Beauty Tips: 'ਮੇਕਅਪ ਕਿੱਟ' 'ਚ ਜ਼ਰੂਰ ਸ਼ਾਮਲ ਕਰੋ 'ਹੇਅਰ ਸੀਰਮ' ਸਣੇ ਇਹ ਚੀਜ਼ਾਂ, ਬਰਸਾਤੀ ਮੌਸਮ 'ਚ ਦੇਣਗੀਆਂ ਫ਼ਾਇਦਾ

07/27/2021 4:33:52 PM

ਨਵੀਂ ਦਿੱਲੀ- ਮਾਨਸੂਨ ਦੇ ਮੌਸਮ ਵਿਚ ਬਹੁਤ ਸਾਰੇ ਲੋਕ ਬਿਊਟੀ ਪ੍ਰੋਡਕਸਟ ਦੀ ਵਰਤੋਂ ਨਹੀਂ ਕਰਦੇ। ਇਸੇ ਲਈ ਬਰਸਾਤ ਦੇ ਮੌਸਮ ’ਚ ਤੇਲੀ ਚਮੜੀ ਤੋਂ ਪਰੇਸ਼ਾਨ ਲੋਕਾਂ ਨੂੰ ਆਪਣੇ ਚਿਹਰੇ ਦਾ ਖ਼ਾਸ ਖ਼ਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ। ਤੇਲੀ ਚਮੜੀ ਹੋਣ ਦੇ ਕਾਰਨ ਪੂਰਾ ਦਿਨ ਚਿਪਚਿਪਾਹਟ ਰਹਿੰਦੀ ਹੈ। ਇਸ ਚਿਪਚਿਪਾਹਟ ਦੇ ਲੰਬੇ ਸਮੇਂ ਤੱਕ ਹੋਣ ਕਾਰਨ ਚਮਕੀ ਦੇ ਪੋਰਸ ਬੰਦ ਹੋ ਜਾਂਦੇ ਹਨ। ਬਰਸਾਤ ’ਚ ਚਮੜੀ ’ਤੇ ਧਿਆਨ ਨਾ ਦੇਣ ਦੇ ਕਾਰਨ ਚਮੜੀ ਨਾਲ ਸਬੰਧਿਤ ਸਮਸਿਆਵਾਂ ਜਿਵੇਂ ਏਕਣ, ਪਿੰਪਲਸ ਦੀ ਸਮੱਸਿਆ ਵਧਣ ਲੱਗਦੀ ਹੈ। ਇਸ ਲਈ ਇਸ ਮੌਸਮ ਵਿਚ ਘੱਟ ਤੋਂ ਘੱਟ ਮੇਕਅਪ ਕਰਨਾ ਚਾਹੀਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਬਿਊਟੀ ਪ੍ਰੋਡਕਟਸ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਪਣੀ ਖ਼ੂਬਸੂਰਤੀ ਵਧਾ ਸਕਦੇ ਹੋ। 
ਮੈਟ ਸਨਸਕਰੀਨ
ਕੇਵਲ ਧੁੱਪੇ ਹੀ ਨਹੀਂ ਮਾਨਸੂਨ ਵਿਚ ਵੀ ਸਨਸਕਰੀਨ ਦੀ ਲੋੜ ਹੁੰਦੀ ਹੈ। ਇਸ ਨੂੰ ਲਗਾਉਣ ਨਾਲ ਚਮੜੀ ਦਾ ਕੁਦਰਤੀ ਤੇਲ ਖ਼ਤਮ ਨਹੀਂ ਹੁੰਦਾ। ਇਸ ਨੂੰ ਚਿਹਰੇ ’ਤੇ, ਹੱਥਾਂ-ਪੈਰਾਂ, ਸਰੀਰ ਦੇ ਉਨ੍ਹਾਂ ਸਾਰੇ ਹਿੱਸਿਆ ਉੱਤੇ ਲਗਾਓ, ਜੋ ਮੀਂਹ ਵਿਚ ਖ਼ੁੱਲ੍ਹੇ ਰਹਿੰਦੇ ਹਨ।   
ਮੈਟ ਲਿਪਸਟਿਕ ਜਾਂ ਲਿਪਬਾਮ
ਅਟਰੈਕਟਿਵ ਲੁਕ ਲਈ ਲਿਪਸਟਿਕ ਲਗਾਉਣਾ ਬਹੁਤ ਜਰੂਰੀ ਹੈ। ਚਮੜੀ ਦੇ ਹਿਸਾਬ ਨਾਲ ਆਪਣੇ ਬੈਗ ਵਿਚ ਲਿਪਸਟਿਕ ਜ਼ਰੂਰ ਰੱਖੋ। ਜੇਕਰ ਤੁਸੀ ਲਿਪਸਟਿਕ ਲਗਾਉਣਾ ਨਹੀਂ ਪਸੰਦ ਕਰਦੇ ਤਾਂ ਬੈਗ ਵਿਚ ਲਿਪ ਬਾਮ ਜ਼ਰੂਰ ਰੱਖੋ। ਇਸ ਨੂੰ ਦਿਨ ਵਿਚ 2-3 ਵਾਰ ਅਪਲਾਈ ਕਰੋ, ਕਿਉਂਕਿ ਫਟੇ ਹੋਏ ਬੁਲ੍ਹ ਤੁਹਾਡੀ ਲੁਕ ਖ਼ਰਾਬ ਕਰ ਸਕਦੇ ਹਨ। 
ਕਜਲ
ਮਾਨਸੂਨ ਵਿੱਚ ਅੱਖਾਂ ਉੱਤੇ ਜ਼ਿਆਦਾ ਮੇਕਅਪ ਕਰਣ ਨਾਲ ਇੰਨਫੈਕਸ਼ਨ ਹੋਣ ਦਾ ਖ਼ਤਰਾ ਰਹਿੰਦਾ ਹੈ ਅਤੇ ਅੱਖਾਂ ਦੇ ਮੇਕਅਪ ਦੇ ਬਿਨਾਂ ਚਿਹਰਾ ਡਲ ਦਿਸਦਾ ਹੈ। ਅਜਿਹੇ ਵਿਚ ਤੁਸੀ ਅੱਖਾਂ ਦੀ ਖ਼ੂਬਸੂਰਤੀ ਬਨਾਏ ਰੱਖਣ ਅਤੇ ਚਿਹਰੇ ਨੂੰ ਇੰਸਟੇਂਟ ਚਮਕ ਦੇਣ ਲਈ ਸਮੱਜ ਫਰੀ ਕੱਜਲ ਲਗਾਓ। 
ਬਾਡੀ ਲੋਸ਼ਨ
ਮਾਨਸੂਨ ਵਿਚ ਬਾਡੀ ਲੋਸ਼ਨ ਨਾਲ ਕੁਦਤਰੀ ਤੇਲ ਨੂੰ ਖ਼ਤਮ ਨਹੀਂ ਕਰਨ ਦੇਣਾ ਚਾਹੀਦਾ ਹੈ। ਇਸ ਲਈ ਹੱਥਾਂ ਨੂੰ ਸਾਬਣ ਜਾਂ ਹੈਂਡਵਾਸ਼ ਦੇ ਨਾਲ ਜਦੋਂ ਵੀ ਧੋਵੋ ਤਾਂ ਇਸ ਦੇ ਬਾਅਦ ਮਾਇਸ਼ਚਰਾਇਜ ਜਰੂਰ ਲਗਾਓ। ਇਸ ਤੋਂ ਇਲਾਵਾ ਨਹਾਉਣ ਤੋਂ ਬਾਅਦ ਪੂਰੀ ਬਾਡੀ ਉੱਤੇ ਵੀ ਮਾਇਸ਼ਚਰਾਇਜ ਅਪਲਾਈ ਕਰੋ। 
ਹੇਅਰ ਸੀਰਮ
ਇਸ ਮੌਸਮ ਵਿਚ ਭਿੱਜਣ ਅਤੇ ਹੁਮਸ ਦੇ ਕਾਰਨ ਵਾਲਾਂ ਵਿਚ ਨਮੀ ਬਣੀ ਰਹਿੰਦੀ ਹੈ, ਜਿਸ ਕਾਰਨ ਵਾਲਾਂ ਦੀ ਜੜ੍ਹਾਂ ਕਮਜ਼ੋਰ ਹੋ ਕੇ ਵਾਲ ਟੁੱਟਣ ਝੜਨ ਲੱਗਦੇ ਹਨ ਇਸ ਲਈ ਵਾਲਾਂ ਦੀ ਖ਼ੂਬਸੂਰਤੀ ਬਣਾਏ ਰੱਖਣ ਲਈ ਹੇਅਰ ਸੀਰਮ ਇਸਤੇਮਾਲ ਕਰੋ।

Aarti dhillon

This news is Content Editor Aarti dhillon