Beauty Tips: ਵਾਲਾਂ ਨੂੰ ਕਲਰ ਕਰਨ ਤੋਂ ਪਹਿਲਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ, ਨਹੀਂ ਹੋਵੇਗਾ ਕੋਈ ਨੁਕਸਾਨ

01/23/2021 4:55:24 PM

ਨਵੀਂ ਦਿੱਲੀ—ਵਾਲ਼ਾਂ ਨੂੰ ਕਲਰ ਕਰਵਾਉਣਾ ਦਾ ਅੱਜ ਦੇ ਸਮੇਂ 'ਚ ਫੈਸ਼ਨ ਬਣ ਗਿਆ ਹੈ। ਜਿਸ ਨੂੰ ਵੀ ਦੇਖੋ ਉਹ ਵਾਲ਼ਾਂ ਨੂੰ ਕਈ ਤਰ੍ਹਾਂ ਦੇ ਕਲਰ ਕਰਵਾ ਰਿਹਾ ਹੈ। ਕਈ ਲੋਕ ਤਾਂ ਚਿੱਟੇ ਵਾਲ਼ਾਂ ਨੂੰ ਲੁਕਾਉਣ ਲਈ ਕਲਰ ਕਰਦੇ ਹਾਂ ਕਈ ਤਾਂ ਇਸ ਨੂੰ ਸ਼ੌਂਕ ਨਾਲ ਵਾਲਾਂ 'ਚ ਲਗਾਉਂਦੇ। ਇਸ ਨਾਲ ਵਾਲ਼ਾਂ ਨੂੰ ਨਵੀਂ ਲੁੱਕ ਮਿਲਦੀ ਹੈ ਪਰ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਵਾਲ਼ਾਂ ਨੂੰ ਕਲਰ ਕਰਨ ਸਮੇਂ ਕੁਝ ਗਲਤੀਆਂ ਕਰ ਬੈਠਦੇ ਹਨ, ਜਿਸ ਦੇ ਨਾਲ ਉਨ੍ਹਾਂ ਦੇ ਵਾਲ਼ਾਂ ਨੂੰ ਕਾਫ਼ੀ ਨੁਕਸਾਨ ਪਹੁੰਚਦਾ ਹੈ। ਇਸ ਲਈ ਅਸੀਂ ਅੱਜ ਤੁਹਾਨੂੰ ਵਾਲ਼ਾਂ ਦੇ ਕਲਰ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ ਜਿਸ ਦੇ ਨਾਲ ਤੁਹਾਡੇ ਵਾਲ਼ਾਂ ਨੂੰ ਇਕਦਮ ਪਰਫੈਕਟ ਲੁੱਕ ਮਿਲੇਗੀ। 

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਹਰਬਲ ਕਲਰਸ- ਵਾਲ਼ਾਂ ਨੂੰ ਕਲਰ ਕਰਨ ਦੇ ਲਈ ਹਮੇਸ਼ਾ ਹਰਬਲ ਕਲਰ ਦੀ ਹੀ ਵਰਤੋਂ ਕਰੋ। ਇਸ ਨਾਲ ਵਾਲਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਇਸ ਨਾਲ ਵਾਲ਼ਾਂ ਨੂੰ ਕੁਦਰਤੀ ਚਮਕ ਮਿਲੇਗੀ। 

ਸਮੇਂ ਦਾ ਧਿਆਨ ਰੱਖੋ-ਧਿਆਨ ਰੱਖੋ ਕਿ ਕਲਰ ਨੂੰ ਜਿੰਨੀ ਦੇਰ ਲਗਾਉਣ ਦੀ ਸਲਾਹ ਦਿੱਤੀ ਗਈ ਹੈ ਉਨੀਂ ਦੇਰ ਹੀ ਲਗਾ ਕੇ ਰੱਖਣਾ ਹੈ ਕਿਉਂਕਿ ਜੇ ਤੁਸੀਂ ਇਸ ਨੂੰ ਜ਼ਿਆਦਾ ਦੇਰ ਲਗਾ ਕੇ ਰੱਖੋਗੇ ਤਾਂ ਤੁਹਾਡੇ ਵਾਲ਼ਾਂ ਨੂੰ ਡਾਰਕ ਲੁੱਕ ਮਿਲੇਗੀ ਤੇ ਘੱਟ ਸਮੇਂ ਦੇ ਲਈ ਲਗਾਉਣ ਨਾਲ ਲਾਈਟ ਲੁੱਕ ਮਿਲੇਗੀ। ਇਸ ਲਈ ਬਿਹਤਰ ਹੋਵੇਗਾ ਕਿ ਦੱਸੇ ਸਮੇਂ ਤੱਕ ਹੀ ਇਸ ਨੂੰ ਵਾਲ਼ਾਂ ਤੇ ਲਗਾ ਕੇ ਰੱਖੋ।

 ਤੇਲ ਜ਼ਰੂਰ ਲਗਾਓ-ਜਿਸ ਦਿਨ ਵੀ ਤੁਸੀਂ ਵਾਲ਼ਾਂ ਨੂੰ ਕਲਰ ਕਰਨ ਬਾਰੇ ਸੋਚ ਰਹੇ ਹੋ ਤਾਂ ਉਸ ਤੋਂ ਠੀਕ ਇਕ ਦਿਨ ਪਹਿਲਾਂ ਵਾਲ਼ਾਂ ਨੂੰ ਤੇਲ ਜ਼ਰੂਰ ਲਗਾਓ। ਇਸ ਤਰ੍ਹਾਂ ਕਰਨ ਨਾਲ ਵਾਲ਼ ਚਮਕਾਦਾਰ ਹੋ ਜਾਣਗੇ।  

ਇਹ ਵੀ ਪੜ੍ਹੋ:Cooking Tips : ਘਰ ਦੀ ਰਸੋਈ 'ਚ ਇੰਝ ਬਣਾਓ ਗੁਡ਼਼ ਵਾਲੇ ਸ਼ੱਕਰਪਾਰੇ

ਦੋ ਮੂੰਹੇ ਵਾਲ਼-ਜੇ ਤੁਹਾਡੇ ਦੋ ਮੂੰਹੇ ਵਾਲ਼ ਹਨ ਤਾਂ ਉਸ ਨੂੰ ਕਲਰ ਕਰਵਾਉਣ ਲਈ ਪਹਿਲਾਂ ਟ੍ਰਿਮ ਕਰਵਾ ਲਓ ਕਿਉਂਕਿ ਵਾਲਾਂ ਨੂੰ ਕਲਰ ਕਰਨ ਨਾਲ ਦੋ ਮੂੰਹੇ ਵਾਲ਼ ਰੁੱਖੇ ਦਿਖਾਈ ਦਿੰਦੇ ਹਨ। 


ਸਾਧੇ ਪਾਣੀ ਦੀ ਕਰੋ ਵਰਤੋਂ-ਜਿਸ ਦਿਨ ਵਾਲਾਂ ਨੂੰ ਕਲਰ ਕਰੋ ਜਾਂ ਕਰਵਾਉਣਾ ਹੈ ਉਸ ਦਿਨ ਇਸ ਨੂੰ ਸ਼ੈਂਪੂ ਨਾਲ ਨਾ ਧੋਵੋ। ਸਿਰਫ ਸਾਧੇ ਪਾਣੀ ਦੀ ਹੀ ਵਰਤੋਂ ਕਰੋ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

 

Aarti dhillon

This news is Content Editor Aarti dhillon