Beauty Tips: ਚਿਹਰੇ ''ਤੇ ਚਮਕ ਲਿਆਵੇਗਾ ਘਰ ''ਚ ਬਣਿਆ ਖੀਰੇ ਦਾ ਫੇਸਪੈਕ

02/25/2021 3:33:03 PM

ਨਵੀਂ ਦਿੱਲੀ : ਖੀਰੇ ਦੀ ਵਰਤੋਂ ਸਾਡੀ ਸਿਹਤ ਲਈ ਕਈ ਪੱਖਾਂ ਤੋਂ ਮਹੱਤਵਪੂਰਨ ਹੈ। ਖੀਰੇ ‘ਚ ਐਂਟੀ-ਇਨਫਲੇਮੇਟਰੀ ਗੁਣ ਹੋਣ ਦੇ ਨਾਲ-ਨਾਲ ਬਹੁਤ ਸਾਰੇ ਐਂਟੀ-ਆਕਸੀਡੈਂਟ ਵੀ ਹੁੰਦੇ ਹਨ। ਖੀਰਾ ਵਿਟਾਮਿਨ-ਸੀ ਅਤੇ ਫੋਲਿਕ ਐਸਿਡ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜਿਸ ਕਾਰਨ ਖੀਰੇ ਦੀ ਵਰਤੋਂ ਫੇਸ ਪੈਕ ਬਣਾਉਣ ਲਈ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ:ਬੇਕਾਰ ਨਾ ਸਮਝੋ ਭਿੱਜੇ ਹੋਏ ਛੋਲਿਆਂ ਦਾ ਪਾਣੀ, ਸ਼ੂਗਰ ਦੇ ਮਰੀਜ਼ਾਂ ਸਣੇ ਇਨ੍ਹਾਂ ਲਈ ਵੀ ਹੈ ਲਾਹੇਵੰਦ

ਖੀਰੇ ਨਾਲ ਚਮੜੀ ਨੂੰ ਹੋਣ ਵਾਲੇ ਫ਼ਾਇਦੇ
ਖੀਰੇ ਵਿਚ ਪੌਸ਼ਟਿਕ ਤੱਤ, ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਖੀਰਾ ਚਮੜੀ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾ ਸਕਦਾ ਹੈ। ਚਿਹਰੇ ‘ਤੇ ਖੀਰਾ ਲਗਾਉਣ ਨਾਲ ਸੋਜ, ਮੁਹਾਸੇ ਦੂਰ ਹੋ ਜਾਂਦੇ ਹਨ। ਖੀਰੇ ਵਿਚ 96% ਪਾਣੀ ਹੁੰਦਾ ਹੈ, ਜੋ ਚਮੜੀ ਨੂੰ ਨਮੀ ਦੇਣ ‘ਚ ਮਦਦ ਕਰਦਾ ਹੈ।

ਖੀਰੇ ਦਾ ਫੇਸ ਮਾਸਕ ਪੈਕ
ਜੇ ਤੁਸੀਂ ਬਹੁਤ ਥੋੜੇ ਸਮੇਂ ਵਿਚ ਆਪਣੀ ਚਮਡ਼ੀ ‘ਤੇ ਨਿਖਾਰ ਲਿਆਉਣਾ ਚਾਹੁੰਦੇ ਹੋ ਤਾਂ ਨਿਸ਼ਚਤ ਤੌਰ ‘ਤੇ ਇਸ ਫੇਸ ਮਾਸਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਵਿਧੀ ਲਈ ਅੱਧਾ ਖੀਰਾ ਲਓ ਅਤੇ ਇਸ ਨੂੰ ਚੰਗੀ ਤਰ੍ਹਾਂ ਛਿੱਲ ਲਓ। ਹੁਣ ਇਸ ਨੂੰ ਫਿਲਟਰ ਕਰੋ ਅਤੇ ਇਸ ਵਿਚੋਂ ਰਸ ਕੱਢ ਲਓ। ਇਸ ਨੂੰ ਚਿਹਰੇ ‘ਤੇ ਲਗਾਉਣ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਸਾਫ਼ ਕਰ ਲਓ। ਹੁਣ ਇਸ ਨੂੰ 15 ਮਿੰਟ ਲਈ ਚਿਹਰੇ ‘ਤੇ ਲਗਾਓ। ਇਸ ਤੋਂ ਬਾਅਦ ਚਿਹਰੇ ਨੂੰ ਠੰਡੇ ਜਾਂ ਕੋਸੇ ਪਾਣੀ ਨਾਲ ਧੋ ਲਵੋ।

ਵਿਧੀ
ਖੁਸ਼ਕ ਚਮਡ਼ੀ ਲਈ ਖੀਰੇ ਦਾ ਫੇਸ ਪੈਕ ਬਹੁਤ ਫ਼ਾਇਦੇਮੰਦ ਹੁੰਦਾ ਹੈ। ਖੀਰੇ ਦੇ ਨਾਲ-ਨਾਲ ਐਲੋਵੇਰਾ ਵੀ ਚਮਡ਼ੀ ਨੂੰ ਹਾਈਡਰੇਟ ਕਰਦਾ ਹੈ। ਖੀਰੇ ਦੇ ਰਸ 'ਚ ਦੋ ਚਮਚੇ ਐਲੋਵੇਰਾ ਜੈੱਲ ਮਿਲਾਓ ਅਤੇ ਇਸ ਦਾ ਮਿਸ਼ਰਣ ਤਿਆਰ ਕਰ ਲਓ। ਇਹ ਫੇਸ ਮਾਸਕ ਲਗਾ ਕੇ ਚਿਹਰੇ ਦੀ ਹਲਕੀ-ਹਲਕੀ ਮਾਲਸ਼ ਕਰੋ। ਮਾਲਸ਼ ਕਰਨ ਤੋਂ ਬਾਅਦ ਇਸ ਨੂੰ 15 ਮਿੰਟ ਲਈ ਚਿਹਰੇ ’ਤੇ ਰਹਿਣ ਦਿਓ। ਇਸ ਤੋਂ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ।

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ

ਖੀਰੇ ਅਤੇ ਓਟਮੀਲ ਦਾ ਫੇਸ ਪੈਕ
ਇਹ ਮਾਸਕ ਮੁਹਾਸਿਆਂ ਵਾਲੀ ਜਗ੍ਹਾ ਲਈ ਬਹੁਤ ਵਧੀਆ ਹੁੰਦਾ ਹੈ। ਖੀਰੇ ਵਿਚ ਐਸਟ੍ਰਿੰਜੈਂਟ ਗੁਣ ਹੁੰਦੇ ਹਨ, ਜਦੋਂਕਿ ਓਟਮੀਲ ਸਕਿਨ ਨਾਲ ਮਰੇ ਹੋਏ ਸੈੱਲਾਂ ਨੂੰ ਹਟਾ ਕੇ ਉਸ ਨੂੰ ਐਕਸਫੋਲੀਏਟ ਕਰਨ ‘ਚ ਮਦਦ ਕਰਦਾ ਹੈ। ਸ਼ਹਿਦ ਸਕਿਨ ਵਿਚਲੇ ਬੈਕਟੀਰੀਆ ਨੂੰ ਸੰਤੁਲਿਤ ਕਰਨ ਦਾ ਕੰਮ ਕਰ ਸਕਦਾ ਹੈ।

ਵਿਧੀ
ਇਸ ਵਿਧੀ ਲਈ ਅੱਧਾ ਖੀਰਾ ਲਓ ਅਤੇ ਇਸ ਦਾ ਰਸ ਕੱਢ ਲਓ। ਹੁਣ ਇਸ ‘ਚ ਇਕ ਚਮਚ ਓਟਮੀਲ ਮਿਲਾਓ ਅਤੇ ਇਸ ਦਾ ਮਿਸ਼ਰਣ ਤਿਆਰ ਕਰ ਲਓ। ਹੁਣ ਇਸ ‘ਚ ਇਕ ਚਮਚਾ ਸ਼ਹਿਦ ਮਿਲਾਓ ਅਤੇ ਇਸ ਦਾ ਪੇਸਟ ਬਣਾ ਲਓ। ਹੁਣ ਤਿਆਰ ਪੇਸਟ ਨੂੰ ਚਿਹਰੇ ਅਤੇ ਗਰਦਨ ‘ਤੇ ਲਗਾਓ ਅਤੇ ਉਂਗਲਾਂ ਨਾਲ ਮਾਲਿਸ਼ ਕਰੋ। ਇਸ ਤੋਂ ਬਾਅਦ ਇਸ ਨੂੰ 15 ਮਿੰਟ ਲਈ ਚਿਹਰੇ ‘ਤੇ ਲਗਾਓ ਤੇ ਬਾਅਦ ‘ਚ ਮੂੰਹ ਨੂੰ ਕੋਸੇ ਪਾਣੀ ਨਾਲ ਧੋ ਲਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon