ਨਾਰੀਅਲ ਦੇ ਤੇਲ ਨਾਲ ਜੁੜੇ ਬਿਊਟੀ ਟਿਪਸ

03/11/2018 9:50:32 AM

ਜਲੰਧਰ— ਸਰਦੀ ਹੋਵੇ ਜਾਂ ਗਰਮੀ, ਨਾਰੀਅਲ ਦਾ ਤੇਲ ਦੋਵਾਂ ਤਰ੍ਹਾਂ ਦੇ ਮੌਸਮ ਵਿਚ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ। ਸਿਹਤ ਦੇ ਨਾਲ-ਨਾਲ ਇਹ ਚਮੜੀ ਤੇ ਵਾਲਾਂ ਦੀ ਖੂਬਸੂਰਤੀ ਲਈ ਵੀ ਵਰਦਾਨ ਹੈ। ਚਮੜੀ ਨੂੰ ਮਾਇਸਚਰਾਈਜ਼ ਕਰਨਾ ਹੋਵੇ ਜਾਂ ਵਾਲਾਂ ਦੀ ਕੰਡੀਸ਼ਨਿੰਗ, ਨਾਰੀਅਲ ਦਾ ਤੇਲ ਸਭ ਤੋਂ ਵਧੀਆ ਰਹਿੰਦਾ ਹੈ।
1. ਸਟ੍ਰੈੱਚ ਮਾਰਕਸ ਦੇ ਭੱਦੇ ਨਿਸ਼ਾਨ ਹਟਾਉਣ ਲਈ ਨਾਰੀਅਲ ਦੇ ਤੇਲ ਦੀ ਮਸਾਜ ਸਰਵਉੱਤਮ ਹੈ।
2. ਵਾਲਾਂ ਦਾ ਰੁੱਖਾਪਨ ਤੇ ਸਿੱਕਰੀ ਹਟਾਉਣ ਲਈ ਹਫਤੇ ਵਿਚ 2 ਵਾਰ ਮਾਲਿਸ਼ ਕਰੋ।
3. ਨਾਰੀਅਲ ਦਾ ਤੇਲ ਤੇ ਖੰਡ ਮਿਲਾ ਕੇ ਸਕ੍ਰਬ ਵਾਂਗ ਵਰਤੋ। ਇਸ ਨਾਲ ਡੈੱਡ ਸਕਿਨ ਤੇ ਟੈਨਿੰਗ ਉਤਰੇਗੀ।
4. ਮੇਕਅੱਪ ਰਿਮੂਵਰ ਦੀ ਜਗ੍ਹਾ ਤੇਲ ਦੀ ਵਰਤੋਂ ਕਰੋ।
5. ਨਹੁੰ ਮਜ਼ਬੂਤ ਕਰਨ ਲਈ ਰੋਜ਼ਾਨਾ ਮਾਲਿਸ਼ ਕਰੋ।