Beauty Tips : ਚਿਹਰੇ ਤੋਂ ਅਣਚਾਹੇ ਵਾਲਾਂ ਨੂੰ ਹਟਾਉਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

03/01/2021 3:40:36 PM

ਜਲੰਧਰ (ਬਿਊਰੋ) - ਸਾਰੇ ਲੋਕਾਂ ਦੀ ਚਮੜੀ ਇਕੋ ਤਰ੍ਹਾਂ ਦੀ ਨਹੀਂ ਹੁੰਦੀ ਅਤੇ ਨਾ ਹੀ ਵਾਲ ਇਕੋ ਤਰ੍ਹਾਂ ਦੇ ਹੁੰਦੇ ਹਨ। ਕਈ ਜਨਾਨੀਆਂ ਅਜਿਹੀਆਂ ਹਨ, ਜਿਨ੍ਹਾਂ ਦੇ ਚਿਹਰੇ 'ਤੇ ਬਿਲਕੁਲ ਵੀ ਵਾਲ ਨਹੀਂ ਹੁੰਦੇ ਅਤੇ ਕਈਆਂ ਜਨਾਨੀਆਂ ਦੇ ਚਿਹਰੇ 'ਤੇ ਵਾਲ ਬਹੁਤ ਆਉਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਵਾਲਾਂ ਨੂੰ ਹਟਾਉਣ ਲਈ ਉਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਜੇਕਰ ਵਾਲ ਘੱਟ ਹੋਣ ਤਾਂ ਜਨਾਨੀਆਂ ਉਨ੍ਹਾਂ ਨੂੰ ਧਾਗੇ ਜੀ ਮਦਦ ਨਾਲ ਬਾਹਰ ਕੱਢਵਾ ਲੈਂਦੀਆਂ ਹਨ ਪਰ ਜੇਕਰ ਵਾਲ ਜ਼ਿਆਦਾ ਹੋਣ ਤਾਂ ਵੈਕਸ ਦਾ ਇਸਤੇਮਾਲ ਕਰਨਾ ਪੈਂਦਾ ਹੈ। ਇਸੇ ਲਈ ਚਿਹਰੇ ਦੇ ਵਾਲਾਂ ਨੂੰ ਹਟਾਉਣ ਲਈ ਕਿਸੇ ਵੀ ਤਰੀਕੇ ਨੂੰ ਅਪਣਾਉਣ ਤੋਂ ਪਹਿਲਾਂ ਕੁਝ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਗੱਲਾਂ ਬਾਰੇ....
 
1. ਵਾਲ ਕਿੰਨੇ ਲੰਬੇ ਹਨ
ਜੇਕਰ ਚਿਹਰੇ ਦੇ ਵਾਲ ਜ਼ਿਆਦਾ ਲੰਬੇ ਹਨ ਤਾਂ ਉਨ੍ਹਾਂ ਨੂੰ ਵੈਕਸ ਨਾਲ ਹਟਾਉਣਾ ਚਾਹੀਦਾ ਹੈ। ਧਾਗੇ ਨਾਲ ਦਰਦ ਵੀ ਜ਼ਿਆਦਾ ਹੋਵੇਗੀ ਅਤੇ ਚੰਗੀ ਤਰ੍ਹਾਂ ਸਾਫ ਵੀ ਨਹੀਂ ਹੋਣਗੇ। 

ਪੜ੍ਹੋ ਇਹ ਵੀ ਖ਼ਬਰ - ਜੇਕਰ ਤੁਸੀਂ ਵੀ ਆਪਣੇ ਜੀਵਨ ਸਾਥੀ ਨੂੰ ਨਹੀਂ ਕਰਨਾ ਚਾਹੁੰਦੇ ਹੋ ਨਾਰਾਜ਼ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

2. ਵੈਕਸ ਦੀ ਚੋਣ
ਚਿਹਰੇ 'ਤੇ ਸਹੀ ਤਰੀਕੇ ਦੇ ਵੈਕਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਸਰੀਰ 'ਤੇ ਇਸਤੇਮਾਲ ਕੀਤੀ ਜਾਣ ਵਾਲੀ ਵੈਕਸ ਤੋਂ ਇਲਾਵਾ ਚਿਹਰੇ ਦੇ ਲਈ ਵੈਕਸ ਥੋੜ੍ਹੀ ਮੁਲਾਇਮ ਹੋਣੀ ਚਾਹੀਦੀ ਹੈ। 

