲਗਾਇਆ ਜਾ ਸਕਦਾ ਹੈ।


ਬਾਦਾਮ
ਕੁਝ ਬਾਦਾਮਾਂ ਨੂੰ ਰਾਤ ਭਰ ਪਾਣੀ 'ਚ ਭਿਓ ਦਿਓ ਫਿਰ ਛਿੱਲ ਕੇ ਪੀਸ ਲਓ ਅਤੇ ਸ਼ਹਿਦ ਦੇ ਨਾਲ ਮਿਲਾ ਲਓ। ਹੁਣ ਚਿਹਰੇ 'ਤੇ ਅੱਧੇ ਘੰਟੇ ਲਈ ਲਗਾ ਕੇ ਧੋ ਲਓ।
ਵੇਸਣ
ਜੇਕਰ ਤੁਸੀਂ ਹਫਤੇ ਭਰ 'ਚ ਗੋਰਾ ਬਣਨਾ ਚਾਹੁੰਦੇ ਹੋ ਤਾਂ ਵੇਸਣ, ਹਲਦੀ ਅਤੇ ਮਲਾਈ ਦਾ ਪੈਕ ਲਗਾਓ।


ਪੁਦੀਨਾ
ਇਹ ਚਿਹਰੇ ਨੂੰ ਠੰਡਕ ਪਹੁੰਚਾਉਂਦਾ ਹੈ। ਪੁਦੀਨੇ ਦੇ ਪੱਤਿਆਂ ਦਾ ਫੇਸ ਪੈਕ ਲਗਾਉਣ ਨਾਲ ਰੋਮ ਖੁੱਲ ਜਾਂਦੇ ਹਨ ਅਤੇ ਰੰਗ ਨਿਖਰਦਾ ਹੈ।
ਕੇਲਾ 
ਕੇਲੇ ਨੂੰ ਮੈਸ਼ ਕਰਕੇ ਉਸ 'ਚ ਥੋੜ੍ਹੀ ਮਲਾਈ ਮਿਲਾ ਕੇ ਚਿਹਰੇ ਅਤੇ ਗਰਦਨ 'ਤੇ ਲਗਾਓ। 20 ਮਿੰਟ ਬਾਅਦ ਚਿਹਰਾ ਧੋ ਲਓ।
ਚੰਦਨ ਪਾਊਡਰ 
ਇਸ ਪੈਕ ਨੂੰ ਕਿਸੇ ਵੀ ਤਰ੍ਹਾਂ ਦੀ ਚਮੜੀ 'ਤੇ ਪ੍ਰਯੋਗ ਕਰ ਸਕਦੇ ਹੋ। ਚਿਹਰਾ ਗੋਰਾ ਕਰਨ ਦੇ ਲਈ ਇਸ 'ਚ ਗੁਲਾਬ ਜਲ ਮਿਲਾ ਕੇ ਲਗਾਓ।


ਗਾਜਰ 
ਇਕ ਗਾਜਰ ਨੂੰ ਪੀਸ ਕੇ ਪੇਸਟ ਬਣਾ ਲਓ ਅਤੇ ਇਸ 'ਚ ਤਾਜ਼ਾ ਦਹੀਂ ਮਿਲਾ ਕੇ ਚਿਹਰੇ 'ਤੇ ਲਗਾਓ। ਇਸ ਨਾਲ ਚਿਹਰਾ ਹੌਲੀ-ਹੌਲੀ ਸਾਫ ਹੋਣਾ ਸ਼ੁਰੂ ਹੋ ਜਾਵੇਗਾ।

Aarti dhillon

This news is Content Editor Aarti dhillon