ਚਿਹਰੇ ਨੂੰ ਖੂਬਸੂਰਤ ਬਣਾਉਣ ਲਈ ਅਪਣਾਓ ਇਹ ਬਿਊਟੀ ਟਿਪਸ

08/17/2018 11:45:14 AM

ਜਲੰਧਰ— ਚਿਹਰੇ ਦੀ ਦੇਖਭਾਲ ਰੌਜ਼ਾਨਾ ਜ਼ਿੰਦਗੀ 'ਚ ਅਕਸਰ ਪਿੱਛੇ ਰਹਿ ਜਾਂਦੀ ਹੈ। ਤਣਾਅ, ਖਾਣਪੀਣ ਅਤੇ ਜੀਵਨਸ਼ੈਲੀ ਦਾ ਪ੍ਰਭਾਵ ਸਾਡੀ ਚਮੜੀ ਦੇ ਪੈਂਦਾ ਹੈ। ਯਾਦ ਰੱਖੋ ਸਾਡੇ ਜੀਵਨ ਜਿਉਣ ਦਾ ਸਿੱਧਾ ਅਸਰ ਤੁਹਾਡੇ ਚਿਹਰੇ 'ਤੇ ਪੈਂਦਾ ਹੈ।
1 ਭਰਪੂਰ ਚਿੰਤਾ ਰਹਿਤ ਨੀਂਦ- ਪੂਰਨ ਨੀਂਦ ਤੁਹਾਡੀਂ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨਾਲ ਤੁਹਾਡੇ ਚਿਹਰੇ 'ਚੇ ਤਾਜ਼ਗੀ ਰਹਿੰਦੀ ਹੈ ਅਤੇ ਚਮਕ ਆਉਂਦੀ ਹੈ। ਰੌਜ਼ਾਨਾ ਸਹੀ ਸਮੇਂ 'ਤੇ ਨੀਂਦ ਲੈਣਾ ਤੁਹਾਡੇ ਚਿਹਰੇ ਦੀ ਖੂਬਸੂਰਤੀ ਨੂੰ ਬਣਾਈ ਰੱਖਦਾ ਹੈ।
2 ਸਿਹਤ ਦਾ ਧਿਆਨ ਰੱਖੋ- ਜੇਕਰ ਤੁਸੀਂ ਸਰੀਰ ਰੂਪ 'ਚ ਤੰਦਰੁਸਤ ਹੋ ਤਾਂ ਤੁਸੀਂ ਵੀ ਜ਼ਿਆਦਾ ਖੂਬਸੂਰਤ ਨਜ਼ਰ ਆਵੋਗੇ। ਇਸ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ।
3 ਚਮੜੀ ਨੂੰ ਚਮਕਣ ਦਿਓ- ਅੱਜਕੱਲ ਪ੍ਰਦੂਸ਼ਣ ਵਾਲੇ ਵਾਤਾਵਰਨ 'ਚ ਚਮੜੀ ਦਾ ਬੇਜ਼ਾਨ ਹੋਣਾ ਆਮ ਗੱਲ ਹੈ। ਚਮੜੀ ਨੂੰ ਬੇਜ਼ਾਨ ਹੋਣ ਤੋਂ ਬਚਾਉਣ ਲਈ ਤੁਹਾਨੂੰ ਚਮੜੀ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ।
4 ਸਨਸਰਕੀਨ ਦੀ ਵਰਤੋਂ ਕਰੋ- ਸੂਰਜ ਦੀਆਂ ਕਿਰਣਾਂ ਤੁਹਾਡੀ ਚਮੜੀ ਨੂੰ ਸਾਵਲਾਂ ਬਣਾ ਦਿੰਦੀਆਂ ਹਨ। ਇਸ ਲਈ ਘਰ ਤੋਂ ਬਾਹਰ ਨਿਕਲਣ ਲੱਗੇ ਸਨਸਕਰੀਨ ਲੋਸ਼ਨ ਲਗਾ ਕੇ ਨਿਕਲੋ।