ਵਿਆਹ ''ਚ ਦਿਖਣਾ ਹੈ ਇਕਦਮ ਵੱਖਰਾ ਅਤੇ ਖੂਬਸੂਰਤ ਤਾਂ ਅਪਣਾਓ ਸ਼ਹਿਨਾਜ਼ ਹੁਸੈਨ ਦੇ ਇਹ ਟਿਪਸ

09/11/2022 4:34:37 PM

ਨਵੀਂ ਦਿੱਲੀ- ਖੂਬਸੂਰਤ ਦਿਖਣ ਲਈ ਔਰਤਾਂ ਕੀ ਕੁਝ ਨਹੀਂ ਕਰਦੀਆਂ। ਚਾਹੇ ਪਾਰਟੀ, ਤਿਉਹਾਰ ਜਾਂ ਵਿਆਹ 'ਚ ਜਾਣਾ ਹੋਵੇ ਤਾਂ ਉਨ੍ਹਾਂ ਦੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਉਹ ਸਭ ਤੋਂ ਵੱਖ ਦਿਖਣ। ਪਾਰਟੀ 'ਚ ਜਾਣ ਤੋਂ ਪਹਿਲਾਂ ਔਰਤਾਂ ਸਭ ਤੋਂ ਪਸੰਦੀਦਾ ਡਰੈੱਸ ਚੁਣਦੀਆਂ ਹਨ ਪਰ ਚੰਗੀ ਡਰੈੱਸ ਨਾਲ ਮੇਲ ਖਾਂਦਾ ਮੇਕਅਪ ਵੀ ਬਹੁਤ ਜ਼ਰੂਰੀ ਹੁੰਦਾ ਹੈ। ਹਾਲਾਂਕਿ ਮੇਕਅਪ ਤਾਂ ਸਭ ਔਰਤਾਂ ਕਰ ਲੈਂਦੀਆਂ ਹਨ ਪਰ ਇਕ ਸਹੀ ਮੇਕਅਪ ਹੀ ਤੁਹਾਡੇ ਆਊਟਲੁੱਕ ਨੂੰ ਨਿਖਾਰ ਸਕਦਾ ਹੈ। ਜੇਕਰ ਤੁਸੀਂ ਕੁਝ ਹਟ ਕੇ ਦਿਖਣ ਦੀ ਚਾਹਤ ਰੱਖਦੀ ਹੋ ਤਾਂ ਤੁਸੀਂ ਸਾਧਾਰਨ ਟਿਪਸ ਅਪਣਾ ਕੇ ਫੰਕਸ਼ਨ 'ਚ ਆਕਰਸ਼ਨ ਬਣ ਸਕਦੀ ਹੋ। ਸੁੰਦਰਤਾ ਔਰਤਾਂ ਦੇ ਅਵਿਸ਼ਵਾਸ ਨੂੰ ਵਧਾਉਂਦੀ ਹੈ। ਇਸ ਲਈ ਹਰ ਔਰਤ ਆਪਣੀ ਸਕਿਨ ਅਤੇ ਵਾਲਾਂ ਦਾ ਵਿਸ਼ੇਸ਼ ਧਿਆਨ ਰੱਖਦੀ ਹੈ। ਖ਼ਾਸ ਕਰਕੇ ਚਿਹਰਾ ਚੰਗਾ ਲੱਗੇ ਇਸ ਲਈ ਔਰਤਾਂ ਬਹੁਤ ਸਾਰੇ ਘਰੇਲੂ ਉਪਾਅ ਅਪਣਾਉਣ ਦੇ ਨਾਲ-ਨਾਲ ਮਹਿੰਗੇ ਸੁੰਦਰਤਾ ਪ੍ਰੋਡਕਟਸ ਦੀ ਵੀ ਵਰਤੋਂ ਕਰਦੀਆਂ ਹਨ। 
ਤੁਸੀਂ ਆਪਣੇ ਚਿਹਰੇ ਦੀ ਖੂਬਸੂਰਤ ਨੂੰ ਥੋੜ੍ਹਾ ਜਿਹਾ ਮੇਕਅਪ ਇਸਤੇਮਾਲ ਕਰਕੇ ਵੀ ਵਧਾ ਸਕਦੇ ਹੋ। ਇਸ ਲਈ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਮੇਕਅਪ ਕਰਨ ਦਾ ਸਹੀ ਤਰੀਕਾ ਪਤਾ ਹੋਵੇ। ਆਮ ਤੌਰ 'ਤੇ ਮੇਕਅਪ ਕਰਨ ਤੋਂ ਪਹਿਲਾਂ ਇਹ ਤੈਅ ਹੀ ਨਹੀਂ ਕਰ ਪਾਉਂਦੀਆਂ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਮੇਕਅਪ ਕਰਨਾ ਹੈ ਅਤੇ ਕਿਸ ਤਰ੍ਹਾਂ ਦਾ ਮੇਕਅਪ ਉਨ੍ਹਾਂ ਦੇ ਉੱਪਰ ਚੰਗਾ ਲੱਗੇਗਾ। ਜਦਕਿ ਇਕ ਚੰਗਾ ਮੇਕਅਪ ਤੁਹਾਡੇ ਪੂਰੇ ਵਿਅਕਤੀਤੱਵ ਨੂੰ ਨਿਖਾਰ ਦਿੰਦਾ ਹੈ। ਖ਼ਾਸ ਤੌਰ 'ਤੇ ਜੇਕਰ ਤੁਸੀਂ ਕਿਸੇ ਪਾਰਟੀ ਜਾਂ ਵਿਸ਼ੇਸ਼ ਮੌਕੇ ਲਈ ਮੇਕਅਪ ਕਰ ਰਹੀ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ। ਅੱਜ ਅਸੀਂ ਤੁਹਾਨੂੰ ਕੁਝ ਆਸਾਨ ਮੇਕਅਪ ਟਿਪਸ ਦੇਵਾਂਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਬਹੁਤ ਹੀ ਘੱਟ ਸਮੇਂ 'ਚ ਹੀ ਤਿਆਰ ਹੋ ਜਾਓਗੇ। 


ਅੱਖਾਂ ਦਾ ਮੇਕਅਪ 
ਅੱਖਾਂ ਦਾ ਮੇਕਅਪ ਬਹੁਤ ਹੀ ਖ਼ਾਸ ਹੁੰਦਾ ਹੈ। ਚੰਗਾ ਆਈ ਮੇਕਅਪ ਤੁਹਾਡੀ ਪੂਰੀ ਲੁੱਕ ਨੂੰ ਬਿਹਤਰ ਬਣਾਉਣ 'ਚ ਮਦਦਗਾਰ ਸਾਬਤ ਹੋ ਸਕਦਾ ਹੈ। ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਅੱਖਾਂ ਦਾ ਬੇਸ ਤਿਆਰ ਕਰਨਾ ਚਾਹੀਦਾ ਹੈ ਅਤੇ ਪ੍ਰਾਈਮਰ ਅਤੇ ਫਾਊਂਡੇਸ਼ਨ ਲਗਾਉਣਾ ਚਾਹੀਦਾ। ਫਿਰ ਤੁਸੀਂ ਅੱਖਾਂ ਨੂੰ ਜੇਕਰ ਵੱਡਾ ਦਿਖਾਉਣਾ ਚਾਹੁੰਦੀ ਹੋ ਤਾਂ ਤੁਹਾਨੂੰ ਲਾਈਟ ਆਈਸ਼ੈਡੋ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਡੀਆਂ ਅੱਖਾਂ ਵੱਡੀਆਂ ਨਜ਼ਰ ਆਉਂਦੀਆਂ ਹਨ। ਇਸ ਦੇ ਨਾਲ ਤੁਸੀਂ ਕਾਜਲ ਅਤੇ ਆਈਲੈਸ਼ੇਜ ਦੀ ਵੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੀਆਂ ਅੱਖਾਂ ਨੂੰ ਖੂਬਸੂਰਤ ਲੁੱਕ ਦਿੰਦੇ ਹਨ। 


ਨੇਲ ਕੇਅਰ
ਮੈਨੀਕਿਓਰ ਤੋਂ ਬਾਅਦ ਜੇਕਰ ਤੁਸੀਂ ਨੇਲਪਾਲਿਸ਼ ਲਗਾਉਣਾ ਭੁੱਲ ਗਏ ਹੋ ਜਾਂ ਤੁਹਾਨੂੰ ਅਚਾਨਕ ਹੀ ਪਾਰਟੀ ਲਈ ਤਿਆਰ ਹੋਣਾ ਪੈ ਰਿਹਾ ਹੈ ਅਤੇ ਤੁਹਾਡੇ ਕੋਲ ਨੇਲ ਪੇਂਟ ਨੂੰ ਸੁਕਾਉਣ ਲਈ ਸਮਾਂ ਨਹੀਂ ਹੈ ਤਾਂ ਬਾਜ਼ਾਰ 'ਚ ਆਉਣ ਵਾਲੇ ਨੇਲ ਆਰਟਸ ਸਟੀਕਰਸ ਤੁਹਾਡੇ ਲਈ ਮਦਦਗਾਰ ਸਾਬਤ ਹੋ ਸਕਦੇ ਹਨ। 


ਮੇਕਅਪ ਬੇਸ ਤਿਆਰ ਕਰੋ
ਮੇਕਅਪ ਬੇਸ ਤਿਆਰ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਈਮਰ ਲਗਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਚਿਹਰੇ 'ਤੇ ਫਾਊਂਡੇਸ਼ਨ ਲਗਾਓ ਅਤੇ ਫਾਊਂਡੇਸ਼ਨ ਦੀ ਚੋਣ ਹਮੇਸ਼ਾ ਆਪਣੀ ਸਕਿਨ ਟੋਨ ਤੋਂ ਇਕ ਟੋਨ ਉਪਰ ਕਰੋ। ਇਸ ਤੋਂ ਬਾਅਦ ਤੁਸੀਂ ਫੇਸ ਪਾਊਡਰ ਲਗਾਓ। ਜੇਕਰ ਤੁਸੀਂ ਗੱਲ੍ਹਾਂ ਨੂੰ ਹਾਈਲਾਈਟ ਕਰਨਾ ਚਾਹੁੰਦੇ ਹੋ ਤਾਂ ਪੀਚ ਬਲੱਸ਼ ਆਨ ਦਾ ਵੀ ਇਸਤੇਮਾਲ ਕਰੋ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਤੁਹਾਨੂੰ ਫਾਊਂਡੇਸ਼ਨ ਲਗਾਉਣ ਤੋਂ ਬਾਅਦ ਗਿੱਲੇ ਸਪੰਜ ਨੂੰ ਚਿਹਰੇ 'ਤੇ ਡੈਬ ਕਰਨਾ ਹੈ ਤਾਂ ਜੋ ਫਾਊਂਡੇਸ਼ਨ ਚੰਗੀ ਤਰ੍ਹਾਂ ਬਲੈਂਡ ਹੋ ਜਾਵੇ।


ਲਿਪਸਟਿਕ 
ਲਿਪਸਟਿਕ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਡੇਅ-ਪਾਰਟੀ ਹੈ ਤਾਂ ਨਾਈਟ-ਪਾਰਟੀ। ਡੇਅ-ਪਾਰਟੀ 'ਚ ਲਾਈਟ ਅਤੇ ਨਿਊਡ ਸ਼ੇਡਸ ਦੀ ਲਿਪਸਟਿਕ ਕੈਰੀ ਕਰੋ ਅਤੇ ਨਾਈਟ-ਪਾਰਟੀ 'ਚ ਡਾਰਕ ਰੈੱਡ, ਬਰਾਊਨ ਜਾਂ ਫਿਰ ਡਾਰਕ ਪਿੰਕ ਦੀ ਲਿਪਸਟਿਕ ਕੈਰੀ ਕਰੋ। ਬੁੱਲ੍ਹਾਂ ਨੂੰ ਆਕਰਸ਼ਨ ਦਿਖਾਉਣ ਲਈ ਹਲਕੇ ਅਤੇ ਕੁਦਰਤੀ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ। ਜ਼ਿਆਦਾ ਗਹਿਰੇ ਜਾਂ ਚਮਕੀਲੇ ਰੰਗ ਲਗਾਉਣ ਤੋਂ ਪਰਹੇਜ਼ ਕਰਨਾ ਚਾਹੀਦੈ। ਲਿਪਸਟਿਕ ਦੀ ਰੰਗਤ ਚੁਣਦੇ ਸਮੇਂ ਆਪਣੀ ਚਮੜੀ ਦੀ ਰੰਗਤ ਨੂੰ ਜ਼ਰੂਰ ਧਿਆਨ 'ਚ ਰੱਖੋ ਜੇਕਰ ਤੁਹਾਡੀ ਸਕਿਨ ਦੀ ਰੰਗਤ 'ਚ ਪੀਲਾਪਣ ਹੈ ਤਾਂ ਨਾਰੰਗੀ ਰੰਗ ਦੀ ਲਿਪਸਟਿਕ ਤੋਂ ਪਰਹੇਜ਼ ਕਰੋ। ਸਾਂਵਲੇ ਰੰਗ 'ਚ ਪੀਲੇ ਰੰਗ ਦੀ ਲਿਪਸਟਿਕ ਤੋਂ ਪਰਹੇਜ਼ ਕਰੋ। ਜੇਕਰ ਤੁਸੀਂ ਵਿਆਹ, ਵਰ੍ਹੇਗੰਢ ਜਾਂ ਜਨਮਦਿਨ ਵਰਗੀ ਆਕਰਸ਼ਕ ਰੌਸ਼ਨੀ ਨਾਲ ਭਰੀ ਪਾਰਟੀ 'ਚ ਜਾ ਰਹੇ ਹੋ ਤਾਂ ਚਮਕੀਲੇ ਅਤੇ ਭਾਵੁਕ ਰੰਗਾਂ ਦਾ ਇਸਤੇਮਾਲ ਕਰੋ। ਗਰਮੀਆਂ 'ਚ ਆਮ ਸਕਿਨ ਲਈ ਹਲਕੇ ਬੇਜਾਨ ਰੰਗ ਬਿਹਤਰ ਹੋ ਸਕਦੇ ਹੋ। ਪਰ ਸਾਂਵਲੇ ਰੰਗ ਲਈ ਚਮਕੀਲੇ ਰੰਗ ਬਿਹਤਰ ਹੋਣਗੇ। ਗਰਮੀਆਂ 'ਚ ਤੁਸੀਂ ਗਹਿਰੇ ਪੀਲੇ ਰੰਗਾਂ ਦਾ ਇਸਤੇਮਾਲ ਵੀ ਕਰ ਸਕਦੇ ਹੋ। ਰਾਤ ਨੂੰ ਬੁੱਲ੍ਹਾਂ ਤੋਂ ਲਿਪਸਟਿਕ ਹਟਾਉਣਾ ਕਦੇ ਨਾ ਭੁੱਲੋ। ਲਿਪਸਟਿਕ ਦੇ ਬਚੇ ਰੰਗ ਬੁੱਲ੍ਹਾਂ ਨੂੰ ਸੁੱਕਾ ਕਰ ਸਕਦੇ ਹਨ। 

Aarti dhillon

This news is Content Editor Aarti dhillon