Beauty Tips: ਚਿਹਰੇ ਦੇ ਅਣਚਾਹੇ ਵਾਲ਼ਾਂ ਤੋਂ ਨਿਜ਼ਾਤ ਪਾਉਣ ਲਈ ਪਪੀਤੇ ਸਣੇ ਇਹ ਘਰੇਲੂ ਨੁਕਤੇ ਆਉਣਗੇ ਤੁਹਾਡੇ ਕੰਮ

06/19/2021 4:56:22 PM

ਨਵੀਂ ਦਿੱਲੀ— ਚਿਹਰੇ ਦੇ ਅਣਚਾਹੇ ਵਾਲ਼ਾਂ ਦੀ ਵਜ੍ਹਾ ਨਾਲ ਸਾਰੀਆਂ ਔਰਤਾਂ ਪਰੇਸ਼ਾਨ ਰਹਿੰਦੀਆਂ ਹਨ। ਠੋਡੀ ਅਤੇ ਅਪਰਲਿਪਸ ਦੇ ਵਾਲ਼ ਤਾਂ ਥ੍ਰੈਡਿੰਗ ਦੇ ਰਾਹੀਂ ਕੱਢੇ ਜਾਂਦੇ ਹਨ ਪਰ ਚਿਹਰੇ ਦੇ ਦੂਜੇ ਵਾਲ਼ਾਂ ਨੂੰ ਲੁਕਾਉਣ ਦੇ ਲਈ ਔਰਤਾਂ ਨੂੰ ਬਲੀਚ ਦਾ ਇਸਤੇਮਾਲ ਕਰਨਾ ਪੈਂਦਾ ਹੈ। ਜਿਸ ਨਾਲ ਵਾਲ਼ਾਂ ਦੀ ਟੋਨ ਚਿਹਰੇ ਦੀ ਰੰਗਤ ਦੇ ਨਾਲ ਮਿਲ ਜਾਂਦੀ ਹੈ ਪਰ ਕਈ ਵਾਰ ਬਲੀਚ ਦੇ ਜ਼ਿਆਦਾ ਇਸਤੇਮਾਲ ਨਾਲ ਜਲਣ ਅਤੇ ਰੈਸ਼ਜ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ 'ਚ ਕੁਝ ਘਰੇਲੂ ਨੁਕਤੇ ਵਰਤ ਕੇ ਚਿਹਰੇ ਦੇ ਵਾਲ਼ਾਂ ਨੂੰ ਲੁਕਾਇਆ ਜਾ ਸਕਦਾ ਹੈ, ਜਾਣੋ ਉਨ੍ਹਾਂ ਦੇ ਬਾਰੇ...


ਦੁੱਧ ਅਤੇ ਨਿੰਬੂ
ਇਨ੍ਹਾਂ ਦੋਹਾਂ ਦਾ ਮਿਸ਼ਰਣ ਬਣਾ ਕੇ ਲਗਾਉਣ ਨਾਲ ਵਾਲ਼ਾਂ ਦਾ ਰੰਗ ਵੀ ਹਲਕਾ ਹੋ ਜਾਂਦਾ ਹੈ ਅਤੇ ਟੈਨਿੰਗ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਪੇਸਟ ਨੂੰ ਤਿਆਰ ਕਰਨ ਲਈ ਚਾਰ ਚਮਚੇ ਕੱਚੇ ਦੁੱਧ 'ਚ ਚਾਰ ਬੂੰਦਾਂ ਨਿੰਬੂ ਦੇ ਰਸ ਦੀਆਂ ਪਾਓ ਫਿਰ ਇਸ ਨੂੰ ਚਿਹਰੇ 'ਤੇ ਲਗਾਓ । 30 ਮਿੰਟ ਚਿਹਰੇ 'ਤੇ ਲੱਗਾ ਰਹਿਣ ਦਿਓ ਫਿਰ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ। 


