Beauty Tips: ਭੁੱਲ ਕੇ ਵੀ ਨਾ ਕਰੋ ਵਾਲ਼ਾਂ ਨੂੰ ਬਲੀਚ, ਹੋ ਸਕਦੈ ਇਹ ਨੁਕਸਾਨ

02/16/2021 11:35:13 AM

ਨਵੀਂ ਦਿੱਲੀ: ਅੱਜ ਦੇ ਸਮੇਂ 'ਚ ਵਾਲ਼ਾਂ ਨੂੰ ਰੰਗ ਜਾਂ ਬਲੀਚ ਕਰਨਾ ਬਹੁਤ ਆਮ ਹੋ ਗਿਆ ਹੈ। ਇਸ ਤਰ੍ਹਾਂ ਕਰਨ ਨਾਲ ਵਾਲ਼ਾਂ ਨੂੰ ਨਵਾਂ ਰੰਗ ਮਿਲਦਾ ਹੈ ਤੇ ਵਾਲ ਵਧੇਰੇ ਚਮਕਦਾਰ ਤੇ ਆਕਰਸ਼ਕ ਹੋ ਜਾਂਦੇ ਹਨ ਪਰ ਜਦੋਂ ਤੁਸੀਂ ਆਪਣੇ ਵਾਲ਼ਾਂ ਨੂੰ ਬਲੀਚ ਕਰਦੇ ਹੋ ਤਾਂ ਇਹ ਖ਼ਰਾਬ ਹੋ ਜਾਂਦੇ ਹਨ ਕਿਉਂਕਿ ਵਾਲ਼ਾਂ ‘ਤੇ ਰੰਗ ਕਰਨ ਦੇ ਬਹੁਤ ਸਾਰੇ ਨੁਕਸਾਨ ਹੁੰਦੇ ਹਨ।

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ

ਵਾਲ਼ਾਂ ਨੂੰ ਪਹੁੰਚਦਾ ਨੁਕਸਾਨ  ਬਲੀਚ ਕਰਨ ਤੋਂ ਬਾਅਦ ਤੁਹਾਡੇ ਵਾਲ਼ਾਂ ਨੂੰ ਨੁਕਸਾਨ ਦਾ ਵਧੇਰੇ ਖ਼ਤਰਾ ਹੁੰਦਾ ਹੈ। ਨੁਕਸਾਨਦੇਹ ਅਲਟਰਾਵਾਇਲਟ ਕਿਰਨਾਂ, ਹਵਾ, ਧੂੜ ਤੇ ਮੈਲ, ਵਧੇਰੇ ਤੇਲ ਵਾਲ਼ਾਂ ਨੂੰ ਘੁੰਗਰਾਲੇ ਤੇ ਬੇਜਾਨ ਬਣਾ ਸਕਦੇ ਹਨ। ਨਤੀਜੇ ਵਜੋਂ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਕਿ ਦੋ ਮੂੰਹੇ ਵਾਲ਼, ਵਾਲ਼ ਡਿੱਗਣਾ। ਇਸ ਨਾਲ ਵਾਲ਼ਾਂ ਦੀ ਗ੍ਰੋਥ ਵੀ ਰੁਕ ਜਾਂਦੀ ਹੈ।

ਵਾਲ਼ਾਂ ਦੀ ਨਮੀ ਖੋਹਦੀ ਹੈ ਇਕ ਵਾਰ ਜਦੋਂ ਤੁਸੀਂ ਆਪਣੇ ਵਾਲ਼ਾਂ ਨੂੰ ਬਲੀਚ ਕਰਦੇ ਹੋ ਤਾਂ ਇਸ ਵਿਚ ਨਮੀ ਤੇ ਪ੍ਰੋਟੀਨ ਸੰਤੁਲਨ ਬਣਾਈ ਰੱਖਣ ਵਿਚ ਅਸਫ਼ਲ ਹੋ ਜਾਂਦੇ ਹਨ। ਨਤੀਜੇ ਵਜੋਂ, ਤੁਹਾਡੇ ਵਾਲ਼ ਝੜਨੇ ਜਾਂ ਟੁੱਟਣੇ ਸ਼ੁਰੂ ਹੋ ਜਾਂਦੇ ਹਨ।

