Beauty Tips: ਥ੍ਰੈਡਿੰਗ ਤੋਂ ਬਾਅਦ ਚਮੜੀ ''ਤੇ ਹੋਣ ਵਾਲੀ ਜਲਨ ਤੋਂ ਆਰਾਮ ਦਿਵਾਉਣਗੇ ਇਹ ਨੁਕਤੇ

09/22/2021 4:16:09 PM

ਨਵੀਂ ਦਿੱਲੀ- ਲੜਕੀਆਂ ਆਈਬ੍ਰੋ ਅਤੇ ਅਪਰ ਲਿਪਸ ਤੇ ਥ੍ਰੈਡਿੰਗ ਕਰਵਾਉਣਾ ਪਸੰਦ ਕਰਦੀਆਂ ਹਨ। ਇਸ ਨਾਲ ਚਿਹਰਾ ਸਾਫ ਅਤੇ ਚਮਕਦਾਰ ਨਜ਼ਰ ਆਉਂਦਾ ਹੈ ਪਰ ਥ੍ਰੈਡਿੰਗ ਦੌਰਾਨ ਸਕਿਨ 'ਤੇ ਨਾ ਬਰਦਾਸ਼ਤ ਕਰਨ ਵਾਲੇ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਉਧਰ ਸੈਂਸੇਟਿਵ ਸਕਿਨ ਵਾਲਿਆਂ ਨੂੰ ਇਸ ਦੇ ਕਾਰਨ ਜ਼ਿਆਦਾ ਪਰੇਸ਼ਾਨੀ ਝੱਲਣੀ ਪੈਂਦੀ ਹੈ। ਇਸ ਦੇ ਕਾਰਨ ਸਕਿਨ 'ਤੇ ਰੈੱਡਨੈਸ, ਰੈਸ਼ੇਜ, ਜਲਨ ਅਤੇ ਖਾਰਸ਼ ਆਦਿ ਦੀ ਸਮੱਸਿਆ ਹੁੰਦੀ ਹੈ। ਬਿਊਟੀ ਮਾਹਿਰਾਂ ਮੁਤਾਬਕ ਥ੍ਰੈਡਿੰਗ ਤੋਂ ਪਹਿਲਾਂ ਅਤੇ ਬਾਅਦ 'ਚ ਕੁਝ ਖਾਸ ਗੱਲਾਂ ਦਾ ਧਿਆਨ ਰੱਖ ਕੇ ਇਸ ਪਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ। ਚੱਲੋ ਜਾਣਦੇ ਹਾਂ ਇਸ ਦੇ ਬਾਰੇ 'ਚ...
ਬਲੀਚ ਲਗਾਉਣ ਤੋਂ ਬਚੋ
ਹਮੇਸ਼ਾ ਲੜਕੀਆਂ ਆਈਬ੍ਰੋ ਅਤੇ ਅਪਰ ਲਿਪਸ ਦੀ ਥ੍ਰੈਡਿੰਗ ਕਰਵਾਉਣ ਤੋਂ ਬਾਅਦ ਚਿਹਰੇ 'ਤੇ ਬਲੀਚ ਲਗਾਉਂਦੀਆਂ ਹਨ ਪਰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਅਸਲ 'ਚ ਥ੍ਰੈਡਿੰਗ ਦੇ ਬਾਅਦ ਸਕਿਨ ਕਮਜ਼ੋਰ ਹੋ ਜਾਂਦੀ ਹੈ। ਇਸ ਦੇ ਨਾਲ ਹੀ ਕੁਝ ਜਗ੍ਹਾ ਤੋਂ ਕੱਟੀ ਵੀ ਜਾਂਦੀ ਹੈ। ਅਜਿਹੇ 'ਚ ਬਲੀਚ ਲਗਾਉਣ ਨਾਲ ਸਕਿਨ 'ਤੇ ਕੈਮੀਕਲ ਦਾ ਅਸਰ ਪੈਂਦਾ ਹੈ। ਇਸ ਦੇ ਕਾਰਨ ਚਮੜੀ 'ਚ ਨਾ ਬਰਦਾਸ਼ਤ ਕਰਨ ਵਾਲਾ ਦਰਦ, ਜਲਨ, ਖਾਰਸ਼ ਰੈੱਡਨੈੱਸ ਆਦਿ ਹੋਣ ਦਾ ਖਤਰਾ ਰਹਿੰਦਾ ਹੈ।


