Beauty Tips: ਚਿਹਰੇ ਨੂੰ ਗੋਰਾ ਅਤੇ ਚਮਕਦਾਰ ਬਣਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

01/19/2021 2:07:48 PM

ਨਵੀਂ ਦਿੱਲੀ: ਹਰ ਇਕ ਲੜਕੀ ਗੋਰੀ,ਚਮਕਦਾਰ ਅਤੇ ਮੁਲਾਇਮ ਚਮਡ਼ੀ ਪਾਉਣਾ ਚਾਹੁੰਦੀ ਹੈ। ਅਜਿਹੇ ‘ਚ ਉਹ ਕਈ ਤਰ੍ਹਾਂ ਦੇ ਬਿਊਟੀ ਪ੍ਰਾਡੈਕਟਾਂ ਦੀ ਵਰਤੋਂ ਵੀ ਕਰਦੀਆਂ ਹਨ ਪਰ ਇਨ੍ਹਾਂ ਸਭ ਪ੍ਰਾਡੈਕਟਾਂ ਦਾ ਅਸਰ ਕੁਝ ਦੇਰ ਹੀ ਰਹਿੰਦਾ ਹੈ। ਜ਼ਰੂਰਤ ਹੈ ਤਾਂ ਕੁਝ ਘਰੇਲੂ ਚੀਜ਼ਾਂ ਦੀ, ਜਿਸ ਦੀ ਮਦਦ ਨਾਲ ਤੁਸੀਂ ਘਰ ‘ਚ ਹੀ ਬਹੁਤ ਆਸਾਨ ਤਰੀਕੇ ਨਾਲ ਆਪਣੀ ਚਮਡ਼ੀ ਦੀ ਰੰਗਤ ਨਿਖਾਰ ਸਕਦੇ ਹੋ। ਇਥੇ ਤੱਕ ਕਿ ਇਨ੍ਹਾਂ ਚੀਜਾਂ ਦੀ ਵਰਤੋਂ ਤੋਂ ਬਾਅਦ ਤੁਹਾਨੂੰ ਕਿਸੇ ਬਲੀਚ ਜਾਂ ਫੇਸ਼ੀਅਲ ਦੀ ਵੀ ਲੋੜ ਨਹੀਂ ਪਵੇਗੀ।


ਨਿੰਬੂ ਅਤੇ ਸ਼ਹਿਦ: ਜੇਕਰ ਤੁਹਾਨੂੰ ਕਿਤੇ ਜਲਦਬਾਜ਼ੀ ‘ਚ ਜਾਣਾ ਪੈ ਰਿਹਾ ਹੈ ਤਾਂ ਅਜਿਹੇ ‘ਚ ਚਿਹਰੇ ਨੂੰ ਚਮਕਦਾਰ (ਗਲੋਇੰਗ) ਬਣਾਉਣ ਦਾ ਇਕ ਬਹੁਤ ਹੀ ਆਸਾਨ ਤਾਰੀਕਾ ਹੈ। ਉਸ ਲਈ ਤੁਹਾਨੂੰ 1 ਚਮਚ ਸ਼ਹਿਦ ‘ਚ ਅੱਧਾ ਚਮਚਾ ਨਿੰਬੂ ਦਾ ਰਸ ਅਤੇ ਗਲੀਸਰੀਨ ਮਿਕਸ ਕਰਨੀ ਹੈ। ਮਿਕਸ ਕਰਨ ਦੇ ਬਾਅਦ ਘੋਲ ਨੂੰ ਚਿਹਰੇ ‘ਤੇ 5 ਤੋਂ 10 ਮਿੰਟ ਤੱਕ ਲਗਾ ਕੇ ਰੱਖੋ।ਜਦੋਂ ਪੈਕ ਥੋੜ੍ਹਾ ਡਰਾਈ ਹੋ ਜਾਵੇ ਤਾਂ ਗੁਲਾਬ ਜਲ ਦੀ ਮਦਦ ਨਾਲ ਚਿਹਰੇ ਦੀ ਹਲਕੇ ਹੱਥਾਂ ਨਾਲ ਮਾਲਿਸ ਕਰੋ ਅਤੇ ਚਿਹਰਾ ਸਾਫ ਪਾਣੀ ਨਾਲ ਧੋ ਲਓ।

ਇਹ ਵੀ ਪੜ੍ਹੋ:ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਸੌਗੀ, ਬੁਖ਼ਾਰ ਤੋਂ ਇਲਾਵਾ ਕਈ ਸਮੱਸਿਆਵਾਂ ਤੋਂ ਦਿਵਾਉਂਦੀ ਹੈ ਨਿਜ਼ਾਤ
ਮਸੂਰ ਦੀ ਦਾਲ:ਮਸੂਰ ਦੀ ਦਾਲ ਤੁਹਾਡੀ ਚਮਡ਼ੀ 'ਤੇ ਨੈਚੁਰਲ ਤਰੀਕੇ ਨਾਲ ਬਲੀਚ ਦਾ ਕੰਮ ਕਰਦੀ ਹੈ। ਮਸੂਰ ਦੀ ਦਾਲ ਨੂੰ 7 ਤੋਂ 8 ਘੰਟੇ ਤੱਕ ਪਾਣੀ ‘ਚ ਭਿਓ ਕੇ ਰੱਖ ਦਿਓ। ਇਸਦੇ ਬਾਅਦ ਦਾਲ ਨੂੰ ਦੁੱਧ ਦੇ ਨਾਲ ਮਿਕਸੀ ‘ਚ ਪੀਸ ਲਓ। ਪੇਸਟ ਤਿਆਰ ਹੋਣ ਦੇ ਬਾਅਦ ਉਸ ‘ਚ ਹਲਦੀ ਅਤੇ ਸ਼ਹਿਦ ਮਿਕਸ ਕਰਕੇ ਪੈਕ ਤਿਆਰ ਕਰੋ। ਇਸ ਪੈਕ ਨੂੰ ਹਫ਼ਤੇ ‘ਚ ਦੋ ਵਾਰ ਚਿਹਰੇ ‘ਤੇ ਲਗਾਓ।


ਦਹੀਂ ਅਤੇ ਵੇਸਣ: ਦਹੀਂ ਅਤੇ ਵੇਸਣ ਦਾ ਫੇਸਪੈਕ ਬਣਾਉਣ ਲਈ ਇਕ ਚਮਚਾ ਵੇਸਣ ਦਹੀਂ ਹਲਦੀ ਅਤੇ ਸ਼ਹਿਦ ਮਿਕਸ ਕਰਕੇ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਹਫਤੇ ‘ਚ 2 ਤੋਂ 3 ਵਾਰ ਚਿਹਰੇ ‘ਤੇ ਲਗਾਓ। ਪੈਕ ਜਦੋਂ ਸੁੱਕ ਜਾਵੇ ਤਾਂ ਉਸ ਨੂੰ ਹਲਕੇ ਹੱਥਾਂ ਨਾਲ ਰਗੜ ਕੇ ਚਿਹਰੇ ਤੋਂ ਉਤਾਰੋ। ਰਗੜ ਕੇ ਉਤਾਰਨ ਨਾਲ ਚਿਹਰੇ ‘ਤੇ ਲੰਬੇ ਸਮੇਂ ਤੋਂ ਪੈਦਾ ਹੋਈ ਗੰਦਗੀ ਕੁਝ ਹੀ ਦੇਰ ‘ਚ ਦੂਰ ਹੋ ਜਾਵੇਗੀ।

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ


ਚੌਲ: ਚਿਹਰੇ ਦੇ ਡਾਰਕ ਕਲਰ ਨੂੰ ਲਾਈਟ ਕਰਨ ਲਈ ਚੌਲਾਂ ਦਾ ਆਟਾ ਬਹੁਤ ਮਦਦਗਾਰ ਹੈ। ਖ਼ਾਸ ਤੌਰ ‘ਤੇ ਜਿਨ੍ਹਾਂ ਦੇ ਚਿਹਰੇ ‘ਤੇ ਪਿੰਪਲਸ ਹੁੰਦੇ ਹਨ ਉਨ੍ਹਾਂ ਲਈ ਚੌਲਾਂ ਦਾ ਆਟਾ ਰਾਮਬਾਣ ਉਪਾਅ ਹੈ। ਚੌਲਾਂ ਦੇ ਆਟੇ ਨੂੰ ਕੱਚੇ ਦੁੱਧ ਦੇ ਨਾਲ ਮਿਕਸ ਕਰਕੇ ਇਕ ਪੇਸਟ ਤਿਆਰ ਕਰ ਲਓ।ਇਸ ਪੇਸਟ ਨੂੰ ਚਿਹਰੇ ‘ਤੇ 10 ਤੋਂ 15 ਮਿੰਟ ਤੱਕ ਲੱਗਿਆ ਰਹਿਣ ਦਿਓ। ਸੁੱਕਣ ਦੇ ਬਾਅਦ ਹੱਥਾਂ ਨਾਲ ਰਗੜ ਕੇ ਪੈਕ ਨੂੰ ਉਤਾਰ ਲਓ।ਅਜਿਹਾ ਕਰਨ ਨਾਲ ਤੁਹਾਡੀ ਚਮਡ਼ੀ ਮੁਲਾਇਮ ਅਤੇ ਚਮਕਦਾਰ ਹੋਵੇਗੀ। ਨਾਲ ਹੀ ਉਸ ਦੀ ਰੰਗਤ ਵੀ ਨਿਖਰੇਗੀ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon