Beauty Tips : ਹੱਥਾਂ-ਪੈਰਾਂ ਦੀ ਸਾਫ਼-ਸਫ਼ਾਈ ਲਈ ਹੁਣ ਘਰ ’ਚ ਹੀ ਇੰਝ ਕਰੋ ਮੈਨੀਕਿਓਰ ਅਤੇ ਪੈਡੀਕਿਓਰ

02/22/2021 4:37:05 PM

ਜਲੰਧਰ (ਬਿਊਰੋ) - ਆਪਣੇ ਆਪ ਨੂੰ ਹੋਰਾਂ ਤੋਂ ਵੱਧ ਖ਼ੂਬਸੂਰਤ ਵਿਖਾਉਣ ਲੋਕ ਕਈ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ। ਇਸੇ ਲਈ  ਚਿਹਰੇ ਨੂੰ ਸਾਫ਼ ਰੱਖਣ ਦੇ ਨਾਲ-ਨਾਲ ਸਰੀਰ ਦੀ ਸਾਫ਼-ਸਫ਼ਾਈ ਕਰਨੀ ਵੀ ਬਹੁਤ ਜ਼ਰੂਰੀ ਹੈ, ਖਾਸ ਕਰਕੇ ਹੱਥਾਂ-ਪੈਰਾਂ ਦੀ। ਹੱਥਾਂ-ਪੈਰਾਂ ਦੀ ਚਮੜੀ ਨੂੰ ਕੋਮਲ ਅਤੇ ਸਾਫ਼-ਸੁਥਰਾ ਬਣਾਈ ਰੱਖਣ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਉਣੇ ਚਾਹੀਦੇ ਹਨ। ਇਸ ਲਈ ਸਮੇਂ-ਸਮੇਂ 'ਤੇ ਮੈਨੀਕਿਓਰ ਅਤੇ ਪੈਡੀਕਿਓਰ ਕਰਵਾਉਣਾ ਚਾਹੀਦਾ ਹੈ ਪਰ ਕੰਮ ’ਚ ਰੁੱਝੇ ਹੋਣ ਕਰਕੇ ਕਈ ਲੋਕਾਂ ਕੋਲ ਪਾਰਲਰ ਜਾਣ ਦਾ ਸਮਾਂ ਨਹੀਂ ਹੁੰਦਾ। ਅਜਿਹੀ ਸਥਿਤੀ ’ਚ ਤੁਸੀਂ ਘਰ 'ਚ ਹੀ ਮੈਨੀਕਿਓਰ-ਪੈਡੀਕਿਓਰ ਕਰਵਾ ਕੇ ਹੱਥਾਂ-ਪੈਰਾਂ ਨੂੰ ਖ਼ੂਬਸੂਰਤ ਬਣਾ ਸਕਦੇ ਹੋ, ਜਿਸ ’ਚ ਤੁਹਾਡੇ ਜ਼ਿਆਦਾ ਪੈਸੇ ਖ਼ਰਚ ਨਹੀਂ ਹੋਣਗੇ। 

ਇਨ੍ਹਾਂ ਤਰੀਕਿਆਂ ਨਾਲ ਕਰੋ ਹੱਥਾਂ-ਪੈਰਾਂ ਦੀ ਸਫ਼ਾਈ

. ਸਭ ਤੋਂ ਪਹਿਲਾਂ ਪਾਣੀ ਨੂੰ ਗਰਮ ਕਰ ਲਓ। ਇਸ ਵਿਚ ਥੋੜ੍ਹਾ ਜਿਹਾ ਨਮਕ ਪਾ ਕੇ ਹੱਥ-ਪੈਰ ਡੁਬੋ ਲਓ। ਇਸ ਤਰ੍ਹਾਂ ਕਰਨ ਨਾਲ ਹੱਥਾਂ-ਪੈਰਾਂ ਦੀ ਚੰਗੀ ਤਰ੍ਹਾਂ ਸਾਫ਼-ਸਫ਼ਾਈ ਹੋ ਜਾਂਦੀ ਹੈ। ਖੁਸ਼ਕੀ ਵਾਲੀ ਚਮੜੀ ਨੂੰ ਕੱਢਣ ਲਈ ਇਸ ਪਾਣੀ ’ਚ ਸਕ੍ਰਬਿੰਗ, ਲੋਸ਼ਨ ਅਤੇ ਕ੍ਰੀਮ ਦੀ ਵਰਤੋਂ ਕਰ ਸਕਦੇ ਹੋ।

. ਨਿੰਬੂ ਦੇ ਰਸ ਵਿਚ ਗੁਲਾਬ ਜਲ ਮਿਲਾ ਕੇ ਹੱਥਾਂ 'ਤੇ ਲੇਪ ਲਗਾ ਸਕਦੇ ਹੋ। ਇਸ ਨਾਲ ਹੱਥਾਂ ਦੀ ਚਮੜੀ ਮੁਲਾਇਮ ਹੋਵੇਗੀ।

ਪੜ੍ਹੋ ਇਹ ਵੀ ਖ਼ਬਰ - ਜੇਕਰ ਤੁਹਾਨੂੰ ਵੀ ਵਾਰ-ਵਾਰ ਆਉਂਦੇ ਹਨ ‘ਚੱਕਰ’ ਤਾਂ ਕਦੇ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀਆਂ ਨੇ ਗੰਭੀਰ ਬੀਮਾਰੀਆਂ

. ਚੀਨੀ ਅਤੇ ਤੇਲ ਨੂੰ ਸਕ੍ਰਬਰ ਦੇ ਤੌਰ 'ਤੇ ਇਸਤੇਮਾਲ ਕਰੋ। ਇਸ ਨਾਲ ਹੱਥਾਂ-ਪੈਰਾਂ ਦੀ ਚਮੜੀ ਮੁਲਾਇਮ ਹੋ ਜਾਵੇਗੀ। ਮੈਨੀਕਿਓਰ ਤੋਂ ਬਾਅਦ ਮੁਆਇਸਚਰਾਈਜ਼ਰ ਜ਼ਰੂਰ ਲਗਾਓ। ਘਰੋਂ ਬਾਹਰ ਜਾਣ ਤੋਂ 20 ਮਿੰਟ ਪਹਿਲਾਂ ਹੱਥਾਂ 'ਤੇ ਵੀ ਸਨਸਕ੍ਰੀਨ ਲੋਸ਼ਨ ਦੀ ਵਰਤੋਂ ਕਰੋ।

ਪੜ੍ਹੋ ਇਹ ਵੀ ਖ਼ਬਰ - ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਦੇ ਸਮੇਂ ਪਤੀ-ਪਤਨੀ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਵਧੇਗਾ ਪਿਆਰ 

. 1 ਚਮਚਾ ਸ਼ਹਿਦ, 1 ਆਂਡਾ (ਪੀਲੇ ਹਿੱਸੇ ਤੋਂ ਬਿਨਾਂ) ਅਤੇ 1 ਚਮਚ ਗਲਿਸਰੀਨ ਮਿਲਾ ਕੇ ਹੱਥਾਂ-ਪੈਰਾਂ 'ਤੇ ਲਗਾਓ। ਫਿਰ 10 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਹੱਥ ਧੋ ਲਓ।

