ਚਮੜੀ ਨੂੰ ਬੇਜਾਨ ਅਤੇ ਰੁੱਖਾ ਬਣਾ ਦਿੰਦੀਆਂ ਹਨ ਤੁਹਾਡੀਆਂ ਇਹ ਗਲਤੀਆਂ

10/18/2019 2:29:55 PM

ਜਲੰਧਰ(ਬਿਊਰੋ)— ਧੁੱਪ ਅਤੇ ਪ੍ਰਦੂਸ਼ਣ ਕਾਰਨ ਚਮੜੀ ਦਾ ਰੁੱਖਾ ਅਤੇ ਬੇਜਾਨ ਹੋਣਾ ਆਮ ਗੱਲ ਹੈ। ਲੜਕੀਆਂ ਚਮੜੀ ਨੂੰ ਰੁੱਖੀ ਅਤੇ ਬੇਜਾਨ ਹੋਣ ਤੋਂ ਬਚਾਉਣ ਲਈ ਕਈ ਤਰੀਕੇ ਇਸਤੇਮਾਲ ਕਰਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀਆਂ ਕੁਝ ਗਲਤੀਆਂ ਹੀ ਚਮੜੀ ਨੂੰ ਬੇਜਾਨ ਅਤੇ ਰੁੱਖੀ ਕਰ ਦਿੰਦੀਆਂ ਹਨ। ਤੁਹਾਡੇ ਦੁਆਰਾ ਜਾਣ-ਅੰਜਾਨੇ 'ਚ ਕੀਤੀਆਂ ਗਈਆਂ ਕੁਝ ਗਲਤੀਆਂ ਚਮੜੀ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦੀਆਂ ਹਨ, ਜਿਸ ਬਾਰੇ 'ਚ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।  ਜੇਕਰ ਤੁਸੀਂ ਵੀ ਆਪਣੇ ਸਕਿਨ ਨੂੰ ਨਰਮ ਅਤੇ ਨਿਖਰੀ ਹੋਈ ਰੱਖਣਾ ਚਾਹੁੰਦੇ ਹੋ ਤਾਂ ਅੱਜ ਹੀ ਇਨ੍ਹਾਂ ਗਲਤੀਆਂ ਨੂੰ ਸੁਧਾਰ ਲਓ।
1. ਬਿਊਟੀ ਕਰੀਮ ਦਾ ਇਸਤੇਮਾਲ
ਕੁਝ ਲੜਕੀਆਂ ਗੋਰਾ ਬਣਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕਰਦੀਆਂ ਹਨ ਪਰ ਕੈਮੀਕਲ ਯੁਕਤ ਇਹ ਕਰੀਮਾਂ ਚਮੜੀ ਲਈ ਨੁਕਸਾਨਦਾਇਕ ਹੁੰਦੀਆਂ ਹਨ। ਇਸ ਲਈ ਅੱਜ ਹੀ ਇਨ੍ਹਾਂ ਦੀ ਵਰਤੋਂ ਕਰਨੀ ਬੰਦ ਕਰੋ।
2. ਸਾਬਣ ਦਾ ਇਸਤੇਮਾਲ
ਚਿਹਰੇ ਦੀ ਚਮੜੀ 'ਤੇ ਕਿਸੇ ਵੀ ਸਾਬਣ ਦਾ ਇਸਤੇਮਾਲ ਕਰਨ ਨਾਲ ਚਮੜੀ ਰੁੱਖੀ ਅਤੇ ਬੇਜਾਨ ਹੋ ਜਾਂਦੀ ਹੈ। ਚਿਹਰੇ ਦੀ ਚਮੜੀ ਨਰਮ ਹੁੰਦੀ ਹੈ, ਇਸ ਲਈ ਇਸ 'ਤੇ ਸਾਬਣ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।
3. ਨੀਂਦ ਪੂਰੀ ਨਹੀਂ ਹੋਣਾ
ਨੀਂਦ ਪੂਰਾ ਨਾ ਹੋਣਾ, ਰੁੱਖੀ ਚਮੜੀ ਅਤੇ ਝੁਰੜੀਆਂ ਦਾ ਸਭ ਤੋਂ ਵੱਡਾ ਕਾਰਨ ਹੈ। ਨੀਂਦ ਪੂਰੀ ਨਾ ਹੋਣ ਕਾਰਨ ਤੁਹਾਡੇ ਸਰੀਰ ਵਿਚ ਤਨਾਅ ਪੈਦਾ ਹੁੰਦਾ ਹੈ, ਜਿਸ ਦੇ ਨਾਲ ਚਮੜੀ ਦਾ ਬੇਜਾਨ ਹੋਣਾ, ਚਿਹਰੇ 'ਤੇ ਲਕੀਰਾਂ ਅਤੇ ਅੱਖਾਂ ਹੇਠਾਂ ਕਾਲੇ ਘੇਰੇ ਪੈ ਜਾਂਦੇ ਹਨ।
4. ਐਂਟੀ ਏਜਿੰਗ ਕਰੀਮ
ਮਾਰਕਿਟ 'ਚ ਮਿਲਣ ਵਾਲੀ ਐਂਟੀ ਏਜਿੰਗ ਕਰੀਮ ਵਿਚ ਡੀ. ਈ. ਏ, ਟੀ. ਈ. ਏ. ਅਤੇ ਐੱਮ. ਈ. ਏ. ਵਰਗੇ ਕੈਮੀਕਲ ਹੁੰਦੇ ਹਨ, ਜੋ ਕਿ ਚਮੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸਿਰਫ ਚਮੜੀ ਹੀ ਨਹੀਂ, ਇਹ ਕਰੀਮ ਸਕਿਨ ਕੈਂਸਰ, ਲੀਵਰ ਅਤੇ ਕਿਡਨੀ ਕੈਂਸਰ ਦਾ ਖ਼ਤਰਾ ਵੀ ਵਧਾ ਦਿੰਦੀਆਂ ਹਨ।

manju bala

This news is Content Editor manju bala