Beauty Tips: ਸ਼ਹਿਦ ਸਣੇ ਇਹ ਘਰੇਲੂ ਚੀਜ਼ਾਂ ਚਿਹਰੇ ਦੀਆਂ ਝੁਰੜੀਆਂ ਤੇ ਕਾਲੇ ਘੇਰੇ ਨੂੰ ਕਰਦੀਆਂ ਨੇ ਦੂਰ, ਇੰਝ ਕਰੋ ਵਰਤ

06/15/2021 6:03:13 PM

ਜਲੰਧਰ (ਬਿਊਰੋ) - ਆਪਣੇ ਚਿਹਰੇ ਦਾ ਧਿਆਨ ਸਭ ਲੋਕ ਬੜੀ ਚੰਗੀ ਤਰ੍ਹਾਂ ਰੱਖਦੇ ਹਨ। ਚਿਹਰੇ ’ਤੇ ਵਿਖਾਈ ਦੇਣ ਵਾਲੀਆਂ ਰੇਖਾਵਾਂ, ਝੁਰੜੀਆਂ, ਕਾਲੇ ਘੇਰੇ ਉਮਰ ਵਧਣ ਦੇ ਸੰਕੇਤ ਹੁੰਦੇ ਹਨ। ਉਮਰ ਵਧਣ ਦੇ ਨਾਲ ਨਾਲ ਚਿਹਰੇ ਤੇ ਝੁਰੜੀਆਂ ਹਰ ਇਨਸਾਨ ਦੇ ਆਉਂਦੀਆਂ ਹਨ, ਜਿਨ੍ਹਾਂ ਨੂੰ ਅਸੀਂ ਘੱਟ ਕਰ ਸਕਦੇ ਹਾਂ। ਇਸ ਲਈ ਤੁਸੀਂ ਘਰੇਲੂ ਚੀਜ਼ਾਂ ਦੀ ਵਰਤੋਂ ਕਰੋ। ਲੋਕ ਜਵਾਨ ਦਿਖਣ ਲਈ ਬਹੁਤ ਸਾਰੀਆਂ ਕਰੀਮਾਂ ਦਾ ਇਸਤੇਮਾਲ ਕਰਦੇ ਹਨ, ਜਿਨ੍ਹਾਂ ਦੇ ਕਈ ਸਾਈਡ ਇਫੈਕਟ ਹੁੰਦੇ ਹਨ। ਜੇਕਰ ਤੁਸੀਂ ਕੁਦਰਤੀ ਤਰੀਕੇ ਨਾਲ ਜਵਾਨ ਦਿੱਖਣਾ ਚਾਹੁੰਦੇ ਹੋ, ਤਾਂ ਆਪਣੀ ਰਸੋਈ ਵਿੱਚ ਰੱਖੀਆਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਓ....

ਸ਼ਹਿਦ, ਮਲਾਈ ਅਤੇ ਨਿੰਬੂ
ਚਿਹਰੇ ਦੀਆਂ ਝੁਰੜੀਆਂ ਤੋਂ ਛੁਟਕਾਰਾ ਪਾਉਣ ਲਈ ਚਿਹਰੇ ’ਤੇ ਸ਼ਹਿਦ ਮਲਾਈ ਅਤੇ ਨਿੰਬੂ ਦਾ ਪੇਸਟ ਬਣਾ ਕੇ ਮਾਲਿਸ਼ ਕਰੋ। ਇਸ ਤਰ੍ਹਾਂ ਕਰਨ ਨਾਲ ਝੂਰੜੀਆਂ ਦੂਰ ਹੋ ਜਾਣਗੀਆਂ। ਇਸ ਨਾਲ ਛਾਈਆਂ ਦੀ ਸਮੱਸਿਆ ਵੀ ਠੀਕ ਹੋ ਜਾਵੇਗੀ ਅਤੇ ਰੰਗ ਸਾਫ ਹੋ ਜਾਵੇਗਾ ।

ਪੜ੍ਹੋ ਇਹ ਵੀ ਖ਼ਬਰ - ਸਾਵਧਾਨ! ‘ਮੀਂਹ’ ਦੇ ਮੌਸਮ ’ਚ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਹੋ ਸਕਦੀਆਂ ਨੇ ਕਈ ਗੰਭੀਰ ‘ਬੀਮਾਰੀਆਂ’

