Beauty Tips: ਸਰਦੀਆਂ ''ਚ ਸਿੱਕਰੀ ਦੀ ਸਮੱਸਿਆ ਤੋਂ ਹੋ ਪਰੇਸ਼ਾਨ ਤੋਂ ਅਪਣਾਓ ਇਹ ਟਿਪਸ

12/02/2021 4:06:23 PM

ਨਵੀਂ ਦਿੱਲੀ- ਸਿੱਕਰੀ ਅਤੇ ਡਰਾਈ ਸਕੈਲਪ, ਮਰਦਾਂ ਅਤੇ ਔਰਤਾਂ 'ਚ ਇਕ ਆਮ ਸਮੱਸਿਆ ਹੈ। ਇਹ ਸਮੱਸਿਆ ਜੈਨੇਟਿਕ ਤੋਂ ਲੈ ਕੇ ਧਿਆਨ ਨਾ ਦੇਣ ਅਤੇ ਪ੍ਰਦੂਸ਼ਣ ਦੇ ਕਾਰਨ ਹੋ ਸਕਦੀ ਹੈ। ਪਰ ਸਿੱਧੇ ਸ਼ਬਦਾਂ 'ਚ ਕਹੀਏ ਤਾਂ ਜਦੋਂ ਸਕੈਲਪ 'ਤੇ ਬਹੁਤ ਜ਼ਿਆਦਾ ਫੰਗਸ ਜਾਂ ਬੈਕਟੀਰੀਆ ਜਮ੍ਹਾ ਹੋ ਜਾਂਦੇ ਹਨ ਤਾਂ ਸਿੱਕਰੀ, ਡਰਾਈ ਸਕੈਲਪ ਦੀ ਪਰੇਸ਼ਾਨੀ ਹੋ ਸਕਦੀ ਹੈ। ਸਰਦੀ 'ਚ ਠੰਡ ਜ਼ਿਆਦਾ ਹੋਣ ਕਾਰਨ ਇਹ ਪਰੇਸ਼ਾਨੀ ਹੋਰ ਵੀ ਵਧ ਸਕਦੀ ਹੈ। ਪਰੇਸ਼ਾਨ ਹੋਣ ਦੀ ਲੋੜ ਨਹੀਂ ਕਿਉਂਕਿ ਇਥੇ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ ਜਿਸ ਨਾਲ ਤੁਸੀਂ ਇਸ ਪਰੇਸ਼ਾਨੀ ਦੀ ਛੁੱਟੀ ਕਰ ਸਕਦੇ ਹਾਂ।
ਨਿੰਮ ਦੀਆਂ ਪੱਤੀਆਂ
ਨਿੰਮ ਸਿਰ 'ਚ ਹੋਣ ਵਾਲੀ ਖਾਰਸ਼ ਅਤੇ ਲਾਲਪਨ ਤੋਂ ਕਾਫੀ ਰਾਹਤ ਦਿਵਾਉਂਦੀ ਹੈ। ਇਸ 'ਚ ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣ ਹੁੰਦੇ ਹਨ ਜੋ ਸਿੱਕਰੀ ਦੇ ਵਿਕਾਸ ਨੂੰ ਰੋਕਦੇ ਹਨ। ਇਸ ਦੇ ਲਈ ਕੁਝ ਨਿੰਮ ਦੀਆਂ ਪੱਤੀਆਂ ਨੂੰ ਪੀਸ ਲਓ। ਇਸ 'ਚ 1 ਚਮਚਾ ਸ਼ਹਿਦ ਮਿਲਾ ਕੇ ਸਕੈਲਪ 'ਤੇ 15-20 ਮਿੰਟ ਤੱਕ ਲਗਾਓ। ਫਿਰ ਵਾਲਾਂ ਨੂੰ ਠੰਡੇ ਪਾਣੀ ਨਾਲ ਧੋ ਲਓ। 


ਪ੍ਰੋ ਟਿਪ-ਨਿੰਮ ਦੇ ਪੱਤਿਆਂ ਨੂੰ ਪਾਣੀ 'ਚ 15 ਮਿੰਟ ਤੱਕ ਉਬਾਲ ਲਓ। ਇਸ ਨੂੰ ਇਕ ਸਪ੍ਰੇਅ ਬੋਤਲ 'ਚ ਰੱਖੋ ਅਤੇ ਜ਼ਿਆਦਾ ਹਾਈਡ੍ਰੇਟਿਡ ਸਕੈਲਪ 'ਤੇ ਵਾਲਾਂ ਨੂੰ ਧੋਣ ਤੋਂ ਪਹਿਲਾਂ ਹਰ ਵਾਰ ਸਪ੍ਰੇਅ ਕਰੋ। 
ਨਾਰੀਅਲ ਤੇਲ
ਸਿੱਕਰੀ ਤੋਂ ਨਿਪਟਣ ਲਈ ਨਾਰੀਅਲ ਤੇਲ ਅਤੇ ਨਿੰਬੂ ਅਜਮਾਇਆ ਹੋਇਆ ਉਪਾਅ ਹੈ। ਨਹਾਉਣ ਤੋਂ ਪਹਿਲਾਂ ਸਕੈਲਪ 'ਤੇ 3-5 ਵੱਡੇ ਚਮਚੇ ਨਾਰੀਅਲ ਤੇਲ ਅਤੇ ਨਿੰਬੂ ਦੇ ਰਸ ਨਾਲ ਮਾਲਿਸ਼ ਕਰੋ। ਇਸ ਨੂੰ ਲਗਭਗ ਇਕ ਘੰਟੇ ਤੱਕ ਲੱਗਾ ਰਹਿਣ ਦਿਓ ਅਤੇ ਬਾਅਦ 'ਚ ਸ਼ੈਂਪੂ ਨਾਲ ਧੋ ਲਓ।


ਦਹੀਂ
ਦਹੀਂ 'ਚ ਐਂਟੀ-ਇੰਫਲੈਮੇਟਰੀ ਅਤੇ ਕੂਲਿੰਗ ਗੁਣ ਹੁੰਦੇ ਹਨ ਜੋ ਸਿੱਕਰੀ ਅਤੇ ਡਰਾਈ ਸਕੈਲਪ ਦੀ ਸਮੱਸਿਆ ਦੂਰ ਕਰਨ 'ਚ ਮਦਦ ਕਰਦੇ ਹਨ। ਇਸ ਲਈ 1/2 ਕੱਪ ਦਹੀਂ 'ਚ ਪਪੀਤੇ ਦਾ ਗੂਦਾ ਮਿਲਾਓ। ਇਸ ਨੂੰ ਵਾਲਾਂ 'ਚ 30 ਮਿੰਟ ਤੱਕ ਲਗਾਓ ਅਤੇ ਫਿਰ ਤਾਜ਼ੇ ਪਾਣੀ ਨਾਲ ਧੋ ਲਓ। ਇਸ ਮਾਸਕ ਨੂੰ ਮਹੀਨੇ 'ਚ ਦੋ ਵਾਰ ਲਗਾਓ।
ਐਲੋਵੀਰਾ ਜੈੱਲ
ਐਲੋਵੀਰਾ ਜੈੱਲ ਨੂੰ ਨਾ ਸਿਰਫ ਮੁਲਾਇਮ ਬਣਾਉਂਦਾ ਹੈ ਸਗੋਂ ਉਨ੍ਹਾਂ ਨੂੰ ਜੜ੍ਹਾਂ ਤੋਂ ਮਜ਼ਬੂਤ ਅਤੇ ਪੋਸ਼ਣ ਵੀ ਦਿੰਦਾ ਹੈ। ਇਸ 'ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣ ਵੀ ਹੁੰਦੇ ਹਨ ਜੋ ਡਰਾਈਨੈੱਸ ਅਤੇ ਸਿੱਕਰੀ ਨੂੰ ਦੂਰ ਕਰਨ 'ਚ ਮਦਦਗਾਰ ਹੁੰਦੇ ਹਨ। ਇਸ ਲਈ ਐਲੋਵੀਰਾ ਨੂੰ ਸਿੱਧੇ ਸਕੈਲਪ 'ਤੇ ਲਗਾਓ ਅਤੇ 15 ਮਿੰਟ ਤੱਕ ਮਾਲਿਸ਼ ਕਰੋ। ਫਿਰ 30 ਮਿੰਟ ਬਾਅਦ ਸ਼ੈਂਪੂ ਨਾਲ ਧੋ ਲਓ। 


ਟੀ ਟ੍ਰੀ ਆਇਲ
ਟੀ ਟ੍ਰੀ ਆਇਲ ਐਂਟੀਸੈਪਟਿਕ, ਐਂਟੀ-ਫੰਗਲ ਅਤੇ ਐਂਟੀ-ਬਾਇਓਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਨਾ ਸਿਰਫ ਸਿੱਕਰੀ ਅਤੇ ਖੁਸ਼ਕ ਚਮੜੀ ਨੂੰ ਸਾਫ ਕਰਨ 'ਚ ਮਦਦ ਕਰਦਾ ਹੈ ਸਗੋਂ ਇਸ ਨਾਲ ਫੰਗਸ ਤੋਂ ਵੀ ਛੁਟਕਾਰਾ ਮਿਲਦਾ ਹੈ। ਨਾਰੀਅਲ/ਜੈਤੂਨ ਤੇਲ 'ਚ ਟੀ ਟ੍ਰੀ ਆਇਲ ਦੀਆਂ ਕੁਝ ਬੂੰਦਾਂ ਮਿਲਾਓ। ਇਸ ਨਾਲ ਸਕੈਲਪ 'ਤੇ ਮਾਲਿਸ਼ ਕਰੋ ਅਤੇ 10 ਮਿੰਟ ਲਈ ਛੱਡ ਦਿਓ। ਫਿਰ ਕੋਸੇ ਪਾਣੀ ਨਾਲ ਧੋ ਲਓ।

Aarti dhillon

This news is Content Editor Aarti dhillon