ਮਿੰਟਾ ''ਚ ਪਾਓ ਚਮਕਦਾਰ ਚਮੜੀ

04/19/2019 4:51:43 PM

ਮੁੰਬਈ(ਬਿਊਰੋ)— ਹਰ ਕਿਸੇ ਦੀ ਇੱਛਾ ਚਮਕਦਾਰ ਚਮੜੀ ਹਾਸਲ ਕਰਨ ਦੀ ਹੁੰਦੀ ਹੈ ਪਰ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ 'ਚ ਹਰ ਕਿਸੇ ਕੋਲ ਸਮਾਂ ਨਹੀਂ ਹੁੰਦਾ। ਜੇਕਰ ਤੁਹਾਡੇ ਕੋਲ ਵੀ ਸਕਿਨ ਕੇਅਰ ਦੇ ਲਈ ਜ਼ਿਆਦਾ ਸਮਾਂ ਨਹੀਂ ਹੈ ਤਾਂ ਤੁਸੀਂ ਇਹ ਫੈਸ ਪੈਕ ਲਗਾ ਕੇ 15 ਮਿੰਟਾਂ 'ਚ ਚਮਕਦਾਰ ਚਮੜੀ ਹਾਸਲ ਕਰ ਸਕਦੇ ਹੋ।
1. ਟਮਾਟਰ ਦਾ ਫੇਸ ਪੈਕ 
ਟਮਾਟਰ ਦੇ ਗੁੱਦੇ ਨੂੰ ਬਾਰੀਕ ਪੀਸ ਲਓ। ਇਸ 'ਚ ਹਲਦੀ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਪੈਕ ਨੂੰ ਚਿਹਰੇ 'ਤੇ ਲਗਾਓ। ਸੁੱਕ ਜਾਣ ਤੋਂ ਬਾਅਦ ਧੋ ਲਓ, ਚਮੜੀ ਨੂੰ ਨਵਾਂ ਨਿਖਾਰ ਮਿਲੇਗਾ।
2. ਵੇਸਣ ਫੇਸ ਪੈਕ
ਵੇਸਣ 'ਚ ਗੁਲਾਬ ਜਲ ਮਿਲਾ ਕੇ ਲੇਪ ਬਣਾ ਲਓ। ਜਦੋਂ ਚਿਹਰੇ 'ਤੇ ਲੇਪ ਲਗਾਉਣਾ ਹੋਵੇ ਤਾਂ ਇਸ 'ਚ ਥੋੜ੍ਹਾਂ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਲੇਪ ਨੂੰ ਚਿਹਰੇ 'ਤੇ ਲਗਾਓ ਅਤੇ ਸੁੱਕ ਜਾਣ 'ਤੇ ਠੰਡੇ ਪਾਣੀ ਨਾਲ ਧੋ ਲਓ। ਇਹ ਪੈਕ ਮਿੰਟਾਂ 'ਚ ਨਵਾਂ ਨਿਖਾਰ ਦੇਵੇਗਾ।
3. ਪਿਆਜ਼ ਦਾ ਫੇਸ ਪੈਕ
ਤਾਜੇ ਲਾਲ ਪਿਆਜ਼ ਨੂੰ ਮਿਕਸਰ 'ਚ ਪੀਸ ਕੇ ਪੇਸਟ ਬਣਾਓ ਅਤੇ ਚਿਹਰੇ 'ਤੇ ਲਗਾਓ। ਜਦੋਂ ਇਹ ਹਲਕਾ ਜਿਹਾ ਸੁੱਕ ਜਾਏ ਤਾਂ ਚਿਹਰਾ ਧੋ ਲਓ। ਇਸ ਨਾਲ ਚਮੜੀ ਦੀ ਸਾਰੀ ਗੰਦਗੀ ਸਾਫ ਹੋ ਜਾਏਗੀ ਅਤੇ ਚਮੜੀ 'ਚ ਨਵਾਂ ਨਿਖਾਰ ਆਏਗਾ।
4. ਆਲੂ ਦਾ ਫੇਸ ਪੈਕ
ਆਲੂ ਨੂੰ ਪੀਸ ਕੇ ਬਾਰੀਕ ਪੇਸਟ ਬਣਾ ਲਓ ਅਤੇ ਇਸ 'ਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਓ। ਸੁੱਕ ਜਾਣ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਇਸ ਨਾਲ ਮਿੰਟਾਂ 'ਚ ਚਿਹਰਾ ਚਮਕਦਾਰ ਹੋ ਜਾਵੇਗਾ।
5. ਸੇਬ ਦਾ ਫੇਸ ਪੈਕ
ਸੇਬ ਦੇ ਟੁਕੜਿਆਂ 'ਚ ਸ਼ਹਿਦ ਮਿਲਾ ਕੇ ਬਾਰੀਕ ਪੀਸ ਲਓ। ਇਸ ਪੈਕ ਨੂੰ 15 ਮਿੰਟ ਚਿਹਰਾ 'ਤੇ ਲੱਗਾ ਰਹਿਣ ਦਿਓ। ਫਿਰ ਗੁਲਾਬ ਜਲ ਨਾਲ ਚਿਹਰਾ ਧੋ ਲਓ। ਚਮੜੀ ਦੀ ਰੰਗਤ ਨਿਖਰ ਜਾਵੇਗੀ।
6. ਮੁਲਤਾਨੀ ਮਿੱਟੀ ਫੇਸ ਪੈਕ
ਮੁਲਤਾਨੀ ਮਿੱਟੀ 'ਚ ਗੁਲਾਬ ਜਲ ਮਿਲਾ ਕੇ ਚਿਹਰੇ 'ਤੇ ਲਗਾਓ। ਸੁੱਕ ਜਾਣ 'ਤੇ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਆਇਲੀ ਸਕਿਨ ਵਾਲਿਆਂ ਲਈ ਮੁਲਤਾਨੀ ਮਿੱਟੀ ਦਾ ਫੇਸ ਪੈਕ ਬਹੁਤ ਫਾਇਦੇਮੰਦ ਹੈ।
7. ਸ਼ਹਿਦ ਦਾ ਫੇਸ ਪੈਕ
ਸ਼ਹਿਦ 'ਚ ਥੋੜ੍ਹਾਂ ਜਿਹਾ ਨਿੰਬੂ ਦਾ ਰਸ ਮਿਲਾ ਕੇ ਹਨੀ ਫੇਸ ਪੈਕ ਬਣਾ ਲਓ, ਇਸ ਨੂੰ ਚਿਹਰੇ 'ਤੇ ਲਗਾਓ ਅਤੇ ਸੁੱਕ ਜਾਣ 'ਤੇ ਧੋ ਲਓ। ਚਮੜੀ ਸੰਬੰਧੀ ਸਮੱਸਿਆਵਾਂ ਨਾਲ ਨਜਿੱਠਣ ਲਈ ਸ਼ਹਿਦ ਅਤੇ ਨਿੰਬੂ ਦਾ ਕਾਂਬੀਨੇਸ਼ਨ ਬਿਹਤਰੀਨ ਤਰੀਕਾ ਹੈ।