Beauty Tips: ਚਿਹਰੇ ਤੋਂ ਟੈਨਿੰਗ ਹਟਾਉਣ ਲਈ ਇੰਝ ਕਰੋ ‘ਰਾਈਸ ਫੇਸ਼ੀਅਲ’

05/05/2022 3:22:13 PM

ਮੁੰਬਈ: ਸਕਿਨ ਦੀ ਦੇਖਭਾਲ ਦੀ ਗੱਲ ਕਰੀਏ ਤਾਂ ਔਰਤਾਂ ਨੂੰ ਫੇਸ਼ੀਅਲ ਤੋਂ ਇਲਾਵਾ ਕੋਈ ਵਿਕਲਪ ਨਜ਼ਰ ਨਹੀਂ ਆਉਂਦਾ। ਅਜਿਹੇ ’ਚ ਉਹ ਪਾਰਲਰ ਜਾ ਕੇ ਮਹਿੰਗੇ ਤੋਂ ਮਹਿੰਗਾ ਫੇਸ਼ੀਅਲ ਕਰਵਾਉਂਦੀਆਂ ਹਨ। ਬੇਸ਼ੱਕ ਫੇਸ਼ੀਅਲ ਕਰਵਾਉਣਾ ਸਕਿਨ ਲਈ ਜ਼ਰੂਰੀ ਨਹੀਂ ਹੈ ਪਰ ਇਹ ਵੀ ਜ਼ਰੂਰੀ ਨਹੀਂ ਕਿ ਇਸ ਦੇ ਲਈ ਤੁਸੀਂ ਪਾਰਲਰ ਜਾ ਕੇ ਪੈਸੇ ਖਰਚ ਕਰੋ। ਤੁਸੀਂ ਘਰ ’ਚ ਵੀ ਰਾਈਸ ਫੇਸ਼ੀਅਲ ਨਾਲ ਪਾਰਲਰ ਵਰਗਾ ਨਿਖਾਰ ਪਾ ਸਕਦੀ ਹੋ। ਇਸ ’ਚ ਨਾ ਸਿਰਫ਼ ਤੁਹਾਡੇ ਪੈਸੇ ਬਚਣਗੇ ਸਗੋਂ ਸਕਿਨ ਵੀ ਗਲੋਅ ਕਰੇਗੀ। ਨਾਲ ਹੀ ਇਹ ਚਿਹਰੇ ਤੋਂ ਪਿੰਪਲਸ, ਝੁਰੜੀਆਂ, ਸਨਟੈਨ ਵਰਗੀਆਂ ਸਮੱਸਿਆਵਾਂ ਵੀ ਦੂਰ ਰਹਿਣਗੀਆਂ। 
ਇਸ ਦੇ ਲਈ ਤੁਹਾਨੂੰ ਚਾਹੀਦੈ ...
ਚੌਲ-1 ਮੁੱਠੀ
ਐਲੋਵੀਰਾ ਜੈੱਲ-1/2 ਚਮਚਾ
ਵਿਟਾਮਿਨ ਈ ਕੈਪਸੂਲ-1/2 ਚਮਚਾ
ਸ਼ਹਿਦ-1/2 ਚਮਚਾ
ਚੰਦਨ ਪਾਊਡਰ-1/2 ਚਮਚਾ
ਗੁਲਾਬਜਲ-1/2 ਚਮਚਾ


