Beauty Tips: ਚਿਹਰੇ ਦੀ ਆਇਲੀ ਸਕਿਨ ਲਈ ਲਾਹੇਵੰਦ ਹੈ ਨਿੰਬੂ, ਜਾਣੋ ਵਰਤੋਂ ਕਰਨ ਦੇ ਢੰਗ

03/24/2021 4:42:05 PM

ਨਵੀਂ ਦਿੱਲੀ— ਨਿੰਬੂ ਦੀ ਵਰਤੋਂ ਵੱਖ-ਵੱਖ ਤਰ੍ਹਾਂ ਨਾਲ ਹਰ ਘਰ 'ਚ ਕੀਤੀ ਜਾਂਦੀ ਹੈ। ਕਦੇ ਸ਼ਰਬਤ ਦੇ ਰੂਪ 'ਚ ਅਤੇ ਕਦੇ ਸਲਾਦ ਦੇ ਰੂਪ 'ਚ ਤਾਂ ਕਦੇ ਬੀਮਾਰੀਆਂ ਨੂੰ ਠੀਕ ਕਰਨ ਲਈ। ਇਸ 'ਚ ਵਿਟਾਮਿਨ ਸੀ ਅਤੇ ਵਿਟਾਮਿਨ ਬੀ ਦੀ ਕਾਫ਼ੀ ਮਾਤਰਾ ਹੁੰਦੀ ਹੈ। ਜਿਸ ਨਾਲ ਇਹ ਸਾਡੇ ਵਾਲ਼ਾਂ ਤੋਂ ਲੈ ਕੇ ਸਾਡੀ ਚਮੜੀ ਨੂੰ ਖ਼ੂਬਸੂਰਤ ਬਣਾਉਣ ਲਈ ਲਾਭਕਾਰੀ ਸਾਬਤ ਹੁੰਦਾ ਹੈ। ਇਹ ਖੁੱਲ੍ਹੇ ਪੋਰਸਾਂ ਨੂੰ ਵੀ ਬੰਦ ਕਰਨ 'ਚ ਮਦਦ ਕਰਦਾ ਹੈ। ਇਸ ਨੂੰ ਪੈਕ 'ਚ ਮਿਲਾ ਕੇ ਜਾਂ ਕਦੇ ਵੱਖ-ਵੱਖ ਵਸਤੂਆਂ 'ਚ ਮਿਲਾ ਕੇ ਵੀ ਲਗਾਇਆ ਜਾ ਸਕਦਾ ਹੈ। ਜਿਸ ਨਾਲ ਇਹ ਚਮੜੀ ਦੇ ਦਾਗ ਧੱਬਿਆਂ ਨੂੰ ਦੂਰ ਕਰਕੇ ਉਸ ਨੂੰ ਕੁਦਰਤੀ ਚਮਕ ਦਿੰਦਾ ਹੈ।


1. ਅੰਡੇ ਦੇ ਸਫੇਦ ਹਿੱਸੇ 'ਚ ਨਿੰਬੂ ਦੀਆਂ ਕੁਝ ਬੂੰਦ ਪਾ ਕੇ ਇਸ ਨੂੰ ਚਿਹਰੇ 'ਤੇ ਲਗਾਓ ਅਤੇ ਸੁੱਕਣ ਦਿਓ ਫਿਰ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ। ਇਸ ਨਾਲ ਚਿਹਰਾ ਚਮਕ ਜਾਵੇਗਾ। 
2. ਉਮਰ ਵਧਣ ਦੇ ਨਾਲ-ਨਾਲ ਚਮੜੀ 'ਤੇ ਝੁਰੜੀਆਂ ਪੈਣ ਲਗ ਜਾਂਦੀਆਂ ਹਨ। ਜਿਸ ਨਾਲ ਉਨ੍ਹਾਂ ਦੇ ਨਿਸ਼ਾਨ ਦਿਖਣ ਲਗ ਜਾਂਦੇ ਹਨ। ਨਿੰਬੂ ਇਕ ਅਜਿਹਾ ਐਂਟੀ-ਆਕਸੀਡੈਂਟ ਵੀ ਹੈ ਜੋ ਚਮੜੀ ਦੀਆਂ ਝੁਰੜੀਆਂ ਨੂੰ ਖ਼ਤਮ ਕਰਦਾ ਹੈ। 
3. ਆਇਲੀ ਸਕਿਨ ਲਈ ਨਿੰਬੂ ਕਾਫ਼ੀ ਕਾਰਗਾਰ ਸਾਬਤ ਹੁੰਦਾ ਹੈ। ਨਿੰਬੂ ਨੂੰ ਪਾਣੀ 'ਚ ਮਿਲਾ ਲਓ ਅਤੇ ਰੂੰ ਦੀ ਮਦਦ ਨਾਲ ਚਿਹਰੇ 'ਤੇ ਲਗਾਓ। ਇਸ ਨਾਲ ਮੁਹਾਸੇ ਅਤੇ ਚਿਹਰੇ ਦੇ ਕਾਲੇ ਧੱਬਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
4. ਤਾਜ਼ੇ ਨਿੰਬੂ ਦੇ ਰਸ ਨਾਲ ਚਮੜੀ ਨਰਮ ਅਤੇ ਮੁਲਾਇਮ ਹੋ ਜਾਂਦੀ ਹੈ। ਜੇ ਗੋਡੇ ਅਤੇ ਕੋਹਨੀ ਦਾ ਚਮੜੀ ਨੂੰ ਮੁਲਾਇਮ ਕਰਨਾ ਹੈ ਤਾਂ ਇਸ ਰਸ ਨੂੰ ਸਿੱਧੇ ਚਮੜੀ 'ਤੇ ਰਗੜਣ ਨਾਲ ਕਾਫ਼ੀ ਲਾਭ ਹੁੰਦਾ ਹੈ। 


5. ਸੁੱਕੇ ਅਤੇ ਫਟੇ ਹੋਏ ਬੁੱਲ੍ਹਾਂ 'ਤੇ ਨਿੰਬੂ ਦਾ ਰਸ ਲਗਾਉਣ ਨਾਲ ਕਾਫ਼ੀ ਲਾਭ ਹੁੰਦਾ ਹੈ। ਮਲਾਈ ਅਤੇ ਸ਼ਹਿਦ 'ਚ ਨਿੰਬੂ ਦਾ ਰਸ ਮਿਲਾ ਕੇ ਲਗਾਉਣ ਨਾਲ ਤੁਸੀਂ ਕੁਦਰਤੀ ਲਿਪਬਾਮ ਵੀ ਬਣਾ ਸਕਦੇ ਹੋ।
6. ਜੇ ਤੁਹਾਡੇ ਅੰਡਰ ਆਰਮਸ ਕਾਲੇ ਪੈ ਗਏ ਹਨ ਅਤੇ ਉਨ੍ਹਾਂ 'ਚੋਂ ਬਦਬੂ ਆ ਰਹੀ ਹੈ ਤਾਂ ਉਸ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਦੇ ਰਸ ਨੂੰ ਰੂੰ ਦੀ ਮਦਦ ਨਾਲ ਨਿੰਬੂ ਦਾ ਰਸ ਅੰਡਰ ਆਰਮਸ 'ਤੇ ਲਗਾਓ।
7. ਮਜ਼ਬੂਤ ਅਤੇ ਖ਼ੂਬਸੂਰਤ ਨੰਹੁ ਹਰ ਕਿਸੇ ਦੀ ਚਾਹਤ ਹੁੰਦੇ ਹਨ। ਨਿੰਬੂ ਦੇ ਰਸ 'ਚ ਨਹੁੰਆਂ ਨੂੰ ਡੁਬਾਉਣ ਨਾਲ ਉਹ ਮਜ਼ਬੂਤ ਬਣਦੇ ਹਨ। ਇਸ ਨਾਲ ਇਨ੍ਹਾਂ ਦਾ ਪੀਲਾਪਨ ਵੀ ਦੂਰ ਹੋ ਜਾਂਦਾ ਹੈ। 
8. ਨਿੰਬੂ ਦੇ ਰਸ 'ਚ ਗੁਲਾਬ ਜਲ ਦੀਆਂ ਕੁਝ ਬੂੰਦਾ ਮਿਲਾ ਕੇ ਲਗਾਉਣਾ ਇਕ ਵਧੀਆਂ ਨੁਸਖਾ ਹੈ।
9. ਨਿੰਬੂ ਦਾ ਰਸ ਅਤੇ ਬੇਕਿੰਗ ਸੋਡੇ ਦਾ ਮਿਸ਼ਰਨ ਦੰਦਾਂ ਨੂੰ ਸਫੇਦ ਕਰਨ 'ਚ ਕਾਫ਼ੀ ਮਦਦਗਾਰ ਸਾਬਤ ਹੁੰਦਾ ਹੈ। 


ਤੁਸੀਂ ਨਿੰਬੂ ਨੂੰ ਮਿਲਾਕੇ ਬਿਊਟੀ ਪੈਕ ਵੀ ਬਣਾ ਸਕਦੇ ਹੋ। 
1. ਸ਼ਹਿਦ ਨਿੰਬੂ ਦਾ ਫੇਸ ਪੈਕ

ਸ਼ਹਿਦ 'ਚ ਨਿੰਬੂ ਦਾ ਰਸ ਮਿਲਾ ਕੇ ਫੇਸ ਪੈਕ ਬਣਾਓ। ਇਸ ਨੂੰ 15 ਮਿੰਟ ਚਿਹਰੇ 'ਤੇ ਲਗਾਉਣ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ।
2. ਨਿੰਬੂ-ਨਾਰੀਅਲ ਤੇਲ
ਨਾਰੀਅਲ ਦਾ ਤੇਲ ਵਾਲ਼ਾਂ ਨੂੰ ਮਜਬੂਤੀ ਦੇਣ ਦੇ ਲਈ ਜਾਣਿਆ ਜਾਂਦਾ ਹੈ। ਇਸ ਲਈ ਨਿੰਬੂ ਮਿਲਿਆ ਇਹ ਤੇਲ ਵਾਲ਼ਾਂ ਲਈ ਕਿਸੇ ਵਰਦਾਨ ਨਾਲੋਂ ਘੱਟ ਨਹੀਂ ਹਨ। ਇਸ ਨੂੰ ਲਗਾਉਣ ਨਾਲ ਵਾਲ਼ਾਂ ਦੀ ਹਰ ਸਮੱਸਿਆ ਦੂਰ ਹੋ ਜਾਂਦੀ ਹੈ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  

Aarti dhillon

This news is Content Editor Aarti dhillon