Beauty Tips : ਗਰਮੀਆਂ ’ਚ ਚਿਹਰੇ ਨੂੰ ਠੰਡਕ ਪਹੁੰਚਾਉਣ ਲਈ ਲਗਾਓ ਤਰਬੂਜ਼ ਦਾ ਬਣਿਆ ਫੇਸਪੈਕ

04/17/2021 4:37:01 PM

ਨਵੀਂ ਦਿੱਲੀ- ਗਰਮੀਆਂ 'ਚ ਤਰ੍ਹਾਂ-ਤਰ੍ਹਾਂ ਦੇ ਫ਼ਲ ਮਿਲਦੇ ਹਨ। ਤੁਸੀਂ ਇਨ੍ਹਾਂ ਫਲਾਂ 'ਚੋਂ ਕੁਝ ਨੂੰ ਖਾਣ ਤੋਂ ਇਲਾਵਾ ਹੋਰ ਕੰਮਾਂ ਲਈ ਵੀ ਵਰਤ ਸਕਦੇ ਹੋ। ਗਰਮੀਆਂ 'ਚ ਪਸੀਨਾ ਬਹੁਤ ਆਉਂਦਾ ਹੈ, ਜਿਸ ਕਾਰਨ ਸਰੀਰ 'ਤੇ ਮੁਹਾਸੇ ਅਤੇ ਚਮੜੀ ਸੰਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਦਾ ਹੱਲ ਤਰਬੂਜ਼ ਨਾਲ ਕੀਤਾ ਜਾ ਸਕਦਾ ਹੈ।
ਤਰਬੂਜ਼ ਇਕ ਕੁਦਰਤੀ ਕਲੀਨਜ਼ਰ ਵਾਂਗ ਕੰਮ ਕਰਦਾ ਹੈ। ਇਸ ਦੀ ਵਰਤੋਂ ਨਾਲ ਚਮੜੀ ਦੇ ਅੰਦਰੋਂ ਅਤੇ ਬਾਹਰੋਂ ਵਾਧੂ ਤੇਲ ਬਾਹਰ ਕੱਢਿਆ ਜਾ ਸਕਦਾ  ਹੈ। ਅੱਜ ਅਸੀਂ ਤੁਹਾਨੂੰ ਤਰਬੂਜ਼ ਦੇ ਕੁਝ ਅਸਰਦਾਰ ਫੇਸਪੈਕ ਦੀ ਜਾਣਕਾਰੀ ਦੇ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਹਾਨੂੰ ਠੰਡਕ ਵੀ ਮਿਲੇਗੀ ਅਤੇ ਸੁੰਦਰਤਾ 'ਚ ਵਾਧਾ ਹੋਵੇਗਾ।

ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਤਰਬੂਜ਼ ਅਤੇ ਦਹੀਂ ਨਾਲ ਬਣਿਆ ਫੇਸਪੈਕ
ਖੁਸ਼ਕ ਚਮੜੀ ਲਈ ਇਹ ਫੇਸਪੈਕ ਬਹੁਤ ਲਾਭਕਾਰੀ ਹੁੰਦਾ ਹੈ। ਤਰਬੂਜ਼ ਦੇ ਰਸ ਅਤੇ ਸਾਦੇ ਦਹੀਂ ਨੂੰ ਸਮਾਨ ਮਾਤਰਾ 'ਚ ਮਿਲਾ ਲਓ। ਇਸ ਨੂੰ ਆਪਣੀ ਗਰਦਨ ਅਤੇ ਚਿਹਰੇ 'ਤੇ ਲਗਾਓ ਅਤੇ 10 ਮਿੰਟ ਬਾਅਦ ਧੋ ਦਿਓ। ਚਿਹਰਾ ਪੂਰੀ ਤਰ੍ਹਾਂ ਨਾਲ ਨਿਖਰ ਜਾਵੇਗਾ।
ਤਰਬੂਜ਼ ਅਤੇ ਕੇਲੇ ਨਾਲ ਬਣਿਆ ਫੇਸਪੈਕ
ਇਸ ਫੇਸਪੈਕ ਨੂੰ ਬਣਾਉਣ ਲਈ ਇਕ ਕੇਲਾ ਮਸਲ ਲਓ ਅਤੇ ਉਸ 'ਚ ਤਰਬੂਜ਼ ਦਾ ਰਸ ਮਿਲਾਓ।  ਇਸ ਪੇਸਟ ਨੂੰ ਸਿਰਫ ਆਪਣੇ ਚਿਹਰੇ 'ਤੇ ਨਹੀਂ ਸਗੋਂ ਪੂਰੇ ਸਰੀਰ 'ਤੇ ਲਗਾਓ। ਇਸ ਤਰ੍ਹਾਂ ਤੁਹਾਡੀ ਚਮੜੀ ਠੰਡੀ ਰਹੇਗੀ ਅਤੇ ਚਿਹਰੇ 'ਤੇ ਮੁਹਾਸੇ ਵੀ ਨਹੀਂ ਹੋਣਗੇ।


