Beauty Tips: ਵਾਲ ਹੋਣਗੇ ਚਮਕਦਾਰ ਅਤੇ ਮੁਲਾਇਮ, ਕਰੋ ਇਨ੍ਹਾਂ Hair Oil ਨਾਲ ਮਾਲਿਸ਼

10/31/2020 3:48:09 PM

ਜਲੰਧਰ: 'ਚ ਵਾਲ ਜੜ੍ਹਾਂ ਤੋਂ ਕਮਜ਼ੋਰ ਹੋ ਕੇ ਝੜਨੇ ਸ਼ੁਰੂ ਹੋ ਜਾਂਦੇ ਹਨ। ਬਹੁਤ ਸਾਰੀਆਂ ਕੁੜੀਆਂ ਇਸ ਤੋਂ ਬੱਚਣ ਲਈ ਹੇਅਰ ਟ੍ਰੀਟਮੈਂਟਸ ਦਾ ਸਹਾਰਾ ਲੈਂਦੀਆਂ ਹਨ। ਇਸ ਨਾਲ ਵਾਲ ਕੁੱਝ ਸਮੇਂ ਲਈ ਸੁੰਦਰ ਲੱਗਦੇ ਹਨ ਪਰ ਬਾਅਦ 'ਚ ਫਿਰ ਡੈਮੇਜ ਹੋ ਕੇ ਖਰਾਬ ਹੋਣ ਲੱਗਦੇ ਹਨ। ਅਜਿਹੇ 'ਚ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਆਇਲਿੰਗ ਕਰਨਾ ਸਭ ਤੋਂ ਬੈਸਟ ਮੰਨਿਆ ਜਾਂਦਾ ਹੈ। ਪਰ ਇਸ ਦੇ ਲਈ ਵਾਲਾਂ ਦੀ ਸਮੱਸਿਆ ਦੇ ਹਿਸਾਬ ਨਾਲ ਤੇਲ ਦੀ ਵਰਤੋਂ ਕਰਨੀ ਜ਼ਰੂਰੀ ਹੈ। ਤਦ ਵਾਲਾਂ ਨੂੰ ਜੜ੍ਹਾਂ ਤੋਂ ਪੋਸ਼ਣ ਮਿਲ ਪਾਏਗਾ। ਤਾਂ ਚੱਲੋ ਅੱਜ ਅਸੀਂ ਤੁਹਾਨੂੰ 5 ਅਜਿਹੇ ਹੇਅਰ ਆਇਲ ਦੇ ਬਾਰੇ 'ਚ ਦੱਸਦੇ ਹਾਂ, ਜਿਸ ਨਾਲ ਤੁਹਾਡੇ ਵਾਲਾਂ ਨੂੰ ਲੰਬਾ, ਸੰਘਣਾ, ਕਾਲਾ, ਮੁਲਾਇਮ ਅਤੇ ਸ਼ਾਇਨੀ ਹੋਣ 'ਚ ਮਦਦ ਮਿਲੇਗੀ।
ਨਾਰੀਅਲ ਤੇਲ (ਰੁਖੇ ਅਤੇ ਬੇਜਾਨ ਵਾਲਾਂ ਲਈ)
ਹਮੇਸ਼ਾ ਕਲਰਿੰਗ ਅਤੇ ਰੀਬਾਡਿੰਗ ਕਰਵਾਉਣ ਨਾਲ ਵਾਲਾਂ ਦਾ ਟੈਕਸਚਰ ਖਰਾਬ ਹੋ ਜਾਂਦਾ ਹੈ। ਨਾਲ ਹੀ ਵਾਲ ਜੜ੍ਹਾਂ ਤੋਂ ਕਮਜ਼ੋਰ ਹੋ ਕੇ ਰੁਖੇ ਅਤੇ ਬੇਜ਼ਾਨ ਹੋਣ ਲੱਗਦੇ ਹਨ। ਅਜਿਹੇ 'ਚ ਵਿਟਾਮਿਨ, ਆਇਰਨ, ਐਂਟੀ-ਆਕਸੀਡੈਂਟ, ਐਂਟੀ ਬੈਕਟੀਰੀਅਲ ਗੁਣਾਂ ਨਾਲ ਭਰਪੂਰ ਨਾਰੀਅਲ ਤੇਲ ਨਾਲ ਵਾਲਾਂ ਦੀ ਮਾਲਿਸ਼ ਕਰਨੀ ਲਾਭਕਾਰੀ ਹੁੰਦੀ ਹੈ। ਇਸ ਨਾਲ ਵਾਲਾਂ ਨੂੰ ਜੜ੍ਹਾਂ ਤੋਂ ਪੋਸ਼ਣ ਮਿਲਣ ਦੇ ਨਾਲ ਬਲੱਡ ਸਰਕੁਲੇਸ਼ਨ ਬਿਹਤਰ ਹੁੰਦਾ ਹੈ। ਅਜਿਹੇ 'ਚ ਵਾਲਾਂ ਦਾ ਟੈਕਸਚਰ ਸਹੀ ਹੋ ਕੇ ਉਸ 'ਚ ਨਮੀ ਪਹੁੰਚਦੀ ਹੈ। ਨਾਲ ਹੀ ਵਾਲ ਸੁੰਦਰ, ਮੁਲਾਇਮ ਅਤੇ ਸ਼ਾਇਨੀ ਹੁੰਦੇ ਹਨ।


ਸਰ੍ਹੋਂ ਦਾ ਤੇਲ (ਸੰਘਣੇ ਵਾਲਾਂ ਲਈ)
ਸਰ੍ਹੋਂ ਦਾ ਤੇਲ ਖਾਣੇ ਦਾ ਸੁਆਦ ਵਧਾਉਣ ਦੇ ਨਾਲ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਘੱਟ ਕਰਦਾ ਹੈ। ਵਿਟਾਮਿਨਸ, ਪ੍ਰੋਟੀਨ, ਐਂਟੀ-ਏਜਿੰਗ, ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਇਸ ਤੇਲ ਨਾਲ ਮਾਲਿਸ਼ ਕਰਨ ਨਾਲ ਵਾਲ ਜੜ੍ਹ ਤੋਂ ਮਜ਼ਬੂਤ ਹੁੰਦੇ ਹਨ। ਇਹ ਤੱਤ ਬੈਕਟੀਰੀਆ ਅਤੇ ਫੰਗਸ ਨਾਲ ਲੜਦੇ ਹਨ। ਅਜਿਹੇ 'ਚ ਸਿਕਰੀ ਅਤੇ ਹੇਅਰ ਫਾਲ ਵਰਗੀ ਪ੍ਰੇਸ਼ਾਨੀ ਦੂਰ ਹੋ ਕੇ ਵਾਲ ਲੰਬੇ, ਸੰਘਣੇ ਅਤੇ ਮਜ਼ਬੂਤ ਹੁੰਦੇ ਹਨ। 
ਬਾਦਾਮ ਦਾ ਤੇਲ (ਡੀਪ-ਕੰਡੀਸ਼ਨਿੰਗ ਲਈ)
ਸਰਦੀਆਂ ਦੇ ਮੌਸਮ 'ਚ ਸਕਿਨ ਅਤੇ ਵਾਲਾਂ ਦਾ ਰੁਖਾਪਨ ਵਧ ਜਾਂਦਾ ਹੈ। ਅਜਿਹੇ 'ਚ ਵਾਲ ਬੇਜਾਨ ਹੋ ਕੇ ਝੜਨ ਲੱਗ ਜਾਂਦੇ ਹਨ। ਇਸ ਤੋਂ ਬਚਣ ਲਈ ਬਾਦਾਮ ਦੇ ਤੇਲ ਨਾਲ ਵਾਲਾਂ ਦੀ ਮਾਲਿਸ਼ ਕਰਨੀ ਵਧੀਆ ਆਪਸ਼ਨ ਹੈ। ਵਿਟਾਮਿਨ-ਈ ਅਤੇ ਐਂਟੀ ਆਕਸੀਡੈਂਟ ਗੁਣਾਂ ਨਾਲ ਭਰਪੂਰ ਬਾਦਾਮ ਤੇਲ ਵਾਲਾਂ ਦੀ ਡੀਪ-ਕੰਡੀਸ਼ਨਿੰਗ ਕਰਕੇ ਮਜ਼ਬੂਤ ਬਣਾਉਂਦਾ ਹੈ। ਅਜਿਹੇ 'ਚ ਵਾਲ ਲੰਬੇ, ਸੰਘਣੇ, ਮੁਲਾਇਮ ਅਤੇ ਸ਼ਾਇਨੀ ਨਜ਼ਰ ਆਉਂਦੇ ਹਨ। ਇਸ ਦੇ ਇਲਾਵਾ ਗਿੱਲੇ ਵਾਲਾਂ 'ਤੇ ਬਾਦਾਮ ਦਾ ਤੇਲ ਨੂੰ ਸੀਰਮ ਦੀ ਤਰ੍ਹਾਂ ਵੀ ਵਰਤੋਂ ਕੀਤੀ ਜਾ ਸਕਦੀ ਹੈ।