ਮੂਲੀ
1 ਮੂਲੀ ਨੂੰ ਚੰਗੀ ਤਰ੍ਹਾਂ ਧੋ ਕੇ ਅਤੇ ਛਿੱਲ ਕੇ ਪੀਸ ਲਓ। ਇਸ 'ਚ ਅੱਧੇ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਪੈਕ ਦੀ ਤਰ੍ਹਾਂ ਲਗਾਓ ਅਤੇ ਕੁੱਝ ਦੇਰ ਬਾਅਦ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰੋ। ਇਸ 'ਚ ਮੋਜੂਦ ਵਿਟਾਮਿਨ ਏ, ਸੀ ਅਤੇ ਕੇ ਝੂਰੜੀਆਂ ਦੀ ਸਮੱਸਿਆ ਨੂੰ ਵੀ ਰੋਕਦੇ ਹਨ ਅਤੇ ਬਲੀਚ ਦਾ ਵੀ ਕੰਮ ਕਰਦੇ ਹਨ।
ਸ਼ਹਿਦ ਅਤੇ ਨਿੰਬੂ ਦਾ ਰਸ
ਸ਼ਹਿਦ ਅਤੇ ਨਿੰਬੂ ਦੇ ਰਸ ਨੂੰ ਬਰਾਬਰ ਮਾਤਰਾ 'ਚ ਲਓ ਅਤੇ ਚੰਗੀ ਤਰ੍ਹਾਂ ਮਿਕਸ ਕਰਕੇ ਚਿਹਰੇ 'ਤੇ ਲਗਾਓ। 20 ਮਿੰਟ ਬਾਅਦ ਠੰਡੇ ਪਾਣੀ ਨਾਲ ਚਿਹਰੇ ਨੂੰ ਸਾਫ਼ ਕਰੋ ਅਤੇ ਹਫ਼ਤੇ 'ਚ ਘੱਟ ਤੋਂ ਘੱਟ 2 ਵਾਰ ਇਸ ਦਾ ਇਸਤੇਮਾਲ ਕਰਨ ਨਾਲ ਚਿਹਰੇ ਦੀ ਰੰਗਤ ਖਿੜ ਜਾਂਦੀ ਹੈ ਅਤੇ ਫੇਸ਼ੀਅਲ ਹੇਅਰ ਦਾ ਰੰਗ ਵੀ ਹਲਕਾ ਹੋ ਜਾਂਦਾ ਹੈ।


ਪਪੀਤਾ
ਛੋਟੇ ਪਪੀਤੇ ਨੂੰ ਪੀਸ ਕੇ ਉਸ ਦਾ ਗੂਦਾ ਕੱਢ ਲਓ ਅਤੇ ਉਸ 'ਚ 2 ਚਮਚੇ ਦੁੱਧ ਮਿਲਾ ਕੇ ਗਾੜ੍ਹਾ ਪੇਸਟ ਤਿਆਰ ਕਰੋ। ਇਸ ਪੇਸਟ ਦੀ ਚਿਹਰੇ 'ਤੇ 10 ਮਿੰਟ ਦੇ ਲਈ ਮਸਾਜ ਕਰੋ ਅਤੇ 5 ਮਿੰਟ ਤੱਕ ਇਸ ਨੂੰ ਇੰਝ ਹੀ ਲਗਾ ਰਹਿਣ ਦਿਓ। ਪੇਸਟ ਸੁੱਕਣ ਤੋਂ ਬਾਅਦ ਹਲਕੇ ਹੱਥਾਂ ਨਾਲ ਰਗੜ ਕੇ ਚਿਹਰੇ ਨੂੰ ਸਾਫ਼ ਕਰੋ ਅਤੇ ਫਿਰ ਠੰਡੇ ਪਾਣੀ ਨਾਲ ਧੋ ਲਓ।


ਟਮਾਟਰ
ਬਲੀਚ ਦੇ ਤੌਰ 'ਤੇ ਟਮਾਟਰ ਦਾ ਵੀ ਇਸਤੇਮਾਲ ਤੁਸੀਂ ਕਰ ਸਕਦੇ ਹੋ। ਇਸ 'ਚ ਮੋਜੂਦ ਵਿਟਾਮਿਨ ਏ, ਸੀ ਅਤੇ ਐਂਟੀ-ਆਕਸੀਡੈਂਟ ਨਾਲ ਟੈਨਿੰਗ ਤੋਂ ਇਲਾਵਾ ਦਾਗ ਧੱਬਿਆਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਇਸ ਲਈ ਟਮਾਟਰ ਦੇ ਪੇਸਟ ਨੂੰ ਚਿਹਰੇ 'ਤੇ ਲਗਾਓ ਅਤੇ 15 ਮਿੰਟ ਬਾਅਦ ਚਿਹਰਾ ਧੋ ਲਓ।

Aarti dhillon

This news is Content Editor Aarti dhillon