ਤਰਬੂਜ਼ ਅਤੇ ਐਵੋਕਾਡੋ ਮਾਸਕ
ਇਨ੍ਹਾਂ ਦੋਹਾਂ ਫ਼ਲਾਂ 'ਚ ਵਿਟਾਮਿਨ ਅਤੇ ਖਣਿਜ ਕਾਫ਼ੀ ਮਾਤਰਾ 'ਚ ਹੁੰਦੇ ਹਨ। ਐਵੇਕਾਡੋ 'ਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਕਿ ਐਂਟੀ-ਏਜਿੰਗ ਦਾ ਹੱਲ ਹੈ। ਤਰਬੂਜ਼ ਦੇ ਰਸ 'ਚ ਐਵੇਕਾਡੋ ਨੂੰ ਮਿਲਾਓ। ਤੁਹਾਡਾ ਫੇਸਪੈਕ ਤਿਆਰ ਹੈ।
ਤਰਬੂਜ਼ ਅਤੇ ਸ਼ਹਿਦ ਤੋਂ ਬਣਿਆ ਫੇਸਪੈਕ
ਤਰਬੂਜ਼ ਹਰ ਤਰ੍ਹਾਂ ਦੀ ਚਮੜੀ ਲਈ ਫ਼ਾਇਦੇਮੰਦ ਹੁੰਦਾ ਹੈ। ਇਹ ਫੇਸਪੈਕ ਖ਼ਾਸ ਕਰਕੇ ਖੁਸ਼ਕ ਚਮੜੀ ਲਈ ਲਾਭਕਾਰੀ ਹੁੰਦਾ ਹੈ। ਸ਼ਹਿਦ ਨਾਲ ਚਮੜੀ ਮਾਇਸਚੁਰਾਈਜ਼ਰ ਹੁੰਦੀ ਹੈ ਜਦਕਿ ਤਰਬੂਜ਼ ਚਮੜੀ ਨੂੰ ਹਾਈਡ੍ਰੇਟ ਕਰਦਾ ਹੈ ਅਤੇ ਵਾਧੂ ਤੇਲ ਨੂੰ ਬਾਹਰ ਕੱਢਦਾ ਹੈ।

ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼


ਤਰਬੂਜ਼ ਅਤੇ ਖੀਰੇ ਤੋਂ ਬਣਿਆ ਫੇਸਪੈਕ
ਗਰਮੀਆਂ 'ਚ ਸਨਬਰਨ ਇਕ ਆਮ ਸਮੱਸਿਆ ਹੈ। ਇਸ ਲਈ ਤਰਬੂਜ਼ ਅਤੇ ਖੀਰੇ ਨੂੰ ਪੀਸ ਕੇ ਪੇਸਟ ਬਣਾ ਲਓ ਜਾਂ ਇਨ੍ਹਾਂ ਦੋਹਾਂ ਦੇ ਰਸ ਨੂੰ ਸਨਬਰਨ ਵਾਲੀ ਥਾਂ 'ਤੇ ਲਗਾਓ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਆਰਾਮ ਮਿਲੇਗਾ ।
ਤਰਬੂਜ ਅਤੇ ਦੁੱਧ ਨਾਲ ਬਣਿਆ ਮਾਸਕ
ਇਕ ਵੱਡਾ ਗਿਲਾਸ ਲਓ ਅਤੇ ਇਸ 'ਚ ਤਰਬੂਜ਼ ਦੇ ਟੁੱਕੜੇ ਪਾਓ। ਇਸ 'ਚ ਦੁੱਧ ਪਾਊਡਰ ਪਾਓ ਅਤੇ ਪੀਸ ਲਓ ਤਾਂ ਜੋ ਇਕ ਪਲਪ ਮਿਲ ਜਾਏ। ਇਸ ਨੂੰ ਆਪਣੇ ਸਰੀਰ ਅਤੇ ਚਿਹਰੇ 'ਤੇ ਲਗਾਓ। ਗਰਮੀਆਂ 'ਚ ਦਾਗ-ਧੱਬੇ ਦੂਰ ਕਰਨ ਅਤੇ ਟੈਨਿੰਗ ਹਟਾਉਣ ਲਈ ਇਹ ਵਧੀਆ ਪੈਕ ਹੈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon