Beauty Tips: ਝੜਦੇ ਵਾਲ਼ਾਂ ਤੋਂ ਪਰੇਸ਼ਾਨ ਵਿਅਕਤੀ ਜ਼ਰੂਰ ਵਰਤਣ ਗੰਢਿਆਂ ਨਾਲ ਬਣਿਆ ਹੇਅਰ ਮਾਸਕ

02/23/2021 2:39:19 PM

ਨਵੀਂ ਦਿੱਲੀ: ਝੜਦੇ ਵਾਲ਼ਾਂ ਦੀ ਸਮੱਸਿਆ ਅੱਜ ਆਮ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਕੁੜੀਆਂ ਲੰਬੇ, ਕਾਲੇ, ਸੰਘਣੇ, ਮੁਲਾਇਮ ਵਾਲ਼ਾਂ ਲਈ ਮਹਿੰਗੇ ਪ੍ਰਾਡੈਕਟਸ ਅਤੇ ਪਾਰਲਰ ਦਾ ਸਹਾਰਾ ਲੈਂਦੀਆਂ ਹਨ ਪਰ ਇਨ੍ਹਾਂ ਦਾ ਅਸਰ ਕੁਝ ਸਮੇਂ ਲਈ ਰਹਿੰਦਾ ਹੈ। ਅਜਿਹੇ ’ਚ ਅੱਜ ਅਸੀਂ ਤੁਹਾਨੂੰ ਗੰਢਿਆਂ ਨਾਲ ਬਣੇ ਹੇਅਰ ਗ੍ਰੋਥ ਪਾਊਡਰ ਦੇ ਬਾਰੇ ’ਚ ਦੱਸਾਂਗੇ ਜਿਸ ਨਾਲ ਤੁਸੀਂ ਕਾਲੇ, ਸੰਘਣੇ ਅਤੇ ਲੰਬੇ ਵਾਲ਼ ਪਾ ਸਕਦੇ ਹੋ। ਗੰਢਿਆਂ ਦਾ ਰਸ ਤਾਂ ਵਾਲ਼ਾਂ ਨੂੰ ਚਮਕਦਾਰ ਅਤੇ ਸਿਲਕੀ ਬਣਾਉਂਦਾ ਹੈ ਪਰ ਇਸ ਦਾ ਰਸ ਕੱਢਣ ’ਚ ਸਮਾਂ ਵੀ ਕਾਫ਼ੀ ਬਰਬਾਦ ਹੁੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਗੰਢਿਆਂ ਦਾ ਪਾਊਡਰ ਬਣਾਉਣਾ ਦੱਸਾਂਗੇ ਜਿਸ ਨੂੰ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਹੋ।


ਕਿੰਝ ਬਣਾਈਏ ਗੰਢਿਆਂ ਦਾ ਪਾਊਡਰ?
ਸਭ ਤੋਂ ਪਹਿਲਾਂ ਗੰਢਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਲੰਬੇ ਅਤੇ ਪਤਲੇ ਟੁੱਕੜਿਆਂ ਨੂੰ ਧੁੱਪ ’ਚ ਕੁਝ ਦਿਨਾਂ ਲਈ ਸੁਕਾਓ। ਗੰਢਿਆਂ ਦੇ ਟੁੱਕੜੇ ਪੂਰੀ ਤਰ੍ਹਾਂ ਨਾਲ ਸੁੱਕ ਜਾਣ ’ਤੇ ਇਨ੍ਹਾਂ ਨੂੰ ਬਾਰੀਕ ਪੀਸ ਕੇ ਪਾਊਡਰ ਤਿਆਰ ਕਰੋ। ਤੁਸੀਂ ਗੰਢਿਆਂ ਦੇ ਪਾਊਡਰ ਨੂੰ ਕਿਸੇ ਏਅਰਟਾਈਟ ਕੰਟੇਨਰ ’ਚ ਸਟੋਰ ਕਰਕੇ ਰੱਖ ਸਕਦੇ ਹੋ।

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ


ਦਹੀਂ ਅਤੇ ਗੰਢਿਆਂ ਦਾ ਪਾਊਡਰ
ਰੁੱਖੇ ਅਤੇ ਕਮਜ਼ੋਰ ਵਾਲ਼ਾਂ ਲਈ ਇਹ ਹੇਅਰ ਮਾਸਕ ਬੇਹੱਦ ਫ਼ਾਇਦੇਮੰਦ ਹੈ। ਇਸ ਲਈ ਸਭ ਤੋਂ ਪਹਿਲਾਂ 5 ਛੋਟੇ ਚਮਚੇ ਗੰਢਿਆਂ ਦਾ ਪਾਊਡਰ ਲੈ ਕੇ ਉਸ ’ਚ ਦੋ ਛੋਟੇ ਚਮਚੇ ਦਹੀਂ ਦੇ ਪਾ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਤਿਆਰ ਕੀਤੇ ਗਏ ਹੇਅਰ ਮਾਸਕ ਨੂੰ ਸਕੈਲਪ ’ਤੇ ਲਗਾ ਕੇ 30 ਤੋਂ 40 ਮਿੰਟ ਤੱਕ ਰੱਖੋ ਅਤੇ ਫਿਰ ਸ਼ੈਂਪੂ ਨਾਲ ਵਾਲ਼ਾਂ ਨੂੰ ਧੋ ਲਈ। 
ਨੋਟ ਬਿਹਤਰ ਰਿਜ਼ਲਟ ਲਈ ਹਫ਼ਤੇ ’ਚ ਚਾਰ ਵਾਰ ਇਸ ਹੇਅਰ ਮਾਸਕ ਦੀ ਵਰਤੋਂ ਕਰੋ।

ਇਹ ਵੀ ਪੜ੍ਹੋ:ਬੇਕਾਰ ਨਾ ਸਮਝੋ ਭਿੱਜੇ ਹੋਏ ਛੋਲਿਆਂ ਦਾ ਪਾਣੀ, ਸ਼ੂਗਰ ਦੇ ਮਰੀਜ਼ਾਂ ਸਣੇ ਇਨ੍ਹਾਂ ਲਈ ਵੀ ਹੈ ਲਾਹੇਵੰਦ


ਕਿੰਝ ਫ਼ਾਇਦੇਮੰਦ ਹੈ ਇਹ ਹੇਅਰ ਮਾਸਕ?
ਗੰਢਿਆਂ ਦਾ ਪਾਊਡਰ ਵਾਲ਼ਾਂ ਨੂੰ ਚਮਕਦਾਰ ਬਣਾਉਣ ਦੇ ਨਾਲ-ਨਾਲ ਗਰੋਥ ਨੂੰ ਵੀ ਵਧਾਉਂਦੇ ਹੈ। 
ਗੰਢਿਆਂ ’ਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਸਿਕਰੀ ਦੀ ਸਮੱਸਿਆ ਤੋਂ ਰਾਹਤ ਦਿਵਾਉਂਦਾ ਹੈ। 
ਦਹੀਂ ਵਾਲ਼ਾਂ ਦੇ ਝੜਨ ਦੀ ਸਮੱਸਿਆ ਨੂੰ ਘੱਟ ਕਰਦਾ ਹੈ। 
ਇਸ ਤੋਂ ਇਲਾਵਾ ਦਹੀਂ ਕੰਡੀਸ਼ਨਰ ਦਾ ਕੰਮ ਵੀ ਕਰਦਾ ਹੈ।  

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon