ਫੇਸਵਾਸ਼ ਨਾਲ ਚਿਹਰਾ ਧੋਂਣ ਨਾਲ ਹੋ ਸਕਦੇ ਹਨ ਇਹ ਨੁਕਸਾਨ

01/16/2019 3:49:23 PM

ਨਵੀਂ ਦਿੱਲੀ— ਜ਼ਿਆਦਾਤਰ ਲੋਕ ਚਿਹਰਾ ਧੋਂਣ ਲਈ ਫੇਸਵਾਸ਼ ਜਾਂ ਸਾਬਣ ਦੀ ਵਰਤੋਂ ਕਰਦੇ ਹਨ। ਇਸ ਦੀ ਵਰਤੋਂ ਕਰਨ ਨਾਲ ਚਿਹਰੇ ਤੋਂ ਧੂਲ-ਮਿੱਟੀ ਅਤੇ ਤੇਲ ਤਾਂ ਆਸਾਨੀ ਨਾਲ ਨਿਕਲ ਜਾਂਦਾ ਹੈ ਪਰ ਇਸ 'ਚ ਕੈਮੀਕਲਸ ਅਤੇ ਕਈ ਰਸਾਈਨਿਕ ਤੱਤ ਮੌਜੂਦ ਹੁੰਦੇ ਹਨ ਜੋ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਨਾਲ ਚਮੜੀ ਰੁੱਖੀ-ਬੇਜਾਨ ਹੋ ਸਕਦੀ ਹੈ। ਇਸ ਨਾਲ ਕਈ ਵਾਰ ਚਿਹਰੇ ਦੀ ਰੰਗਤ ਵੀ ਖਰਾਬ ਹੋ ਜਾਂਦੀ ਹੈ। ਫੇਸਵਾਸ਼ ਦੀ ਥਾਂ 'ਤੇ ਤੁਸੀਂ ਰਸੋਈ 'ਚ ਮੌਜੂਦ ਚੀਜ਼ਾਂ ਦੀ ਵੀ ਵਰਤੋਂ ਕਰ ਸਕਦੇ ਹੋ। ਇਨ੍ਹਾਂ ਦੀ ਵਰਤੋਂ ਕਰਨ ਨਾਲ ਚਿਹਰਾ ਵੀ ਸਾਫ ਹੋ ਜਾਂਦਾ ਹੈ ਅਤੇ ਇਸ ਨਾਲ ਸਿਕਨ ਵੀ ਖਰਾਬ ਨਹੀਂ ਹੁੰਦੀ।
1. ਦੁੱਧ
ਚਿਹਰੇ ਨੂੰ ਧੋਂਣ ਲਈ ਕੱਚੇ ਦੁੱਧ ਦੀ ਵਰਤੋਂ ਕਰੋ। ਇਸ ਨੂੰ ਚਿਹਰੇ 'ਤੇ ਲਗਾਉਣ ਨਾਲ ਡੈੱਡ ਸਕਿਨ ਸਾਫ ਹੋ ਜਾਂਦੀ ਹੈ। ਇਸ ਨਾਲ ਹੀ ਚਿਹਰੇ 'ਤੇ ਨਮੀ ਵੀ ਬਣੀ ਰਹਿੰਦੀ ਹੈ।
2. ਪਪੀਤਾ
ਪਪੀਤੇ 'ਚ ਕੈਰੋਟੇਨਾਏਡਸ ਅਤੇ ਵਿਟਾਮਿਨ ਹੁੰਦੇ ਹਨ ਜੋ ਕੁਦਰਤੀ ਕਲੀਂਜਰ ਦੀ ਤਰ੍ਹਾਂ ਕੰਮ ਕਰਦੇ ਹਨ। ਇਸ ਨੂੰ ਚਿਹਰੇ 'ਤੇ ਲਗਾਉਣ ਨਾਲ ਚਿਹਰੇ ਦੀ ਰੰਗਤ 'ਚ ਨਿਖਾਰ ਆਉਂਦਾ ਹੈ। ਪਪੀਤੇ ਦੇ ਟੁੱਕੜਿਆਂ 'ਚ ਸ਼ਹਿਦ ਮਿਲਾ ਕੇ ਹਲਕੇ ਹੱਥਾਂ ਨਾਲ ਚਿਹਰੇ ਦੀ ਮਸਾਜ਼ ਕਰੋ ਇਸ ਨਾਲ ਚਿਹਰੇ 'ਤੇ ਹੋਣ ਵਾਲੀਆਂ ਛਾਈਆਂ ਵੀ ਦੂਰ ਹੋ ਜਾਣਗੀਆਂ।
3. ਸ਼ਹਿਦ
ਚਿਹਰੇ ਦੀ ਖੂਬਸੂਰਤੀ ਵਧਾਉਣ ਲਈ ਸ਼ਹਿਦ ਦੀ ਵਰਤੋਂ ਕਰੋ। ਸ਼ਹਿਦ ਇਕ ਕੁਦਰਤੀ ਕਲੀਨਿੰਗ ਏਜੰਟ ਹੈ, ਜਿਸ ਨਾਲ ਸਕਿਨ ਹਮੇਸ਼ਾ ਹਾਈਡ੍ਰੇਟ ਰਹਿੰਦੀ ਹੈ। ਇਸ ਦੀ ਵਰਤੋਂ ਨਾਲ ਚਿਹਰੇ ਦੇ ਪੋਰਸ 'ਚੋਂ ਗੰਦਗੀ ਵੀ ਹੱਟ ਜਾਂਦੀ ਹੈ।
4. ਨਾਰੀਅਲ ਤੇਲ
ਜ਼ਿਆਦਾਤਰ ਲੜਕੀਆਂ ਮੇਕਅੱਪ ਹਟਾਉਣ ਲਈ ਮੇਕਅੱਪ ਰਿਮੂਵਰ ਦੀ ਵਰਤੋਂ ਕਰਦੀਆਂ ਹਨ। ਤੁਸੀਂ ਨਾਰੀਅਲ ਤੇਲ ਨਾਲ ਵੀ ਮੇਕਅੱਪ ਹਟਾ ਸਕਦੀ ਹੋ। ਇਸ ਨਾਲ ਚਮੜੀ ਦੀ ਨਮੀ ਬਣੀ ਰਹਿੰਦੀ ਹੈ ਅਤੇ ਰੋਮ ਛਿੱਦਰ 'ਚ ਮੌਜੂਦ ਗੰਦਗੀ ਵੀ ਸਾਫ ਹੋ ਜਾਂਦੀ ਹੈ।

manju bala

This news is Content Editor manju bala