Beauty Tips: ਚਿਹਰੇ ਤੋਂ ਝੁਰੜੀਆਂ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸ਼ਖੇ

01/26/2021 3:27:36 PM

ਨਵੀਂ ਦਿੱਲੀ: ਚਿਹਰੇ ’ਤੇ ਵਧਦੀ ਉਮਰ ਦੀਆਂ ਨਿਸ਼ਾਨੀਆਂ ਸਾਫ ਨਜ਼ਰ ਆਉਣ ਲੱਗਦੀਆਂ ਹਨ। ਜਿਸ ਕਾਰਨ ਚਿਹਰੇ ’ਤੇ ਝੁਰੜੀਆਂ, ਸਕਿਨ ’ਚ ਢਿੱਲਾਪਣ ਅਤੇ ਝੁਰੜੀਆਂ ਵਰਗੀਆਂ ਸਮੱਸਿਆ ਹੋਣਾ ਆਮ ਗੱਲ ਹੋ ਜਾਂਦੀ ਹੈ ਪਰ ਵਧਦੇ ਪ੍ਰਦੂਸ਼ਣ, ਖਰਾਬ ਲਾਈਫਸਟਾਈਲ ਅਤੇ ਸਹੀ ਸਕਿਨ ਕੇਅਰ ਨਾ ਮਿਲਣ ਕਰਕੇ ਲੜਕੀਆਂ ਨੂੰ ਘੱਟ ਉਮਰ ’ਚ ਹੀ ਇਨ੍ਹਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ’ਚ ਅੱਜ ਅਸੀਂ ਤੁਹਾਨੂੰ ਇਕ ਅਜਿਹਾ ਅਸਰਦਾਰ ਨੁਸਖ਼ਾ ਦੱਸਾਂਗੇ ਜਿਸ ਨਾਲ ਤੁਹਾਨੂੰ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇਗਾ। 

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਚੌਲਾਂ ਅਤੇ ਆਲੂ ਨਾਲ ਬਣਿਆ ਸੀਰਮ
ਸਮੱਗਰੀ
ਆਲੂ-1 
ਚੌਲ-1 ਕੌਲੀ
ਨਿੰਬੂ-2 ਚਮਚੇ
ਖੀਰਾ-1

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ


ਬਣਾਉਣ ਦਾ ਤਰੀਕਾ
-ਸਭ ਤੋਂ ਪਹਿਲਾਂ ਚੌਲ ਚੰਗੀ ਤਰ੍ਹਾਂ ਉਬਾਲੋ ਅਤੇ ਫਿਰ ਛਾਣ ਕੇ ਇਸ ਦਾ ਪਾਣੀ ਵੱਖ ਕਰ ਦਿਓ।
-ਹੁਣ ਆਲੂ ਅਤੇ ਖੀਰੇ ਨੂੰ ਕੱਦੂਕਸ ਕਰੋ ਅਤੇ ਦੋਵਾਂ ਦਾ ਰਸ ਕੱਢ ਲਓ। 
-ਚੌਲਾਂ ਦੇ ਪਾਣੀ ’ਚ ਆਲੂ, ਖੀਰੇ ਅਤੇ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
-ਹੁਣ ਇਸ ਤਿਆਰ ਕੀਤੇ ਗਏ ਸੀਰਮ ਨੂੰ ਏਅਰਟਾਈਟ ਸਪ੍ਰੇ ਜਾਂ ਕੱਚ ਦੀ ਬੋਤਲ ’ਚ ਸਟੋਰ ਕਰਕੇ ਰੱਖ ਲਓ। 
ਕਿੰਝ ਕਰੀਏ ਵਰਤੋਂ
-ਘਰੇਲੂ ਚੀਜ਼ਾਂ ਨਾਲ ਤਿਆਰ ਕੀਤੇ ਗਏ ਸਕਿਨ ਟਾਈਟਨਿੰਗ ਸੀਰਮ ਨੂੰ ਰੋਜ਼ ਸੌਣ ਤੋਂ ਪਹਿਲਾਂ ਚਿਹਰੇ ਅਤੇ ਸਰੀਰ ’ਤੇ ਲਗਾਓ। 
-ਹੌਲੀ-ਹੌਲੀ ਸਕਿਨ ਦੇ ਢਿੱਲੇਪਣ ’ਚ ਕਸਾਵਟ ਆਉਣ ਲੱਗੇਗੀ।
-ਇਸ ਦੇ ਨਾਲ ਹੀ ਝੁਰੜੀਆਂ ਤੋਂ ਵੀ ਨਿਜ਼ਾਤ ਮਿਲੇਗੀ ਅਤੇ ਸਕਿਨ ਚਮਕਦਾਰ ਅਤੇ ਜਵਾਨ ਦਿਸੇਗੀ। 
ਸੀਰਮ ਨੂੰ ਫਰਿੱਜ਼ ’ਚ ਰੱਖਣਾ ਨਾ ਭੁੱਲੋ। ਇਸ ਦੀ ਜ਼ਿਆਦਾ ਸਮੇਂ ਤੱਕ ਵਰਤੋਂ ਕਰਨ ਨਾਲ ਇਸ ’ਚ 1 ਜਾਂ 2 ਵਿਟਾਮਿਨ ਈ ਕੈਪਸੂਲ ਮਿਲਾਓ। ਤੁਸੀਂ ਚਾਹੇ ਤਾਂ ਸੀਰਮ ਨੂੰ ਆਈਸ ਟ੍ਰੇ ’ਚ ਜਮ੍ਹਾ ਕੇ ਉਸ ਨਾਲ ਸਕਿਨ ਦੀ ਮਾਲਿਸ਼ ਵੀ ਕਰ ਸਕਦੇ ਹੋ।

 ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon