Beauty Tips: ਨਹੁੰਆਂ ਨੂੰ ਖ਼ੂਬਸੂਰਤ ਬਣਾਉਣ ਲਈ ਇੰਝ ਕਰੋ ਨੇਲ ਆਰਟ

12/09/2020 12:01:19 PM

ਜਲੰਧਰ: ਜੇਕਰ ਤੁਸੀਂ ਨਹੁੰਆਂ ਨੂੰ ਸੋਹਣਾ ਬਣਾਉਣਾ ਚਾਹੁੰਦੇ ਹੋ ਤਾਂ ਉਸ ਨੂੰ ਸਜਾਓ ਯਾਨੀ ਕਿ ਉਸ ਉਤੇ ਨੇਲਆਰਟ ਕਰੋ। ਜੇਕਰ ਤੁਹਾਨੂੰ ਨੇਲ ਆਰਟ ਨਹੀਂ ਆਉਂਦਾ ਹੈ ਤਾਂ ਕੋਈ ਗੱਲ ਨਹੀਂ। ਤੁਸੀਂ ਇੱਥੇ ਦਿੱਤੇ ਕੁਝ ਟਿਪਸ ਅਪਣਾ ਕੇ ਇਸ ਤਰ੍ਹਾਂ ਨਾਲ ਵੱਖ ਵੱਖ ਡਿਜ਼ਾਇਨ ਦੇ ਨੇਲ ਆਰਟ ਟਰਾਈ ਕਰ ਸਕਦੇ ਹੋ। ਜੋ ਡਿਜ਼ਾਇਨ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਹਰ ਕਿਸੇ ਦੇ ਨਹੁੰਆਂ 'ਤੇ ਸੋਹਣਾ ਲੱਗੇਗਾ ਅਤੇ ਹਰ ਲੁੱਕ ਉਤੇ ਜਚੇਗਾ।   ਅੱਜ ਅਸੀਂ ਤੁਹਾਨੂੰ ਇਸ ਪੋਸਟ 'ਚ ਕੁਝ ਟਿਪਸ ਦੱਸਦੇ ਹਾਂ ਜਿਨ੍ਹਾਂ ਨਾਲ ਤੁਸੀਂ ਆਪਣੇ ਨਹੁੰਆਂ ਉਤੇ ਤਰ੍ਹਾਂ-ਤਰ੍ਹਾਂ ਦੇ ਨੇਲ ਆਰਟ ਡਿਜ਼ਾਇਨ ਬਣਾ ਸਕਦੇ ਹੋ। 

ਇਹ ਵੀ ਪੜ੍ਹੋ:Beauty Tips: ਚਿਹਰੇ ਦੇ ਨਾਲ-ਨਾਲ ਵਾਲ਼ਾਂ ਲਈ ਵੀ ਫ਼ਾਇਦੇਮੰਦ ਹੁੰਦੈ ਗੁਲਾਬ ਜਲ,ਇੰਝ ਕਰੋ ਵਰਤੋਂ

-ਨੇਲ ਆਰਟ ਟਿਪਸ ਨੇਲ ਆਰਟ ਕਰਨ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ। ਜਦੋਂ ਨਹੁੰ ਪੂਰੀ ਤਰ੍ਹਾਂ ਨਾਲ ਸੁੱਕ ਜਾਣ ਤਾਂ ਤੁਸੀਂ ਇਸ ਉਤੇ ਤਰ੍ਹਾਂ-ਤਰ੍ਹਾਂ ਦੀ ਨੇਲ ਪਾਲਿਸ਼ ਲਗਾ ਸਕਦੇ ਹੋ। ਤੁਸੀ ਚਾਹੋ ਤਾਂ ਆਪਣੇ ਨਹੁੰਆਂ ਉਤੇ ‍ਪਿੰਕ ਕਲਰ ਦੀ ਨੇਲ ਪਾਲਿਸ਼ ਲਗਾ ਸਕਦੇ ਹੋ।


-ਇਹ ਹਰ ਤਰ੍ਹਾਂ ਦੀ ਡਰੈੱਸ ਉਤੇ ਸੂਟ ਕਰਦੀ ਹੈ। ਨੇਲ ਪਾਲਿਸ਼ ਲਗਾਉਣ ਤੋਂ ਪਹਿਲਾਂ ਉਸ ਨੂੰ ਸ਼ੇਕ ਕਰਨਾ ਨਾ ਭੁੱਲੋ, ਜਿਸ ਦੇ ਨਾਲ ਤੁਹਾਨੂੰ ਉਸ ਦਾ ਠੀਕ ਰੰਗ ਮਿਲ ਸਕੇ। ਕਿਸੇ ਇਕ ਕਲਰ ਦੀ ਨੇਲ ਪਾਲਿਸ਼ ਦਾ ਇਕ ਕੋਡ ਆਪਣੇ ਨਹੁੰਆਂ 'ਤੇ ਉਪਰ ਤੋਂ ਹੇਠਾਂ ਦੇ ਵੱਲ ਲਗਾਓ। ਜੇਕਰ ਸ਼ੇਡ ਬਹੁਤ ਹੀ ਲਾਈਟ  ਹੈ ਤਾਂ ਇਕ ਕੋਡ ਹੋਰ ਲਗਾ ਸਕਦੇ ਹੋ। ਹੁਣ ਨੇਲ ਪਾਲਿਸ਼ ਨੂੰ ਚੰਗੀ ਤਰ੍ਹਾਂ ਨਾਲ ਸੁੱਕਣ ਦਿਓ।

ਇਹ ਵੀ ਪੜ੍ਹੋ:Health Tips:ਕੀ ਸਰਦੀਆਂ 'ਚ ਖਾਣਾ ਚਾਹੀਦੈ ਦਹੀਂ? ਜਾਣੋ ਇਸ ਦੇ ਫ਼ਾਇਦੇ-ਨੁਕਸਾਨ
-ਹੁਣ ਕਿਸੇ ਦੂਜੇ ਰੰਗ ਦੀ ਨੇਲ ਪਾਲਿਸ਼ ਦਾ ਇਸਤੇਮਾਲ ਕਰਕੇ ਤੁਸੀਂ ਤਰ੍ਹਾਂ-ਤਰ੍ਹਾਂ ਦੇ ਡਿਜ਼ਾਇਨ ਬਣਾ ਕੇ ਅਪਣੇ ਨਹੁੰ ਸਜਾ ਸਕਦੇ ਹੋ। ਤੁਸੀਂ ਚਾਹੋ ਤਾਂ ਆਪਣੇ ਨਹੁੰਆਂ ਉਤੇ ਫੁੱਲ-ਪੱਤੀ, ਬੌਬੀ ਪ੍ਰਿੰਟ ਜਾਂ ਫਿਰ ਲੰਬੀ ਲੰਬੀ ਜਾਲੀ ਵਰਗੀਆਂ ਲਾਈਨਾਂ ਬਣਾ ਸਕਦੇ ਹੋ। ਆਪਣੇ ਨਹੁੰਆਂ ਉਤੇ ਪਹਿਲਾਂ ਪਿੰਕ ਕਲਰ ਦੀ ਨੇਲ ਪਾਲਿਸ਼ ਲਗਾਓ ਫਿਰ ਉਸ ਉਤੇ ਬ‍ਲੂ ਕਲਰ ਜਾਂ ਕਿਸੇ ਡਾਰਕ ਕਲਰ ਦੀ ਨੇਲ ਪਾਲਿਸ਼ ਨੂੰ ਉਸੇ ਸ਼ੇਪ 'ਚ ਲਗਾਓ, ਜਿਸ ਸ਼ੇਪ 'ਚ ਤੁਹਾਡੇ ਨਹੁੰ ਕਟੇ ਹੋਏ ਹੋਣ।


-ਧਿਆਨ ਰਹੇ ਕਿ ਪਿੰਕ ਵਾਲੀ ਨੇਲ ਪਾਲਿਸ਼ ਉਤੇ ਬ‍ਲੂ ਨੇਲ ਪਾਲਿਸ਼ ਨਾ ਚੜ੍ਹੇ। ਜਦੋਂ ਨੇਲ ਪਾਲਿਸ਼ ਲਗਾ ਲਓ ਤਾਂ ਉਸ ਨੂੰ ਪੰਜ ਮਿੰਟ ਤੱਕ ਚੰਗੀ ਤਰ੍ਹਾਂ ਸੁੱਕਣ ਲਈ ਛੱਡ ਦਿਓ। ਹੁਣ ਅਖੀਰ 'ਚ ਇਕ ਗੋਲ‍ਡਨ ਨੇਲ ਆਰਟ ਡਿਜ਼ਾਇਨ ਲੈ ਕੇ ਆਪਣੇ ਹੱਥ ਦੀ ਰਿੰਗ ਫਿੰਗਰ ਦੇ ਨਹੁੰ 'ਚ ਬੜੀ ਹੀ ਸਫਾਈ ਨਾਲ ਲਗਾ ਲਓ। ਤੁਸੀ ਇਸ ਤਰ੍ਹਾਂ ਨਾਲ ਕਈ ਵੱਖ-ਵੱਖ ਕਲਰ ਦੀ ਨੇਲ ਪਾਲਿਸ਼ ਦੀ ਵਰਤੋਂ ਕਰ ਸਕਦੇ ਹੋ।


-ਤੁਸੀਂ ਕਾਲੇ ਰੰਗ ਦੀ ਨੇਲ ਪਾਲਿਸ਼ ਨੂੰ ਆਪਣੇ ਨਹੁੰਆਂ ਉਤੇ ਲਗਾ ਕੇ ਉਸ ਦੇ ਉਤੇ ਸਿਲਵਰ ਰੰਗ ਦੀ ਨੇਲ ਪਾਲਿਸ਼ ਦਾ ਇਕ ਕੋਡ ਲਗਾ ਸਕਦੇ ਹੋ। ਤੁਸੀ ਚਾਹੋ ਤਾਂ ਉਸ ਦੇ ਉਤੇ ਬਾਜ਼ਾਰ 'ਚੋਂ ਮਿਲਣ ਵਾਲੇ ਰੈਡੀਮੇਡ ਡਿਜ਼ਾਇਨ ਵੀ ਲਗਾ ਕੇ ਆਪਣੇ ਨਹੁੰਆਂ ਨੂੰ ਸੋਹਣਾ ਬਣਾ ਸਕਦੇ ਹੋ।

Aarti dhillon

This news is Content Editor Aarti dhillon