Beauty Tips: ਇਨ੍ਹਾਂ 3 ਤਰੀਕਿਆਂ ਨਾਲ ਕਰੋ ਨਿੰਮ ਦੀ ਵਰਤੋਂ, ਵਾਲ਼ ਹੋਣਗੇ ਮਜ਼ਬੂਤ ਅਤੇ ਖ਼ੂਬਸੂਰਤ

08/04/2021 12:16:41 PM

ਨਵੀਂ ਦਿੱਲੀ: ਨਿੰਮ ਐਂਟੀ-ਬੈਕਟੀਰੀਅਲ, ਐਂਟੀ-ਮਾਈਕ੍ਰੋਬੀਅਲ, ਐਂਟੀ-ਸੈਪਟਿਕ, ਐਂਟੀ-ਫੰਗਲ ਅਤੇ ਔਸ਼ਦੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਹ ਸਿਹਤ ਦੇ ਨਾਲ ਚਮੜੀ ਅਤੇ ਵਾਲ਼ਾਂ ਸਬੰਧੀ ਸਮੱਸਿਆਵਾਂ ਤੋਂ ਵੀ ਰਾਹਤ ਦਿਵਾਉਂਦੀ ਹੈ। ਉੱਧਰ ਮਾਨਸੂਨ ਦੌਰਾਨ ਵਾਲ਼ਾਂ ’ਚ ਚਿਪਚਿਪਾਪਨ, ਖਾਰਸ਼, ਸਿੱਕਰੀ ਆਦਿ ਦੀ ਸਮੱਸਿਆ ਵੱਧਣ ਲੱਗਦੀ ਹੈ। ਅਜਿਹੇ ’ਚ ਆਪਣੀ ਹੇਅਰ ਕੇਅਰ ਰੂਟੀਨ ’ਚ ਨਿੰਮ ਦੀ ਵਰਤੋਂ ਕਰ ਸਕਦੇ ਹਨ। ਚੱਲੋ ਜਾਣਦੇ ਹਾਂ ਇਸ ਦੇ ਬਾਰੇ ’ਚ।
ਨਿੰਮ ਵਾਲੇ ਪਾਣੀ ਦੀ ਕਰੋ ਵਰਤੋਂ
ਇਸ ਲਈ 10-12 ਨਿੰਮ ਦੀਆਂ ਪੱਤੀਆਂ ਨੂੰ ਧੋਵੋ। ਹੁਣ ਪੈਨ ’ਚ 4-5 ਕੱਪ ਪਾਣੀ ਅਤੇ ਨਿੰਮ ਦੀਆਂ ਪੱਤੀਆਂ ਉਬਾਲੋ। ਪਾਣੀ ਦਾ ਰੰਗ ਬਦਲਣ ’ਤੇ ਇਸ ਨੂੰ ਅੱਗ ਤੋਂ ਉਤਾਰ ਕੇ ਠੰਡਾ ਕਰ ਕੇ ਛਾਣ ਲਓ। ਹੁਣ ਸਿਰ ਧੋਣ ਤੋਂ ਬਾਅਦ ਅੰਤ ’ਚ ਇਸ ਪਾਣੀ ਨਾਲ ਵਾਲ਼ ਧੋਵੋ। ਤੁਸੀਂ ਹਰ ਸ਼ੈਂਪੂ ਦੇ ਨਾਲ ਇਸ ਉਪਾਅ ਨੂੰ ਅਜ਼ਮਾ ਸਕਦੇ ਹੋ। ਇਸ ਨਾਲ ਵਾਲ਼ਾਂ ਦੀਆਂ ਜੜ੍ਹਾਂ ਨੂੰ ਪੋਸ਼ਣ ਮਿਲੇਗਾ। ਅਜਿਹੇ ’ਚ ਸਿੱਕਰੀ, ਖਾਰਸ਼ ਆਦਿ ਦੀ ਸਮੱਸਿਆ ਦੂਰ ਹੋ ਕੇ ਵਾਲ ਸੁੰਦਰ, ਮੁਲਾਇਮ ਅਤੇ ਸੰਘਣੇ ਨਜ਼ਰ ਆਉਣਗੇ।