ਗਰਮ ਤੌਲੀਆ ਵਰਤੋਂ
ਬਿਊਟੀ ਮਾਹਿਰਾਂ ਮੁਤਾਬਕ ਥ੍ਰੈਡਿੰਗ ਤੋਂ ਪਹਿਲਾਂ ਆਈਬ੍ਰੋ ਦੇ ਏਰੀਆ ਨੂੰ ਗਰਮ ਤੌਲੀਏ ਨਾਲ ਸਾਫ ਕਰਨਾ ਚਾਹੀਦਾ ਹੈ। ਇਸ ਨਾਲ ਪ੍ਰਭਾਵਿਤ ਏਰੀਆ ਨਰਮ ਹੋ ਜਾਂਦਾ ਹੈ। ਅਜਿਹੇ 'ਚ ਥ੍ਰੈਡਿੰਗ ਆਸਾਨੀ ਅਤੇ ਬਿਨਾਂ ਦਰਦ ਦੇ ਹੁੰਦੀ ਹੈ। ਨਾਲ ਹੀ ਜਲਨ, ਖਾਰਸ਼ ਆਦਿ ਹੋਣ ਦੀ ਸਮੱਸਿਆ ਤੋਂ ਵੀ ਬਚਾਅ ਰਹਿੰਦਾ ਹੈ।


ਠੰਡੇ ਪਾਣੀ ਨਾਲ ਚਿਹਰਾ ਕਰੋ ਸਾਫ
ਥ੍ਰੈਡਿੰਗ ਤੋਂ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋਵੋ। ਇਸ ਨਾਲ ਥ੍ਰੈਡਿੰਗ ਦੇ ਦੌਰਾਨ ਪੈਦਾ ਹੋਣ ਵਾਲੀ ਗਰਮੀ ਘੱਟ ਹੋਵੇਗੀ। ਨਾਲ ਹੀ ਠੰਡਕ ਦਾ ਅਹਿਸਾਸ ਹੋਣ ਨਾਲ ਸਕਿਨ ਠੀਕ ਹੋਣ 'ਚ ਮਦਦ ਮਿਲੇਗੀ।


ਐਲੋਵੀਰਾ ਜੈੱਲ
ਐਲੋਵੀਰਾ ਜੈੱਲ ਐਂਟੀ-ਬੈਕਟੀਰੀਅਲ, ਐਂਟੀ ਵਾਇਰਲ ਅਤੇ ਔਸ਼ਦੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਨੂੰ ਸਕਿਨ ਲਈ ਵਰਦਾਨ ਮੰਨਿਆ ਜਾਂਦਾ ਹੈ। ਅਜਿਹੇ 'ਚ ਤੁਸੀਂ ਥ੍ਰੈਡਿੰਗ ਤੋਂ ਬਾਅਦ ਹੋਣ ਵਾਲੀ ਪਰੇਸ਼ਾਨੀ ਤੋਂ ਬਚਣ ਲਈ ਐਲੋਵੀਰਾ ਜੈੱਲ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਐਲੋਵੀਰਾ ਜੈੱਲ ਨੂੰ ਪ੍ਰਭਾਵਿਤ ਜਗ੍ਹਾ 'ਤੇ ਲਗਾ ਕੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਇਸ ਨੂੰ 10-15 ਮਿੰਟ ਤੱਕ ਲੱਗਾ ਰਹਿਣ ਦਿਓ। ਬਾਅਦ 'ਚ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਤੁਹਾਨੂੰ ਜਲਨ, ਰੈਸ਼ੇਜ ਆਦਿ ਸਮੱਸਿਆ ਤੋਂ ਆਰਾਮ ਮਿਲੇਗਾ।


ਬਰਫ ਰਗੜੋ
ਥ੍ਰੈਡਿੰਗ ਤੋਂ ਬਾਅਦ ਕਈ ਔਰਤਾਂ ਦੀ ਚਮੜੀ 'ਤੇ ਲਾਲ ਦਾਣੇ, ਰੈਸ਼ੇਜ, ਜਲਨ ਅਤੇ ਖਾਰਸ਼ ਦੀ ਪਰੇਸ਼ਾਨੀ ਹੁੰਦੀ ਹੈ। ਅਜਿਹੇ 'ਚ ਤੁਸੀਂ ਇਸ ਤੋਂ ਬਚਣ ਲਈ ਬਰਫ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਬਰਫ ਦੇ ਇਕ ਟੁੱਕੜੇ ਨੂੰ ਪ੍ਰਭਾਵਿਤ ਥਾਂ 'ਤੇ ਰਗੜੋ। ਇਸ ਨਾਲ ਤੁਹਾਨੂੰ ਹੋਣ ਵਾਲੀ ਜਲਨ ਤੋਂ ਆਰਾਮ ਮਿਲੇਗਾ। ਨਾਲ ਹੀ ਇਸ ਨਾਲ ਰੈਸ਼ੇਜ, ਸੋਜ ਆਦਿ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ।

Aarti dhillon

This news is Content Editor Aarti dhillon