ਡਾਰਕ ਸਰਕਲ ਦੀ ਸਮੱਸਿਆ ਨੂੰ ਦੂਰ ਕਰਨ ਲਈ ਵਰਤੋਂ ਇਹ ਘਰੇਲੂ ਨੁਸਖੇ

05/22/2019 5:01:45 PM

ਨਵੀਂ ਦਿੱਲੀ(ਬਿਊਰੋ)— ਅੱਖਾਂ ਦੇ ਥੱਲੇ ਹੋਣ ਵਾਲੇ ਡਾਰਕ ਸਰਕਲਸ ਨਾਲ ਸਿਰਫ ਲੜਕੀਆਂ ਹੀ ਨਹੀਂ ਲੜਕੇ ਵੀ ਪ੍ਰੇਸ਼ਾਨ ਹਨ। ਇਹ ਚਿਹਰੇ ਦੀ ਬਿਊਟੀ ਨੂੰ ਖਰਾਬ ਕਰ ਦਿੰਦੇ ਹਨ। ਡਾਰਕ ਸਰਕਲ ਪੈਣ ਦਾ ਕਾਰਨ ਨਜ਼ਰ ਕਮਜ਼ੋਰ ਹੋਣਾ, ਪੂਰੀ ਨੀਂਦ ਨਾ ਲੈਣਾ ਜਾਂ ਫਿਰ ਜ਼ਿਆਦਾ ਦੇਰ ਕੰਪਿਊਟਰ 'ਤੇ ਕੰਮ ਕਰਨਾ ਹੋ ਸਕਦਾ ਹੈ। ਲੜਕੀਆਂ ਇਸ ਨੂੰ ਲੁਕਾਉਣ ਲਈ ਬਿਊਟੀ ਪ੍ਰਾਡਕਟਸ ਦੀ ਵਰਤੋਂ ਕਰਦੀਆਂ ਹਨ ਜੋ ਸਿਰਫ ਥੋੜ੍ਹੀ ਦੇਰ ਲਈ ਹੀ ਕੰਮ ਕਰਦੇ ਹਨ। ਜੇ ਤੁਸੀਂ ਵੀ ਇਸ ਸਮੱਸਿਆ ਤੋਂ ਹਮੇਸ਼ਾ ਲਈ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਹ ਘਰੇਲੂ ਨੁਸਖੇ ਤੁਹਾਡੇ ਬਹੁਤ ਕੰਮ ਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਟਮਾਟਰ ਦੀ ਪੇਸਟ
ਇਸ ਪੇਸਟ ਨੂੰ ਤਿਆਰ ਕਰਨ ਲਈ ਕੌਲੀ 'ਚ ਟਮਾਟਰ ਦਾ ਰਸ, ਨਿੰਬੂ ਦਾ ਰਸ, ਵੇਸਣ ਅਤੇ ਹਲਦੀ ਲੈ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ। ਫਿਰ ਇਸ ਪੇਸਟ ਨੂੰ 20 ਮਿੰਟ ਲਈ ਡਾਰਕ ਸਰਕਲ 'ਤੇ ਲਗਾਓ ਅਤੇ ਬਾਅਦ 'ਚ ਧੋ ਲਓ। ਇਸ ਪ੍ਰਕਿਰਿਆ ਨੂੰ ਹਫਤੇ 'ਚ 3 ਵਾਰ ਕਰੋ।
2. ਆਲੂ ਦੇ ਸਲਾਈਸ
ਡਾਰਕ ਸਰਕਲ ਲਈ ਆਲੂ ਦੇ ਸਲਾਈਸ ਬਹੁਤ ਹੀ ਅਸਰਦਾਰ ਅਤੇ ਆਸਾਨ ਉਪਾਅ ਹਨ। ਇਸ ਨੂੰ ਅੱਖਾਂ 'ਤੇ ਰੱਖਣ ਤੋਂ ਪਹਿਲਾਂ ਚਿਹਰੇ ਨੂੰ ਪਾਣੀ ਨਾਲ ਧੋ ਲਓ ਅਤੇ ਬਾਅਦ 'ਚ 20 ਤੋਂ 25 ਮਿੰਟ ਤਕ ਅੱਖਾਂ 'ਤੇ ਰੱਖੋ ਅਤੇ ਬਾਅਦ 'ਚ ਅੱਖਾਂ ਨੂੰ ਸਾਫ ਕਰੋ।
3. ਬਾਦਾਮ ਦਾ ਤੇਲ
ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਬਾਦਾਮ ਦਾ ਤੇਲ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਲਈ ਤੇਲ ਨੂੰ ਕੁਝ ਮਿੰਟਾਂ ਲਈ ਅੱਖਾਂ 'ਤੇ ਲੱਗਾ ਰਹਿਣ ਦਿਓ ਅਤੇ ਬਾਅਦ 'ਚ 10 ਮਿੰਟ ਹਲਕੇ ਹੱਥਾਂ ਨਾਲ ਮਸਾਜ ਕਰੋ।
4. ਗੁਲਾਬ ਜਲ
ਗੁਲਾਬ ਜਲ ਨਾ ਸਿਰਫ ਚਿਹਰੇ ਨੂੰ ਸਾਫ ਕਰਨ ਲਈ ਹੀ ਨਹੀਂ ਸਗੋਂ ਡਾਰਕ ਸਰਕਲ ਤੋਂ ਰਾਹਤ ਦਿਵਾਉਣ 'ਚ ਵੀ ਮਦਦ ਕਰਦਾ ਹੈ। ਇਸ ਨੂੰ ਵਰਤੋਂ 'ਚ ਲਿਆਉਣ ਲਈ ਗੁਲਾਬ ਜਲ 'ਚ ਭਿਓਂਈ ਹੋਈ ਰੂੰ ਨੂੰ ਅੱਖਾਂ 'ਤੇ 10 ਮਿੰਟ ਲਈ ਰੱਖੋ।

manju bala

This news is Content Editor manju bala