Beauty Tips:ਸਿੱਕਰੀ ਨੂੰ ਖ਼ਤਮ ਕਰਕੇ ਵਾਲ਼ਾਂ ਨੂੰ ਚਮਕਦਾਰ ਬਣਾਏਗਾ ਮਟਰਾਂ ਨਾਲ ਬਣਿਆ ਹੇਅਰ ਮਾਸਕ

02/07/2021 4:35:38 PM

ਨਵੀਂ ਦਿੱਲੀ: ਸਰਦੀਆਂ ਦੇ ਮੌਸਮ ’ਚ ਰੰਗ-ਬਿਰੰਗੀਆਂ ਸਬਜ਼ੀਆਂ ਦੇ ਨਾਲ ਹਰੇ ਮਟਰਾਂ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਹਰੇ ਮਟਰ ਕਾਫ਼ੀ ਲਾਭਦਾਇਕ ਹਨ। ਇਹੀਂ ਨਹੀਂ ਮਟਰ ਵਾਲ਼ਾਂ ਨੂੰ ਵੀ ਖ਼ੂਬਸੂਰਤ ਅਤੇ ਮਜ਼ਬੂਤ ਬਣਾਉਂਦੇ ਹਨ। ਜੀ ਹਾਂ ਮਟਰਾਂ ਨਾਲ ਬਣੇ ਹੇਅਰ ਮਾਸਕ ਨਾਲ ਤੁਸੀਂ ਕੁਦਰਤੀ ਤਰੀਕੇ ਨਾਲ ਵਾਲ਼ਾਂ ਨੂੰ ਚਮਕਦਾਰ ਬਣਾ ਸਕਦੇ ਹੋ। ਵਾਲ਼ਾਂ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਮਟਰ ਸਿੱਕਰੀ ਨੂੰ ਖ਼ਤਮ ਕਰਕੇ ਸਾਫ ਰੱਖਦਾ ਹੈ। ਚੱਲੋ ਅੱਜ ਅਸੀਂ ਤੁਹਾਨੂੰ ਮਟਰਾਂ ਨਾਲ ਬਣੇ ਹੋਮਮੇਡ ਹੇਅਰ ਮਾਸਕ ਦੇ ਬਾਰੇ ’ਚ ਅਤੇ ਉਸ ਨੂੰ ਵਰਤੋਂ ਕਰਨ ਦਾ ਤਰੀਕਾ ਦੱਸਦੇ ਹਾਂ। 
ਮਟਰ ਅਤੇ ਬਾਦਾਮ
1 ਕੱਪ ਮਟਰਾਂ ਨੂੰ ਪੀਸ ਕੇ ਪੇਸਟ ਤਿਆਰ ਕਰੋ। ਹੁਣ 1/2 ਕੱਪ ਬਾਦਾਮਾਂ ਨੂੰ ਪੀਸ ਕੇ ਉਸ ਦਾ ਪੇਸਟ ਤਿਆਰ ਕਰੋ। ਇਕ ਵੱਖਰੇ ਭਾਂਡੇ ’ਚ ਮਟਰ ਅਤੇ ਬਾਦਾਮਾਂ ਦਾ ਪੇਸਟ ਪਾਓ ਅਤੇ ਉਸ ’ਚ ਨਿੰਬੂ ਦੇ ਰਸ ਦੇ 2 ਚਮਚੇ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਕਿੰਝ ਕਰੀਏ ਵਰਤੋਂ
ਹੁਣ ਤਿਆਰ ਕੀਤੇ ਗਏ ਇਸ ਹੇਅਰ ਮਾਸਕ ਨੂੰ ਸਕੈਲਪ ਤੋਂ ਲੈ ਕੇ ਵਾਲ਼ਾਂ ਤੱਕ ਲਗਾਓ। 30 ਮਿੰਟ ਬਾਅਦ ਜਦੋਂ ਹੇਅਰ ਮਾਸਕ ਸੁੱਕ ਜਾਵੇ ਤਾਂ ਵਾਲ਼ਾਂ ਨੂੰ ਪਾਣੀ ਨਾਲ ਧੋ ਲਓ। ਮਟਰ ਅਤੇ ਬਾਦਾਮਾਂ ਨਾਲ ਬਣਿਆ ਇਹ ਹੇਅਰ ਮਾਸਕ ਸਿਪਲਟਐਂਡਸ ਦੀ ਸਮੱਸਿਆਵਾਂ ਨੂੰ ਦੂਰ ਕਰਕੇ ਵਾਲ਼ਾਂ ਨੂੰ ਚਮਕਦਾਰ ਬਣਾਉਣਾ ਹੈ। 
ਮਟਰ ਅਤੇ ਦਹੀਂ
ਇਸ ਹੇਅਰ ਮਾਸਕ ਨੂੰ ਬਣਾਉਣ ਲਈ 1 ਕੱਪ ਮਟਰਾਂ ਨੂੰ ਪੀਸ ਕੇ ਪੇਸਟ ਤਿਆਰ ਕਰੋ। ਹੁਣ ਇਸ ਪੇਸਟ ’ਚ 1 ਕੱਪ ਦਹੀਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਵਾਲ਼ਾਂ ’ਤੇ ਲਗਾਉਣ ਲਈ ਹੇਅਰ ਮਾਸਕ ਬਣ ਕੇ ਤਿਆਰ ਹੈ। 
ਕਿੰਝ ਕਰੀਏ ਵਰਤੋਂ
ਸਭ ਤੋਂ ਪਹਿਲਾਂ ਵਾਲ਼ਾਂ ਨੂੰ ਦੋ ਹਿੱਸਿਆਂ ’ਚ ਕਰ ਲਓ। ਮਟਰ ਅਤੇ ਦਹੀਂ ਨਾਲ ਬਣੇ ਇਸ ਹੇਅਰ ਮਾਸਕ ਨੂੰ ਸਕੈਲਪ ਤੋਂ ਲੈ ਕੇ ਵਾਲ਼ਾਂ ਦੇ ਅਖ਼ੀਰ ਤੱਕ ਲਗਾਓ। ਹੁਣ 30 ਮਿੰਟ ਤੱਕ ਵਾਲ਼ਾਂ ਨੂੰ ਸ਼ਾਵਰ ਕੈਪ ਨਾਲ ਕਵਰ ਕਰ ਲਓ। ਇਸ ਤੋਂ ਬਾਅਦ ਵਾਲ਼ਾਂ ਨੂੰ ਧੋਣ ਲਈ ਸ਼ੈਂਪੂ ਦੀ ਵਰਤੋਂ ਕਰੋ। ਹਫ਼ਤੇ ’ਚ ਇਕ ਵਾਰ ਇਹ ਹੇਅਰ ਮਾਸਕ ਜ਼ਰੂਰ ਲਗਾਓ। ਇਸ ਨਾਲ ਸਿੱਕਰੀ ਦੀ ਸਮੱਸਿਆ ਤੋਂ ਜ਼ਲਦ ਛੁਟਕਾਰਾ ਮਿਲੇਗਾ।

