Beauty Tips : ਚਿਹਰੇ ਦੀ ਸੁੰਦਰਤਾ ਵਧਾਉਣ ਲਈ ਜ਼ਰੂਰ ਲਗਾਓ ‘ਦੇਸੀ ਘਿਓ’ ਨਾਲ ਬਣਿਆ ਇਹ ਫੇਸਪੈਕ

03/22/2021 1:18:37 PM

ਜਲੰਧਰ (ਬਿਊਰੋ) - ਕੁਦਰਤੀ ਤਰੀਕੇ ਨਾਲ ਚਿਹਰੇ ਦੀ ਸੁੰਦਰਤਾ ਵਧਾਉਣ ਲਈ ਦੇਸੀ ਘਿਓ ਦਾ ਅਹਿਮ ਰੋਲ ਹੁੰਦਾ ਹੈ। ਦੇਸੀ ਘਿਉਂ ਸਾਡੀ ਚਮੜੀ ਨੂੰ ਚਮਕਦਾਰ ਬਣਾਉਣ ਲਈ ਵੀ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਰੋਜ਼ਾਨਾ 1 ਚਮਚਾ ਦੇਸੀ ਘਿਓ ਦਾ ਸੇਵਨ ਕਰਦੇ ਹਾਂ, ਤਾਂ ਸਾਡੀ ਚਮੜੀ ਲੰਬੇ ਸਮੇਂ ਤੱਕ ਜਵਾਨ ਬਣੀ ਰਹਿੰਦੀ ਹੈ। ਆਯੁਰਵੇਦ ਵਿੱਚ ਬਹੁਤ ਸਾਰੀਆਂ ਦਵਾਈਆਂ ਅਤੇ ਜੜੀ ਬੂਟੀਆਂ ਨੂੰ ਤਿਆਰ ਕਰਨ ਲਈ ਦੇਸੀ ਘਿਓ ਦਾ ਇਸਤੇਮਾਲ ਕੀਤਾ ਜਾਂਦਾ ਹੈ। ਚਮੜੀ ਅਤੇ ਵਾਲਾਂ ਨੂੰ ਸੁੰਦਰ ਬਣਾਉਣ ਲਈ ਵੀ ਦੇਸੀ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ। ਚਿਹਰੇ ਨੂੰ ਸੁੰਦਰ ਬਣਾਉਣ ਲਈ ਤੁਸੀਂ ਮਹੀਨੇ ਵਿੱਚ ਇੱਕ ਵਾਰ ਦੇਸੀ ਘਿਓ ਦਾ ਫੇਸਪੈਕ ਚਿਹਰੇ ’ਤੇ ਜ਼ਰੂਰ ਲਗਾਓ। ਇਸ ਨਾਲ ਚਿਹਰਾ ਲੰਬੇ ਸਮੇਂ ਤੱਕ ਜਵਾਨ ਬਣਿਆ ਰਹਿੰਦਾ ਹੈ ਤੇ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। 

ਦੇਸੀ ਘਿਓ ਦਾ ਫੇਸਪੈਕ ਬਣਾਉਣ ਦੀ ਵਿਧੀ

. 1 ਚਮਚਾ ਦੇਸੀ ਘਿਓ
. ਕੁਝ ਬੂੰਦਾਂ ਕੱਚੇ ਦੁੱਧ ਦੀਆਂ
. 1 ਚੁਟਕੀ ਹਲਦੀ ਪਾਊਡਰ
. ਥੋੜ੍ਹਾ ਜਿਹਾ ਕੇਸਰ
. ਅੱਧਾ ਚਮਚਾ ਬੇਸਨ
. ਕੁਝ ਬੂੰਦਾਂ ਗੁਲਾਬ ਜਲ ਦੀਆਂ

ਪੜ੍ਹੋ ਇਹ ਵੀ ਖ਼ਬਰ - Health Tips: ‘ਹਾਈ ਬਲੱਡ ਪ੍ਰੈਸ਼ਰ’ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਇਸ ਦੇ ਕਾਰਨ, ਲੱਛਣ ਤੇ ਘਰੇਲੂ ਉਪਾਅ

ਜਾਣੋ ਫੇਸਪੈਕ ਬਣਾਉਣ ਅਤੇ ਲਗਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਨੂੰ ਇੱਕ ਕਟੋਰੀ ਵਿੱਚ ਚੰਗੀ ਤਰ੍ਹਾਂ ਮਿਲਾ ਲਓ ਅਤੇ ਪੇਸਟ ਤਿਆਰ ਕਰ ਲਓ । ਫਿਰ ਇਸ ਮਿਸ਼ਰਣ ਨੂੰ ਚਿਹਰੇ ਅਤੇ ਗਰਦਨ ’ਤੇ ਬੁਰਸ਼ ਨਾਲ ਚੰਗੀ ਤਰ੍ਹਾਂ ਲਗਾਓ। ਇਹ ਫੇਸਪੈਕ ਲਗਾਉਣ ਤੋਂ 15-20 ਮਿੰਟ ਬਾਅਦ ਚਿਹਰਾ ਗੁਣਗੁਣੇ ਪਾਣੀ ਨਾਲ ਧੋ ਲਓ। ਇਸ ਘਰੇਲੂ ਫੇਸਪੈਕ ਨੂੰ ਮਹੀਨੇ ਵਿੱਚ ਦੋ ਵਾਰ ਜਾਂ ਫਿਰ ਇੱਕ ਵਾਰ ਜ਼ਰੂਰ ਲਗਾਓ ਤੁਹਾਨੂੰ ਨਤੀਜਾ ਆਪਣੇ ਆਪ ਦਿਖੇਗਾ ।

ਪੜ੍ਹੋ ਇਹ ਵੀ ਖ਼ਬਰ - ਪਤੀ-ਪਤਨੀ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ, ਰਿਸ਼ਤੇ ’ਚ ਵਧੇਗਾ ਪਿਆਰ ਤੇ ਹੋਵੇਗਾ ਮਜ਼ਬੂਤ

ਦੇਸੀ ਘਿਓ ਦੇ ਚਮੜੀ ਨੂੰ ਹੋਣ ਵਾਲੇ ਫ਼ਾਇਦੇ

ਕਾਲੇ ਘੇਰੇ
ਜਿਨ੍ਹਾਂ ਲੋਕਾਂ ਦੀਆਂ ਅੱਖਾਂ ਦੇ ਦੁਆਲੇ ਕਾਲੇ ਘੇਰੇ ਹਨ, ਉਨ੍ਹਾਂ ਲਈ ਦੇਸੀ ਘਿਓ ਦਾ ਫੇਸਪੈਕ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਉਕਤ ਲੋਕ ਹਫ਼ਤੇ ਵਿੱਚ ਇੱਕ ਵਾਰ ਇਸ ਫੇਸਪੈਕ ਨੂੰ ਆਪਣੀਆਂ ਅੱਖਾਂ ਦੇ ਚਾਰੇ ਪਾਸੇ ਜ਼ਰੂਰ ਲਗਾਉਣ ਅਤੇ ਰਾਤ ਨੂੰ ਸੌਂਦੇ ਸਮੇਂ ਦੇਸੀ ਘਿਓ ਨਾਲ ਅੱਖਾਂ ਦੀ ਮਾਲਿਸ਼ ਕਰਨ। ਇਸ ਤਰ੍ਹਾਂ ਡਾਰਕ ਸਰਕਲ ਬਹੁਤ ਜਲਦੀ ਦੂਰ ਹੋ ਜਾਣਗੇ ।

ਪੜ੍ਹੋ ਇਹ ਵੀ ਖ਼ਬਰ - Health Tips : ਕੀ ਹੈ ‘ਥਾਇਰਾਇਡ’? ਵਿਸਥਾਰ ਨਾਲ ਜਾਣੋ ਇਸ ਦੇ ਲੱਛਣ ਤੇ ਹੋਣ ਵਾਲੀਆਂ ਸਮੱਸਿਆਵਾਂ ਬਾਰੇ

ਮੁਲਾਇਮ ਚਮੜੀ
ਜੇਕਰ ਤੁਸੀਂ ਆਪਣੇ ਚਿਹਰੇ ਨੂੰ ਮੁਲਾਇਮ ਅਤੇ ਚਮਕਦਾਰ ਬਣਾਉਣਾ ਚਾਹੁੰਦੇ ਹੋ, ਤਾਂ ਨਹਾਉਣ ਤੋਂ ਕੁਝ ਸਮਾਂ ਪਹਿਲਾਂ ਆਪਣੇ ਚਿਹਰੇ ’ਤੇ ਦੇਸੀ ਘਿਓ ਦੀ ਮਾਲਿਸ਼ ਕਰੋ। ਇਸ ਨਾਲ ਤੁਹਾਡੀ ਚਮੜੀ ਬਹੁਤ ਜਿਆਦਾ ਕੋਮਲ ਅਤੇ ਚਮਕਦਾਰ ਹੋ ਜਾਵੇਗੀ ।

ਪੜ੍ਹੋ ਇਹ ਵੀ ਖ਼ਬਰ - Health Tips: ਗਰਮੀਆਂ ਦੇ ਮੌਸਮ ’ਚ ਜੇਕਰ ਤੁਸੀਂ ਵੀ ‘ਪਸੀਨੇ’ ਤੋਂ ਰਹਿੰਦੇ ਹੋ ਪਰੇਸ਼ਾਨ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਬੇਜਾਨ ਚਮੜੀ
ਜਿਨ੍ਹਾਂ ਲੋਕਾਂ ਦੀ ਚਮੜੀ ਬਹੁਤ ਖੁਸ਼ਕ ਅਤੇ ਬੇਜਾਨ ਹੁੰਦੀ ਹੈ, ਉਨ੍ਹਾਂ ਲਈ ਇਹ ਫੇਸਪੈਕ ਬਹੁਤ ਉਪਯੋਗੀ ਹੈ। ਇਸ ਲਈ ਦੇਸੀ ਘਿਓ ਵਿੱਚ ਕੱਚਾ ਦੁੱਧ ਅਤੇ ਸ਼ਹਿਦ ਮਿਲਾ ਕੇ ਲਗਾਓ। ਇਸ ਮਿਸ਼ਰਣ ਨੂੰ 20 ਮਿੰਟ ਤੱਕ ਲਗਾ ਕੇ ਰੱਖੋ ਅਤੇ ਬਾਅਦ ਵਿਚ ਚਿਹਰਾ ਧੋ ਲਓ। ਜਿਨ੍ਹਾਂ ਲੋਕਾਂ ਦਾ ਚਿਹਰਾ ਹਮੇਸ਼ਾ ਬੇਜਾਨ ਦਿਖਾਈ ਦਿੰਦਾ ਹੈ, ਉਨ੍ਹਾਂ ਨੂੰ ਇਸ ਨਾਲ ਬਹੁਤ ਫ਼ਾਇਦਾ ਮਿਲੇਗਾ ।

ਪੜ੍ਹੋ ਇਹ ਵੀ ਖ਼ਬਰ - ਸਬਜ਼ੀਆਂ ਦਾ ਸੁਆਦ ਵਧਾਉਣ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਦਾ ਜੜ੍ਹ ਤੋਂ ਇਲਾਜ ਕਰਦੈ ‘ਹਰਾ ਧਨੀਆ’

rajwinder kaur

This news is Content Editor rajwinder kaur