ਚਿਹਰੇ ਦੀ ਖੂਬਸੂਰਤੀ ਲਈ ਅਪਣਾਓ ਇਹ ਬਿਊਟੀ ਟਿਪਸ

01/08/2020 4:57:28 PM

ਮੁੰਬਈ(ਬਿਊਰ)— ਖੂਬਸੂਰਤੀ ਅਤੇ ਮੇਕਅਪ ਨੂੰ ਇਕ-ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਹਰ ਕੋਈ ਖੂਬਸੂਰਤ  ਦਿਖਾਈ ਦੇਣਾ ਚਾਹੁੰਦਾ ਹੈ ਤੇ ਇਸ ਲਈ ਉਹ ਮੇਕਅਪ ਦਾ ਸਹਾਰਾ ਲੈਂਦਾ ਹੈ। ਲੜਕੀਆਂ ਨੂੰ ਤਾਂ ਬਚਪਨ ਤੋਂ ਹੀ ਮੇਕਅਪ ਕਰਨ ਅਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟਸ ਦੀ ਵਰਤੋਂ ਕਰਨ ਦਾ ਬਹੁਤ ਸ਼ੌਕ ਹੁੰਦਾ ਹੈ। ਇਹ ਗੱਲ ਜ਼ਰੂਰੀ ਨਹੀਂ ਕਿ ਜੋ ਮੇਕਅਪ ਕਰਨ ਦਾ ਸ਼ੌਕ ਰੱਖਦਾ ਹੈ, ਉਸ ਨੂੰ ਹਰ ਪ੍ਰੋਡਕਟ ਦੀ ਵਰਤੋਂ ਕਰਨ ਦੀ ਵੀ ਪੂਰੀ ਜਾਣਕਾਰੀ ਹੋਵੇ। ਬਾਜ਼ਾਰ ਤੋਂ ਕਈ ਤਰ੍ਹਾਂ ਦੀ ਲਿਪਸਟਿਕ, ਕੱਜਲ, ਆਈਲਾਈਨਰ, ਫਾਊਂਡੇਸ਼ਨ ਅਤੇ ਹੋਰ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟ ਆਸਾਨੀ ਨਾਲ ਮਿਲ ਜਾਂਦੇ ਹਨ ਪਰ ਆਸਾਨੀ ਨਾਲ ਮਿਲਣ ਵਾਲੀਆਂ ਇਨ੍ਹਾਂ ਚੀਜ਼ਾਂ ਨੂੰ ਚਿਹਰੇ 'ਤੇ ਅਪਲਾਈ ਕਰਨਾ ਓਨਾ ਹੀ ਮੁਸ਼ਕਲ ਹੁੰਦਾ ਹੈ। ਇਸ ਬਾਰੇ ਸਹੀ ਜਾਣਕਾਰੀ ਤੁਹਾਡੀ ਮੁਸ਼ਕਲ ਨੂੰ ਆਸਾਨ ਕਰ ਦਿੰਦੀ ਹੈ। ਆਓ ਜਾਣਦੇ ਹਾਂ ਅਜਿਹੇ ਹੀ ਕੁਝ ਟਿਪਸ ਜੋ ਤੁਹਾਨੂੰ ਮੇਕਅਪ ਵਿਚ ਪ੍ਰਫੈਕਟ ਬਣਾ ਦੇਣਗੇ।
1. ਕੱਜਲ ਫੈਲ ਰਿਹਾ ਹੈ ਤਾਂ ਅਪਣਾਓ ਇਹ ਤਰੀਕੇ
ਜੇ ਤੁਸੀਂ ਕੱਜਲ ਲਾਉਣ ਦੇ ਸ਼ੌਕੀਨ ਹੋ ਤੇ ਇਸ ਦੇ ਫੈਲ ਜਾਣ ਦੇ ਡਰ ਤੋਂ ਨਹੀਂ ਲਾਉਣਾ ਚਾਹੁੰਦੇ ਤਾਂ ਕੁਝ ਟਿਪਸ ਤੁਹਾਡੀ ਮਦਦ ਕਰ ਸਕਦੇ ਹਨ।
ਕੱਜਲ ਲਾਉਣ ਤੋਂ ਪਹਿਲਾਂ ਅੱਖਾਂ ਦੇ ਹੇਠਾਂ ਥੋੜ੍ਹਾ ਜਿਹਾ ਬੇਬੀ ਪਾਊਡਰ ਲਾ ਲਓ। ਇਸ ਨਾਲ ਬਹੁਤ ਦੇਰ ਤੱਕ ਕੱਜਲ ਟਿਕਿਆ ਰਹੇਗਾ।
ਆਈਲਾਈਨਰ ਲਾਉਣ ਤੋਂ ਬਾਅਦ ਕੱਜਲ ਲਾਉਣ ਨਾਲ ਕੱਜਲ ਨਹੀਂ ਫੈਲੇਗਾ।
ਹਮੇਸ਼ਾ ਕੱਜਲ ਚੰਗੀ ਕੰਪਨੀ ਦਾ ਹੀ ਲਾਓ। ਵਾਟਰ ਪਰੂਫ ਕੱਜਲ ਇਸਤੇਮਾਲ ਕਰਨ ਨਾਲ ਫੈਲਣ ਦਾ ਡਰ ਨਹੀਂ ਰਹਿੰਦਾ।
2. ਜ਼ਿਆਦਾ ਦੇਰ ਤੱਕ ਟਿਕੀ ਰਹੇਗੀ ਲਿਪਸਟਿਕ
ਲਿਪਸਟਿਕ ਤੋਂ ਬਿਨਾਂ ਚਿਹਰਾ ਡਲ ਜਿਹਾ ਦਿਖਾਈ ਦਿੰਦਾ ਹੈ ਪਰ ਕੁਝ ਲੋਕ ਲਿਪ ਕਲਰ ਫੈਲਣ ਜਾਂ ਫਿਰ ਛੇਤੀ ਉਤਰ ਜਾਣ ਤੋਂ ਪ੍ਰੇਸ਼ਾਨ ਹੁੰਦੇ ਹਨ। ਇਸ ਨੂੰ ਲਾਉਣ ਲਈ ਵੀ ਸਮਾਰਟ ਟਿਪਸ ਅਪਣਾਏ ਜਾ ਸਕਦੇ ਹਨ, ਜਿਸ ਨਾਲ ਬੁੱਲ੍ਹਾਂ ਨੂੰ ਪਹਿਲਾਂ ਤੋਂ ਵੀ ਵੱਧ ਗ੍ਰੇਸ ਮਿਲੇਗੀ।
ਲਿਪਸਟਿਕ ਲਾਉਣ ਤੋਂ ਪਹਿਲਾਂ ਬੁੱਲ੍ਹਾਂ 'ਤੇ ਲਿਪ ਪੈਨਸਿਲ ਨਾਲ ਸ਼ੇਪ ਦਿਓ। ਇਸ ਨਾਲ ਲਿਪਸਟਿਕ ਲਾਉਣਾ ਸੌਖਾ ਹੋ ਜਾਵੇਗਾ ਅਤੇ ਬੁੱਲ੍ਹਾਂ 'ਤੇ ਸ਼ੇਪ ਪ੍ਰਫੈਕਟ ਬਣੇਗੀ।
ਲਿਪ ਕਲਰ ਲਾਉਣ ਤੋਂ ਪਹਿਲਾਂ ਬੁੱਲ੍ਹਾਂ 'ਤੇ ਥੋੜ੍ਹਾ ਜਿਹਾ ਫੇਸ ਪਾਊਡਰ ਜਾਂ ਫਿਰ ਫਾਊਂਡੇਸ਼ਨ ਲਾਓ। ਇਸ ਤੋਂ ਬਾਅਦ ਲਿਪਸਟਿਕ ਅਪਲਾਈ ਕਰੋਗੇ ਤਾਂ ਇਹ ਛੇਤੀ ਨਹੀਂ ਉਤਰੇਗੀ ਅਤੇ ਗਲੌਸੀ ਲੁਕ ਮਿਲੇਗੀ।
ਆਪਣੀ ਪਸੰਦ ਦਾ ਲਿਪ ਕਲਰ ਲਾਉਣ ਤੋਂ ਬਾਅਦ ਬੁੱਲ੍ਹਾਂ ਨੂੰ ਟਿਸ਼ੂ ਪੇਪਰ ਵਿਚਾਲੇ ਦਬਾ ਕੇ ਫਾਲਤੂ ਲਿਪਸਟਿਕ ਕੱਢ ਦਿਓ।
ਅੱਜਕਲ ਡਾਰਕ ਲਿਪ ਕਲਰ ਦਾ ਟ੍ਰੈਂਡ ਖੂਬ ਚੱਲ ਰਿਹਾ ਹੈ। ਇਸ ਵਿਚ ਜੇ ਤੁਸੀਂ ਮੈਟ ਲਿਪਸਟਿਕ ਵੀ ਲਾਓ ਤਾਂ ਬਿਹਤਰ ਹੈ। ਇਹ ਛੇਤੀ ਨਹੀਂ ਉਤਰੇਗੀ।
3. ਡ੍ਰਾਈ ਫੇਸ 'ਤੇ ਕਿਵੇਂ ਲਾਉਣਾ ਚਾਹੀਦੈ ਫਾਊਂਡੇਸ਼ਨ
ਫਾਊਂਡੇਸ਼ਨ ਤੋਂ ਬਿਨਾਂ ਮੇਕਅਪ ਅਧੂਰਾ ਹੈ। ਇਸ ਨਾਲ ਫੇਸ 'ਤੇ ਨਮੀ ਬਰਕਰਾਰ ਰਹਿੰਦੀ ਹੈ। ਇਸ ਦੇ ਨਾਲ ਹੀ ਚਿਹਰੇ ਦੇ ਦਾਗ-ਧੱਬੇ ਵੀ ਦਿਖਾਈ ਨਹੀਂ ਦਿੰਦੇ ਪਰ ਕੁਝ ਲੜਕੀਆਂ ਦੀ ਸਕਿਨ ਡ੍ਰਾਈ ਹੁੰਦੀ ਹੈ, ਜਿਸ 'ਤੇ ਫਾਊਂਡੇਸ਼ਨ ਵੀ ਬੇਹੱਦ ਸਾਵਧਾਨੀ ਨਾਲ ਲਾਉਣਾ ਪੈਂਦਾ ਹੈ ਤਾਂ ਕਿ ਚਿਹਰੇ 'ਤੇ ਪੈਚਿਸ ਨਾ ਬਣਨ।
 ਡ੍ਰਾਈ ਸਕਿਨ 'ਤੇ ਫਾਊਂਡੇਸ਼ਨ ਦੇ ਨਾਲ ਕੁਝ ਬੂੰਦਾਂ ਮੁਆਇਸਚਰਾਈਜ਼ਰ ਦੀਆਂ ਮਿਕਸ ਕਰ ਕੇ ਲਾਓ। ਇਸ ਨਾਲ ਚਿਹਰੇ 'ਤੇ ਨਮੀ ਬਰਕਰਾਰ ਰਹੇਗੀ।
ਜੇ ਚਮੜੀ ਡ੍ਰਾਈ ਜਾਂ ਨਾਰਮਲ ਹੈ ਤਾਂ ਲਿਕਵਿਡ ਅਤੇ ਕ੍ਰੀਮ ਬੇਸਡ ਫਾਊਂਡੇਸ਼ਨ ਦੀ ਚੋਣ ਕਰੋ। ਜੇ ਚਮੜੀ ਆਇਲੀ ਹੈ ਤਾਂ ਮਿਨਰਲ ਜਾਂ ਪਾਊਡਰ ਬੇਸਡ ਫਾਊਂਡੇਸ਼ਨ ਲਾਓ।
