Winter care: ਨਹਾਉਣ ਵੇਲੇ ਸਾਬਣ ਦੀ ਜਗ੍ਹਾ ਵਰਤੋਂ ਇਹ ਚੀਜ਼ਾਂ, ਨਹੀਂ ਹੋਵੇਗਾ ਰੁੱਖਾਪਨ

01/13/2021 4:20:04 PM

ਨਵੀਂ ਦਿੱਲੀ (ਬਿਊਰੋ): ਸਰਦੀਆਂ ਦਾ ਮੌਸਮ ਆਪਣੇ ਨਾਲ ਰੁੱਖਾਪਨ ਮਤਲਬ ਖੁਸ਼ਕੀ ਲਿਆਉਂਦਾ ਹੈ। ਚਿਹਰੇ ਲਈ ਤਾਂ ਲੋਕ ਕਈ ਤਰ੍ਹਾਂ ਦੇ ਫੇਸਵਾਸ਼ ਅਤੇ ਕ੍ਰੀਮ ਦੀ ਵਰਤੋਂ ਕਰ ਲੈਂਦੇ ਹਨ ਪਰ ਸਰੀਰ ਦਾ ਰੁੱਖਾਪਨ ਦੂਰ ਕਰਨਾ ਮੁਸ਼ਕਲ ਹੁੰਦਾ ਹੈ। ਸਰਦੀਆਂ ਵਿਚ ਸਾਬਣ ਦੇ ਨਾਲ ਨਹਾਉਣ ਕਾਰਨ ਸਰੀਰ ਰੁੱਖਾ ਤਾਂ ਹੁੰਦਾ ਹੀ ਹੈ ਨਾਲ ਹੀ ਇਸ 'ਤੇ ਖਾਰਸ਼ ਵੀ ਹੋਣ ਲੱਗਦੀ ਹੈ। ਇਸ ਦੇ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਂਝ ਤੁਸੀਂ ਪੂਰੇ ਸਰੀਰ 'ਤੇ ਕ੍ਰੀਮ ਦੀ ਵਰਤੋਂ ਨਹੀਂ ਕਰ ਸਕਦੇ ਪਰ ਜੇਕਰ ਤੁਹਾਨੂੰ ਵੀ ਸਰਦੀਆਂ ਵਿਚ ਸਾਬਣ ਦੇ ਕਾਰਨ ਰੁੱਖਾਪਨ ਹੋ ਰਿਹਾ ਹੈ ਤਾਂ ਤੁਸੀਂ ਸਾਬਣ ਦੀ ਜਗ੍ਹਾ ਇਹਨਾਂ ਚੀਜ਼ਾਂ ਦੀ ਵਰਤੋਂ ਕਰੋ। ਇਸ ਨਾਲ ਤੁਹਾਨੂੰ ਰੁੱਖੇਪਨ ਦੀ ਸਮੱਸਿਆ ਨਹੀਂ ਹੋਵੇਗੀ ਅਤੇ ਨਾਲ ਹੀ ਤੁਸੀਂ ਖੁਦ ਨੂੰ ਤਾਜ਼ਾ ਵੀ ਮਹਿਸੂਸ ਕਰੋਗੇ।

1. ਉਬਟਨ ਲਗਾਓ
ਜੇਕਰ ਤੁਹਾਨੂੰ ਸਾਬਣ ਲਗਾਉਣ ਨਾਲ ਰੁੱਖੇਪਨ ਦੀ ਸਮੱਸਿਆ ਹੋ ਰਹੀ ਹੈ ਤਾਂ ਤੁਸੀਂ ਇਸ ਦੀ ਜਗ੍ਹਾ ਉਬਟਨ ਦੀ ਵਰਤੋਂ ਕਰ ਸਕਦੇ ਹੋ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਨਾਲ ਹੀ ਇਸ ਦੀ ਵਰਤੋਂ ਨਾਲ ਪੈਸਿਆਂ ਦੀ ਬਚਤ ਹੋਵੇਗੀ ਅਤੇ ਰੁੱਖੇਪਨ ਦੀ ਸਮੱਸਿਆ ਵੀ ਨਹੀਂ ਰਹੇਗੀ।

ਇੰਝ ਬਣਾਓ ਉਬਟਨ-
ਸਮੱਗਰੀ

- ਵੇਸਨ
- ਦੁੱਧ

ਵਿਧੀ
- ਵੇਸਨ ਵਿਚ ਦੁੱਧ ਮਿਲਾਓ।
- ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ।
- ਜਦੋਂ ਤੱਕ ਇਸ ਦੀ ਪੇਸਟ ਨਾ ਬਣ ਜਾਵੇ ਉਦੋਂ ਤੱਕ ਇਸ ਨੂੰ ਮਿਕਸ ਕਰਦੇ ਰਹੋ।
- ਹੁਣ ਇਸ ਨੂੰ ਆਪਣੇ ਚਿਹਰੇ ਅਤੇ ਸਰੀਰ 'ਤੇ ਚੰਗੀ ਤਰ੍ਹਾਂ ਲਗਾ ਲਓ।
- ਇਸ ਨਾਲ ਰੁੱਖਾਪਨ ਤਾਂ ਖਤਮ ਹੋਵੇਗਾ ਹੀ ਨਾਲ ਹੀ ਤੁਹਾਡੀ ਸਕਿਨ ਵੀ ਮੁਲਾਇਮ ਬਣੇਗੀ।

2. ਕਰੋ ਸ਼ਾਵਰ ਜੈੱਲ ਦੀ ਵਰਤੋਂ
ਇਸ ਦੇ ਇਲਾਵਾ ਤੁਸੀਂ ਸ਼ਾਵਰ ਜੈੱਲ ਦੀ ਵਰਤੋਂ ਵੀ ਕਰ ਸਕਦੇ ਹੋ। ਬਾਜ਼ਾਰ ਵਿਚ ਤੁਹਾਨੂੰ ਬਹੁਤ ਸਾਰੇ ਸ਼ਾਵਰ ਜੈੱਲ ਵੀ ਮਿਲ ਜਾਣਗੇ, ਜਿਸ ਵਿਚ ਕ੍ਰੀਮ ਦੀ ਵਰਤੋਂ ਕੀਤੀ ਹੁੰਦੀ ਹੈ। ਤੁਸੀਂ ਇਸ ਨਾਲ ਨਹਾਓ। ਇਸ ਨਾਲ ਤੁਹਾਡੀ ਬੌਡੀ ਨੂੰ ਪੂਰਾ ਪੋਸ਼ਤ ਤੱਤ ਮਿਲਦਾ ਹੈ ਅਤੇ ਰੁੱਖੇਪਨ ਦੀ ਸਮੱਸਿਆ ਵੀ ਘੱਟ ਹੁੰਦੀ ਹੈ।

3. ਕੱਚੇ ਦੁੱਧ ਨਾਲ ਨਹਾਓ
ਜੇਕਰ ਤੁਹਾਡੀ ਸਕਿਨ 'ਤੇ ਉਕਤ ਚੀਜ਼ਾਂ ਨਾਲ ਐਲਰਜੀ ਹੁੰਦੀ ਹੈ ਤਾਂ ਤੁਸੀਂ ਕੱਚੇ ਦੁੱਧ ਨਾਲ ਨਹਾਓ।ਇਸ ਨਾਲ ਤੁਹਾਡੀ ਪਰੇਸ਼ਾਨੀ ਵੀ ਦੂਰ ਹੋਵੇਗੀ ਅਤੇ ਨਾਲ ਹੀ ਤੁਹਾਡੇ ਪੈਸੇ ਵੀ ਬਚਣਗੇ। ਗੌਰਤਲਬ ਹੈ ਕਿ ਦੁੱਧ ਵਿਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ।

4. ਕਰੋ ਤੇਲ ਮਾਲਸ਼
ਅਸੀਂ ਤੁਹਾਨੂੰ ਇਕ ਹੋਰ ਆਪਸ਼ਨ ਦਿੰਦੇ ਹਾਂ ਜਿਸ ਦੀ ਵਰਤੋਂ ਨਾਲ ਤੁਹਾਡੀ ਬੌਡੀ ਦਾ ਰੁੱਖਾਪਨ ਦੂਰ ਹੋ ਜਾਵੇਗਾ। ਅਸਲ ਵਿਚ ਤੁਹਾਨੂੰ ਨਹਾਉਣ ਤੋਂ ਪਹਿਲਾਂ ਇਕ ਛੋਟਾ ਜਿਹਾ ਕੰਮ ਕਰਨਾ ਹੈ ਜੋ ਹੈ ਤੇਲ ਮਾਲਸ਼ ਕਰਨੀ।

ਤੁਸੀਂ ਨਾਰੀਅਲ ਦਾ ਤੇਲ, ਜੈਤੂਨ ਦੇ ਤੇਲ ਜਾਂ ਕੋਈ ਵੀ ਤੇਲ ਵਰਤ ਸਕਦੇ ਹੋ। ਇਸ ਦੇ ਨਾਲ ਤੁਹਾਨੂੰ ਸਰੀਰ ਦੀ ਮਾਲਸ਼ ਕਰਨੀ ਹੈ। ਇੰਝ ਕਰਨ ਨਾਲ ਤੁਹਾਡੀ ਬੌਡੀ ਵਿਚ ਚਮਕ ਆਵੇਗੀ।

5. ਨਿੰਮ ਦੇ ਪੱਤਿਆਂ ਦੀ ਵਰਤੋਂ
ਜੇਕਰ ਤੁਹਾਡੀ ਸਕਿਨ ਜ਼ਿਆਦਾ ਨਾਜੁਕ ਹੈ ਅਤੇ ਤੁਹਾਨੂੰ ਹਮੇਸ਼ਾ ਰੀਏਕਸ਼ਨ ਦਾ ਡਰ ਰਹਿੰਦਾ ਹੈ ਤਾਂ ਤੁਸੀਂ ਨਿੰਮ ਦੇ ਪੱਤਿਆਂ ਦੀ ਵਰਤੋਂ ਕਰੋ। ਇਸ ਲਈ ਨਿੰਮ ਦੇ 15ਤੋਂ 20 ਪੱਤੇ ਲਓ ਅਤੇ ਇਹਨਾਂ ਨੂੰ ਪਾਣੀ ਵਿਚ ਉਬਾਲ ਲਵੋ। ਇਹਨਾਂ ਦੇ ਠੰਡੇ ਹੋਣ 'ਤੇ ਇਸ ਨਾਲ ਨਹਾਓ ਅਤੇ ਫਿਰ ਦੇਖੋ ਕਿ ਇਸ ਨਾਲ ਸਕਿਨ ਦਾ ਰੁੱਖਾਪਨ ਵੀ ਦੂਰ ਹੋਵੇਗਾ ਅਤੇ ਤੁਹਾਡੀ ਸਕਿਨ ਵੀ ਸਾਫਟ ਬਣੇਗੀ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana