Beauty Tips: ਮੇਕਅਪ ਤੋਂ ਬਿਨਾਂ ਵੀ ਚਿਹਰੇ ''ਤੇ ਆਵੇਗੀ ਚਮਕ, ਇਨ੍ਹਾਂ ਚੀਜ਼ਾਂ ਦਾ ਕਰੋ ਇਸਤੇਮਾਲ

05/18/2022 1:41:14 PM

ਨਵੀਂ ਦਿੱਲੀ- ਚਿਹਰਾ ਸੁੰਦਰ ਅਤੇ ਨਿਖਰਿਆ ਹੋਇਆ ਹੋਵੇ ਤਾਂ ਔਰਤਾਂ ਦੀ ਲੁਕ ਨੂੰ ਚਾਰ-ਚੰਨ ਲੱਗ ਜਾਂਦੇ ਹਨ। ਔਰਤਾਂ ਚਿਹਰੇ ਦੀ ਸੁੰਦਰਤਾ ਨੂੰ ਵਧਾਉਣ ਲਈ ਮੇਕਅਪ ਵੀ ਕਰਦੀਆਂ ਹਨ। ਮੇਕਅਪ ਦੇ ਨਾਲ ਤੁਹਾਡੇ ਚਿਹਰੇ 'ਤੇ ਚਮਕ ਆਉਣ ਲੱਗਦੀ ਹੈ। ਪਰ ਕਈ ਔਰਤਾਂ ਨੂੰ ਮੇਕਅਪ ਲਗਾਉਣ ਨਾਲ ਸਕਿਨ 'ਤੇ ਰੈਸ਼ੇਜ ਵੀ ਆਉਣ ਲੱਗਦੇ ਹਨ। ਉਧਰ ਦੂਜੇ ਪਾਸੇ ਕਈ ਔਰਤਾਂ ਕੁਦਰਤੀ ਚਮਕ ਹੀ ਪਸੰਦ ਕਰਦੀਆਂ ਹਨ। ਤੁਸੀ ਸਕਿਨ ਦੀ ਚੰਗੀ ਤਰ੍ਹਾਂ ਨਾਲ ਦੇਖਭਾਲ ਕਰਕੇ ਹੀ ਚਿਹਰੇ 'ਤੇ ਕੁਦਰਤੀ ਚਮਕ ਲਿਆ ਸਕਦੇ ਹੋ। ਤਾਂ ਆਓ ਜਾਣਦੇ ਹਾਂ ਕਿ ਕਿੰਝ ਤੁਸੀਂ ਆਪਣੀ ਸਕਿਨ ਨਿਖਾਰ ਸਕਦੇ ਹੋ।
ਚਿਹਰੇ 'ਤੇ ਲਗਾਓ ਚੌਲਾਂ ਅਤੇ ਸ਼ਹਿਦ ਨਾਲ ਬਣਿਆ ਸਕਰੱਬ
ਤੁਸੀਂ ਸਕਿਨ 'ਤੇ ਕੋਈ ਬਾਹਰੀ ਸਕਰੱਬ ਦੀ ਵਰਤੋ ਕਰਨ ਦੀ ਬਜਾਏ ਘਰੇਲੂ ਚੀਜ਼ਾਂ ਦਾ ਚਿਹਰੇ ਲਈ ਇਸਤੇਮਾਲ ਕਰ ਸਕਦੇ ਹੋ। ਸਕਰੱਬਰ ਨਾਲ ਤੁਹਾਡੇ ਚਿਹਰੇ ਦੀ ਡੈੱਡ ਸਕਿਨ ਬਹੁਤ ਹੀ ਆਸਾਨੀ ਨਾਲ ਨਿਕਲ ਜਾਵੇਗੀ। ਤੁਸੀਂ ਚੌਲਾਂ ਅਤੇ ਸ਼ਹਿਦ ਨਾਲ ਬਣੇ ਸਕਰੱਬਰ ਚਿਹਰੇ ਦੇ ਲਈ ਵਰਤੋਂ ਕਰ ਸਕਦੇ ਹੋ। ਚੌਲਾਂ 'ਚ ਪਾਇਆ ਜਾਣ ਵਾਲਾ ਐਮੀਨੋ ਐਸਿਡ, ਐਂਟੀ-ਆਕਸੀਡੈਂਟ, ਵਿਟਾਮਿਨ, ਮਿਨਰਲਸ ਤੁਹਾਡੀ ਸਕਿਨ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਉਧਰ ਦੂਜੇ ਪਾਸੇ ਸ਼ਹਿਦ ਦੇ ਐਂਟੀ-ਬੈਕਟੀਰੀਅਲ ਗੁਣ ਸਕਿਨ ਨੂੰ ਕਿਸੇ ਵੀ ਤਰ੍ਹਾਂ ਦੀ ਐਲਰਜੀ ਤੋਂ ਬਚਾਉਂਦੇ ਹਨ। ਇਹ ਤੁਹਾਡੀ ਸਕਿਨ ਨੂੰ ਮਾਇਸਚੁਰਾਈਜ਼ਰ ਕਰਨ 'ਚ ਮਦਦ ਕਰਦੇ ਹਨ।


ਕਿੰਝ ਬਣਾਈਏ ਫੇਸਪੈਕ
-ਸਭ ਤੋਂ ਪਹਿਲੇ ਤੁਸੀਂ ਚੌਲਾਂ ਦਾ ਆਟਾ ਅਤੇ ਸ਼ਹਿਦ ਲਓ। 
-ਦੋਵਾਂ ਸਮੱਗਰੀਆਂ ਦੇ 2-2 ਚਮਚੇ ਇਸ 'ਚ ਮਿਲਾਓ ਅਤੇ ਫਿਰ ਚਿਹਰੇ 'ਤੇ ਲਗਾਓ।
-ਫਿਰ ਤੁਸੀਂ ਹੱਥਾਂ ਨਾਲ 2-3 ਮਿੰਟ ਲਈ ਚਿਹਰੇ ਦੀ ਮਾਲਿਸ਼ ਕਰੋ। 
-ਹੁਣ ਇਸ ਤੋਂ ਬਾਅਦ ਤੁਸੀਂ ਚਿਹਰੇ ਨੂੰ ਸਾਦੇ ਪਾਣੀ ਨਾਲ ਧੋ ਲਓ।


ਚਿਹਰੇ ਦੀ ਕਲੀਜਿੰਗ ਲਈ ਵਰਤੋ ਕਰੋ ਬੇਕਿੰਗ ਸੋਡਾ
ਤੁਸੀਂ ਬੇਕਿੰਗ ਸੋਡੇ ਦੀ ਵਰਤੋ ਚਿਹਰੇ ਨੂੰ ਸਾਫ ਕਰਨ ਲਈ ਕਰ ਸਕਦੇ ਹੋ। ਇਸ 'ਚ ਪਾਏ ਜਾਣ ਵਾਲਾ ਸੋਡਾ ਬਾਇਓਕਾਰਬੋਨੇਟ ਤੁਹਾਡੀ ਸਕਿਨ ਨੂੰ ਕਈ ਤਰ੍ਹਾਂ ਦੇ ਫਾਇਦੇ ਦਿੰਦਾ ਹੈ। ਇਹ ਤੁਹਾਡੇ ਚਿਹਰੇ 'ਚੋਂ ਬਲੈਕਹੈੱਡਸ ਅਤੇ ਵ੍ਹਾਈਟਹੈੱਡ ਨੂੰ ਵੀ ਕੱਢਣ 'ਚ ਮਦਦ ਕਰਦੇ ਹਨ। 
ਕਿੰਝ ਕਰੀਏ ਵਰਤੋ
-ਸਭ ਤੋਂ ਪਹਿਲੇ ਤੁਸੀਂ 2 ਚਮਚੇ ਬੇਕਿੰਗ ਸੋਡਾ ਲਓ। 
-ਫਿਰ ਤੁਸੀਂ ਇਸ 'ਚ ਪਾਣੀ ਪਾਓ ਅਤੇ ਫਿਰ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ। 
-ਮਿਸ਼ਰਨ ਨੂੰ ਚਿਹਰੇ 'ਤੇ ਲਗਾਓ ਅਤੇ 15 ਮਿੰਟ ਤੋਂ ਬਾਅਦ ਚਿਹਰੇ ਨੂੰ ਸਾਦੇ ਪਾਣੀ ਨਾਲ ਧੋ ਲਓ। 


ਐਲੋਵੀਰਾ ਅਤੇ ਖੀਰੇ ਨਾਲ ਮਿਟਾਓ ਅੱਖਾਂ ਦੇ ਕਾਲੇ ਘੇਰੇ
ਤੁਸੀਂ ਐਲੋਵੀਰਾ ਅਤੇ ਖੀਰੇ ਨਾਲ ਆਪਣੀਆਂ ਅੱਖਾਂ ਦੇ ਕਾਲੇ ਘੇਰੇ ਮਿਟਾ ਸਕਦੇ ਹੋ। ਇਸ ਦੇ ਲਈ ਤੁਸੀਂ ਖੀਰਾ ਅਤੇ ਐਲੋਵੀਰਾ ਨੂੰ ਕੱਦੂਕਸ ਕਰ ਲਓ। ਦੋਵਾਂ ਦਾ ਰਸ ਕੱਢ ਕੇ ਚੰਗੇ ਤਰ੍ਹਾਂ ਨਾਲ ਮਿਲਾਓ ਅਤੇ ਫਿਰ ਰੂੰ ਦੇ ਨਾਲ ਕਾਲੇ ਘੇਰੇ ਵਾਲੀ ਜਗ੍ਹਾ 'ਤੇ ਲਗਾਓ। 15 ਮਿੰਟ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡੇ ਚਿਹਰੇ ਦੇ ਡਾਰਕ ਸਰਕਲ ਘੱਟ ਹੋਣਗੇ।  

Aarti dhillon

This news is Content Editor Aarti dhillon