Beauty Tips : ਇਨ੍ਹਾਂ ਤਰੀਕਿਆਂ ਨਾਲ ਹੁਣ ਤੁਸੀਂ ਘਰ ’ਚ ਹੀ ਕਰ ਸਕਦੇ ਹੋ ਪਾਰਲਰ ਵਰਗਾ ਮੇਕਅਪ

01/24/2021 4:47:58 PM

ਜਲੰਧਰ (ਬਿਊਰੋ) - ਬਹੁਤ ਸਾਰੀਆਂ ਜਨਾਨੀਆਂ ਖ਼ਾਸ ਕਰ ਕੁੜੀਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਮੇਕਅਪ ਕਰਨਾ ਬੇਹੱਦ ਪਸੰਦ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਮੇਕਅਪ ਨਾਲ ਚਿਹਰੇ ਦੀ ਸੁੰਦਰਤਾ ਵੱਧ ਜਾਂਦੀ ਹੈ ਅਤੇ ਚਿਹਰਾ ਚਮਕਣ ਲੱਗ ਜਾਂਦਾ ਹੈ। ਜ਼ਿਆਦਾ ਮੇਕਅਪ ਕਰਨ ਨਾਲ ਚਿਹਰੇ ਦੀ ਚਮੜੀ ਨੂੰ ਨੁਕਸਾਨ ਵੀ ਹੁੰਦਾ ਹੈ, ਜਿਸ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ। ਇਸੇ ਲਈ ਹਰੇਕ ਪਾਰਟੀ ’ਚ ਜਾਣ ਤੋਂ ਪਹਿਲਾਂ ਪਾਰਲਰ ਜਾਣਾ ਔਖਾ ਹੁੰਦਾ ਹੈ। ਇਸ ਲਈ ਤੁਸੀਂ ਘਰ ’ਚ ਪਾਰਟੀ ਮੇਕਅਪ ਦੇ ਕੁਝ ਅਜਿਹੇ ਢੰਗਾਂ ਦੀ ਵਰਤੋਂ ਕਰੋ, ਜਿਸ ਨਾਲ ਤੁਸੀਂ ਆਪ ਪਾਰਲਰ ਵਰਗਾ ਮੇਕਅਪ ਕਰ ਸਕਦੇ ਹੋ। ਆਓ ਜਾਣਦੇ ਹਾਂ ਪਾਰਟੀ 'ਤੇ ਜਾਣ ਲਈ ਮੇਕਅਪ ਕਰਨ ਦੇ ਕੁਝ ਤਰੀਕੇ...

1. ਕੁਦਰਤੀ ਦਿੱਖ ਲਈ ਕੰਸੀਲਰ
ਚਿਹਰੇ ਦੀ ਤਾਜ਼ਗੀ ਅਤੇ ਕੁਦਰਤੀ ਦਿੱਖ ਲਈ ਕੰਸੀਲਰ ਦਾ ਇਸਤੇਮਾਲ ਕਰੋ। ਕੰਸੀਲਰ ਦੇ ਦੋ ਸ਼ੇਡ ਦਾ ਇਸਤੇਮਾਲ ਕਰੋ। ਹਲਕੇ ਕੰਸੀਲਰ ਨੂੰ ਅੱਖਾਂ ਦੇ ਕੋਲ ਲਗਾਓ ਅਤੇ ਇਕ ਸ਼ੇਡ ਗਹਿਰੇ ਕੰਸੀਲਰ ਨੂੰ ਚਿਹਰੇ ਦੇ ਬਾਕੀ ਹਿੱਸੇ 'ਤੇ ਲਗਾਓ।

ਪੜ੍ਹੋ ਇਹ ਵੀ ਖ਼ਬਰ - ਸਾਵਧਾਨ ! ਜੇਕਰ ਤੁਸੀਂ ਵੀ ਕਰਦੇ ਹੋ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਤਾਂ ਹੋ ਸਕਦੀ ਹੈ ਇਹ ਬੀਮਾਰੀ

2. ਚਿਹਰੇ ਅਤੇ ਬੁੱਲਾਂ ਦੇ ਮੇਕਅਪ 'ਚ ਫਰਕ 
ਜੇਕਰ ਚਿਹਰੇ ਦੀ ਖ਼ੂਬਸੂਰਤੀ ਨਿਖਾਰਨਾ ਚਾਹੁੰਦੇ ਹੋ ਤਾਂ ਬੁੱਲਾਂ 'ਤੇ ਗਹਿਰੇ ਰੰਗ ਦੀ ਲਿਪਸਟਿਕ ਲਗਾਓ ਅਤੇ ਮੇਕਅਪ ਨੂੰ ਹਲਕਾ ਰੱਖੋ।

3. ਬੁੱਲਾਂ ਨੂੰ ਬਣਾਓ ਡ੍ਰਾਮਾਟਿਕ
ਆਪਣੇ ਬੁੱਲਾਂ ਨੂੰ ਸੁੰਦਰ ਅਤੇ ਬੋਲਡ ਦਿਖਾਉਣ ਲਈ ਸਭ ਤੋਂ ਪਹਿਲਾਂ ਬੁੱਲਾਂ 'ਤੇ ਕੰਸੀਲਰ ਲਗਾਓ। ਇਸ ਤੋਂ ਬਾਅਦ ਜਿਸ ਰੰਗ ਦੀ ਲਿਪਸਟਿਕ ਤੁਸੀਂ ਲਗਾਉਣੀ ਹੈ, ਉਸੇ ਰੰਗ ਦੀ ਲਿਪਲਾਈਨਰ ਦੇ ਨਾਲ ਬੁੱਲਾਂ ਦੀ ਆਊਟਲਾਈਨਿੰਗ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਬੁੱਲ ਆਕਰਸ਼ਕ ਲੱਗਣਗੇ ਅਤੇ ਲਿਪਸਟਿਕ ਜ਼ਿਆਦਾ ਦੇਰ ਤੱਕ ਟਿਕੀ ਰਹੇਗੀ।

ਪੜ੍ਹੋ ਇਹ ਵੀ ਖ਼ਬਰ -  Health Tips : ਲੱਕ ’ਚ ਦਰਦ ਹੋਣ ’ਤੇ ਕਦੇ ਨਾ ਖਾਓ ਦਰਦ ਦੂਰ ਕਰਨ ਦੀ ਦਵਾਈ, ਇੰਝ ਪਾਓ ਰਾਹਤ

4. ਅੱਖਾਂ ਦੇ ਮੇਕਅਪ
ਅੱਖਾਂ ਨਾਲ ਚਿਹਰੇ ਦੀ ਪਛਾਣ ਹੁੰਦੀ ਹੈ। ਇਸ ਲਈ ਇਨ੍ਹਾਂ ਦਾ ਮੇਕਅਪ ਕਰਨ ਸਮੇਂ ਖ਼ਾਸ ਧਿਆਨ ਨਾਲ ਕਰੋ। ਸਭ ਤੋਂ ਪਹਿਲਾਂ ਹਲਕੇ ਰੰਗ ਦੇ ਫਾਉਂਡੇਸ਼ਨ ਨਾਲ ਬੇਸ ਤਿਆਰ ਕਰੋ। ਇਸ ਤੋਂ ਬਾਅਦ ਹਲਕੇ ਗ੍ਰੇ-ਰੰਗ ਦੀ ਆਈਲਾਈਨਰ ਪੈਂਸਲ ਦੇ ਨਾਲ ਉੱਪਰ ਤੋਂ ਥੱਲੇ ਵੱਲ ਆਈਲਾਈਨਰ ਲਗਾਓ। ਬਾਅਦ 'ਚ ਇਸਨੂੰ ਉਂਗਲੀਆਂ ਦੀ ਸਹਾਇਤਾ ਨਾਲ ਮਰਜ ਕਰ ਦਿਓ। ਇਸ ਨਾਲ ਸਮੋਕੀ ਲੁੱਕ ਆਉਂਦਾ ਹੈ ਅਤੇ ਇਸ ਤੋਂ ਬਾਅਦ ਮਸਕਾਰਾ ਲਗਾ ਲਓ।

ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਪਾਣੀ ਨਾ ਪੀਣ ’ਤੇ ਸਰੀਰ ਦਿੰਦਾ ਹੈ ਪਾਣੀ ਦੀ ਘਾਟ ਦੇ ਸੰਕੇਤ, ਜਾਣੋ ਕਿਵੇਂ ਹੁੰਦੀ ਹੈ ਪਛਾਣ

5. ਗਲਾੱਸੀ ਬੁੱਲ
ਜੇਕਰ ਤੁਹਾਡੇ ਬੁੱਲ ਪਤਲੇ ਹਨ ਤਾਂ ਆਪਣੇ ਬੁੱਲਾਂ ਦੇ ਅਕਾਰ ਤੋਂ ਬਾਹਰ ਆਊਟ-ਲਾਈਨਿੰਗ ਕਰੋ। ਬੁੱਲਾਂ ਦੇ ਅਕਾਰ ਨੂੰ ਭਰਿਆ ਹੋਇਆ ਦਿਖਾਉਣ ਲਈ ਲਿਪ ਗਲਾੱਸ ਦਾ ਇਸਤੇਮਾਲ ਕਰੋ। ਇਸ ਨਾਲ ਬੁੱਲ ਭਰੇ ਅਤੇ ਸੁੰਦਰ ਦਿੱਖਣਗੇ।

6. ਵਾਲਾਂ ਨੂੰ ਇੰਝ ਕਰੋ ਤਿਆਰ
ਵਾਲਾਂ ਨੂੰ ਜਲਦੀ ਸੈਟ ਕਰਨ ਲਈ ਥੋੜ੍ਹੀ ਜਿਹੀ ਚਿਹਰੇ ਦੀ ਕ੍ਰੀਮ ਲਗਾਉਣ ਨਾਲ ਵਾਲਾਂ 'ਚ ਚਮਕ ਆ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਰੁੱਖੇ ਵਾਲ ਵੀ ਠੀਕ ਲਗਦੇ ਹਨ। ਜੇਕਰ ਤੁਹਾਡੇ ਕੋਲ ਸੀਰਮ ਜਾਂ ਜੈਲ ਹੈ ਤਾਂ ਇਸ ਦਾ ਹੀ ਇਸਤੇਮਾਲ ਕਰੋ। ਕੋਈ ਨਵਾਂ ਹੇਅਰ ਸਟਾਈਲ ਬਣਾਉਣ ਨਾਲੋਂ ਚੰਗਾ ਹੈ ਕਿ ਵਾਲਾਂ ਨੂੰ ਖੁੱਲ੍ਹਾਂ ਹੀ ਰਹਿਣ ਦਿਓ ਜਾਂ ਪੋਨੀ ਟੇਲ ਬਣਾ ਸਕਦੇ ਹੋ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

rajwinder kaur

This news is Content Editor rajwinder kaur