Beauty Tips: ਬਿਨਾਂ ਰਿਮੂਵਰ ਤੋਂ ਸਾਫ ਕਰ ਸਕਦੇ ਹੋ ਨੇਲ ਪਾਲਿਸ਼, ਟਰਾਈ ਕਰੋ ਪਰਫਿਊਮ ਸਣੇ ਇਹ ਨੁਕਤੇ

08/03/2022 4:24:54 PM

ਨਵੀਂ ਦਿੱਲੀ- ਔਰਤਾਂ ਦੀ ਖੂਬਸੂਰਤੀ 'ਤੇ ਸਿਰਫ ਸੁੰਦਰ ਚਿਹਰਾ ਹੀ ਨਹੀਂ ਸਗੋਂ ਹੱਥ ਵੀ ਬਹੁਤ ਡੂੰਘਾ ਅਸਰ ਪਾਉਂਦੇ ਹਨ। ਜੇਕਰ ਹੱਥ ਸੁੰਦਰ ਨਹੀਂ ਦਿਖਣਗੇ ਤਾਂ ਸਾਰੀ ਸੁੰਦਰਤਾ ਫਿੱਕੀ ਪੈ ਜਾਵੇਗੀ। ਹੱਥਾਂ ਨੂੰ ਸੁੰਦਰ ਦਿਖਾਉਣ ਲਈ ਔਰਤਾਂ ਵੱਖ-ਵੱਖ ਤਰ੍ਹਾਂ ਦੀਆਂ ਨੇਲ ਪਾਲਿਸ਼ ਵੀ ਲਗਾਉਂਦੀਆਂ ਹਨ। ਖਾਸ ਕਰਕੇ ਆਪਣੇ ਡਰੈੱਸ ਦੇ ਨਾਲ ਮੈਚ ਕਰਕੇ ਨੇਲ ਪੇਂਟ ਲਗਾਉਂਦੀਆਂ ਹਨ। ਪਰ ਨੇਲ ਪਾਲਿਸ਼ ਬਦਲਣ ਲਈ ਪਹਿਲਾਂ ਵਾਲੀ ਨੇਲ ਪਾਲਿਸ਼ ਨੂੰ ਸਾਫ਼ ਕਰਨਾ ਵੀ ਜ਼ਰੂਰੀ ਹੈ। ਤੁਸੀਂ ਨੇਲ ਪਾਲਿਸ਼ ਨੂੰ ਹਟਾਉਣ ਲਈ ਰਿਮੂਵਰ ਦਾ ਇਸਤੇਮਾਲ ਕਰਦੇ ਹੋ। ਪਰ ਜੇਕਰ ਤੁਹਾਡੇ ਕੋਲ ਨੇਲ ਰਿਮੂਵਰ ਨਹੀਂ ਹੈ ਤਾਂ ਤੁਸੀਂ ਇਨ੍ਹਾਂ ਨੁਕਤਿਆਂ ਨਾਲ ਵੀ ਨੇਲ ਪਾਲਿਸ਼ ਸਾਫ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਦੇ ਬਾਰੇ 'ਚ...


ਟੂਥਪੇਸਟ
ਤੁਸੀ ਟੂਥਪੇਸਟ ਦੀ ਵਰਤੋਂ ਨੇਲ ਪਾਲਿਸ਼ ਸਾਫ ਕਰਨ ਲਈ ਕਰ ਸਕਦੇ ਹੋ। ਇਸ 'ਚ ਏਥਿਲ ਐਸੀਟੇਟ ਨਾਂ ਦਾ ਤੱਤ ਪਾਇਆ ਜਾਂਦਾ ਹੈ ਜੋ ਤੁਹਾਡੇ ਨਹੁੰਆਂ ਨੂੰ ਚੰਗੀ ਤਰ੍ਹਾਂ ਸਾਫ ਕਰਨ 'ਚ ਮਦਦ ਕਰਦਾ ਹੈ। ਨੇਲ ਪਾਲਿਸ਼ ਹਟਾਉਣ ਲਈ ਤੁਸੀਂ ਨਹੁੰਆਂ 'ਤੇ ਥੋੜ੍ਹੀ ਜਿਹੀ ਟੂਥਪੇਸਟ ਲਗਾਓ ਅਤੇ ਫਿਰ ਕਿਸੇ ਪੁਰਾਣੇ ਬਰੱਸ਼ ਦੀ ਮਦਦ ਨਾਲ ਇਸ ਨੂੰ ਆਪਣੇ ਨਹੁੰਆਂ 'ਤੇ ਰਗੜ ਲਓ। ਤੁਹਾਡੀ ਨੇਲ ਪੇਂਟ ਸਾਫ ਹੋ ਜਾਵੇਗੀ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਆਪਣੇ ਨਹੁੰਆਂ ਦੇ ਆਲੇ-ਦੁਆਲੇ ਦੀਆਂ ਉਂਗਲੀਆਂ ਨੂੰ ਬਿਲਕੁੱਲ ਵੀ ਨਾ ਰਗੜੋ। ਇਸ ਨਾਲ ਤੁਹਾਡੀ ਸਕਿਨ ਵੀ ਖਰਾਬ ਹੋ ਸਕਦੀ ਹੈ। 


ਨਿੰਬੂ ਅਤੇ ਸਿਰਕਾ
ਤੁਸੀਂ ਨੇਲ ਪੇਂਟ ਸਾਫ ਕਰਨ ਲਈ ਨਿੰਬੂ ਅਤੇ ਸਿਰਕੇ ਦਾ ਇਸਤੇਮਾਲ ਕਰ ਸਕਦੇ ਹੋ। ਇਸ ਕੌਲੀ 'ਚ ਕੋਸਾ ਪਾਣੀ ਮਿਲਾਓ। ਫਿਰ ਇਸ 'ਚ ਘੱਟ ਤੋਂ ਘੱਟ 10-15 ਮਿੰਟ ਲਈ ਆਪਣੀਆਂ ਉਂਗਲੀਆਂ ਭਿਓ ਕੇ ਰੱਖ ਦਿਓ। ਇਕ ਦੂਜੀ ਕੌਲੀ 'ਚ ਤੁਸੀਂ ਨਿੰਬੂ ਦਾ ਰਸ ਅਤੇ ਸਿਰਕਾ ਮਿਲਾਓ। ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ। ਇਸ ਤੋਂ ਬਾਅਦ ਮਿਸ਼ਰਨ ਨੂੰ ਆਪਣੇ ਨਹੁੰਆਂ 'ਤੇ ਕੁਝ ਦੇਰ ਲਈ ਲਗਾ ਕੇ ਰਗੜੋ। ਤੁਹਾਡੀ ਨੇਲ ਪਾਲਿਸ਼ ਸਾਫ ਹੋ ਜਾਵੇਗੀ।


ਅਲਕੋਹਲ 
ਤੁਸੀਂ ਅਲਕੋਹਲ ਦੀ ਮਦਦ ਨਾਲ ਵੀ ਨੇਲ ਪਾਲਿਸ਼ ਸਾਫ ਕਰ ਸਕਦੇ ਹੋ। ਜੇਕਰ ਤੁਹਾਡੇ ਘਰ 'ਚ ਅਲਕੋਹਲ ਹੈ ਤਾਂ ਇਸ ਨੂੰ ਥੋੜ੍ਹਾ ਜਿਹਾ ਰੂੰ 'ਤੇ ਲਗਾਓ। ਫਿਰ ਰੂੰ ਨੂੰ ਆਪਣੇ ਨਹੁੰਆਂ 'ਤੇ ਰਗੜ ਲਓ। ਇਸ ਨਾਲ ਵੀ ਤੁਹਾਡੀ ਨੇਲ ਪਾਲਿਸ਼ ਆਸਾਨੀ ਨਾਲ ਸਾਫ ਹੋ ਜਾਵੇਗੀ।

ਪਰਫਿਊਮ
ਜੇਕਰ ਤੁਸੀਂ ਪਰਫਿਊਮ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਦੀ ਮਦਦ ਨਾਲ ਵੀ ਨੇਲ ਪਾਲਿਸ਼ ਸਾਫ ਕਰ ਸਕਦੇ ਹੋ। ਪਰਫਿਊਮ ਵੀ ਰਿਮੂਵਰ ਦੀ ਤਰ੍ਹਾਂ ਕੰਮ ਕਰਦਾ ਹੈ। ਤੁਸੀਂ ਥੋੜ੍ਹੇ ਜਿਹੇ ਰੂੰ 'ਤੇ ਪਰਫਿਊਮ ਲਗਾਓ। ਇਸ ਨੂੰ ਆਪਣੇ ਨਹੂੰਆਂ 'ਤੇ ਰਗੜੋ। ਤੁਹਾਡੀ ਨੇਲ ਪੇਂਟ ਸਾਫ ਹੋ ਜਾਵੇਗੀ। 


ਗਰਮ ਪਾਣੀ
ਤੁਸੀਂ ਗਰਮ ਪਾਣੀ ਨਾਲ ਵੀ ਨੇਲ ਪਾਲਿਸ਼ ਸਾਫ ਕਰ ਸਕਦੇ ਹੋ। ਨੇਲ ਪਾਲਿਸ਼ ਸਾਫ ਕਰਨ ਦਾ ਇਹ ਬਹੁਤ ਹੀ ਆਸਾਨ ਤਰੀਕਾ ਹੈ। ਇਕ ਕੌਲੀ 'ਚ ਗਰਮ ਪਾਣੀ ਲਓ ਅਤੇ 10 ਮਿੰਟ ਲਈ ਆਪਣੇ ਨਹੁੰਆਂ ਨੂੰ ਸਾਫ ਕਰ ਲਓ। ਨੇਲ ਪਾਲਿਸ਼ ਸਾਫ ਹੋ ਜਾਵੇਗੀ। 

Aarti dhillon

This news is Content Editor Aarti dhillon