Beauty Tips: ਕਾਲੇ ਧੱਬਿਆਂ ਤੋਂ ਨਿਜ਼ਾਤ ਪਾਉਣ ਲਈ ਦਹੀਂ ’ਚ ਮਿਲਾ ਕੇ ਲਗਾਓ ਇਹ ਚੀਜ਼ਾਂ

01/18/2021 4:39:30 PM

ਨਵੀਂ ਦਿੱਲੀ-ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਦਹੀਂ ਚਮਡ਼ੀ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ। ਦਹੀਂ ਚਮਡ਼ੀ ਨੂੰ ਹਾਈਡ੍ਰੇਟ ਕਰਦਾ ਹੈ ਨਾਲ ਹੀ ਇਹ ਚਿਹਰੇ ਤੇ ਚਮਕ ਤੇ ਨਿਖਾਰ ਵੀ ਲਿਆਉਂਦਾ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਚਿਹਰੇ ਤੇ ਦਹੀਂ ਦੀ ਵਰਤੋਂ ਕਿਸ ਤਰ੍ਹਾਂ ਕਰਨਾ ਹੈ। ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਦਹੀਂ 'ਚ ਮਿਲਾ ਕੇ ਲਗਾਉਣ ਨਾਲ ਚਿਹਰੇ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਉਨ੍ਹਾਂ ਚੀਜ਼ਾਂ ਦੇ ਬਾਰੇ 'ਚ

ਦਹੀਂ ਅਤੇ ਸ਼ਹਿਦ-ਜੇਕਰ ਤੁਹਾਡੀ ਚਮਡ਼ੀ ਨਾਰਮਲ ਜਾਂ ਫਿਰ ਰੁੱਖੀ ਹੈ ਤਾਂ ਤੁਸੀਂ ਇਸ ਫੇਸਪੈਕ ਦੀ ਵਰਤੋਂ ਕਰ ਸਕਦੇ ਹੋ। ਇਸ ਪੈਕ 'ਚ ਦਹੀਂ ਅਤੇ ਸ਼ਹਿਦ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਚਿਹਰੇ ਤੇ 20 ਮਿੰਟ ਲਈ ਲਗਾਓ। ਫਿਰ ਚਿਹਰਾ ਠੰਡੇ ਪਾਣੀ ਨਾਲ ਧੋ ਲਓ ਇਹ ਫੇਸਪੈਕ ਹਫ਼ਤੇ 'ਚ ਇਕ ਵਾਰ ਜ਼ਰੂਰ ਲਗਾਓ। ਇਸ ਨਾਲ ਤੁਹਾਡੀ ਚਮਡ਼ੀ ਹਾਈਡ੍ਰੇਟ ਰਹੇਗੀ ਅਤੇ ਸਾਫਟ ਵੀ ਹੋਵੇਗੀ।

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ

ਦਹੀਂ ਅਤੇ ਵੇਸਣ -ਜੇਕਰ ਤੁਹਾਡੀ ਚਮਡ਼ੀ ਆਇਲੀ ਹੈ ਤਾਂ ਤੁਹਾਡੇ ਲਈ ਇਹ ਫੇਸਪੈਕ ਲਾਭਦਾਇਕ ਹੈ। ਇਸ ਫੇਸਪੈਕ ਲਈ ਸਭ ਤੋਂ ਪਹਿਲਾਂ ਦਹੀਂ 'ਚ ਵੇਸਣ ਨੂੰ ਮਿਕਸ ਕਰ ਕੇ ਪੇਸਟ ਬਣਾ ਲਓ ਅਤੇ ਇਸ ਨੂੰ 15 ਮਿੰਟ ਤੱਕ ਚਿਹਰੇ ਤੇ ਲਗਾਓ।ਬਾਅਦ 'ਚ ਹਲਕੇ ਗਰਮ ਪਾਣੀ ਨਾਲ ਚਿਹਰਾ ਧੋ ਲਓ। ਇਹ ਫੇਸਪੈਕ ਆਇਲੀ ਚਮਡ਼ੀ ਦੇ ਨਾਲ-ਨਾਲ ਸੈਂਸਟਿਵ ਚਮਡ਼ੀ ਲਈ ਵੀ ਫ਼ਾਇਦੇਮੰਦ ਹੈ ।