. ਗਰਮ ਪਾਣੀ ਵਿਚ ਨਮਕ, ਮੈਡੀਕੇਟਿਡ ਹੈਂਡਵਾਸ਼ ਅਤੇ ਗਲਿਸਰੀਨ ਪਾ ਕੇ ਪੈਰਾਂ ਨੂੰ 20 ਮਿੰਟ ਤਕ ਡੁਬੋ ਕੇ ਰੱਖੋ। ਉਸ ਤੋਂ ਬਾਅਦ ਫੁੱਟ ਸਮੂਦਰ ਅਤੇ ਮਸਾਜਰ ਨਾਲ ਅੱਡੀਆਂ ਨੂੰ ਚੰਗੀ ਤਰ੍ਹਾਂ ਰਗੜੋ। ਚੰਗੀ ਤਰ੍ਹਾਂ ਸਕ੍ਰਬ ਕਰਨ ਤੋਂ ਬਾਅਦ ਉਨ੍ਹਾਂ 'ਤੇ ਫੁੱਟ ਕ੍ਰੀਮ ਲਗਾਓ ਅਤੇ ਪੈਰਾਂ 'ਤੇ ਪਤਲਾ ਪਾਲੀਥੀਨ ਚੜ੍ਹਾ ਕੇ ਜੁਰਾਬਾਂ ਪਹਿਨੋ।

ਪੜ੍ਹੋ ਇਹ ਵੀ ਖ਼ਬਰ - ਸਾਉਣ ਦੇ ਮਹੀਨੇ ਇੰਝ ਕਰੋ ਭਗਵਾਨ ਸ਼ਿਵ ਜੀ ਦੀ ਖ਼ਾਸ ਪੂਜਾ, ਪੂਰੀਆਂ ਹੋਣਗੀਆਂ ਸਾਰੀਆਂ ਮਨੋਕਾਮਨਾਵਾਂ

. ਗਰਮ ਪਾਣੀ ਵਿਚ ਅੱਧਾ ਚਮਚ ਹਾਈਡ੍ਰੋਜਨ ਪੈਰਾ-ਆਕਸਾਈਡ ਪਾਓ ਅਤੇ 5 ਮਿੰਟ ਤਕ ਪੈਰਾਂ ਨੂੰ ਡੁਬੋ ਕੇ ਰੱਖੋ। ਫੁੱਟ ਸਕ੍ਰਬ ਕ੍ਰੀਮ ਨਾਲ 5 ਮਿੰਟ ਤਕ ਮਸਾਜ ਕਰੋ ਅਤੇ ਪੈਰ ਧੋ ਕੇ ਪੂੰਝ ਲਓ। ਬਾਅਦ ਵਿਚ ਕੋਲਡ ਕ੍ਰੀਮ ਲਗਾ ਕੇ 3 ਤੋਂ 5 ਮਿੰਟ ਤਕ ਮਸਾਜ ਕਰੋ।

ਪੜ੍ਹੋ ਇਹ ਵੀ ਖ਼ਬਰ - ਜੋੜਾਂ ਦੇ ਦਰਦ ਨੂੰ ਦੂਰ ਕਰੇਗੀ ‘ਇਮਲੀ’, ਸ਼ੂਗਰ ਦੇ ਮਰੀਜ਼ਾਂ ਦੇ ਨਾਲ-ਨਾਲ ਇਨ੍ਹਾਂ ਲਈ ਵੀ ਹੈ ਫ਼ਾਇਦੇਮੰਦ

. ਨਹੁੰਆਂ ਨੂੰ ਸਾਫ ਕਰਨ ਲਈ ਨੇਲ ਬਰੱਸ਼ ਦੀ ਵਰਤੋਂ ਕਰੋ ਅਤੇ ਸ਼ੇਪ ਦੇਣ ਲਈ ਫਾਈਲਰ ਅਤੇ ਨੇਲ ਕਟਰ ਦੀ ਮਦਦ ਲਓ।

ਪੜ੍ਹੋ ਇਹ ਵੀ ਖ਼ਬਰ - Health Tips: ਜੇਕਰ ਤੁਸੀਂ ਹੋ ਇਨ੍ਹਾਂ ਸਮੱਸਿਆਵਾਂ ਤੋਂ ਪਰੇਸ਼ਾਨ ਤਾਂ ਕਦੇ ਨਾ ਖਾਓ ‘ਬਾਦਾਮ’, ਹੋ ਸਕਦੈ ਨੁਕਸਾਨ

rajwinder kaur

This news is Content Editor rajwinder kaur