ਜੇਕਰ ਚਿਹਰੇ ’ਤੇ ਨਿਕਲਦੇ ਹਨ 'ਮੁਹਾਸੇ' ਤਾਂ ਲਾਓ ਸਟ੍ਰਾਅਬੇਰੀ ਨਾਲ ਬਣਿਆ ਪੈਕ

04/05/2021 3:01:28 PM

ਨਵੀਂ ਦਿੱਲੀ-  ਗਰਮੀ ਦਾ ਮੌਸ਼ਮ ਸ਼ੁਰੂ ਹੋ ਚੁੱਕਾ ਹੈ। ਹੁੰਮਸ ਅਤੇ ਤੇਜ਼ ਧੁੱਪ ਵਾਲਾ ਗਰਮੀ ਦਾ ਮੌਸਮ ਆਪਣੇ ਨਾਲ ਚਿਹਰੇ ਸੰਬੰਧੀ ਕਈ ਸਮੱਸਿਆਵਾਂ ਲੈ ਕੇ ਆਉਂਦਾ ਹੈ। ਉਨ੍ਹਾਂ ’ਚੋਂ ਹੀ ਇਕ ਮੁਹਾਸਿਆਂ ਦੀ ਸਮੱਸਿਆ ਹੈ। ਹਮੇਸ਼ਾ ਦੇਖਣ ਨੂੰ ਮਿਲਦਾ ਹੈ ਕਿ ਗਰਮੀਆਂ ’ਚ ਵਾਰ-ਵਾਰ ਮੁਹਾਸੇ ਹੋਣ ਲੱਗਦੇ ਹਨ। ਆਇਲੀ ਸਕਿਨ ਵਾਲੀਆਂ ਲੜਕੀਆਂ ਨੂੰ ਤਾਂ ਮੁਹਾਸੇ ਜ਼ਿਆਦਾ ਪ੍ਰੇਸ਼ਾਨ ਕਰਦੇ ਹਨ, ਜਿਸ ਨਾਲ ਲਾਲ ਰੰਗ ਦੇ ਦਾਗ-ਧੱਬੇ ਹੋਣ ਦੀ ਸੰਭਾਵਨਾ ਰਹਿੰਦੀ ਹੈ। ਹਾਲਾਂਕਿ ਕੁਝ ਟਿਪਸ ਅਤੇ ਘਰੇਲੂ ਨੁਸਖ਼ੇ ਅਪਣਾ ਕੇ ਤੁਸੀਂ ਇਸ ਸਮੱਸਿਆ ਤੋਂ ਬਚ ਸਕਦੇ ਹੋ।

ਮੁਹਾਸੇ ਗਰਮੀਆਂ ’ਚ ਕਿਉਂ ਨਿਕਲਦੇ ਹਨ


ਗਰਮੀਆਂ ’ਚ ਧੂੜ-ਮਿੱਟੀ, ਤੇਜ਼ ਧੁੱਪ ਅਤੇ ਪਸੀਨੇ ਨਾਲ ਵਾਰ-ਵਾਰ ਮੁਹਾਸੇ, ਦਾਣੇ, ਫਿੰਸੀਆਂ ਨਿਕਲ ਆਉਂਦੀਆਂ ਹਨ। ਇਸ ਤੋਂ ਇਲਾਵਾ ਇਸ ਮੌਸਮ ’ਚ ਸਕਿਨ ਆਇਲੀ ਹੋ ਜਾਂਦੀ ਹੈ, ਜਿਸ ਕਾਰਨ ਮੁਹਾਸਿਆਂ ਦੀ ਸਮੱਸਿਆ ਹੋ ਸਕਦੀ ਹੈ।

ਮੁਹਾਸੇ ਨਿਕਲਦੇ ਹਨ ਤਾਂ ਲਾਓ ਹੋਮਮੇਡ ਪੈਕ
ਹਲਦੀ ਫੇਸ ਪੈਕ
ਹਲਦੀ ਦੇ ਐਂਟੀਸੈਪਟਿਕ ਅਤੇ ਐਂਟੀਬੈਕਟੀਰੀਅਲ ਗੁਣ ਵੀ ਮੁਹਾਸਿਆਂ ਦੀ ਛੁੱਟੀ ਕਰ ਦੇਣਗੇ। ਇਸ ਦੇ ਲਈ 1/2 ਚੱਮਚ ਹਲਦੀ, 1 ਚੱਮਚ ਸ਼ਹਿਦ, ਖੀਰੇ ਦਾ ਰਸ ਅਤੇ 3 ਚੱਮਚ ਚੌਲਾਂ ਦਾ ਆਟਾ ਮਿਲਾਓ। ਇਸ ਨੂੰ 10-15 ਮਿੰਟ ਤਕ ਚਿਹਰੇ ’ਤੇ ਲਾਉਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ।