ਨਿੰਬੂ ਦਾ ਰਸ
ਨਿੰਬੂ ਇਕ ਐਂਟੀਆਕਸੀਡੈਂਟ ਹੈ, ਜਿਸ ’ਚ ਵਿਟਾਮਿਨ-ਸੀ ਹੁੰਦਾ ਹੈ। ਇਹ ਉਮਰ ਵਧਣ ਦੇ ਸੰਕੇਤ ਜਿਵੇਂ ਛਾਈਆਂ, ਦਾਗ ਧੱਬੇ ਘੱਟ ਕਰਦਾ ਹੈ। ਅੱਧੇ ਨਿੰਬੂ ਦਾ ਰਸ 2 ਚਮਚ ਦਹੀਂ ਵਿੱਚ ਮਿਲਾ ਕੇ ਚਿਹਰੇ ’ਤੇ 15 ਮਿੰਟ ਲਈ ਲਗਾਓ। ਫਿਰ ਗੁਨਗੁਨੇ ਪਾਣੀ ਨਾਲ ਚਿਹਰਾ ਧੋ ਲਓ। ਇਸ ਤੋਂ ਇਲਾਵਾ ਅੱਧਾ ਚਮਚ ਦੁੱਧ ਦੀ ਕ੍ਰੀਮ ਵਿੱਚ 1 ਚਮਚ ਨਿੰਬੂ ਦਾ ਰਸ 1 ਚਮਚ ਅੰਡੇ ਦਾ ਸਫੇਦ ਭਾਗ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਚਿਹਰੇ ’ਤੇ 15 ਮਿੰਟ ਲਗਾਉਣ ਫਿਰ ਠੰਡੇ ਪਾਣੀ ਨਾਲ ਚਿਹਰਾ ਧੋ ਲਓ ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਘਰ ਬਣਾਉਂਦੇ ਸਮੇਂ ਭੁੱਲ ਕੇ ਵੀ ਕਦੇ ਨਾ ਕਰੋ ਇਹ ਗ਼ਲਤੀਆਂ, ਹੋ ਸਕਦੈ ਨੁਕਸਾਨ

ਨਾਰੀਅਲ ਦਾ ਦੁੱਧ
ਨਾਰੀਅਲ ਫੈਟੀ ਐਸਿਡ ਪ੍ਰੋਟੀਨ ਅਤੇ ਵਿਟਾਮਿਨ-ਈ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਚਮੜੀ ਨੂੰ ਮੌਸਚਰਾਈਜ਼ਰ ਕਰਨ ਅਤੇ ਨਰਮ ਰੱਖਣ ਦੇ ਗੁਣ ਹੁੰਦੇ ਹਨ, ਜਿਸ ਨਾਲ ਚਿਹਰਾ ਲੰਬੇ ਸਮੇਂ ਤੱਕ ਜਵਾਨ ਬਣਿਆ ਰਹਿੰਦਾ ਹੈ। ਕੱਚੇ ਨਾਰੀਅਲ ਨੂੰ ਕੱਦੂਕਸ ਕਰਕੇ ਉਸ ਵਿੱਚੋਂ ਦੁੱਧ ਕੱਢ ਲਓ ਅਤੇ ਉਸ ਨੂੰ ਚਿਹਰੇ ’ਤੇ ਲਗਾਓ। 20 ਮਿੰਟ ਬਾਅਦ ਚਿਹਰੇ ਨੂੰ ਗੁਣਗੁਣੇ ਪਾਣੀ ਨਾਲ ਧੋ ਲਓ ।

ਪਪੀਤੇ ਦਾ ਫੇਸਪੈਕ
ਪਪੀਤੇ ਵਿੱਚ ਬੀਟਾ ਕੈਰੋਟੀਨ, ਵਿਟਾਮਿਨ-ਈ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਚਮੜੀ ਨੂੰ ਫ੍ਰੀ ਰੈਡੀਕਲ ਤੋਂ ਮਦਦ ਕਰਦੇ ਹਨ। ਇਹ ਝੁਰੜੀਆਂ ਅਤੇ ਉਮਰ ਵਧਣ ਦੇ ਲੱਛਣਾਂ ਨੂੰ ਵੀ ਦੂਰ ਕਰਦਾ ਹੈ। ਪੱਕੇ ਹੋਏ ਪਪੀਤੇ ਨੂੰ ਕੱਟ ਕੇ ਪੇਸਟ ਬਣਾ ਲਓ ਅਤੇ ਚਿਹਰੇ ’ਤੇ 15 ਮਿੰਟ ਲਈ ਲਗਾਓ। ਫਿਰ ਚਿਹਰਾ ਧੋ ਲਓ। ਇਸ ਨੂੰ ਹਫ਼ਤੇ ਵਿੱਚ 2 ਵਾਰ ਜ਼ਰੂਰ ਲਗਾਓ, ਜਿਸ ਨਾਲ ਝੁਰੜੀਆਂ ਨਹੀਂ ਪੈਣਗੀਆਂ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ‘ਕਾਰੋਬਾਰ ਤੇ ਧਨ’ ’ਚ ਵਾਧਾ ਕਰਨ ਲਈ ਘਰ ’ਚ ਰੱਖੋ ਇਹ ਖ਼ਾਸ ਚੀਜ਼ਾਂ, ਹੋਵੇਗਾ ਫ਼ਾਇਦਾ  

ਗੁਲਾਬ ਜਲ
ਗੁਲਾਬ ਚੱਲ ਕਲੀਂਜ਼ਰ ਦਾ ਕੰਮ ਕਰਦਾ ਹੈ, ਜੋ ਚਮੜੀ ਦੇ ਛੇਦ ਵਿੱਚੋਂ ਗੰਦਗੀ ਨੂੰ ਹਟਾਉਂਦਾ ਹੈ। ਗੁਲਾਬ ਜਲ ਚਮੜੀ ਨੂੰ ਟਾਈਟ ਕਰਦਾ ਹੈ ਅਤੇ ਰੁੱਖੇਪਨ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਦੋ ਬੂੰਦਾਂ ਗੁਲਾਬ ਜਲ ਵਿੱਚ 4 ਬੂੰਦਾਂ ਗਲੀਸਰੀਨ ਅਤੇ ਅੱਧਾ ਚਮਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ’ਤੇ ਲਗਾਓ । ਇਹ ਮਿਸ਼ਰਣ ਰੋਜ਼ਾਨਾ ਸੋਣ ਤੋਂ ਪਹਿਲਾਂ ਲਗਾਓ ।

ਪੜ੍ਹੋ ਇਹ ਵੀ ਖ਼ਬਰ - Health Tips: ਸਰੀਰ ਦੀ ਸਖ਼ਤ ਚਰਬੀ ਨੂੰ ਤੇਜ਼ੀ ਨਾਲ ਘੱਟ ਕਰਦੈ ਇਹ ‘ਜੂਸ’, ਰੋਜ਼ਾਨਾ ਕਰੋ ਵਰਤੋਂ

ਦਹੀਂ ਅਤੇ ਖੀਰੇ ਦਾ ਫੇਸਪੈਕ
ਖੀਰੇ ’ਚ ਵਿਟਾਮਿਨ-ਸੀ ਅਤੇ ਕੈਫਿਕ ਐਸਿਡ ਹੁੰਦਾ ਹੈ, ਜੋ ਚਮੜੀ ਨੂੰ ਚਿਕਨਾ ਅਤੇ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ। ਦਹੀਂ ਵਿੱਚ ਲੈਕਟਿਕ ਐਸਿਡ ਹੁੰਦਾ ਹੈ, ਜੋ ਚਮੜੀ ਲਈ ਫ਼ਾਇਦੇਮੰਦ ਹੁੰਦਾ ਹੈ। ਸਭ ਤੋਂ ਪਹਿਲਾਂ ਖੀਰਾ ਕੱਟ ਕੇ ਪੇਸਟ ਬਣਾ ਲਓ ਅਤੇ ਇਸ ਵਿੱਚ 2 ਚਮਚ ਦਹੀਂ ਮਿਲਾ ਕੇ ਚਿਹਰੇ ਤੇ 20 ਮਿੰਟ ਲਈ ਚਿਹਰੇ ਤੇ ਲਗਾਓ। ਬਾਅਦ ਵਿੱਚ ਚਿਹਰਾ ਧੋ ਲਓ ।

rajwinder kaur

This news is Content Editor rajwinder kaur