ਨਿੰਮ ਦਾ ਹੇਅਰ ਮਾਸਕ
ਤੁਸੀਂ ਵਾਲ਼ਾਂ ਦਾ ਝੜਣਾ ਰੋਕਣ ਅਤੇ ਉਸ ਨੂੰ ਪੋਸ਼ਿਤ ਕਰਨ ਲਈ ਨਿੰਮ ਹੇਅਰ ਮਾਸਕ ਬਣਾ ਸਕਦੀ ਹੋ। ਇਸ ਲਈ ਨਿੰਮ ਦੀਆਂ ਕੁਝ ਪੱਤੀਆਂ ਸੁਕਾਓ। ਹੁਣ ਮਿਕਸੀ ’ਚ ਪੀਸ ਕੇ ਪਾਊਡਰ ਬਣਾਓ। ਇਕ ਕੌਲੀ ’ਚ 3-4 ਵੱਡੇ ਚਮਚੇ ਨਿੰਮ ਪਾਊਡਰ ਅਤੇ ਲੋੜ ਅਨੁਸਾਰ ਪਾਣੀ ਮਿਲਾਓ। ਤਿਆਰ ਪੇਸਟ ਨੂੰ ਸਕੈਲਪ ਤੋਂ ਲਗਾਉਂਦੇ ਹੋਏ ਪੂਰੇ ਵਾਲ਼ਾਂ ’ਤੇ ਲਗਾਓ। 30 ਮਿੰਟ ਤੱਕ ਲੱਗਿਆ ਰਹਿਣ ਦਿਓ। ਬਾਅਦ ’ਚ ਸ਼ੈਂਪੂ ਨਾਲ ਵਾਲ਼ ਧੋਵੋ। ਸਹੀ ਅਤੇ ਜਲਦੀ ਰਿਜ਼ਲਟ ਪਾਉਣ ਲਈ ਹਫ਼ਤੇ ’ਚ ਦੋ ਵਾਰ ਇਸ ਨੂੰ ਲਗਾਓ।


ਨਿੰਮ ਅਤੇ ਕੜੀ ਪੱਤਾ
ਨਿੰਮ ਦੀ ਤਰ੍ਹਾਂ ਕੜੀ ਪੱਤਾ ਵੀ ਵਾਲ਼ਾਂ ਲਈ ਚੰਗਾ ਮੰਨਿਆ ਜਾਂਦਾ ਹੈ। ਅਜਿਹੇ ’ਚ ਨਿੰਮ ਅਤੇ ਕੜੀ ਪੱਤੇ ਦਾ ਪੇਸਟ ਬਣਾ ਕੇ ਵਾਲ਼ਾਂ ’ਤੇ ਲਗਾ ਸਕਦੇ ਹੋ। ਇਸ ਲਈ ਨਿੰੰਮ ਅਤੇ ਕੜੀ ਪੱਤੀਆਂ ਨੂੰ ਧੁੱਪ ’ਚ ਸੁਕਾਓ। ਹੁਣ ਇਨ੍ਹਾਂ ਨੂੰ ਵੱਖ-ਵੱਖ ਪੀਸ ਕੇ ਪਾਊਡਰ ਬਣਾ ਲਓ। ਹੁਣ ਇਕ ਕੌਲੀ ’ਚ 2-3 ਵੱਡੇ ਚਮਚੇ ਨਿੰਮ ਅਤੇ ਕੜੀ ਪਾਊਡਰ ਮਿਲਾਓ। ਇਸ ’ਚ ਲੋੜ ਅਨੁਸਾਰ ਪਾਣੀ ਮਿਲਾ ਕੇ ਪੇਸਟ ਬਣਾਓ। ਪੇਸਟ ਨੂੰ ਸਕੈਲਪ ’ਤੇ ਲਗਾਉਂਦੇ ਹੋਏ ਪੂਰੇ ਵਾਲ਼ਾਂ ’ਤੇ 30 ਮਿੰਟ ਤੱਕ ਲਗਾਓ। ਬਾਅਦ ’ਚ ਸ਼ੈਂਪੂ ਨਾਲ ਵਾਲ਼ ਧੋ ਲਓ। ਇਸ ਹੇਅਰ ਪੈਕ ਨੂੰ ਤੁਸੀਂ ਹਫ਼ਤੇ ’ਚ ਦੋ ਵਾਰ ਲਗਾ ਸਕਦੇ ਹੋ। ਇਸ ਨਾਲ ਵਾਲ਼ ਜੜ੍ਹਾਂ ਤੋਂ ਮਜ਼ਬੂਤ ਹੋਣਗੇ। ਅਜਿਹੇ ’ਚ ਵਾਲ਼ਾਂ ਦਾ ਝੜਣਾ ਘੱਟ ਹੋ ਕੇ ਵਾਲ਼ ਲੰਬੇ, ਸੰਘਣੇ, ਮਜ਼ਬੂਤ ਅਤੇ ਕਾਲੇ ਹੋਣਗੇ।

Aarti dhillon

This news is Content Editor Aarti dhillon