ਵਾਲਾਂ ਦੇ ਅਚਾਨਕ ਜ਼ਿਆਦਾ ਝੜਨ ਦੇ ਕਾਰਨ

05/19/2019 10:54:43 AM

ਜਲੰਧਰ — ਵਾਲ ਕੰਘੀ ਕਰਨ ਵੇਲੇ 15-20 ਡਿੱਗਣ ਤਾਂ ਆਮ ਗੱਲ ਹੈ, ਪਰ ਜੇਕਰ ਇਸ ਤੋਂ ਜ਼ਿਆਦਾ ਡਿੱਗਣ ਤਾਂ ਇਹ ਚਿੰਤਾ ਦਾ ਕਾਰਣ ਹੋ ਸਕਦਾ ਹੈ। ਵਾਲਾਂ ਦਾ ਅਚਾਨਕ ਜ਼ਿਆਦਾ ਝੜਨਾ ਸਰੀਰ ਦੀ ਕਿਸੇ ਗੜਬੜੀ ਦਾ ਸੰਕੇਤ ਹੋ ਸਕਦਾ ਹੈ। 
1. ਅਚਾਨਕ ਕਿਸੇ ਦਰਦਨਾਕ ਘਟਨਾ ਦਾ ਵਾਪਰਨਾ ਜਾਂ 'ਡਿਪਰੈਸ਼ਨ' ਵੀ ਇਸ ਦਾ ਕਾਰਣ ਹੋ ਸਕਦਾ ਹੈ।
2. ਮਾਹਿਰਾਂ ਅਨੁਸਾਰ 'ਵਿਟਾਮਿਨ ਏ' ਦੀ ਲਗਾਤਾਰ ਵਰਤੋਂ ਵੀ ਇਸ ਦਾ ਕਾਰਣ ਹੋ ਸਕਦੀ ਹੈ। 'ਵਿਟਾਮਿਨ ਏ' ਦੇ ਸਪਲੀਮੈਂਟ ਕਾਰਣ ਜੜ੍ਹਾਂ ਕਮਜ਼ੋਰ ਅਤੇ ਵਾਲ ਝੜਨ ਦੀ ਸਮੱਸਿਆ ਹੋ ਜਾਂਦੀ ਹੈ।
3. ਵਾਲਾਂ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੈ। ਪ੍ਰੋਟੀਨ ਦੀ ਕਮੀ ਕਾਰਣ ਵਾਲ ਕਮਜ਼ੋਰ ਹੋ ਕੇ ਟੁੱਟਣ ਲਗ ਜਾਂਦੇ ਹਨ।
4. ਜੇਕਰ ਤੁਹਾਡੇ ਖਾਣਦਾਨ 'ਚ ਇਹ ਸਮੱਸਿਆ ਹੋ ਚੁੱਕੀ ਹੈ ਤਾਂ ਵੀ ਇਹ ਸਮੱਸਿਆ ਹੋ ਸਕਦੀ ਹੈ।
5. ਬਹੁਤ ਜ਼ਿਆਦਾ 'ਡਾਇਟਿੰਗ' ਨਾਲ ਭਾਰ ਘੱਟ ਹੋਣ ਕਰਕੇ ਵੀ ਇਹ ਸਮੱਸਿਆ ਹੋ ਸਕਦੀ ਹੈ। ਭਾਰ ਘੱਟ ਹੋਣ ਨਾਲ ਵਾਲ ਝੜਨ ਲੱਗ ਜਾਂਦੇ ਹਨ।
6. ਲੰਬੇ ਸਮੇਂ ਤੋਂ ਕਿਸੇ ਬੀਮਾਰੀ ਨਾਲ ਗ੍ਰਸਤ ਹੋਣ ਕਾਰਣ ਵੀ ਵਾਲ ਝੜਨ ਲੱਗ ਜਾਂਦੇ ਹਨ।
7. ਜਿਹੜੀਆਂ ਔਰਤਾਂ ਲੰਬੇ ਸਮੇਂ ਤੋਂ ਗਰਭ ਨਿਰੋਧਕ ਦਵਾਈਆਂ ਦਾ ਸੇਵਨ ਕਰ ਰਹੀਆਂ ਹਨ। ਉਹ 'ਹਾਰਮੌਨ' ਦੀ ਗੜਬੜੀ ਦੇ ਕਾਰਣ ਵੀ ਇਸ ਦਾ ਸ਼ਿਕਾਰ ਹੋ ਸਕਦੀਆਂ ਹਨ।

manju bala

This news is Content Editor manju bala