Beauty Tips: ਕੱਜਲ ਲਗਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

03/10/2021 4:59:40 PM

ਨਵੀਂ ਦਿੱਲੀ- ਮੇਕਅਪ ਕਰਨਾ ਸਭ ਨੂੰ ਚੰਗਾ ਲਗਦਾ ਹੈ, ਜਿਸ ਦੇ ਲਈ ਮਹਿੰਗੇ ਤੋਂ ਮਹਿੰਗੇ ਅਤੇ ਕਈ ਤਰ੍ਹਾਂ ਦੇ ਪ੍ਰੋਡਕਟਸ ਦੀ ਵਰਤੋਂ ਕੀਤੀ ਜਾਂਦੀ ਹੈ। ਚੰਗੇ ਆਈਮੇਕਅਪ ਤੋਂ ਬਿਨਾਂ ਤੁਹਾਡਾ ਲੁੱਕ ਪੂਰਾ ਨਹੀਂ ਹੁੰਦਾ ਅਤੇ ਨਾ ਹੀ ਹੋ ਸਕਦਾ ਹੈ। ਆਈਮੇਕਅਪ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਸ ’ਚ ਸਭ ਤੋਂ ਪਹਿਲਾਂ ਕਾਜਲ ਲਗਾਉਣ ਦੀ ਗੱਲ ਆਉਂਦੀ ਹੈ। ਕੱਜਲ ਲਗਾਉਣਾ ਵੀ ਇਕ ਕਲਾ ਹੈ, ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ। ਬਹੁਤ ਸਾਰੀਆਂ ਜਨਾਨੀਆਂ ਅਜਿਹੀਆਂ ਹਨ, ਜੋ ਕੱਜਲ ਨੂੰ ਸੌਖੇ ਤਰੀਕੇ ਨਾਲ ਲਗਾ ਦਿੰਦੀਆਂ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਕੱਜਲ ਲਗਾਉਣ ਦੇ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰਨ ਨਾਲ ਤੁਹਾਡੀਆਂ ਅੱਖਾਂ ਦੀ ਸੁੰਦਰਤਾ ਹੋਰ ਵਧੇਗੀ।

ਇਹ ਵੀ ਪੜ੍ਹੋ:Beauty Tips: ਚਿਹਰੇ ਨੂੰ ਚਮਕਦਾਰ ਬਣਾਉਣ ਲਈ ਚੌਲ਼ਾਂ ਦੇ ਆਟੇ 'ਚ ਮਿਲਾ ਕੇ ਲਗਾਓ ਇਹ ਵਸਤੂਆਂ

ਬਰਫ ਦੀ ਕਰੋ ਵਰਤੋਂ
ਕਾਜਲ ਲਗਾਉਣ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਚਿਹਰੇ ਨੂੰ ਟੋਨਰ ਨਾਲ ਸਾਫ ਕਰੋ। ਇਹ ਚਮੜੀ 'ਤੇ ਤੇਲ ਨੂੰ ਸਾਫ ਕਰ ਦਿੰਦਾ ਹੈ ਅਤੇ ਕੱਜਲ ਨਹੀਂ ਫੈਲਦਾ। ਪਸੀਨੇ ਤੋਂ ਬਚਣ ਲਈ ਬਰਫ਼ ਨੂੰ ਚਿਹਰੇ ਅਤੇ ਅੱਖਾਂ ਦੁਆਲੇ ਵੀ ਰਗੜਿਆ ਜਾ ਸਕਦਾ ਹੈ।

ਆਈਸ਼ੈਡੋ ਪਾਊਡਰ ਅਤੇ ਪਾਰਦਰਸ਼ੀ ਪਾਊਡਰ ਦੀ ਵਰਤੋਂ
ਕੱਜਲ ਨੂੰ ਫੈਲਣ ਤੋਂ ਰੋਕਣ ਲਈ ਇਸ ਨੂੰ ਸੈਟ ਕਰੋ। ਇਸ ਦੇ ਕਾਲੇ ਆਈਸ਼ੈਡੋ ਪਾਊਡਰ ਦੀ ਵਰਤੋਂ ਕਰੋ। ਜੇ ਤੁਸੀਂ ਰੋਜ਼ ਕੱਜਲ ਦੀ ਵਰਤੋਂ ਕਰਦੇ ਹੋ ਤਾਂ ਅੱਖਾਂ ਦੇ ਹੇਠਾਂ ਪਾਰਦਰਸ਼ੀ ਪਾਊਡਰ ਲਗਾਓ। ਇਸ ਨਾਲ ਲੰਬੇ ਸਮੇਂ ਤੱਕ ਕਾਜਲ ਬਣਿਆ ਰਹੇਗਾ।

ਇੰਝ ਲਗਾਓ ਕੱਜਲ
ਆਪਣੀ ਅੱਖਾਂ ਦੇ ਬਾਹਰੀ ਕੋਨਿਆਂ 'ਤੇ ਪਾਊਡਰ ਨੂੰ ਚੰਗੀ ਤਰ੍ਹਾਂ ਲਗਾਓ ਤਾਂ ਜੋ ਲੰਬੇ ਸਮੇਂ ਤੱਕ ਕਾਜਲ ਬਣਿਆ ਰਹਿ ਸਕੇ। ਇਸ ਨਾਲ ਅੱਖਾਂ ਦੇ ਬਾਹਰੀ ਕੋਨੇ ਡ੍ਰਾਈ ਹੋ ਜਾਣਗੇ। ਹੁਣ ਕਾਜਲ ਲਗਾਓ। ਕਾਜਲ ਲਗਾਉਣ ਤੋਂ ਬਾਅਦ, ਬੁਰਸ਼ ਨਾਲ ਪਲਕ 'ਤੇ ਥੋੜਾ ਜਿਹਾ ਨਿਰਪੱਖ ਰੰਗ ਦੇ ਆਈਸ਼ੈਡੋ ਫੈਲਾਓ। ਇਸ ਤੋਂ ਕੱਜਲ ਜਲਦੀ ਸੁੱਕ ਜਾਵੇਗਾ ਅਤੇ ਬਣਿਆ ਰਹੇਗਾ।

ਚੰਗੀ ਕੰਪਨੀ ਦੇ ਕੱਜਲ ਦੀ ਕਰੋ ਵਰਤੋਂ
ਜੇ ਅੱਖਾਂ ਦੀ ਖੂਬਸੂਰਤੀ ਬਣਾਈ ਰੱਖਣੀ ਹੈ ਤਾਂ ਇਸ 'ਤੇ ਲੰਬੇ ਸਮੇਂ ਤੱਕ ਟਿਕਣ ਵਾਲਾ ਕੱਜਲ ਲਗਾਓ। ਇਸ ਦੇ ਨਾਲ, ਤੁਸੀਂ ਜੋ ਵੀ ਆਈਮੈਕਪ ਕਰੋਗੇ, ਤੁਹਾਡੀ ਲੁੱਕ ਇਸ ਵਿਚ ਨਿਖਰ ਕੇ ਆਵੇਗੀ। ਕਾਜਲ ਹਮੇਸ਼ਾ ਚੰਗੀ ਕੰਪਨੀ ਦਾ ਹੀ ਲਗਾਓ।

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ

ਵਾਟਰ ਲਾਈਨ ਦੇ ਬਾਹਰ ਲਗਾਓ ਆਈਸ਼ੈਡੋ 
ਕੱਜਲ ਲਗਾਉਣ ਤੋਂ ਬਾਅਦ ਵਾਟਰ ਲਾਈਨ ਦੇ ਬਾਹਰ ਹਲਕਾ ਜਾ ਆਈਸ਼ੈਡੋ ਲਗਾਓ। ਆਈਸ਼ੈਡੋ ਬਰੱਸ਼ ਨਾਲ ਇਸ ਨੂੰ ਹਲਕਾ ਜਿਹਾ ਮਿਲਾਓ। ਇਸ ਤੋਂ ਕੱਜਲ ਫੈਲੇਗਾ ਨਹੀਂ ਅਤੇ ਅੱਖਾਂ ਬਹੁਤ ਸੁੰਦਰ ਦਿਖਾਈ ਦੇਣਗੀਆਂ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

Aarti dhillon

This news is Content Editor Aarti dhillon