ਜੇਤੂਨ ਦਾ ਤੇਲ (ਦੋ-ਮੂੰਹੇ ਵਾਲਾਂ ਲਈ)
ਆਲਿਵ ਭਾਵ ਜੈਤੂਨ ਦੇ ਤੇਲ 'ਚ ਐਂਟੀ-ਆਕਸੀਡੈਂਟ, ਐਂਟੀ-ਇੰਫਲਾਮੈਂਟਰੀ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਸ ਨਾਲ ਸਕੈਲਪ ਦੀ ਮਾਲਿਸ਼ ਕਰਨ ਨਾਲ ਬੇਜਾਨ, ਰੁਖੇ, ਦੋ-ਮੂੰਹੇ ਵਾਲਾਂ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲਦਾ ਹੈ। ਨਾਲ ਹੀ ਵਾਲਾਂ ਦਾ ਝੜਨਾ ਬੰਦ ਹੋ ਕੇ ਨਵੇਂ ਵਾਲ ਆਉਣ 'ਚ ਮਦਦ ਮਿਲਦੀ ਹੈ।


ਔਲਿਆਂ ਦਾ ਤੇਲ 
ਅਸਲ 'ਚ ਇਸ ਤੇਲ ਨੂੰ ਸਿੱਧੇ ਔਲਿਆਂ ਤੋਂ ਨਹੀਂ ਸਗੋਂ ਹੋਰ ਤੇਲਾਂ 'ਚ ਰੱਖ ਕੇ ਕੱਢਿਆ ਜਾਂਦਾ ਹੈ। ਅਜਿਹੇ 'ਚ ਇਹ ਤੇਲ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ। ਵਿਟਾਮਿਨ ਸੀ ਨਾਲ ਭਰਪੂਰ ਇਸ ਨਾਲ ਵਾਲਾਂ ਦੀ ਮਾਲਿਸ਼ ਕਰਨ ਨਾਲ ਸਿਕਰੀ ਅਤੇ ਬੇਜਾਨ ਵਾਲਾਂ ਤੋਂ ਛੁਟਕਾਰਾ ਮਿਲਦਾ ਹੈ। ਨਾਲ ਹੀ ਸਮੇਂ ਤੋਂ ਪਹਿਲਾਂ ਵਾਲਾਂ ਦੇ ਚਿੱਟੇ ਹੋਣ ਦੀ ਪ੍ਰੇਸ਼ਾਨੀ ਤੋਂ ਬਚਾਅ ਰਹਿੰਦਾ ਹੈ। ਅਜਿਹੇ 'ਚ ਵਾਲ ਜੜ੍ਹਾਂ ਤੋਂ ਪੋਸ਼ਿਤ ਹੋ ਲੰਬੇ, ਮੁਲਾਇਮ ਅਤੇ ਕਾਲੇ ਹੁੰਦੇ ਹਨ।

Aarti dhillon

This news is Content Editor Aarti dhillon