ਬਣਾਉਣ ਦੀ ਤਾਰੀਕਾ
1. ਸਭ ਤੋਂ ਪਹਿਲਾਂ ਚੌਲਾਂ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਪਾਣੀ ’ਚ ਅੱਧੇ ਘੰਟੇ ਲਈ ਭਿਓ ਦਿਓ। 
2. ਇਸ ਤੋਂ ਬਾਅਦ ਪਾਣੀ ’ਚੋਂ ਕੱਢ ਕੇ ਚੌਲਾਂ ਨੂੰ ਚੰਗੀ ਤਰ੍ਹਾਂ ਨਾਲ ਬਲੈਂਡ ਕਰ ਲਓ। ਹੁਣ ਇਸ ਛਾਣਨੀ ਦੀ ਮਦਦ ਨਾਲ ਛਾਣ ਲਓ। 
3. ਹੁਣ ਇਸ ਨੂੰ 2-3 ਮਿੰਟ ਤੱਕ ਹੌਲੀ ਅੱਗ ’ਤੇ ਪਕਾਓ ਜਦੋਂ ਤੱਕ ਕਿ ਉਹ ਕ੍ਰੀਮੀ ਨਾ ਹੋ ਜਾਏ। ਹੁਣ ਇਸ ਨੂੰ ਠੰਡਾ ਹੋਣ ਤੱਕ ਛਾਣ ਦਿਓ।
ਫੇਸ਼ੀਅਲ ਕਰਨ ਦਾ ਤਰੀਕਾ
ਸਟੈੱਪ 1- ਸਭ ਤੋਂ ਪਹਿਲਾਂ ਗੁਲਾਬ ਜਲ ਅਤੇ ਕਲੀਜਿੰਗ ਮਿਲਕ ਦੀ ਮਦਦ ਨਾਲ ਚਿਹਰੇ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰ ਲਓ ਤਾਂ ਜੋ ਮੇਕਅਪ ਅਤੇ ਧੂੜ-ਮਿੱਟੀ ਚੰਗੀ ਤਰ੍ਹਾਂ ਨਾਲ ਨਿਕਲ ਜਾਵੇ। 
ਸਟੈੱਪ 2- ਹੁਣ ਚੌਲਾਂ ਨੂੰ ਛਾਣਨ ਤੋਂ ਬਾਅਦ ਉਸ ’ਚ 1/2 ਚਮਚੇ ਐਲੋਵੀਰਾ ਜੈੱਲ ਜਾਂ ਆਇਲ ਮਿਲਾਓ। ਇਸ ਤੋਂ ਬਾਅਦ ਇਸ ਦੀ ਹਲਕੇ ਹੱਥਾਂ ਨਾਲ ਚਿਹਰੇ ’ਤੇ 5 ਮਿੰਟ ਤੱਕ ਮਾਲਿਸ਼ ਕਰੋ। ਫਿਰ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਮਰੀ ਚਮੜੀ ਨਿਕਲ ਜਾਵੇਗੀ। 
ਸਟੈੱਪ 3- ਸਕਰੱਬ ਕਰਨ ਤੋਂ ਬਾਅਦ ਸਟੀਮ ਲੈ ਕੇ ਬਲੈਕਹੈੱਡਸ ਕੱਢ ਲਓ। ਇਸ ਤੋਂ ਬਾਅਦ ਚੌਲਾਂ ਦੀ ਕਰੀਮ ’ਚ ਵਿਟਾਮਿਨ ਈ ਕੈਪਸੂਲ, ਗੁਲਾਬ ਜਲ ਅਤੇ ਸ਼ਹਿਦ ਮਿਲਾ ਕੇ ਜੈੱਲ ਨਾਲ ਮਾਲਿਸ਼ ਕਰੋ। 
7-8 ਮਿੰਟ ਜੈੱਲ ਨਾਲ ਮਾਲਿਸ਼ ਕਰਨ ਤੋਂ ਬਾਅਦ ਚਿਹਰਾ ਸਾਫ ਕਰ ਲਓ।

 
ਸਟੈੱਪ 4- ਇਸ ਤੋਂ ਬਾਅਦ ਚੌਲਾਂ ਦੀ ਕਰੀਮ ’ਚ ਚੰਦਨ ਪਾਊਡਰ ਜਾਂ ਮੁਲਤਾਨੀ ਮਿੱਟੀ ਅਤੇ ਗੁਲਾਬ ਜਲ ਮਿਲਾਓ। ਇਸ ਤਿਆਰ ਪੈਕ ਨੂੰ ਚਿਹਰੇ ’ਤੇ ਲਗਾ ਕੇ 10-15 ਮਿੰਟ ਲਈ ਛੱਡ ਦਿਓ। ਹੁਣ ਠੰਡੇ ਪਾਣੀ ਨਾਲ ਚਿਹਰਾ ਸਾਫ਼ ਕਰ ਲਓ। 
ਸਟੈੱਪ 5- ਆਖਿਰ ’ਚ ਐਲੋਵੀਰਾ ਜੈੱਲ ’ਚ ਗੁਲਾਬ ਜਲ ਮਿਲਾ ਕੇ ਚਿਹਰੇ ’ਤੇ ਲਗਾਓ ਦਿਓ। ਤੁਸੀਂ ਚਾਹੇ ਤਾਂ ਆਪਣੀ ਡੇਅ ਜਾਂ ਨਾਈਟ ਕ੍ਰੀਮ ਵੀ ਅਪਲਾਈ ਕਰ ਸਕਦੇ ਹੋ। 
ਕਿਉਂ ਫ਼ਾਇਦੇਮੰਦ ਹੈ ਇਹ ਪੈਕ?
ਚੌਲਾਂ ’ਚ ਸਟਾਰਚ ਅਤੇ ਫੈਟ ਭਰਪੂਰ ਹੁੰਦੀ ਹੈ ਜਿਸ ਨਾਲ ਚਮੜੀ ਨੂੰ ਪੋਸ਼ਣ ਮਿਲਦਾ ਹੈ। ਇਸ ਨਾਲ ਨਾ ਸਿਰਫ ਝੁਰੜੀਆਂ ਅਤੇ ਛਾਈਆਂ ਦੀ ਸਮੱਸਿਆ ਦੂਰ ਰਹੇਗੀ ਸਗੋਂ ਸਨਟੈਨ, ਸਨਬਰਨ ਦੀ ਸਮੱਸਿਆ ਵੀ ਦੂਰ ਹੋਵੇਗੀ। ਨਾਲ ਹੀ ਇਸ ਨਾਲ ਸਕਿਨ ਗਲੋਅ ਵੀ ਕਰੇਗੀ। 

Aarti dhillon

This news is Content Editor Aarti dhillon