ਇਹ ਵੀ ਪੜ੍ਹੋ:ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਣ ਲਈ ਜ਼ਰੂਰ ਖਾਓ ਚੀਕੂ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਹੇਅਰ ਮਾਸਕ ਤੋਂ ਇਲਾਵਾ ਮਟਰ ਨਾਲ ਬਣਿਆ ਫੇਸਪੈਕ ਚਮੜੀ ਨੂੰ ਅੰਦਰ ਤੋਂ ਸਾਫ਼ ਕਰਕੇ ਰੁਖੇਪਣ ਨੂੰ ਚਮਕਦਾਰ ਚਮੜੀ ’ਚ ਬਦਲਦਾ ਹੈ ਅਤੇ ਨਮੀ ਨੂੰ ਬਰਕਰਾਰ ਰੱਖਦਾ ਹੈ। ਇਸ ਦੇ ਨਾਲ ਚਿਹਰੇ ਦੀ ਡਲਨੈੱਸ ਅਤੇ ਕਿੱਲ-ਮੁਹਾਸਿਆਂ ਤੋਂ ਨਿਜ਼ਾਤ ਮਿਲਦੀ ਹੈ। 
ਹਰੇ ਮਟਰ ਅਤੇ ਪਪੀਤਾ
ਇਸ ਲਈ 1 ਕੱਪ ਮਟਰ ਅਤੇ 1 ਕੱਪ ਕੱਟੇ ਪਪੀਤੇ ਦਾ ਪੇਸਟ ਬਣਾ ਲਓ। ਹੁਣ ਉਸ ’ਚ 1 ਚਮਚਾ ਗੁਲਾਬ ਜਲ ਅਤੇ 1/2 ਚਮਚੇ ਚੰਦਨ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
ਕਿੰਝ ਕਰੋ ਵਰਤੋਂ
ਇਸ ਫੇਸਪੈਕ ਨੂੰ ਲਗਾਉਣ ਲਈ ਚਿਹਰੇ ਨੂੰ ਕਲੀਂਜਰ ਜਾਂ ਕੱਚੇ ਦੁੱਧ ਨਾਲ ਸਾਫ਼ ਕਰ ਲਓ। ਹੁਣ ਇਸ ਨੂੰ ਚਿਹਰੇ ਅਤੇ ਧੋਣ ’ਤੇ ਲਗਾ ਕੇ 15 ਮਿੰਟ ਲਈ ਛੱਡ ਦਿਓ। ਸੁੱਕਣ ’ਤੇ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਓ। ਇਸ ਨੂੰ ਹਫ਼ਤੇ ’ਚ ਦੋ ਵਾਰ ਵਰਤੋਂ ਕਰਨ ਨਾਲ ਚਿਹਰੇ ਤੋਂ ਦਾਗ-ਧੱਬੇ ਦੂਰ ਹੋਣਗੇ। 
 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon