ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੀ ਹੈ ਫੱਟਕਰੀ

10/18/2019 4:35:39 PM

ਨਵੀਂ ਦਿੱਲੀ(ਬਿਊਰੋ)— ਫੱਟਕਰੀ ਇਕ ਅਜਿਹੀ ਚੀਜ਼ ਹੈ ਜੋ ਸਦੀਆਂ ਤੋਂ ਹੁੰਦਾ ਆ ਰਿਹਾ ਹੈ। ਤੁਸੀਂ ਆਪਮੇ ਵੱਡੇ ਬਜ਼ੁਰਗਾਂ ਤੋਂ ਵੀ ਫਿਟਕਰੀ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਸੁਣਿਆ ਹੋਵੇਗਾ। ਫੱਟਕਰੀ ਨੂੰ ਕਈ ਚਮੜੀ ਸੰਬੰਧੀ ਸਮੱਸਿਆਵਾਂ ਵਿਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਇਹ ਨਾ ਸਿਰਫ ਤੁਹਾਨੂੰ ਖੂਬਸੂਰਤ ਬਣਾਉਂਦੀ ਹੈ ਸਗੋਂ ਤੁਹਾਡੇ ਵਾਲਾਂ ਨੂੰ ਕਾਲਾ ਅਤੇ ਘਣਾ ਬਣਾਉਣ ਵਿਚ ਵੀ ਮਦਦਗਾਰ ਸਾਬਿਤ ਹੁੰਦੀ ਹੈ। ਆਓ ਜਾਣਦੇ ਹਾਂ ਫੱਟਕਰੀ ਦੇ ਫਾਇਦਿਆਂ ਬਾਰੇ
1. ਰੰਗਤ ਨਿਖਾਰ
ਫੱਟਕਰੀ ਦੀ ਰੋਜ਼ਾਨਾ ਵਰਤੋਂ ਨਾਲ ਚਿਹਰੇ ਦੀ ਰੰਗਤ ਨਿਖਰਦੀ ਹੈ। ਇਸ ਲਈ ਪਹਿਲਾਂ ਤੁਸੀਂ ਚਿਹਰੇ ਨੂੰ ਪਾਣੀ ਨਾਲ ਧੋ ਲਓ। ਫਿਰ ਇਸ ਫੱਟਕਰੀ ਲਓ ਅਤੇ ਪਾਣੀ ਵਿਚ ਗਿੱਲਾ ਕਰਕੇ ਚਿਹਰੇ 'ਤੇ ਰਗੜੋ। ਚਿਹਰੇ ਨੂੰ ਧੋ ਕੇ ਮੋਈਸਚਰਾਈਜ਼ਰ ਕਰੋ।
2. ਸਨਬਰਨ ਤੋਂ ਬਚਾਏ
ਸਾਧੇ ਕੱਪ ਪਾਣੀ ਨਾਲ ਦੋ ਚਮੱਚ ਫੱਟਕਰੀ ਪਾਊਡਰ ਮਿਲਾ ਕੇ ਸਨਬਰਨ ਵਾਲੀ ਥਾਂ 'ਤੇ ਲਗਾਓ। ਕੁਝ ਦਿਨਾਂ ਤੱਕ ਇਸ ਪ੍ਰਕਿਰਿਆ ਦੀ ਵਰਤੋਂ ਕਰੋ। ਸਨਬਰਨ ਤੋਂ ਛੁਟਕਾਰਾ ਮਿਲੇਗਾ।
3. ਚਿਹਰੇ ਦੀਆਂ ਝੁਰੜੀਆਂ
ਚਿਹਰੇ 'ਤੇ ਝੁਰੜੀਆਂ ਦਿਖਾਈ ਦੇ ਰਹੀਆਂ ਹਨ ਤਾਂ ਫੱਟਕਰੀ ਦੇ ਪਾਣੀ ਦੀ ਵਰਤੋਂ ਕਰੋ। ਇਸ ਨਾਲ ਕਾਫੀ ਫਾਇਦਾ ਮਿਲੇਗਾ। ਫੱਟਕਰੀ ਦੇ ਇਕ ਵੱਡੇ ਟੁਕੜੇ ਨੂੰ ਪਾਣੀ ਵਿਚ ਡੁੱਬੋ ਕੇ ਚਿਹਰੇ 'ਤੇ ਹਲਕੇ ਹੱਥਾਂ ਨਾਲ ਮਲੋ। ਕੁਝ ਦੇਰ ਬਾਅਦ ਪਾਣੀ ਨਾਲ ਧੋ ਲਓ।
4. ਲੰਬੇ ਵਾਲ
ਫੱਟਕਰੀ ਦੀ ਵਰਤੋ ਨਾਲ ਨਾ ਸਿਰਫ ਚਿਹਰੇ ਦੀ ਰੰਗਤ ਨਿਖਰਦੀ ਹੈ ਸਗੋਂ ਵਾਲ ਵੀ ਲੰਬੇ ਹੁੰਦੇ ਹਨ। ਹਫਤੇ ਵਿਚ ਇਕ ਤੋਂ ਦੋ ਵਾਰ ਕੋਸੇ ਪਾਣੀ ਵਿਚ ਫੱਟਕਰੀ ਪਾਊਡਰ ਅਤੇ ਕੰਡੀਸ਼ਨਰ  ਨੂੰ ਮਿਲਾ ਕੇ ਵਾਲਾਂ 'ਤੇ ਲਗਾਓ। ਫਿਰ 20 ਮਿੰਟ ਬਾਅਦ ਸਿਰ ਧੋ ਲਓ।
4. ਪਸੀਨੇ ਦੀ ਬਦਬੂ
ਜੇ ਤੁਹਾਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਫੱਟਕਰੀ ਦੀ ਵਰਤੋਂ ਕਰੋ। ਫੱਟਕਰੀ ਦੀ ਚੂਰਨ ਬਣਾ ਲਓ। ਨਹਾਉਣ ਤੋਂ ਪਹਿਲਾਂ ਫੱਟਕਰੀ ਦੇ ਇਸ ਚੂਰਨ ਨੂੰ ਪਾਣੀ ਵਿਚ ਪਾ ਲਓ। ਇਸ ਪਾਣੀ ਨਾਲ ਨਹਾਉਣ ਨਾਲ ਪਸੀਨੇ ਦੀ ਬਦਬੂ ਦੂਰ ਹੋ ਜਾਵੇਗੀ।
5. ਸੱਟ ਲਈ ਫਾਇਦੇਮੰਦ
ਜੇ ਕੋਈ ਸੱਟ ਲੱਗ ਜਾਵੇ ਜਾਂ ਫਿਰ ਕੋਈ ਜਖਮ ਬਣ ਜਾਵੇ ਤਾਂ ਫੱਟਕਰੀ ਦੇ ਪਾਣੀ ਨਾਲ ਜਖਮ ਨੂੰ ਧੋ ਲਓ। ਇਸ ਨਾਲ ਖੂਨ ਵਹਿਣਾ ਬੰਦ ਹੋ ਜਾਵੇਗਾ। ਇਸ ਦੇ ਚੂਰਨ ਨੂੰ ਸੱਟ ਵਾਲੀ ਥਾਂ 'ਤੇ ਲਗਾਉਣ ਨਾਲ ਜਖਮ ਠੀਕ ਹੋ ਜਾਂਦਾ ਹੈ।

manju bala

This news is Content Editor manju bala