ਪੜ੍ਹੋ ਇਹ ਵੀ ਖ਼ਬਰ - Health Tips: ਜੇਕਰ ਤੁਹਾਨੂੰ ਵੀ ਹੈ ‘ਨਹੁੰ ਚਬਾਉਣ’ ਦੀ ਗੰਦੀ ਆਦਤ ਤਾਂ ਅੱਜ ਹੀ ਛੱਡੋ, ਹੋ ਸਕਦੀ ਹੈ ਖ਼ਤਰਨਾਕ

3. ਦਰਦ
ਸਰੀਰ ਤੋਂ ਵਾਲ ਹਟਾਉਂਦੇ ਸਮੇਂ ਦਰਦ ਨਹੀਂ ਹੁੰਦਾ ਪਰ ਜਦੋਂ ਅਸੀਂ ਚਿਹਰੇ ਤੋਂ ਵੈਕਸ ਕਰਨ ਵਾਲ ਹਟਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਦਰਦ ਹੁੰਦਾ ਹੈ। ਵਾਲ ਨੂੰ ਸਾਫ਼ ਕਰਨ ’ਤੇ ਹੋਣ ਵਾਲਾ ਦਰਦ ਕੁਝ ਸਮੇਂ ’ਚ ਠੀਕ ਹੋ ਜਾਂਦਾ ਹੈ। 

ਪੜ੍ਹੋ ਇਹ ਵੀ ਖ਼ਬਰ - Health Tips: ਕੀ ਤੁਸੀਂ ਵੀ ‘ਖੱਟੇ ਡਕਾਰ’ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਇਨ੍ਹਾਂ ਤਰੀਕਿਆਂ ਦੀ ਵਰਤੋ ਕਰ ਪਾਓ ਨਿਜ਼

4. ਪਹਿਲਾਂ ਚਮੜੀ ਨੂੰ ਟਾਇਟ ਕਰ ਲਓ
ਸਾਰਿਆਂ ਦੀ ਚਮੜੀ ਇਕ-ਦੂਜੇ ਤੋਂ ਵੱਖਰੀ ਹੁੰਦੀ ਹੈ। ਨਰਮ ਚਮੜੀ ਵਾਲੇ ਵੈਕਸ ਕਰਵਾਉਣ ਤੋਂ ਪਹਿਲਾਂ ਸਪੈਸ਼ਲਿਸਟ ਦੀ ਸਲਾਹ ਜ਼ਰੂਰ ਲੈਣ। 

ਪੜ੍ਹੋ ਇਹ ਵੀ ਖ਼ਬਰ - Health Tips: ‘ਸਰਵਾਈਕਲ’ ਦੇ ਦਰਦ ਤੋਂ ਪ੍ਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਕਾਰਨ ਤੇ ਦੂਰ ਕਰਨ ਦੇ ਘਰੇਲੂ ਨੁਸਖ਼ੇ

5. ਚਿਹਰੇ ਦਾ ਲਾਲ ਹੋਣਾ
ਵੈਕਸ ਕਰਵਾਉਣ ਤੋਂ ਬਾਅਦ ਚਿਹਰਾ ਥੋੜ੍ਹਾ ਲਾਲ ਹੋ ਸਕਦਾ ਹੈ ਪਰ ਡਰਨਾ ਨਹੀਂ ਚਾਹੀਦਾ। ਵੈਕਸ ਕਰਵਾਉਣ ਤੋਂ ਬਾਅਦ ਚਿਹਰੇ 'ਤੇ ਕੋਈ ਲੋਸ਼ਣ ਲਗਾ ਲੈਣਾ ਚਾਹੀਦਾ ਹੈ। 

ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਕਰੋ ਆਪਣੇ ‘ਪੈਰਾਂ ਦੀ ਮਾਲਸ਼’, ਇਨ੍ਹਾਂ ਬੀਮਾਰੀਆਂ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ

ਪੜ੍ਹੋ ਇਹ ਵੀ ਖ਼ਬਰ - Health Tips: ਕੀ ਤੁਹਾਡੇ ਵੀ ਢਿੱਡ ’ਚ ਅਚਾਨਕ ਪੈਂਦੇ ਹਨ ‘ਵੱਟ’ ਤਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਹੋਣਗੇ ਕਈ ਫ਼ਾਇਦੇ

rajwinder kaur

This news is Content Editor rajwinder kaur