 ਫਾਊਂਡੇਸ਼ਨ ਨੂੰ ਕ੍ਰੀਮ ਵਾਂਗ ਨਾ ਲਾਓ। ਇਸ ਨਾਲ ਫੇਸ 'ਤੇ ਮਖੌਟਾ ਬਣ ਜਾਵੇਗਾ, ਜੋ ਦੇਖਣ 'ਚ ਖਰਾਬ ਲੱਗੇਗਾ। ਇਸ ਦਾ ਬਿਹਤਰ ਤਰੀਕਾ ਹੈ ਕਿ ਇਹ ਹਮੇਸ਼ਾ ਡਾਟ ਪ੍ਰੋਸੈੱਸ 'ਚ ਲਾਓ। ਇਸ ਤੋਂ ਬਾਅਦ ਇਸ ਨੂੰ ਸਪੰਜ ਜਾਂ ਫਿਰ ਬਰੱਸ਼ ਨਾਲ ਚਿਹਰੇ 'ਤੇ ਫੈਲਾਓ।
4. ਫੇਸ ਪਾਊਡਰ
ਫੇਸ ਪਾਊਡਰ ਮੇਕਅਪ ਕਰਦੇ ਸਮੇਂ ਕੀਤੀਆਂ ਗਲਤੀਆਂ ਨੂੰ ਲੁਕਾਉਣ ਦਾ ਵੀ ਕੰਮ ਕਰਦਾ ਹੈ। ਇਸ ਦੀ ਵਰਤੋਂ ਫਾਊਂਡੇਸ਼ਨ ਲਾਉਣ ਤੋਂ ਬਾਅਦ ਕਰਨੀ ਚਾਹੀਦੀ ਹੈ। ਫੇਸ ਪਾਊਡਰ ਨੂੰ ਸਾਵਧਾਨੀ ਨਾਲ ਲਾਉਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਸ ਨਾਲ ਚਿਹਰੇ 'ਤੇ ਬਣੇ ਹੋਏ ਪੈਚਿਸ ਤੁਹਾਡੀ ਲੁੱਕ ਨੂੰ ਖਰਾਬ ਕਰ ਸਕਦੇ ਹਨ।
ਫਾਊਂਡੇਸ਼ਨ ਵਿਚ ਲੂਜ਼ ਪਾਊਡਰ ਦੀ ਵਰਤੋਂ ਕਰੋ।
ਫੇਸ ਪਾਊਡਰ ਲਾਉਣ ਦਾ ਸਭ ਤੋਂ ਚੰਗਾ ਤਰੀਕਾ ਹੈ ਕਿ ਤੁਸੀਂ ਉਸ ਨੂੰ ਘੱਟ ਤੋਂ ਘੱਟ ਹੀ ਲਾਓ।
ਇਸ ਨੂੰ ਹਲਕਾ ਜਿਹਾ ਗੱਲ੍ਹ 'ਤੇ, ਥੋੜ੍ਹਾ ਜਿਹਾ ਠੋਡੀ 'ਤੇ ਅਤੇ ਚਿਹਰੇ ਦੇ ਟੀ ਜਾਨ 'ਤੇ ਲਾਓ।
ਚਿਹਰੇ 'ਤੇ ਜ਼ਿਆਦਾ ਪਾਊਡਰ ਲੱਗ ਗਿਆ ਹੋਵੇ ਤਾਂ ਉਸ ਨੂੰ ਬਲਾਟਿੰਗ ਪੇਪਰ ਨਾਲ ਸਾਫ ਕਰੋ।

manju bala

This news is Content Editor manju bala