ਵਾਲਾਂ ਦੀ ਜੜ੍ਹਾਂ ਨੂੰ ਹੁੰਦੈ ਨੁਕਸਾਨ  ਰੰਗ ਕਰਨ ਵਿਚ ਜ਼ਿਆਦਾ ਸਮਾਂ ਨਹੀਂ ਲੱਗਦਾ ਪਰ ਇਹ ਵਾਲ਼ਾਂ ਦੀਆਂ ਜੜ੍ਹਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਇਸ ਲਈ ਤੁਸੀਂ ਆਪਣੇ ਵਾਲ਼ਾਂ ਨੂੰ ਰੰਗ ਕਰਨ ਤੋਂ ਬਾਅਦ ਆਪਣੀ ਖੋਪੜੀ ‘ਤੇ ਜਲਣ ਮਹਿਸੂਸ ਕਰ ਸਕਦੇ ਹੋ। ਇਹ ਬਲੀਚ ਵਿਚਲੇ ਪੱਕੇ ਰਸਾਇਣਾਂ ਕਰਕੇ ਹੁੰਦਾ ਹੈ। ਤੁਹਾਨੂੰ ਬਲੀਚ ਜਾਂ ਰਸਾਇਣਿਕ ਜਲਣ ਤੋਂ ਐਲਰਜੀ ਹੋ ਸਕਦੀ ਹੈ ਇਹ ਦੋਵੇਂ ਤੁਹਾਡੇ ਲਈ ਚੰਗੇ ਨਹੀਂ ਹਨ।

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ

ਵਾਲ਼ਾਂ ਨੂੰ ਬਣਾਉਂਦੀ ਹੈ ਰੁੱਖੇ  ਵਾਲ਼ਾਂ ‘ਤੇ ਬਲੀਚਿੰਗ ਆਕਸੀਕਰਨ ਰਾਹੀਂ ਕੀਤੀ ਜਾਂਦੀ ਹੈ। ਇਸ ਲਈ, ਇਹ ਪ੍ਰਕਿਰਿਆ ਤੁਹਾਡੇ ਵਾਲਾਂ ਨੂੰ ਬਹੁਤ ਰੁੱਖ਼ਾ ਅਤੇ ਬੇਜਾਨ ਬਣਾਉਂਦੀ ਹੈ।

ਦੇਖਭਾਲ਼ ਦੀ ਲੋੜ– ਤੁਹਾਡੇ ਵਾਲ਼ਾਂ ਨੂੰ ਬਲੀਚ ਕਰਨ ਲਈ ਬਹੁਤ ਜ਼ਿਆਦਾ ਦੇਖਭਾਲ ਦੀ ਲੋਡ਼ ਹੁੰਦੀ ਹੈ। ਜੇ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਤੁਹਾਡੇ ਵਾਲ਼ ਜ਼ਲਦੀ ਨਾਲ ਖਰਾਬ ਹੋ ਜਾਣਗੇ। ਨਤੀਜੇ ਵਜੋਂ ਤੁਹਾਡੇ ਵਾਲ਼ ਝੜਨ, ਰੁੱਖੇ ਹੋ ਸਕਦੇ ਹਨ। ਇਸ ਲਈ ਇਕ ਵਾਰ ਆਪਣੇ ਵਾਲ਼ਾਂ ਨੂੰ ਬਲੀਚ ਕਰਨ ਮਗਰੋਂ ਵਾਲ਼ਾਂ ਦੀ ਚੰਗੀ ਦੇਖਰੇਖ ਕਰੋ।

ਰੰਗ ਕਰਨ ਨਾਲ ਵਾਲ਼ ਹੁੰਦੇ ਹਨ ਕਮਜ਼ੋਰ  ਵਾਲ਼ਾਂ ਨੂੰ ਰੰਗਣ ਦਾ ਇਕ ਹੋਰ ਵੱਡਾ ਮਾੜਾ ਅਸਰ ਇਹ ਹੈ ਕਿ ਤੁਹਾਡੇ ਵਾਲ਼ ਬੇਰੰਗ ਹੋ ਸਕਦੇ ਹਨ। ਇਹ ਅਜੀਬ ਲੱਗਦਾ ਹੈ ਅਤੇ ਤੁਹਾਡੇ ਵਾਲ਼ਾਂ ਨੂੰ ਪੂਰੀ ਤਰ੍ਹਾਂ ਬੇਜਾਨ ਬਣਾ ਦਿੰਦਾ ਹੈ। ਜੇ ਤੁਸੀਂ ਘਰ ਵਿਚ ਬਲੀਚਿੰਗ ਕਰਦੇ ਹੋ ਤਾਂ ਤੁਹਾਡੇ ਵਾਲ਼ ਬੇਰੰਗੇ ਬਣਨ ਦਾ ਇਕ ਵੱਡਾ ਖ਼ਤਰਾ ਹੁੰਦਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Aarti dhillon

This news is Content Editor Aarti dhillon