ਦਹੀਂ ਅਤੇ ਹਲਦੀ-ਜੇਕਰ ਤੁਹਾਨੂੰ ਪਿੰਪਲਸ ਦੀ ਸਮੱਸਿਆ ਰਹਿੰਦੀ ਹੈ ਤਾਂ ਦਹੀਂ 'ਚ ਚੁਟਕੀ ਭਰ ਹਲਦੀ ਮਿਲਾ ਕੇ ਚਿਹਰੇ ਤੇ 15 ਮਿੰਟ ਲਗਾ ਕੇ ਰੱਖੋ। ਬਾਅਦ 'ਚ ਚਿਹਰਾ ਕੋਸੇ ਪਾਣੀ ਨਾਲ ਧੋ ਲਓ ਪਿੰਪਲਸ ਦੀ ਸਮੱਸਿਆ ਠੀਕ ਹੋ ਜਾਵੇਗੀ।

ਇਹ ਵੀ ਪੜ੍ਹੋ:ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਸੌਗੀ, ਬੁਖ਼ਾਰ ਤੋਂ ਇਲਾਵਾ ਕਈ ਸਮੱਸਿਆਵਾਂ ਤੋਂ ਦਿਵਾਉਂਦੀ ਹੈ ਨਿਜ਼ਾਤ

ਦਹੀਂ ਅਤੇ ਓਟਸ-ਜੇਕਰ ਤੁਹਾਨੂੰ ਡੈੱਡ ਸਕਿਨ ਅਤੇ ਬਲੈਕ ਹੈੱਡਸ ਦੀ ਸਮੱਸਿਆ ਰਹਿੰਦੀ ਹੈ ਤਾਂ ਦਹੀਂ 'ਚ ਓਟਸ ਮਿਲਾ ਕੇ ਸਕਰੱਬ ਦੀ ਤਰ੍ਹਾਂ ਲਗਾਓ। ਇਸ ਪੈਕ ਨੂੰ 15 ਮਿੰਟ ਚਿਹਰੇ ਤੇ ਲਗਾਓ। ਫਿਰ ਸਕਰੱਬ ਦੀ ਤਰ੍ਹਾਂ ਮਸਾਜ ਕਰੋ। ਡੈੱਡ ਚਮਡ਼ੀ ਅਤੇ ਬਲੈਕ ਹੈੱਡਸ ਦੀ ਸਮੱਸਿਆ ਦੂਰ ਹੋ ਜਾਵੇਗੀ ।

ਦਹੀਂ ਅਤੇ ਨਿੰਬੂ ਦਾ ਰਸ-ਜੇਕਰ ਤੁਹਾਡੇ ਚਿਹਰੇ ਤੇ ਦਾਗ ਧੱਬੇ ਦੀ ਸਮੱਸਿਆ ਹੈ ਤਾਂ ਦਹੀਂ 'ਚ ਨਿੰਬੂ ਦਾ ਰਸ ਮਿਲਾ ਕੇ 15-20 ਮਿੰਟ ਤੱਕ ਚਿਹਰੇ ਤੇ ਲਗਾ। ਚਿਹਰੇ ਦੇ ਦਾਗ ਧੱਬੇ ਠੀਕ ਹੋ ਜਾਣਗੇ।

ਦਹੀਂ ਦਾ ਫੇਸਪੈਕ-ਜੇਕਰ ਤੁਹਾਡੇ ਚਿਹਰੇ ਤੇ ਛਾਈਆਂ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਰਾਤ ਨੂੰ ਸੌਣ ਸਮੇਂ ਖੱਟੀ ਦਹੀਂ ਚਿਹਰੇ ਤੇ 10 ਮਿੰਟ ਲਈ ਲਗਾਓ। ਬਾਅਦ 'ਚ 5 ਮਿੰਟ ਦਹੀਂ ਨਾਲ ਮਸਾਜ ਕਰੋ। ਚਿਹਰੇ ਤੇ ਛਾਈਆਂ ਦੀ ਸਮੱਸਿਆ ਠੀਕ ਹੋ ਜਾਵੇਗੀ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon