Beauty Tips: ਵਾਲ਼ਾਂ ’ਚੋਂ ਆ ਰਹੀ ਪਸੀਨੇ ਦੀ ਬਦਬੂ ਤੋਂ ਰਹਿੰਦੇ ਹੋ ਪਰੇਸ਼ਾਨ ਤਾਂ ਸ਼ੈਂਪੂ ’ਚ ਮਿਲਾ ਕੇ ਲਗਾਓ ਖੰਡ

05/04/2021 5:00:05 PM

ਨਵੀਂ ਦਿੱਲੀ: ਗਰਮੀ ਦੇ ਮੌਸਮ ’ਚ ਤੇਜ਼ ਧੁੱਪ ਦੇ ਸੰਪਰਕ ’ਚ ਆਉਣ ਨਾਲ ਚਮੜੀ ਅਤੇ ਵਾਲ਼ਾਂ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਬਹੁਤ ਸਾਰੀਆਂ ਲੜਕੀਆਂ ਨੂੰ ਵਾਲ਼ਾਂ ’ਚ ਪਸੀਨਾ ਆਉਣ ਨਾਲ ਬਦਬੂ ਅਤੇ ਚਿਪਚਿਪਾਹਟ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੇ ’ਚ ਇਸ ਤੋਂ ਬਚਣ ਲਈ ਸ਼ੈਂਪੂ ’ਚ ਖੰਡ ਮਿਲਾ ਕੇ ਵਰਤੋਂ ਕਰ ਸਕਦੇ ਹੋ। ਜੀ ਹਾਂ ਖੰਡ ’ਚ ਮੌਜੂਦ ਪੋਸ਼ਕ ਤੱਤ ਵਾਲ਼ਾਂ ’ਚੋਂ ਪਸੀਨੇ ਦੀ ਬਦਬੂ ਦੀ ਸਮੱਸਿਆ ਦੂਰ ਕਰਕੇ ਇਸ ਨੂੰ ਲੰਬਾ, ਸੰਘਣਾ, ਮੁਲਾਇਮ ਅਤੇ ਚਮਕਦਾਰ ਬਣਾਉਣ ’ਚ ਮਦਦ ਕਰੇਗਾ। ਤਾਂ ਚੱਲੋਂ ਜਾਣਦੇ ਹਾਂ ਇਸ ਦਾ ਬਾਰੇ ’ਚ...


ਵਰਤੋਂ ਕਰਨ ਦਾ ਤਰੀਕਾ
ਆਪਣੇ ਰੇਗੂਲਰ ਸ਼ੈਂਪੂ ’ਚ 1 ਛੋਟਾ ਚਮਚਾ ਚੀਨੀ ਮਿਲਾ ਕੇ ਵਾਲ਼ ਧੋਵੋ।
ਚੱਲੋ ਜਾਣਦੇ ਹਾਂ ਫ਼ਾਇਦਿਆਂ ਦੇ ਬਾਰੇ
ਸ਼ੈਂਪੂ ’ਚ ਖੰਡ ਮਿਲਾ ਕੇ ਵਾਲ਼ ਧੋਣ ਨਾਲ ਸਕੈਲਪ ’ਤੇ ਮੌਜੂਦ ਵਾਧੂ ਆਇਲ ਦੂਰ ਹੋਵੇਗਾ। ਅਜਿਹੇ ’ਚ ਪਸੀਨੇ ਦੀ ਪਰੇਸ਼ਾਨੀ ਦੂਰ ਹੋਣ ਦੇ ਨਾਲ ਬਦਬੂ ਤੋਂ ਵੀ ਨਿਜ਼ਾਤ ਮਿਲੇਗੀ।

ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ 
ਸਿੱਕਰੀ ਤੋਂ ਛੁਟਕਾਰਾ
ਵਾਲ਼ਾਂ ’ਚ ਪਸੀਨਾ ਆਉਣ ਤੋਂ ਬਦਬੂ ਦੇ ਨਾਲ ਸਿੱਕਰੀ ਦੀ ਪਰੇਸ਼ਾਨੀ ਵੀ ਹੁੰਦੀ ਹੈ। ਅਜਿਹੇ ’ਚ ਸ਼ੈਂਪੂ ’ਚ ਖੰਡ ਮਿਲਾ ਕੇ ਵਾਲ਼ ਧੋਣ ਨਾਲ ਵਾਲ਼ਾਂ ਦੀ ਸਕਰਬਿੰਗ ਹੋਵੇਗੀ।

ਵਾਲ਼ਾਂ ਦੀ ਗਰੋਥ ਵਧਾਏ
ਇਸ ਨਾਲ ਸਕੈਲਪ ਨੂੰ ਪੋਸ਼ਣ ਮਿਲੇਗਾ। ਅਜਿਹੇ ’ਚ ਵਾਲ਼ ਜੜ੍ਹਾਂ ਤੋਂ ਮਜ਼ਬੂਤ ਹੋ ਕੇ ਤੇਜ਼ੀ ਨਾਲ ਵਧਣਗੇ। ਵਾਲ਼ਾਂ ਦਾ ਝੜਨਾ ਬੰਦ ਹੋ ਕੇ ਲੰਬੇ, ਸੰਘਣੇ ਅਤੇ ਮਜ਼ਬੂਤ ਨਜ਼ਰ ਆਉਣਗੇ। 


ਨਮੀ ਪਹੁੰਚਾਏ
ਜ਼ਿਆਦਾ ਧੁੱਪ ਦੇ ਸੰਪਰਕ ’ਚ ਆਉਣ ਨਾਲ ਵਾਲ਼ਾਂ ’ਚ ਰੁੱਖਾਪਨ ਵੱਧ ਜਾਂਦਾ ਹੈ। ਅਜਿਹੇ ’ਚ ਵਾਲ਼ ਬੇਜਾਨ ਅਤੇ ਗੰਦੇ ਨਜ਼ਰ ਆਉਣ ਲੱਗਦੇ ਹਨ। ਇਸ ਲਈ ਸ਼ੈਂਪੂ ’ਚ ਖੰਡ ਮਿਲਾ ਕੇ ਧੋਣ ਨਾਲ ਇਸ ’ਚ ਨਮੀ ਮਿਲਣ ਦੇ ਨਾਲ ਪੋਸ਼ਣ ਮਿਲੇਗਾ। ਇਸ ਤਰ੍ਹਾਂ ਵਾਲ਼ਾਂ ਦੀ ਡਰਾਈਨੈੱਸ ਦੂਰ ਹੋ ਕੇ ਵਾਲ਼ ਸੁੰਦਰ ਅਤੇ ਚਮਕਦਾਰ ਹੋਣਗੇ।  
ਮੁਲਾਇਮ ਵਾਲ਼ 
ਸ਼ੈਂਪੂ ਤੋਂ ਬਾਅਦ ਗਿੱਲੇ ਵਾਲ਼ ਤਾਂ ਸੁੰਦਰ ਲੱਗਦੇ ਹਨ ਪਰ ਸੁੱਕ ਜਾਣ ਤੋਂ ਬਾਅਦ ਰੁੱਖੇ ਅਤੇ ਬੇਜਾਨ ਨਜ਼ਰ ਆਉਂਦੇ ਹਨ। ਅਜਿਹੇ ’ਚ ਖੰਡ ਦੇ ਨਾਲ ਵਾਲ਼ ਧੋਣ ਨਾਲ ਇਹ ਸਿਲਕੀ ਅਤੇ ਚਮਕਦਾਰ ਹੋਣ ’ਚ ਮਦਦ ਮਿਲੇਗੀ।
ਨੋਟ-2 ਹਫ਼ਤੇ ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਫਰਕ ਨਜ਼ਰ ਆਵੇਗਾ। 

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਗਰਮੀਆਂ ’ਚ ਵਾਲ਼ ਜਲਦੀ ਗੰਦੇ ਹੋ ਜਾਂਦੇ ਹਨ ਅਜਿਹੇ ’ਚ ਹਫ਼ਤੇ ’ਚ 2-3 ਵਾਲ ਸ਼ੈਂਪੂ ਕਰੋ।
ਗਿੱਲੇ ਵਾਲ਼ਾਂ ਨੂੰ ਕੰਘੀ ਕਰਨ ਅਤੇ ਬੰਨ੍ਹਣ ਤੋਂ ਬਚੋ।
ਧੁੱਪ ’ਚ ਜਾਣ ਤੋਂ ਪਹਿਲਾਂ ਵਾਲ਼ਾਂ ਨੂੰ ਕਾਟਨ ਦੇ ਕੱਪੜੇ ਜਾਂ ਕੈਪ ਨਾਲ ਢੱਕ ਲਓ। 
ਜ਼ਿਆਦਾ ਦੇਰ ਵਾਲ਼ਾਂ ਨੂੰ ਬੰਨ੍ਹ ਕੇ ਨਾ ਰੱਖੋ।  

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

Aarti dhillon

This news is Content Editor Aarti dhillon