Beauty Tips: ਚਿਹਰੇ 'ਤੇ ਵੀ ਹਨ ਜ਼ਿਆਦਾ ਤਿਲ, ਤਾਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਨੁਕਤੇ

07/14/2022 1:40:06 PM

ਨਵੀਂ ਦਿੱਲੀ : ਤਿਲ ਚਿਹਰੇ ਦੀ ਖ਼ੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦੇ ਹਨ। ਕਈ ਵਾਰ ਬਹੁਤ ਜ਼ਿਆਦਾ ਤਿਲ ਚਿਹਰੇ ਦੀ ਖ਼ੂਬਸੂਰਤੀ ਨੂੰ ਵਧਾਉਣ ਦੀ ਜਗ੍ਹਾ ਘੱਟ ਵੀ ਕਰ ਦਿੰਦੇ ਹਨ। ਚਿਹਰੇ 'ਤੇ ਜ਼ਿਆਦਾ ਤਿਲ ਹੋਣ ਕਾਰਨ ਕੁੜੀਆਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਿਲ ਇਸ ਨੂੰ ਹਟਾਉਣ ਲਈ ਕੁੜੀਆਂ ਬਹੁਤ ਸਾਰੇ ਨੁਸਖ਼ਿਆਂ ਦੀ ਵਰਤੋਂ ਕਰਦੀਆਂ ਹਨ। ਬਹੁਤ ਸਾਰੇ ਨੁਸਖ਼ੇ ਅਜਿਹੇ ਹਨ, ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਤਿਲਾਂ ਨੂੰ ਹਟਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਉਨ੍ਹਾਂ ਘਰੇਲੂ ਨੁਸਖ਼ਿਆਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਚਿਹਰੇ ਦੇ ਤਿਲਾਂ ਨੂੰ ਹਮੇਸ਼ਾ ਲਈ ਹਟਾ ਸਕਦੇ ਹੋ :- 
ਸੇਬ ਦਾ ਸਿਰਕਾ 
ਤਿਲ ਹਟਾਉਣ ਲਈ ਰਾਤ ਨੂੰ ਸੇਬ ਦੇ ਸਿਰਕੇ ਨਾਲ ਚਿਹਰੇ ਦੀ ਮਸਾਜ਼ ਕਰੋ। ਮਸਾਜ਼ ਕਰਨ ਤੋਂ ਬਾਅਦ ਸਵੇਰ ਦੇ ਸਮੇਂ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰ ਲਓ। ਅਜਿਹਾ ਕਰਨ ਨਾਲ ਕੁਝ ਦਿਨਾਂ ਤੱਕ ਤਿਲ ਹਲਕੇ ਪੈ ਜਾਣਗੇ।


ਅਨਾਨਾਸ ਦੀ ਵਰਤੋਂ 
ਅਨਾਨਾਸ 'ਚ ਐਸੀਡਿਕ ਗੁਣ ਪਾਏ ਜਾਂਦੇ ਹਨ। ਤਿਲ ਹਟਾਉਣ ਲਈ ਰੋਜ਼ ਅਨਾਨਾਸ ਦੇ ਜੂਸ ਨੂੰ ਦਿਨ 'ਚ 2-3 ਵਾਰ ਚਿਹਰੇ 'ਤੇ ਲਗਾਓ। ਅਜਿਹਾ ਕਰਨ ਨਾਲ ਫ਼ਾਇਦਾ ਹੋਵੇਗਾ।
ਕੱਚੇ ਆਲੂ ਨਾਲ ਹੋਣਗੇ ਫ਼ਾਇਦੇ 
ਕੱਚੇ ਆਲੂਆਂ ਦੀ ਵਰਤੋਂ ਕਰਨ ਨਾਲ ਚਿਹਰੇ 'ਤੇ ਨਿਖ਼ਾਰ ਆਉਂਦਾ ਹੈ। ਤਿਲ ਹਟਾਉਣ ਲਈ ਚਿਹਰੇ ’ਤੇ ਕੱਚੇ ਆਲੂ ਨੂੰ ਰਗੜੋ। ਤੁਸੀਂ ਚਾਹੋ ਤਾਂ ਇਸ ਦਾ ਪੇਸਟ ਬਣਾ ਕੇ ਵੀ ਲਗਾ ਸਕਦੇ ਹੋ।
ਕੇਲੇ ਦਾ ਛਿੱਲਕਾ 
ਤਿਲ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਕੇਲੇ ਦੇ ਛਿੱਲਕੇ ਦੀ ਵਰਤੋਂ ਕਰ ਸਕਦੇ ਹੋ। ਰਾਤ ਨੂੰ ਕੇਲੇ ਦੇ ਛਿੱਲਕੇ ਨੂੰ ਤਿਲ ਵਾਲੀ ਜਗ੍ਹਾ 'ਤੇ ਬੰਨ੍ਹੋ। ਇਸ ਨਾਲ ਤਿਲ ਸਾਫ਼ ਹੋ ਜਾਣਗੇ।  
ਚਿਹਰੇ 'ਤੇ ਨਿਖਾਰ ਲਿਆਉਣ ਲਈ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ :-


ਦਹੀਂ ਅਤੇ ਸ਼ਹਿਦ
ਜੇਕਰ ਤੁਹਾਡੀ ਚਮੜੀ ਨਾਰਮਲ ਜਾਂ ਫਿਰ ਰੁੱਖੀ ਹੈ ਤਾਂ ਤੁਸੀਂ ਇਸ ਫੇਸਪੈਕ ਦਾ ਇਸਤੇਮਾਲ ਕਰ ਸਕਦੇ ਹੋ। ਇਸ ਪੈਕ 'ਚ ਦਹੀਂ ਅਤੇ ਸ਼ਹਿਦ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਚਿਹਰੇ 'ਤੇ 20 ਮਿੰਟ ਲਈ ਲਗਾਓ। ਫਿਰ ਚਿਹਰਾ ਠੰਡੇ ਪਾਣੀ ਨਾਲ ਧੋ ਲਓ। ਇਹ ਫੇਸਪੈਕ ਹਫ਼ਤੇ 'ਚ ਇੱਕ ਵਾਰ ਜ਼ਰੂਰ ਲਗਾਓ। ਇਸ ਨਾਲ ਤੁਹਾਡੀ ਸਕਿਨ ਹਾਈਡ੍ਰੇਟ ਰਹੇਗੀ ਅਤੇ ਸਾਫਟ ਵੀ ਹੋਵੇਗੀ।
ਦਹੀਂ ਅਤੇ ਵੇਸਣ
ਜੇਕਰ ਤੁਹਾਡੀ ਸਕਿਨ ਆਇਲੀ ਹੈ ਤਾਂ ਤੁਹਾਡੇ ਲਈ ਇਹ ਫੇਸਪੈਕ ਲਾਭਦਾਇਕ ਹੈ। ਇਸ ਫੇਸਪੈਕ ਲਈ ਸਭ ਤੋਂ ਪਹਿਲਾਂ ਦਹੀਂ 'ਚ ਵੇਸਣ ਨੂੰ ਮਿਕਸ ਕਰ ਕੇ ਪੇਸਟ ਬਣਾ ਲਓ ਅਤੇ ਇਸ ਨੂੰ 15 ਮਿੰਟ ਚਿਹਰੇ 'ਤੇ ਲਗਾਓ। ਬਾਅਦ 'ਚ ਹਲਕੇ ਗਰਮ ਪਾਣੀ ਨਾਲ ਚਿਹਰਾ ਧੋ ਲਓ। ਇਹ ਫੇਸਪੈਕ ਆਇਲੀ ਸਕਿਨ ਦੇ ਨਾਲ-ਨਾਲ ਸੈਂਸਟਿਵ ਸਕਿਨ ਲਈ ਵੀ ਫ਼ਾਇਦੇਮੰਦ ਹੈ।


ਦਹੀਂ ਅਤੇ ਨਿੰਬੂ ਦਾ ਰਸ
ਜੇਕਰ ਤੁਹਾਡੇ ਚਿਹਰੇ 'ਤੇ ਦਾਗ ਧੱਬੇ ਦੀ ਸਮੱਸਿਆ ਹੈ ਤਾਂ ਦਹੀਂ 'ਚ ਨਿੰਬੂ ਦਾ ਰਸ ਮਿਲਾ ਕੇ 15-20 ਮਿੰਟ ਤੱਕ ਚਿਹਰੇ 'ਤੇ ਲਗਾਓ। ਚਿਹਰੇ ਦੇ ਦਾਗ ਧੱਬੇ ਠੀਕ ਹੋ ਜਾਣਗੇ।
ਦਹੀਂ ਦਾ ਫੇਸਪੈਕ
ਜੇਕਰ ਤੁਹਾਡੇ ਚਿਹਰੇ 'ਤੇ ਛਾਈਆਂ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਰਾਤ ਨੂੰ ਸੌਣ ਸਮੇਂ ਖੱਟਾ ਦਹੀਂ ਚਿਹਰੇ 'ਤੇ 10 ਮਿੰਟ ਲਈ ਲਗਾਓ। ਬਾਅਦ 'ਚ 5 ਮਿੰਟ ਦਹੀਂ ਦੀ ਮਸਾਜ ਕਰੋ। ਚਿਹਰੇ ਤੋਂ ਛਾਈਆਂ ਦੀ ਸਮੱਸਿਆ ਠੀਕ ਹੋ ਜਾਵੇਗੀ।

Aarti dhillon

This news is Content Editor Aarti dhillon