ਸਟ੍ਰਾਅਬੇਰੀ ਫੇਸ ਪੈਕ


ਸਟ੍ਰਾਅਬੇਰੀ ’ਚ ਸੈਲਿਸਿਲਕ ਐਸਿਡ ਹੁੰਦਾ ਹੈ, ਜੋ ਮੁਹਾਸਿਆਂ ਨੂੰ ਦੂਰ ਕਰਨ ’ਚ ਫਾਇਦੇਮੰਦ ਹੁੰਦਾ ਹੈ। ਇਸ ਦੇ ਲਈ 2-3 ਮੈਸ਼ਡ ਸਟ੍ਰਾਅਬੇਰੀ ਅਤੇ 1 ਟੀ-ਸਪੂਨ ਨਿੰਬੂ ਦਾ ਰਸ ਮਿਲਾ ਕੇ ਚਿਹਰੇ ’ਤੇ ਲਾਓ। 20 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ। ਨਿਯਮਿਤ ਤੌਰ ’ਤੇ ਇਸ ਪੈਕ ਨੂੰ ਲਾਉਣ ਨਾਲ ਮੁਹਾਸੇ ਵੀ ਦੂਰ ਹੋਣਗੇ ਅਤੇ ਸਕਿਨ ਵੀ ਗਲੋਅ ਕਰੇਗੀ।

ਮੁਲਤਾਨੀ ਮਿੱਟੀ ਦਾ ਫੇਸ ਪੈਕ
ਮੁਲਤਾਨੀ ਮਿੱਟੀ ਦੇ ਕੂਲਿੰਗ ਗੁਣ ਮੁਹਾਸਿਆਂ ਨੂੰ ਦੂਰ ਕਰਨ ਦੇ ਨਾਲ-ਨਾਲ ਸਕਿਨ ਨੂੰ ਠੰਡਕ ਵੀ ਦਿੰਦੇ ਹਨ। ਫਿਰ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਨਿਯਮਿਤ ਤੌਰ ’ਤੇ ਇਸ ਪੈਕ ਨੂੰ ਲਾਉਣ ਨਾਲ ਡੈੱਡ ਸਕਿਨ ਵੀ ਨਿਕਲ ਜਾਵੇਗੀ ਤੇ ਚਿਹਰਾ ਗਲੋਅ ਕਰੇਗਾ।

ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ
- ਆਇਲੀ, ਡੋਨਟਸ, ਮਸਾਲੇਦਾਰ, ਸਟਾਰਚ ਉਤਪਾਦ, ਕੋਲਡ ਡ੍ਰਿੰਕਸ ਆਦਿ ਤੋਂ ਜਿੰਨਾ ਹੋ ਸਕੇ ਪ੍ਰਹੇਜ਼ ਕਰੋ। 
- ਫਲ-ਸਬਜ਼ੀਆਂ ਜ਼ਿਆਦਾ ਖਾਓ ਤੇ ਭਰਪੂਰ ਪਾਣੀ ਪੀਓ। 


- ਧੁੱਪ ’ਚ ਬਾਹਰ ਨਿਕਲਣ ਤੋਂ ਪਹਿਲਾਂ ਸਨਸਕ੍ਰੀਨ ਲੋਸ਼ਨ ਜ਼ਰੂਰ ਲਾਓ ਤੇ ਚਿਹਰੇ ਨੂੰ ਚੰਗੀ ਤਰ੍ਹਾਂ ਕਵਰ ਕਰ ਲਓ।
- ਪਸੀਨੇ ਕਾਰਨ ਵੀ ਮੁਹਾਸੇ ਹੋ ਸਕਦੇ ਹਨ, ਇਸ ਲਈ ਫੇਸ ਵਾਈਪਸ, ਛੋਟੇ ਤੌਲੀਏ ਜਾਂ ਰੁਮਾਲ ਨਾਲ ਚਿਹਰਾ ਵਾਰ-ਵਾਰ ਸਾਫ ਕਰਦੇ ਰਹੋ।
- ਦਿਨ ’ਚ ਘੱਟ ਤੋਂ ਘੱਟ 2 ਵਾਰ ਚਿਹਰਾ ਸਾਫ ਕਰੋ। ਸੌਣ ਤੋਂ ਪਹਿਲਾਂ ਕਲੀਂਜ਼ਰ ਕਰਨਾ ਨਾ ਭੁੱਲੋ।

Vandana

This news is Content Editor Vandana